Shadow

ਨਵੇਂ ਅਗਾਜ਼ ਵੱਲ ਵਧੀ ਇਹ ਚਰਚਿਤ ਮਾਡਲ, ਮੁੱਖ ਅਦਾਕਾਰਾ ਵਜੋਂ ਇਸ ਫ਼ਿਲਮ ‘ਚ ਆਵੇਗੀ ਨਜ਼ਰ

ਪੰਜਾਬੀ ਮਿਊਜ਼ਿਕ ਵੀਡੀਓ ਦੀ ਦੁਨੀਆ ਵਿੱਚ ਸਨਸ਼ੇਂਸ਼ਨਲ ਅਤੇ ਖੂਬਸੂਰਤ ਚਿਹਰੇ ਵਜੋ ਜਾਂਣੀ ਜਾਂਦੀ ਹੈ ਜਾਨਵੀਂ, ਜੋ ਬਤੌਰ ਮਾਡਲ ਇਸ ਖਿੱਤੇ ਵਿੱਚ ਸਿਰਜੀਆਂ ਮਜ਼ਬੂਤ ਪੈੜਾ ਤੋਂ ਬਾਅਦ ਹੁਣ ਅਦਾਕਾਰੀ ਦੇ ਖੇਤਰ ਵਿੱਚ ਨਵੇਂ ਅਯਾਮ ਕਾਇਮ ਕਰਨ ਵੱਲ ਵਧ ਚੁੱਕੀ ਹੈ, ਜਿਸ ਵੱਲੋਂ ਇਸ ਦਿਸ਼ਾ ਵਿਚ ਵਧਾ ਦਿੱਤੇ ਗਏ ਬਹੁ -ਪ੍ਰਭਾਵੀ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ।

ਅਪਕਮਿੰਗ ਪੰਜਾਬੀ ਫ਼ਿਲਮ ‘ਸਾਹਾ ਤੋਂ ਬਾਅਦ’ ਦਾ ਲੇਖ਼ਣ ਅਤੇ ਨਿਰਦੇਸ਼ਨ ਜਿੰਮਾ ਪ੍ਰਵੀਨ ਮਹਿਰਾ ਸੰਭਾਲ ਰਹੇ ਹਨ

ਅਪਕਮਿੰਗ ਪੰਜਾਬੀ ਫ਼ਿਲਮ ‘ਸਾਹਾ ਤੋਂ ਬਾਅਦ’, ਜੋ ਇੰਨੀ ਦਿਨੀ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ। ‘ਯੁਵਮ ਫਿਲਮਜ਼ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਜਿੰਮਾ ਪ੍ਰਵੀਨ ਮਹਿਰਾ ਸੰਭਾਲ ਰਹੇ ਹਨ, ਜੋ ਬਤੌਰ ਡੀ ਓ ਪੀ ਅਤੇ ਸੰਪਾਦਕ ਵੀ ਅਪਣੀਆਂ ਦੋਹਰੀਆਂ ਜ਼ਿੰਮੇਵਾਰੀਆਂ ਨੂੰ ਅੰਜ਼ਾਮ ਦੇ ਰਹੇ ਹਨ।

