ਸਰਕਾਰੀ ਆਈਟੀਆਈ ਫਾਜ਼ਿਲਕਾ ਵਿੱਚ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਤਹਿਤ ਸਿਖਲਾਈ ਸ਼ੁਰੂ
ਫਾਜ਼ਿਲਕਾ, 8 ਫਰਵਰੀ
ਸਰਕਾਰੀ ਆਈਟੀਆਈ ਫਾਜ਼ਿਲਕਾ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਾ ਉਦਯੋਗ ਕੇਂਦਰ ਫਾਜਲਕਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸਰਦਾਰ ਅੰਗਰੇਜ਼ ਸਿੰਘ ਨੇ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਤਹਿਤ ਪਹਿਲੇ ਬੈਚ ਦੀ ਸਿਖਲਾਈ ਦੇਣੀ ਸ਼ੁਰੂ ਕਰਵਾਈ ਜਿਸ ਵਿੱਚ ਟ੍ਰੇਨਿੰਗ ਲੈਣ ਵਾਲਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਟ੍ਰੇਨਿੰਗ ਦੇ ਪਹਿਲੇ ਬੈਚ ਵਿੱਚ 40 ਸਿੱਖਿਆਰਥੀਆਂ ਦਾ ਟੇਲਰ ਦਰਜੀ ਦਾ ਪਹਿਲਾ ਬੈਚ ਸ਼ੁਰੂ ਹੋਇਆ।
ਇਸ ਟ੍ਰੇਨਿੰਗ ਦਾ ਜ਼ਿਲ੍ਹਾ ਉਦਯੋਗ ਮੈਨੇਜਰ ਸਰਦਾਰ ਨਿਰਵੈਰ ਸਿੰਘ ਵੱਲੋਂ ਨਿਰੀਖਣ ਕੀਤਾ ਗਿਆ ਜਿਸ ਵਿੱਚ ਸੁਚਾਰੂ ਢੰਗ ਨਾਲ ਚੱਲ ਰਹੀ ਟ੍ਰੇਨਿੰਗ ਨੂੰ ਦੇਖ ਕੇ ਉਹਨਾਂ ਟਰੇਨਰ ਮਨਜਿੰਦਰ ਕੌਰ ਅਤੇ ਆਈਟੀਆਈ ਦੇ ਸਟਾਫ ਦੀ ਹੌਸਲਾ ਅਫਜਾਈ ਕੀਤੀ। ਉਪਰੋਕਤ ਇਹ ਸਾਰਾ ਕੰਮ ਦੇਖ ਕੇ ਉਹਨਾਂ ਸੰਸਥਾ ਦੇ ਕੰਮ ਨੂੰ ਬਹੁਤ ਹੀ ਸ਼ਲਾਘਾਯੋਗ ਦੱਸਿਆ ਅਤੇ ਕਿਹਾ ਕਿ ਇਹ ਪੀ ਐਮ ਵਿਸ਼ਕਰਮਾ ਯੋਜਨਾ ਦਾ ਜਿਲ੍ਹਾ ਫਾਜਲਕਾ ਦਾ ਪਹਿਲਾ ਅਤੇ ਪੰਜਾਬ ਦਾ ਤੀਜਾ ਸੈਂਟਰ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਤਹਿਤ ਸਿਖਲਾਈ ਦਿੱਤੀ ਜਾ ਰਹੀ ਹੈ।
...