Thursday, March 12
Shadow

Trending

ਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸੜਕ ਸੁਰੱਖਿਆ ਮੁਹਿੰਮ, 14 ਵਾਹਨਾਂ ਦੇ ਕੀਤੇ ਗਏ ਚਾਲਾਨ

ਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸੜਕ ਸੁਰੱਖਿਆ ਮੁਹਿੰਮ, 14 ਵਾਹਨਾਂ ਦੇ ਕੀਤੇ ਗਏ ਚਾਲਾਨ

National, Politics, Punjab, Trending
ਹੁਸ਼ਿਆਰਪੁਰ, 4 ਜਨਵਰੀ: ਰਾਸ਼ਟਰੀ ਸੁਰੱਖਿਆ ਮਹੀਨਾ-2025 ਤਹਿਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ ਅਨੁਸਾਰ ਅੱਜ ਰੀਜ਼ਨਲ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸੜਕ ਸੁਰੱਖਿਆ ਮੁਹਿੰਮ ਚਲਾਈ ਗਈ। ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ 14 ਚਾਲਾਨ ਕੀਤੇ ਗਏ।           ਮੁਹਿੰਮ ਦੌਰਾਨ ਵਿਸ਼ੇਸ਼ ਰੂਪ ਵਿਚ ਟਰੈਕਟਰ-ਟਰਾਲੀਆਂ, ਟਰੱਕਾਂ ਅਤੇ ਹੋਰ ਭਾਰੀ ਵਾਹਨਾਂ ਪਿੱਛੇ ਰਿਫਲੈਕਟਰ ਟੇਪ ਲਗਾਈ ਗਈ। ਵਾਹਨ ਚਾਲਕਾਂ ਨੂੰ ਵਿਸ਼ੇਸ਼ ਕਰਕੇ ਧੁੰਦ ਵਾਲੇ ਮੌਸਮ ਵਿਚ ਹੋਲੀ ਗਤੀ ਨਾਲ ਵਾਹਨ ਚਲਾਉਣ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ। ਨਾਲ ਹੀ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ।           ਰੀਜਨਲ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸਾਡਾ ਉਦੇਸ਼ ਸੜਕ ’ਤੇ ਸੁਰੱਖਿਆ ਦੇ ਮਹੱਤਵ ਨੂੰ ਕੇਂਦਰਿਤ ਕਰਨਾ ਅਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਹੈ। ਆਵਾਜਾਈ ਨਿਯਮਾਂ ਦੀ ਪਾ...
ਯੋਗਤਾ ਮਿਤੀ ਦੇ ਆਧਾਰ ਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ 7 ਜਨਵਰੀ ਨੂੰ —ਜ਼ਿਲ੍ਹਾ ਚੋਣ ਅਫਸਰ

ਯੋਗਤਾ ਮਿਤੀ ਦੇ ਆਧਾਰ ਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ 7 ਜਨਵਰੀ ਨੂੰ —ਜ਼ਿਲ੍ਹਾ ਚੋਣ ਅਫਸਰ

