ਕੀਰਤਪੁਰ ਸਾਹਿਬ ਤੋ ਹਿਮਾਚਲ ਪ੍ਰਦੇਸ਼ ਦੀ ਹੱਦ ਤੱਕ ਸੜਕ ਦੀ ਮੁਰੰਮਤ ਦਾ ਕੰਮ ਸੁਰੂ- ਹਰਜੋਤ ਬੈਂਸ
ਸ੍ਰੀ ਅਨੰਦਪੁਰ ਸਾਹਿਬ 04 ਅਕਤੂਬਰ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵੱਲੋਂ ਲਗਾਤਾਰ ਮਨਿਸਟਰੀ ਆਫ ਰੋਡ ਐਡ ਟਾਸਪੋਰਟੇਸ਼ਨ ਵਿਭਾਗ ਤੋਂ ਕੀਰਤਪੁਰ ਸਾਹਿਬ-ਮਹਿਤਪੁਰ ਹਿਮਾਚਲ ਪ੍ਰਦੇਸ਼ ਹੱਦ ਤੱਕ ਨੈਸ਼ਨਲ ਹਾਈਵੇ ਦੀ ਮੁਰੰਮਤ ਦੀ ਮੰਗ ਰੱਖੀ ਜਾ ਰਹੀ ਸੀ। ਉਨ੍ਹਾਂ ਦੀ ਮੰਗ ਨੂੰ ਹੁਣ ਬੂਰ ਪੈ ਗਿਆ ਹੈ ਅਤੇ ਬੀਤੇ ਕੱਲ ਕੀਰਤਪੁਰ ਸਾਹਿਬ ਤੇ ਮਹਿਤਪੁਰ (ਹਿਮਾਚਲ ਪ੍ਰਦੇਸ਼ ਹੱਦ) ਤੱਕ ਨੈਸ਼ਨਲ ਹਾਈਵੇ ਦੀ ਮੁਰੰਮਤ ਦਾ ਕੰਮ ਸੁਰੂ ਹੋ ਗਿਆ ਹੈ। ਇਲਾਕਾ ਵਾਸੀਆਂ ਨੇ ਨੈਸ਼ਨਲ ਹਾਈਵੇ ਦੀ ਮੁਰੰਮਤ ਦਾ ਕੰਮ ਸੁਰੂ ਹੋਣ ਤੇ ਹਰਜੋਤ ਬੈਂਸ ਕੈਬਨਿਟ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਹਲਕਾ ਵਿਧਾਇਕ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਵਾਰ ਵਾਰ ਕੇਂਦਰ ਦੇ ਵਿਭਾਗ ਕੋਲ ਇਹ ਮਸਲਾ ਰੱਖਿਆ ਗਿਆ, ਪਹਿਲਾ ਇਸ ਦੀ ਪ੍ਰਵਾਨਗੀ ਮਾਰਚ 2025 ਤੋ ਪਹਿਲਾ ਮਿਲਣ ਦੀ ਸੰਭਾਵਨਾ ਸੀ, ਪ੍ਰੰਤੂ ਵਿਭਾਗ ਦੀ ਢਿੱਲੀ ਕਾਰਗੁਜਾਰੀ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਰਹੇ ਅਤੇ ਸੜਕ ਉਤੇ ਡੂਘੇ ਟੋਏ ਪੈਣ ਕਾਰਨ ਵਾਹਨ ਚਾਲਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋ ਇਲਾਵਾ ਵੱਡੇ ਵੱਡੇ ਟੋਏ ਅਕਸਰ ਹੀ ਹਾਦਸਿਆ ਦ...







