Shadow

‘ਰੱਬ ਦਾ ਰੇਡਿਓ 3’ ਤੋਂ ਬਾਅਦ ਹੁਣ ਇਸ ਫਿਲਮ ਦਾ ਹਿੱਸਾ ਬਣਿਆ ਇਹ ਅਦਾਕਾਰ

ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਰੱਬ ਦਾ ਰੇਡਿਓ 3’ ਨਾਲ ਚਰਚਾ ਦਾ ਕੇਂਦਰ ਬਣੇ ਅਦਾਕਾਰ ਜੱਸੀ ਜਸਪ੍ਰੀਤ ਨੂੰ ਆਨ ਫਲੋਰ ਪੜਾਅ ਦਾ ਹਿੱਸਾ ਬਣੀ ਪੰਜਾਬੀ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਇਸ ਫ਼ਿਲਮ ਵਿੱਚ ਅਦਾਕਾਰ ਕਾਫ਼ੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੰਦੇ ਨਜ਼ਰ ਆਉਣਗੇ।

‘ਆਈਫ਼ਲ ਸਟੂਡਿਓਜ਼ ਐਲ.ਐਲ.ਪੀ’ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਲੇਖਕ ਜੱਸ ਗਰੇਵਾਲ ਕਰ ਰਹੇ ਹਨ, ਜੋ ਪੰਜਾਬੀ ਸਿਨੇਮਾਂ ਦੇ ਸਿਰਮੌਰ ਅਤੇ ਅਲੱਗ ਕਹਾਣੀਕਾਰ ਦੇ ਤੌਰ ‘ਤੇ ਅੱਜ ਕੱਲ ਆਪਣਾ ਸ਼ੁਮਾਰ ਕਰਵਾ ਰਹੇ ਹਨ। ਨਿਰਮਾਣ ਪੜ੍ਹਾਅ ਤੋਂ ਖਿੱਚ ਦਾ ਕੇਂਦਰ ਬਣੀ ਇਸ ਫ਼ਿਲਮ ਦਾ ਨਿਰਦੇਸ਼ਨ ਵਰਿੰਦਰ ਸ਼ਰਮਾ ਕਰ ਰਹੇ ਹਨ। ਉਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਸਿੰਮੀ ਚਾਹਲ, ਮੈਂਡੀ ਤੱਖੜ੍ਹ, ਸਤਵਿੰਦਰ ਸਿੰਘ, ਅਮੂ ਜੋਤ, ਪ੍ਰਕਾਸ਼ ਗਾਧੂ, ਗੁਰਪ੍ਰੀਤ ਕੌਰ ਭੰਗੂ ਸ਼ਾਮਲ ਹਨ। ਇਨ੍ਹਾਂ ਕਲਾਕਾਰਾਂ ਨਾਲ ਅਦਾਕਾਰ ਜੱਸੀ ਜਸਪ੍ਰੀਤ ਬੇਹੱਦ ਖਾਸ ਅਤੇ ਚੁਣੌਤੀਪੂਰਨ ਰੋਲ ਨਾਲ ਦਰਸ਼ਕਾਂ ਸਨਮੁੱਖ ਹੋਣਗੇ। ਆਪਣੀ ਸ਼ਾਨਦਾਰ ਫ਼ਿਲਮ ਅਤੇ ਇਸ ਵਿਚਲੇ ਰੋਲ ਨੂੰ ਲੈ ਕੇ ਅਦਾਕਾਰ ਜੱਸੀ ਜਸਪ੍ਰੀਤ ਕਾਫ਼ੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ।

ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ ਨਾਲ ਸਬੰਧਤ ਅਦਾਕਾਰ ਜੱਸੀ ਜਸਪ੍ਰੀਤ ਰੰਗਮੰਚ ਜਗਤ ਦੇ ਚਮਕਦੇ ਸਿਤਾਰਿਆਂ ‘ਚ ਆਪਣੀ ਮੌਜ਼ੂਦਗੀ ਦਰਜ਼ ਕਰਵਾਉਣ ਵਿੱਚ ਸਫ਼ਲ ਰਹੇ ਹਨ। ਪੰਜਾਬੀ ਸਿਨੇਮਾਂ ਦੀ ਮੌਜ਼ੂਦਾਂ ਦ੍ਰਿਸ਼ਾਂਵਲੀ ਵਿੱਚ ਵੀ ਉਹ ਬਤੌਰ ਅਦਾਕਾਰ ਅਤੇ ਲੇਖ਼ਕ ਬਹੁਤ ਤੇਜ਼ੀ ਨਾਲ ਆਪਣਾ ਅਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਬਹੁ-ਚਰਚਿਤ ਫਿਲਮਾਂ ਦਾ ਵੀ ਬਤੌਰ ਲੇਖ਼ਕ ਬਹੁ-ਪ੍ਰਭਾਵੀ ਹਿੱਸਾ ਰਹੇ ਜੱਸੀ ਜਸਪ੍ਰੀਤ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਲਿਖੀਆਂ ਕੁਝ ਹੋਰ ਫਿਲਮਾਂ ਨਾਲ ਵੀ ਦਰਸ਼ਕਾਂ ਸਨਮੁੱਖ ਹੋਣਗੇ।

Leave a Reply

Your email address will not be published. Required fields are marked *