ਫਤਹਿਗੜ੍ਹ ਪੰਜਤੂਰ ਦੇ ਦੋ ਵਾਰਡਾਂ ਉਪਰ ਹੀ ਹੋਣਗੀਆਂ ਨਗਰ ਪੰਚਾਇਤ ਚੋਣਾਂ
ਮੋਗਾ, 14 ਦਸੰਬਰ :
ਜ਼ਿਲਾ ਮੋਗਾ ਵਿੱਚ ਨਗਰ ਕੌਂਸਲ ਬਾਘਾਪੁਰਾਣਾ ਤੇ ਧਰਮਕੋਟ, ਨਗਰ ਪੰਚਾਇਤ ਫਤਹਿਗੜ ਪੰਜਤੂਰ ਦੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦੀ ਪ੍ਰਕਿਰਿਆ 13 ਦਸੰਬਰ ਨੂੰ ਮੁਕੰਮਲ ਹੋ ਚੁੱਕੀ ਸੀ। ਅਖੀਰਲੇ ਦਿਨ ਤੱਕ ਕੁੱਲ 70 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜਿਹਨਾਂ ਵਿੱਚ ਨਗਰ ਕੌਂਸਲ ਧਰਮਕੋਟ ਵਿੱਚ 36 ਨਾਮਜ਼ਦਗੀਆਂ, ਨਗਰ ਕੌਂਸਲ ਬਾਘਾਪੁਰਾਣਾ ਵਿੱਚ 19 ਨਾਮਜ਼ਦਗੀਆਂ ਅਤੇ ਨਗਰ ਪੰਚਾਇਤ ਫਤਹਿਗੜ ਪੰਜਤੂਰ ਵਿੱਚ 15 ਨਾਮਜ਼ਦਗੀਆਂ ਭਰੀਆਂ ਗਈਆਂ ਸਨ। ਇਹਨਾਂ ਨਾਮਜਦਗੀਆਂ ਦੀ ਪੜਤਾਲ ਉਪਰੰਤ 44 ਨਾਮਜਦਗੀਆਂ ਸਹੀ ਪਾਈਆਂ ਗਈਆਂ। ਨਾਮਜਦਗੀਆਂ ਦੀ ਪੜਤਾਲ ਮੁਕੰਮਲ ਹੋਣ ਤੋਂ ਬਾਅਦ ਮਾਪਦੰਡ ਪੂਰੇ ਨਾ ਹੋਣ ਕਰਕੇ ਨਗਰ ਕੌਂਸਲ ਧਰਮਕੋਟ ਵਿੱਚ 22 ਉਮੀਦਵਾਰਾਂ ਦੀਆਂ, ਨਗਰ ਕੌਂਸਲ ਬਾਘਾਪੁਰਾਣਾ ਵਿੱਚ 2 ਉਮੀਦਵਾਰਾਂ ਅਤੇ ਨਗਰ ਪੰਚਾਇਤ ਫਤਹਿਗੜ ਪੰਜਤੂਰ ਵਿੱਚ 2 ਉਮੀਦਵਾਰਾਂ ਦੀਆਂ ਨਾਮਜਦਗੀਆਂ ਰੱਦ ਕਰ ਦਿੱਤੀਆਂ ਗਈਆਂ ਸਨ।
ਬਾਘਾਪੁਰਾਣਾ ਦੇ 2 ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜਦਗੀਆਂ ਵਾਪਸ ਵੀ ਲੈ ਲਈਆਂ ਹਨ। ਇਸ ਲਈ ਹੁਣ ਬਾਘਾਪੁਰਾਣਾ ਅਤੇ ਧਰਮਕੋਟ ਨਗਰ ਕੌਂਸਲ ਦੇ ਹਰੇਕ...








