ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਹਾ ਕਿ ਚੋਣਾਂ ਵਿਚ ਦਿਨ-ਦਿਹਾੜੇ ਜਿਸ ਤਰ੍ਹਾਂ ਬੇਇਮਾਨੀ ਕੀਤੀ ਗਈ ਹੈ,ਉਹ ਬੇਹੱਦ ਚਿੰਤਾਜਨਕ ਹੈ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਹਾ ਕਿ ਜੇਕਰ ਇਕ ਮੇਅਰ ਚੋਣ ਵਿਚ ਇਹ ਲੋਕ ਇੰਨਾ ਡਿੱਗ ਸਕਦੇ ਹਨ ਤਾਂ ਦੇਸ਼ ਦੀਆਂ ਚੋਣਾਂ ਵਿਚ ਤਾਂ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ,ਇਹ ਬਹੁਤ ਹੀ ਚਿੰਤਾਜਨਕ ਹੈ,ਭਾਜਪਾ ਨੇ ਪਹਿਲਾਂ ਪ੍ਰੀਜਾਈਡਿੰਗ ਅਧਿਕਾਰੀ ਦੇ ਬੀਮਾਰ ਹੋਣ ਦਾ ਬਹਾਨਾ ਕਰਕੇ ਚੋਣਾਂ ਨੂੰ ਟਾਲਿਆ ਤੇ ਹੁਣ ਇੰਡੀਆ ਗਠਜੋੜ ਦੇ 8 ਕੌਂਸਲਰਾਂ ਦੀਆਂ ਵੋਟਾਂ ਨੂੰ ਰੱਦ ਕਰਕੇ ਤਾਨਾਸ਼ਾਹੀ ਤਰੀਕੇ ਨਾਲ ਭਾਜਪਾ ਦਾ ਮੇਅਰ ਬਣਾ ਦਿੱਤਾ,ਹੁਣ ਇਹ ਪੂਰੇ ਦੇਸ਼ ਦੇ ਸਾਹਮਣੇ ਹੈ ਕਿ ਹੁਣ ਭਾਜਪਾ ਦਾ ਚਿਹਰਾ ਬੇਨਕਾਬ ਹੋ ਗਿਆ ਹੈ,8-8 ਕੌਂਸਲਰਾਂ ਦੀ ਵੋਟ ਨੂੰ ਰੱਦ ਕਰਕੇ ਜੋ ਨੰਗਾ ਨਾਚ ਭਾਜਪਾ ਨੇ ਖੇਡਿਆ ਹੈ ਉਹ ਪੂਰੇ ਦੇਸ਼ ਨੇ ਦੇਖਿਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਹਾ ਕਿ ਭਾਜਪਾ ਨੇ ਇਹ ਸਾਰਾ ਕੁਝ ਸੋਚੀ-ਸਮਝੀ ਰਣਨੀਤੀ ਤਹਿਤ ਕੀਤਾ ਹੈ,ਗਿਣਤੀ ਦੌਰਾਨ ਏਜੰਟ ਨੂੰ ਕੋਲ ਨਹੀਂ ਖੜ੍ਹਾ ਕੀਤਾ ਗਿਆ ਜਦੋਂ ਕਿ ਪਿਛਲੀਆਂ ਚੋਣਾਂ ਵਿਚ ਏਜੰਟ ਨੂੰਵੋਟ ਦਿਖਾਏ ਜਾਂਦੇ ਸਨ। ਵੋਟ ਇਨਵੈਲਿਡ ਕਿਉਂ ਐਲਾਨੇ ਗਏ,ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਤੇ ਨਾ ਹੀ ਕੋਈ ਕਾਰਨ ਦੱਸਿਆ ਗਿਆ,‘ਆਪ’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਨੂੰਨ ਪ੍ਰਕਿਰਿਆ ਨੂੰ ਅਪਣਾਏਗੀ ਤੇ ਹਾਈਕੋਰਟ ਦਾ ਰੁਖ਼ ਕਰੇਗੀ,ਇਸ ਵਾਰ ਭਾਜਪਾ ਦਾ ਅਸਰੀ ਚਿਹਰਾ ਦੇਸ਼ ਦੇ ਸਾਹਮਣੇ ਆਏਗਾ ਕਿਉਂਕਿ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ।