
ਫਰੀਦਕੋਟ 2 ਅਕਤੂਬਰ – ਅੱਜ ਮਿਤੀ 2 ਅਕਤੂਬਰ ਨੂੰ ਸਵੱਛ ਭਾਰਤ ਦਿਵਸ ਦੇ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫਰੀਦਕੋਟ ਵੱਲੋਂ ਸਵੱਛ ਭਾਰਤ ਦਿਵਸ ਅਤੇ ਜਲ ਅਰਪਨ ਦਿਵਸ ਮਨਾਇਆ ਗਿਆ।
ਇਸ ਮੌਕੇ ਬਲਾਕ ਫਰੀਦਕੋਟ ਦੀ ਜਲ ਸਪਲਾਈ ਸਕੀਮ ਪਿੰਡ ਭਾਗ ਥਲਾ ਕਲਾਂ ਦਾ ਨਵੀਨੀਕਰਨ ਕਰਕੇ ਲੋਕ ਅਰਪਿਤ ਕੀਤੀ ਗਈ । ਜਿਸ ਦਾ ਉਦਘਾਟਨ ਵਿਧਾਈਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ।
ਇਸ ਮੌਕੇ ਸ਼ਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਵੱਲੋਂ ਦੱਸਿਆ ਗਿਆ ਕਿ ਇਹ ਦੋ ਪਿੰਡਾਂ ਭਾਗ ਥਲਾ ਕਲਾਂ ਅਤੇ ਭਾਗ ਥਲਾ ਖੁਰਦ ਦੀ ਸਾਂਝੀ ਸਕੀਮ ਹੈ ਅਤੇ ਇਸ ਨੂੰ ਨਾਬਾਰਡ -30 ਤੇ ਤਹਿਤ ਕਵਰ ਕੀਤਾ ਗਿਆ ਹੈ। ਇਸ ਨਵੀਂ ਸਕੀਮ ਦੇ ਚੱਲਣ ਨਾਲ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹਈਆ ਹੋਵੇਗਾ।
ਮੁੱਖ ਮਹਿਮਾਨ ਸ ਗੁਰਦਿੱਤ ਸਿੰਘ ਸੇਖੋਂ ਨੇ ਸਾਰੀ ਨਵੀਂ ਸਕੀਮ ਦਾ ਮੁਆਇਨਾ ਕੀਤਾ ਅਤੇ ਕਿਹਾ ਕਿ ਪਾਣੀ ਬਹੁਤ ਵਡਮੁੱਲੀ ਦਾਤ ਹੈ, ਇਸ ਨੂੰ ਖਰਾਬ ਨਾ ਕੀਤਾ ਜਾਵੇ ਅਤੇ ਇਸ ਦੀ ਦੁਰਵਰਤੋਂ ਰੋਕ ਕੇ ਸੁਚੱਜੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਤੇ ਪ੍ਰਧਾਨ ਨਗਰ ਕੌਂਸਲ ਫਰੀਦਕੋਟ ਸ. ਬਲਜਿੰਦਰ ਸਿੰਘ ਬੱਬੂ ਅਹੂਜਾ, ਚੇਅਰਮੈਨ ਮਾਰਕੀਟ ਕਮੇਟੀ ਸ.ਅਮਨਦੀਪ ਸਿੰਘ ਬਾਬਾ , ਡਾਇਰੈਕਟਰ ਕੋ. ਆਪਟਰੇਟਿਵ ਬੈਂਕ ,ਸਰਪੰਚ ਭਾਗ ਥਲਾ ਕਲਾਂ ਬੀਬੀ ਅਮਨਦੀਪ ਕੌਰ, ਦਵਿੰਦਰ ਸਿੰਘ ਸੇਖੋਂ ,ਰਾਮ ਦਿੱਤਾ ਸਿੰਘ, ਗੁਰਮੀਤ ਸਿੰਘ, ਐਸ ਡੀ