ਖੇਲੋ ਇੰਡੀਆ ਯੂਥ ਗੇਮਜ਼ 2023 ਵਿੱਚ, ਪਿਛਲੇ ਚੈਂਪੀਅਨ ਮਹਾਰਾਸ਼ਟਰ ਨੇ ਆਪਣਾ ਸੋਨ ਤਗਮਾ ਖਾਤਾ ਖੋਲ੍ਹਿਆ ਜਦੋਂ ਜਿਮਨਾਸਟ ਆਰੀਅਨ ਦਵਾਂਡੇ ਨੇ ਕੱਲ੍ਹ ਚੇਨਈ ਦੇ SDAT ਐਕਵਾਟਿਕਸ ਕੰਪਲੈਕਸ ਵਿੱਚ ਲੜਕਿਆਂ ਦੇ ਆਰਟਿਸਟਿਕ ਆਲ-ਰਾਊਂਡ ਦਾ ਤਾਜ ਜਿੱਤਿਆ। ਦਵਾਂਡੇ ਨੇ ਉੱਤਰ ਪ੍ਰਦੇਸ਼ ਦੇ ਪ੍ਰਣਵ ਮਿਸ਼ਰਾ ਨੂੰ ਹਰਾਉਣ ਲਈ ਕੁੱਲ 73 ਅੰਕ ਇਕੱਠੇ ਕੀਤੇ। ਯੂਪੀ ਦੇ ਹਰਸ਼ਿਤ ਨੇ ਇਸ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਸਾਈਕਲਿੰਗ ਟੀਮ ਸਪ੍ਰਿੰਟ ਮੁਕਾਬਲੇ ਵਿੱਚ ਤਾਮਿਲਨਾਡੂ ਦੀਆਂ ਲੜਕੀਆਂ ਦੀ ਟੀਮ ਨੇ ਸੋਨ ਤਗਮਾ, ਰਾਜਸਥਾਨ ਨੇ ਚਾਂਦੀ ਅਤੇ ਮਹਾਰਾਸ਼ਟਰ ਨੇ ਕਾਂਸੀ ਦਾ ਤਗਮਾ ਜਿੱਤਿਆ। 500 ਮੀਟਰ ਟਰਾਇਲ ਲੜਕੀਆਂ ਦੇ ਵਰਗ ਵਿੱਚ ਜੇ. ਸ਼੍ਰੀਮਤੀ ਨੇ ਸੋਨ, ਰਾਜਸਥਾਨ ਦੀ ਵਿਮਲਾ ਨੇ ਚਾਂਦੀ ਅਤੇ ਤਾਮਿਲਨਾਡੂ ਦੀ ਆਰ. ਤਾਮਿਲਰਾਸੀ ਨੇ ਕਾਂਸੀ ਦਾ ਤਗਮਾ ਜਿੱਤਿਆ।
ਲੜਕਿਆਂ ਦੇ ਸਾਈਕਲਿੰਗ ਮੁਕਾਬਲੇ ਵਿੱਚ ਤੇਲੰਗਾਨਾ ਦੇ ਆਸ਼ੀਰਵਾਦ ਸਕਸੈਨਾ ਨੇ ਸੋਨ, ਮਹਾਰਾਸ਼ਟਰ ਦੇ ਵੇਦਾਂਤ ਜਾਧਵ ਨੇ ਚਾਂਦੀ ਅਤੇ ਹਰਿਆਣਾ ਦੇ ਗੁਮੂਰ ਪੂਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ। ਟੀਮ ਸਪ੍ਰਿੰਟ ਸਾਈਕਲਿੰਗ ਮੁਕਾਬਲੇ ਵਿੱਚ ਕੇਰਲ ਨੇ ਸੋਨ, ਮਹਾਰਾਸ਼ਟਰ ਨੇ ਚਾਂਦੀ ਅਤੇ ਤਾਮਿਲਨਾਡੂ ਨੇ ਕਾਂਸੀ ਦਾ ਤਗਮਾ ਜਿੱਤਿਆ।