ਲੁਧਿਆਣਾ ਦੇ ਲਾਗਲੇ ਇਲਾਕਿਆ ਵਿਚ ਫਿਲਮਾਂਈ ਜਾ ਰਹੀ ਹੈ ਉਕਤ ਫਿਲਮ

‘ਪੰਜਾਬ ਦੇ ਉਦਯੋਗਿਕ ਜਿਲ੍ਹੇ ਲੁਧਿਆਣਾ ਅਤੇ ਇਸ ਦੇ ਲਾਗਲੇ ਇਲਾਕਿਆ ਵਿਚ ਫਿਲਮਾਂਈ ਜਾ ਰਹੀ ਹੈ। ਉਕਤ ਅਰਥ-ਭਰਪੂਰ ਫ਼ਿਲਮ, ਜਿਸ ਦੇ ਲੀਡਿੰਗ ਕਲਾਕਾਰਾਂ ਵਿਚ ਪ੍ਰਵੀਨ ਮਹਿਰਾ, ਜਾਨਵੀ, ਜੋਲੀ ਵਰਮਾ, ਹਨੀ ਅਹਲੂਵਾਲਿਆ, ਨੀਰੂ ਭਾਟੀਆ ਅੰਮ੍ਰਿਤਸਰ ਆਦਿ ਸ਼ਾਮਿਲ ਹਨ। ‘ਸੰਗ਼ੀਤਕ ਵੀਡੀਓ ਦੇ ਨਾਲ ਨਾਲ ਹਾਲ ਹੀ ਵਿਚ ਸਾਹਮਣੇ ਆਏ ਕੁਝ ਹੋਰ ਖਾਸ ਲਘੂ ਫ਼ਿਲਮ ਪ੍ਰੋਜੋਕਟਸ ਦਾ ਵੀ ਸ਼ਾਨਦਾਰ ਹਿੱਸਾ ਰਹੀ ਹੈ ਅਦਾਕਾਰਾ ਜਾਨਵੀਂ, ਜਿਸ ਵਿਚ ਹਿੰਦੀ ਕਾਮੇਡੀ ਸੀਰੀਜ਼ ‘ਸ਼ਰਮਾ ਜੀ ਕੀ ਵਾਈਫ ‘ ਵੀ ਸ਼ੁਮਾਰ ਰਹੀ ਹੈ, ਜਿਸ ਵਿਚ ਉਨਾਂ ਵੱਲੋਂ ਨਿਭਾਈ ਲੀਡ ਅਤੇ ਟਾਈਟਲ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਹੈ।

ਇਸ ਤੋਂ ਇਲਾਵਾ ਜੇਕਰ ਉਸ ਵੱਲੋਂ ਕੀਤੇ ਮਿਊਜ਼ਿਕ ਵੀਡੀਓ ਦੀ ਗੱਲ ਕਰੀਏ ਤਾਂ ਇੰਨਾਂ ਵਿਚ ਸਲਿਊਟ ( ਗੁਰਿੰਦਰ ਢਿੱਲੋ) , ਲਾਰੇ ( ਗੁਰਕਮਲ ਬੀਹਲਾ), ਦੂਰੀਆਂ ( ਦਿਲਬਰ), ਜੱਟ ਐੰਡ ਗਰਲਫਰੈਂਡ ( ਲਿਟਲ ਸਾਗਰ-ਸੁਮਨ ਭੱਟੀ) ਆਦਿ ਸ਼ਾਮਿਲ ਰਹੇ ਹਨ। ਨਿਰਮਾਣ ਪੜ੍ਹਾਅ ਤੋਂ ਹੀ ਅਲਹਦਾਪਣ ਦਾ ਅਹਿਸਾਸ ਕਰਵਾ ਰਹੀ ਅਪਣੀ ਉਕਤ ਫ਼ਿਲਮ ਅਤੇ ਇਸ ਵਿਚਲੇ ਰੋਲ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵਿਖਾਈ ਦੇ ਰਹੀ ਹੈ। ਇਹ ਹੋਣਹਾਰ ਅਦਾਕਾਰਾ, ਜੋ ਆਉਣਕ ਵਾਲੇ ਦਿਨਾਂ ਵਿਚ ਕੁਝ ਹੋਰ ਫਿਲਮਾਂ ਅਤੇ ਮਿਊਜ਼ਿਕ ਵੀਡੀਓ ਵਿਚ ਵੀ ਅਪਣੀ ਪ੍ਰਭਾਵੀ ਉਪ-ਸਥਿਤੀ ਦਰਜ਼ ਕਰਵਾਏਗੀ ।

Leave a Reply

Your email address will not be published. Required fields are marked *