ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਇਸ ਸਾਲ ਹੋਣ ਵਾਲੀਆਂ ਚੋਣਾਂ ’ਚ ਡੈਮੋਕ੍ਰੇਟਿਕ ਰਾਸ਼ਟਰਪਤੀ ਦਾ ਉਮੀਦਵਾਰ ਚੁਣੇ ਜਾਣ ਦੀ ਪ੍ਰਕਿਰਿਆ ਹੇਠ ਕਰਵਾਏ ਦੱਖਣੀ ਕੈਰੋਲੀਨਾ (South Carolina) ਪ੍ਰਾਇਮਰੀ ਚੋਣਾਂ ’ਚ ਜੋ ਬਾਈਡਨ (Joe Biden) ਨੇ ਆਸਾਨੀ ਨਾਲ ਜਿੱਤ ਲਈ ਹੈ,ਇਸ ਦੇ ਨਾਲ ਹੀ ਉਨ੍ਹਾਂ ਨੇ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ (Democratic Party) ਦੀ ਨਾਮਜ਼ਦਗੀ ਜਿੱਤਣ ਦੀ ਅਪਣੀ ਕੋਸ਼ਿਸ਼ ਵਿਚ ਸਨਿਚਰਵਾਰ ਨੂੰ ਅਪਣੀ ਪਹਿਲੀ ਅਧਿਕਾਰਤ ਜਿੱਤ ਹਾਸਲ ਕੀਤੀ,ਜੋ ਬਾਈਡਨ ਅਪਣੀ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ਵਿਚ ਸੱਭ ਤੋਂ ਅੱਗੇ ਹਨ,ਪ੍ਰਾਇਮਰੀ ’ਚ ਜੋ ਬਾਈਡਨ ਨੂੰ 96.2 ਫੀ ਸਦੀ ਵੋਟਾਂ ਮਿਲੀਆਂ,ਜਦਕਿ ਵਿਲੀਅਮਸਨ ਨੂੰ ਸਿਰਫ 2.1 ਫੀ ਸਦੀ ਵੋਟਾਂ ਮਿਲੀਆਂ,ਫਿਲਿਪਸ ਤੀਜੇ ਸਥਾਨ ’ਤੇ ਰਹੇ,ਰਿਪਬਲਿਕਨ ਪਾਰਟੀ (Republican Party) ਦੀ ਪ੍ਰਾਇਮਰੀ 24 ਫਰਵਰੀ ਨੂੰ ਹੋਣੀ ਹੈ,ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (77) ਅਪਣੀ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ’ਚ ਸੱਭ ਤੋਂ ਅੱਗੇ ਹਨ,ਜੋ ਬਾਈਡਨ ਨੇ ਪ੍ਰਾਇਮਰੀ ਚੋਣਾਂ ਜਿੱਤਣ ਤੋਂ ਬਾਅਦ ਕਿਹਾ ਕਿ ਉਹ ਨਵੰਬਰ ਦੀਆਂ ਚੋਣਾਂ ਵਿਚ ਰਿਪਬਲਿਕਨ ਵਿਰੋਧੀ ਟਰੰਪ ਨੂੰ ਦੁਬਾਰਾ ਹਰਾਉਣਗੇ।