National, Politics, Punjab, Trending
ਸ੍ਰੀ ਮੁਕਤਸਰ ਸਾਹਿਬ, 4 ਜਨਵਰੀ                        ਸ੍ਰੀ ਰਾਜੇਸ਼ ਤ੍ਰਿਪਾਠੀ ਜਿਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਤਾ ਮਿਤੀ: 01.01.2025 ਦੇ ਆਧਾਰ ਤੇ ਤਿਆਰ ਫੋਟੋ ਵੋਟਰ ਸੂਚੀ ਦੀ ਭਾਰਤ ਚੋਣ ਕਮਿਸ਼ਨ ਦੀਆਂ  ਹਦਾਇਤਾਂ ਅਨੁਸਾਰ ਅੰਤਿਮ ਪ੍ਰਕਾਸ਼ਨਾ 07 ਜਨਵਰੀ 2025 ਨੂੰ ਕਰਵਾਈ ਜਾ ਰਹੀ ਹੈ।                            ਇਸ ਸਬੰਧੀ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ ਨਵੀਆਂ ਬਣੀਆਂ ਵੋਟਾਂ, ਕਟੌਤੀ ਦੀ ਲਿਸਟਾਂ ਅਤੇ ਵੋਟਰਾਂ ਦੇ ਵੇਰਵਿਆਂ ਵਿੱਚ ਕਰਵਾਈ ਗਈ ਦਰੁੱਸਤੀ ਦੀਆਂ ਸੰਕਲਿਤ ਲਿਸਟਾਂ ਬੂਥ ਲੈਵਲ ਅਫਸਰਾਂ, ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਦਫਤਰ ਅਤੇ ਜਿਲ੍ਹਾ ਚੋਣ ਦਫਤਰ ਵਿਖੇ ਆਮ ਜਨਤਾ ਦੇ ਵੇਖਣ ਲਈ ਉਲੱਬਧ ਹੋਣਗੀਆਂ।                            ਕੋਈ ਵੀ ਵੋਟਰ ਜਿਸ ਨੇ ਵੋਟਰ ਸੂਚੀ ਦੀ ਇਸ ਸੁਧਾਈ ਦੌਰਾਨ ਵੋਟ ਬਣਵਾਈ ਹੋਵੇ ਜਾਂ ਆਪਣੇ ਵੇਰਵਿਆਂ ਵਿੱਚ ਕੋਈ ਦਰੁਸਤੀ  ਕਰਵਾਈ ਹੋਵੇ ਤਾਂ ਉਹ ਮੁੱਖ ਚੋਣ ਅਫਸਰ, ਪੰਜਾਬ ਜੀ ਦੀ ਵੈਬਸਾਈਟ ceopunjab.gov.in ਉੱਪਰ ਵੀ ਆਪਣੀ ਵੋਟ ਚੈੱਕ ਕਰ ਸਕਦਾ ਹੈ। ਇਸ ਦੇ ਨਾਲ ਹੀ ਆਮ ਜ...
ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨ/ ਬਨਾਉਟੀ ਅੰਗ ਵੰਡਣ ਲਈ ਕੈਂਪ 8, 9,10 ਜਨਵਰੀ ਨੂੰ: ਡਿਪਟੀ ਕਮਿਸ਼ਨਰ

ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨ/ ਬਨਾਉਟੀ ਅੰਗ ਵੰਡਣ ਲਈ ਕੈਂਪ 8, 9,10 ਜਨਵਰੀ ਨੂੰ: ਡਿਪਟੀ ਕਮਿਸ਼ਨਰ

National, Politics, Punjab, Trending
ਬਰਨਾਲਾ, 4 ਜਨਵਰੀ       ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨ/ ਬਨਾਉਟੀ ਅੰਗ ਵੰਡਣ ਲਈ ਪੰਜਾਬ ਸਰਕਾਰ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਕੈਂਪ 8, 9, 10 ਜਨਵਰੀ ਨੂੰ ਲਾਏ ਜਾ ਰਹੇ ਹਨ।        ਇਨ੍ਹਾਂ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ - ਨਿਰਦੇਸ਼ਾਂ ਤਹਿਤ ਅਲਿਮਕੋ ਦੇ ਸਹਿਯੋਗ ਨਾਲ ਪਹਿਲਾਂ 4 ਤੋਂ 6 ਦਸੰਬਰ ਨੂੰ ਦਿਵਿਆਂਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ ਬਲਾਕ ਪੱਧਰ 'ਤੇ ਲਾਏ ਗਏ ਸਨ ਅਤੇ ਹੁਣ ਬਲਾਕ ਪੱਧਰ 'ਤੇ ਸਹਾਇਕ ਉਪਕਰਨ/ ਬਨਾਉਟੀ ਅੰਗ ਵੰਡਣ ਲਈ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ 8 ਜਨਵਰੀ ਨੂੰ ਸ਼ਹਿਣਾ ਬਲਾਕ ਦਾ ਕੈਂਪ ਐੱਸ ਡੀ ਐਮ ਦਫਤਰ ਤਪਾ, 9 ਜਨਵਰੀ ਨੂੰ ਬਲਾਕ ਬਰਨਾਲਾ ਦਾ ਕੈਂਪ ਕਪਿਲ ਪੈਲੇਸ ਬਰਨਾਲਾ, 10 ਜਨਵਰੀ ਨੂੰ ਮਹਿਲ ਕਲਾਂ ਬਲਾਕ ਦਾ ਕੈਂਪ ਕਮਿਊਨਿਟੀ ਸੈਂਟਰ ਚੰਨਣਵਾਲ ਵਿਖੇ ਲਾਇਆ ਜਾ ਰਿਹਾ ਹੈ।      ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 10 ਵਜੇ ...
ਮੌਸਮੀ ਬਦਲਾਅ ਦੇ ਚਲਦਿਆਂ ਕਣਕ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ:ਮੁੱਖ ਖੇਤੀਬਾੜੀ ਅਫ਼ਸਰ

