ਲੋਕ ਕਰ ਰਹੇ ਕੈਂਪਾਂ ਦੀ ਭਰਪੂਰ ਸ਼ਲਾਘਾ-ਡੀ.ਸੀ. ਕੁਲਵੰਤ ਸਿੰਘ
ਮੋਗਾ, 8 ਫਰਵਰੀ-
ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ 'ਆਪ ਸਰਕਾਰ, ਆਪ ਦੇ ਦੁਆਰ' ਸਕੀਮ ਤਹਿਤ ਲਗਾਏ ਤੀਸਰੇ ਦਿਨ ਦੇ ਵਿਸ਼ੇਸ਼ ਕੈਂਪਾਂ ਵਿੱਚ 2000 ਤੋਂ ਵਧੇਰੇ ਲੋਕਾਂ ਨੇ ਸ਼ਮੂਲੀਅਤ ਕਰਕੇ ਸਰਕਾਰੀ ਸੇਵਾਵਾਂ ਦਾ ਲਾਹਾ ਪ੍ਰਾਪਤ ਕੀਤਾ। ਇਨ੍ਹਾਂ ਕੈਂਪਾਂ ਜਰੀਏ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾ ਰਿਹਾ ਹੈ। ਅੱਜ ਹਲਕਾ ਮੋਗਾ ਦੇ ਪਿੰਡ ਮਹੇਸ਼ਰੀ, ਸੱਦਾ ਸਿੰਘ ਵਾਲਾ, ਦੌਲਤਪੁਰਾ ਨੀਂਵਾ/ਕਾਹਨ ਸਿੰਘ ਵਾਲਾ, ਦੌਲਤਪੁਰਾ ਉੱਚਾ/ਕਾਲੀਏਵਾਲਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ, ਪੱਤੋ ਹੀਰਾ ਸਿੰਘ, ਵਾਰਡ ਨੰਬਰ 9,10,11,12, ਹਲਕਾ ਬਾਘਾਪੁਰਾਣਾ ਦੇ ਵਾਰਡ ਨੰਬਰ 3, 4, ਗੁਲਾਬ ਸਿੰਘ ਵਾਲਾ, ਸਮਾਧ ਭਾਈ ਤੋਂ ਇਲਾਵਾ ਹਲਕਾ ਧਰਮਕੋਟ ਦੇ ਪਿੰਡ ਚੁੱਘਾ ਕਲਾਂ, ਚੁੱਘਾ ਖੁਰਦ, ਜਨੇਰ ਤੇ ਲੋਹਾਰਾ ਵਿਖੇ ਇਹਨਾਂ ਕੈਂਪਾਂ ਦਾ ਆਯੋਜਨ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਦੇ...