ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਦੋ .32 ਬੋਰ ਪਿਸਟਲ, 4 ਜਿੰਦਾ ਕਾਰਤੂਸ ਅਤੇ 2 ਖੋਲ ਸਮੇਤ 3 ਵਿਅਕਤੀ ਕਾਬੂ

ਸ੍ਰੀ ਮੁਕਤਸਰ ਸਾਹਿਬ, 5 ਫਰਵਰੀ:

ਸ੍ਰੀ ਗੌਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ. ਪੰਜਾਬ, ਸ. ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐੱਸ, ਆਈ. ਜੀ.ਪੀ. ਫਰੀਦਕੋਟ ਅਤੇ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਦਾਰ ਮਨਮੀਤ ਸਿੰਘ ਢਿੱਲੋ ਐਸਪੀ ਡੀ, ਸ. ਸਤਨਾਮ ਸਿੰਘ ਡੀ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਅਤੇ ਐਸ.ਆਈ ਵਰੁਨ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਤੇ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲ ਕੀਤੀ ਕਿ ਜਦੋਂ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਨਾਂ ਪਾਸੋਂ ਦੋ .32 ਬੋਰ ਪਿਸਟਲ, 4 ਕਾਰਤੂਸ ਜਿੰਦਾ ਅਤੇ 2 ਖੋਲ ਬਰਾਮਦ ਹੋਏ ਹਨ

ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਦਈ ਕਿਸ਼ੋਰ ਕੁਮਾਰ ਪੁੱਤਰ ਨੇਕੀ ਰਾਮ ਵਾਸੀ ਗੋਨਿਆਣਾ ਰੋਡ ਗਲੀ ਨੰਬਰ 9 ਸ਼੍ਰੀ ਮੁਕਤਸਰ ਸਾਹਿਬ ਨੇ ਬਿਆਨ ਦਰਜ ਕੀਤਾ ਕਿ ਵਿੱਕੀ ਪੁੱਤਰ ਬਲਵੀਰ ਸਿੰਘ ਵਾਸੀ ਗੋਨੇਆਣਾ ਰੋਡ ਗਲੀ ਨੰਬਰ 9 ਅਤੇ ਇਸ ਦੇ ਨਾਲ ਕੁਛ ਅਣਪਛਾਤੇ ਵਿਅਕਤੀਆਂ ਨੇ ਸਾਡੇ ਘਰ ਫਾਇਰਰਿੰਗ ਕੀਤੀ ਹੈ ਅਤੇ ਇੱਟਾਂ ਰੋੜੇ ਚਲਾਏ ਹਨ ਜਿਸ ਦੇ ਬਿਆਨਾਂ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 24 ਮਿਤੀ 03.02.2024 ਅ/ਧ 336/148/149/506/427 IPC 25/27/54/59 ਅਸਲਾ ਐਕਟ ਤਹਿਤ ਬਰਖਿਲਾਫ ਵਿੱਕੀ ਅਤੇ ਉਸਦੇ ਅਣਪਛਾਤੇ ਸਾਥੀਆਂ ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ਼ ਕਰ ਤਫਤੀਸ਼ ਸ਼ੁਰੂ ਕਰ ਦਿੱਤੀ। ਦੁਰਾਨੇ ਤਫਤੀਸ਼ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਵਿੱਕੀ ਪੁੱਤਰ ਬਲਵੀਰ ਸਿੰਘ ਵਾਸੀ ਗੋਨੇਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਇਸ ਦੇ ਸਾਥੀ ਜੋਬਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰਨੀਕੇ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ, ਦੋਸ਼ੀ ਪਵਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਨੀਕੇ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕਾਬੂ ਕਰ ਇਹਨਾਂ ਪਾਸੋਂ ਵਾਰਦਾਤ ਵਿੱਚ ਵਰਤੇ ਦੋ .32 ਬੋਰ ਪਿਸਟਲ, 4 ਕਾਰਤੂਸ ਜਿੰਦਾ ਅਤੇ 2 ਖੋਲ ਬਰਾਮਦ ਕਰਵਾਏ ਗਏ।

ਉਨਾਂ ਵਜਾਂ ਰੰਜਿਸ਼ ਦਸਿਆ ਕਿ ਦੋਸ਼ੀ ਵਿੱਕੀ ਦੀ ਮੁਦਈ ਕਿਸ਼ੋਰ ਕੁਮਾਰ ਦੇ ਨਾਲ ਕਾਰ ਨੂੰ ਪਾਰਕਿੰਗ ਵਿੱਚ ਲਾਉਣ ਦੇ ਸੰਬੰਧ ਵਿੱਚ ਝਗੜਾ ਹੋਇਆ ਸੀ ਜਿਸ ਦੀ ਰੰਜਿਸ਼ ਕਰਕੇ ਵਿੱਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਦਈ ਕਿਸ਼ੋਰ ਕੁਮਾਰ ਦੇ ਘਰ ਵਿੱਚ ਫਾਇਰਿੰਗ ਅਤੇ ਇੱਟਾਂ ਰੋੜੇ ਚਲਾਏ ਜਿਸ ਤੇ ਪੁਲਿਸ ਵੱਲੋਂ ਦੋਸ਼ੀਆਂ ਨੂੰ ਛੇਤੀ ਹੀ ਮਾਨਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *