ਕੁਲਰੀਆਂ ਦੀ ਅਮਨਜੀਤ ਕੌਰ ਨੌਜਵਾਨਾਂ ਲਈ ਬਣੀ ਮਿਸਾਲ, ਫੁੱਲਾਂ ਦੀ ਖੇਤੀ ਨੇ ਮਹਿਕਾਈ ਆਰਥਿਕਤਾ
ਮਾਨਸਾ/ਬਰੇਟਾ, 21 ਦਸੰਬਰ
ਜ਼ਿਲ੍ਹਾ ਮਾਨਸਾ ਦੇ ਪਿੰਡ ਕੁਲਰੀਆਂ ਦੀ ਅਮਨਜੀਤ ਕੌਰ ਫੁੱਲਾਂ ਦੀ ਕਾਸ਼ਤ ਨਾਲ ਜਿੱਥੇ ਨੌਜਵਾਨਾਂ ਲਈ ਉਦਾਹਰਨ ਬਣੀ ਹੈ, ਓਥੇ ਆਪਣੇ ਪਰਿਵਾਰਾਂ ਦਾ ਵੀ ਸਹਾਰਾ ਬਣੀ ਹੈ।
ਪਿੰਡ ਕੁਲਰੀਆਂ ਦੀ ਅਮਨਜੀਤ ਕੌਰ (25 ਸਾਲ) ਪੁੱਤਰੀ ਜੀਤਾ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਜੀ ਸਵਾ 2 ਕਿੱਲੇ ਜ਼ਮੀਨ ਦੀ ਵਾਹੀ ਕਰਦੇ ਹਨ ਤੇ ਉਸ ਦੇ ਪਰਿਵਾਰ ਵਿਚ ਮਾਤਾ- ਪਿਤਾ ਅਤੇ ਉਸਦੇ ਦੋ ਭਰਾ ਹਨ ਤੇ ਇੰਨੇ ਘੱਟ ਰਕਬੇ ਦੀ ਵਾਹੀ ਨਾਲ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ। ਉਸ ਨੇ ਪੀਜੀਡੀਸੀਏ ਦੀ ਫੀਸ ਵੀ ਮੁਸ਼ਕਿਲ ਨਾਲ ਸਵੈ ਸੇਵੀ ਸੰਸਥਾ ਅਤੇ ਪਰਿਵਾਰ ਦੀ ਮਦਦ ਨਾਲ ਭਰੀ ਸੀ। ਵਿੱਤੀ ਹਾਲਾਤ ਮਾੜੇ ਹੋਣ ਕਾਰਨ ਅਗਲੀ ਪੜ੍ਹਾਈ ਦਾ ਕੋਈ ਰਾਹ ਨਹੀਂ ਸੀ। ਉਸਨੇ ਦੱਸਿਆ ਕਿ ਉਸਨੇ ਵਿਦੇਸ਼ ਜਾਣ ਲਈ ਆਈਲੈਟਸ ਵੀ ਕੀਤੀ ਸੀ ਪਰ ਵਿਆਹ ਕਰਵਾ ਦੇ ਵਿਦੇਸ਼ ਜਾਣ ਦੀ ਬਜਾਏ ਉਹ ਆਪਣੇ ਦੇਸ਼ ਵਿਚ ਹੀ ਆਪਣੇ ਪੈਰਾਂ 'ਤੇ ਖੜੀ ਹੋਣਾ ਚਾਹੁੰਦੀ ਸੀ।
ਓਸਨੇ ਦੱਸਿਆ ਕਿ ਉਹ ਪਿੰਡ ਗੁਰਦੁਆਰਾ ਸਾਹਿਬ ਵਿਚ ਫੁੱਲਾਂ ਦੀ ਸਜਾਵਟ ਦੀ ਸੇਵਾ ਕਰਦੀ ਸੀ ਤਾਂ ਉਸ ਦੇ ਮਨ ਵਿਚ ਫੁੱਲਾਂ ਦੀ ਖੇਤੀ ਕਰਨ ਦਾ ਵਿਚਾਰ ...








