ਭਾਨੇ ਸਿੱਧੂ ਦੀਆਂ ਮੁਸਕਿਲਾ ਦਿਨ ਪ੍ਰਤੀ ਦਿਨ ਵਧਦੀਆਂ ਹੀ ਨਜ਼ਰ ਆ ਰਹੀਆਂ ਹਨ, ਨਿੱਤ ਪ੍ਰਤੀ ਦਿਨ ਕੋਈ ਨਾ ਕੋਈ ਕੇਸ ਦਰਜ ਹੋ ਰਿਹਾ ਹੈ, ਅੱਜ ਭਾਨੇ ਸਿੱਧੂ ਤੇ ਬਲੈਕਮੈਲਿੰਗ ਦੇ ਕੇਸ ਦੇ ਸਬੰਧ ਵਿੱਚ FIR ਵੀ ਦਰਜ ਕਰ ਦਿੱਤੀ ਗਈ ਹੈ, ਇਸ ਤੋਂ ਪਹਿਲਾਂ ਭਾਨਾ ਸਿੱਧੂ ਦੇ ਉਪਰ ਤਿੰਨ ਮਾਮਲੇ ਦਰਜ ਹੋ ਚੁੱਕੇ ਨੇ , ਤੇ ਹੁਣ ਇੱਕ ਇਮਿਗ੍ਰੈਸ਼ਨ ਏਜੰਟ ਨੇ ਵੀ ਪਰਚਾ ਦਰਜ ਕਰਵਾਇਆ ਹੈ।
ਕਿੰਦਰਬੀਰ ਇਮੀਗ੍ਰੇਸ਼ਨ ਏਜੰਟ ਦੇ ਵੱਲੋ ਇਹ ਮਾਮਲਾ ਦਰਜ ਕਰਵਾਇਆ ਗਿਆ, ਉਸ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਨਾ ਸਿੱਧੂ ਉਸ ਨੂੰ ਬਲੈਕਮੇਲ ਕਰ ਕੇ ਪੈਸਿਆ ਦੀ ਮੰਗ ਕਰ ਰਿਹਾ ਸੀ।
Also Read: ਰਾਜ ਪੱਧਰੀ ਬਸੰਤ ਮੇਲੇ ਦੀਆਂ ਤਿਆਰੀਆਂ ਸਬੰਧੀ ਡੀ.ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਇਹ ਮਾਮਲਾ ਨਵੰਬਰ 2023 ਦਾ ਦੱਸਿਆਂ ਜਾਂ ਰਿਹਾ , ਇਸਦੇ ਨਾਲ ਹੀ ਦੱਸ ਦੇਈਏ ਕਿ ਭਾਨੇ ਸਿੱਧੂ ਦੇ ਭਰਾ ਦੇ ਉਪਰ ਵੀ ਪਰਚਾ ਦਰਜ ਕੀਤਾ ਗਿਆ