ਮੌਸਮੀ ਬਦਲਾਅ ਦੇ ਚਲਦਿਆਂ ਕਣਕ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ:ਮੁੱਖ ਖੇਤੀਬਾੜੀ ਅਫ਼ਸਰ

National, Politics, Punjab, Trending
 ਫਰੀਦਕੋਟ 4 ਜਨਵਰੀ 2025 () ਮੌਸਮ ਵਿਚ ਆ ਰਹੇ ਬਦਲਾਅ ਨੂੰ ਮੁੱਖ ਰੱਖਦਿਆਂ ਕਣਕ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨਾ ਚਾਹੀਦਾ ਤਾਂ ਜੋਂ ਜੇਕਰ ਕਿਸੇ ਸਮੇਂ ਕੋਈ ਸਮੱਸਿਆ ਕਣਕ ਦੀ ਫ਼ਸਲ ਨੂੰ ਆਉਂਦੀ ਹੈ ਤਾਂ ਤੁਰੰਤ ਇਲਾਜ ਕਰਕੇ ਹੋਣ ਵਾਲੇ ਨੁਕਸਾਨ ਜੋਂ ਬਚਿਆ ਜਾ ਸਕੇ। ਇਹ ਵਿਚਾਰ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਬਲਾਕ ਫ਼ਰੀਦਕੋਟ ਦੇ ਪਿੰਡ ਨਥਨਵਾਲਾ ਵਿਚ ਕਿਸਾਨ ਗੁਰਵਿੰਦਰ ਸਿੰਘ ਦੀ ਕਣਕ ਦੀ ਫ਼ਸਲ ਜਾਇਜ਼ਾ ਲੈਣ ਉਪਰੰਤ ਕਿਸਾਨਾਂ ਨਾਲ ਗੱਲਬਾਤ ਕਰਦਿਆ ਕਹੇ।            ਗੱਲਬਾਤ ਕਰਦਿਆ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਮੌਸਮ ਵਿਚ ਆਈ ਤਬਦੀਲੀ ਕਣਕ ਦੀ ਫ਼ਸਲ ਲਈ ਬਹੁਤ ਹੀ ਲਾਹੇਵੰਦ ਹੈ ਅਤੇ ਪੈ ਰਹੀ ਠੰਡ  ਕਣਕ ਦੀ ਫ਼ਸਲ ਦੀਆਂ ਸ਼ਾਖਾਵਾਂ ਵਿਚ ਵਾਧਾ ਕਰਨ ਵਿਚ ਸਹਾਈ ਹੁੰਦੀ ਹੈ ਜੋਂ ਪੈਦਾਵਾਰ ਵਧਣ ਦਾ ਕਰਨ ਬੰਦਿਆਂ ਹਨ। ਉਨਾਂ ਕਿਹਾ ਕਿ ਹੁਣ ਗੁਲਾਬੀ ਸੁੰਡੀ ਦਾ ਪ੍ਰਭਾਵ ਤਕਰੀਬਨ ਖਤਮ ਹੋ ਚੁੱਕਾ ਹੈ  ਪ੍ਰੰਤੂ ਕਿਸਾਨਾਂ ਨੁੰ ਕਣਕ ਦੀ ਫ਼ਸਲ ਦੀਆਂ ਹੋਰ ਸਮੱਸਿਆਵਾਂ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕਣਕ ਦੀ ਫ਼ਸਲ ਨੂੰ ਪੀਲੀ ਕੁੰਗੀ ਪ...
ਸਿਹਤ ਵਿਭਾਗ ਵੱਲੋਂ ਆਯੁਸ਼ਮਾਨ ਯੋਜਨਾ ਤਹਿਤ ਲਾਂਚ ਕੀਤੀ ਮੋਬਾਈਲ ਐਪ ਬਾਰੇ ਪਿੰਡਾਂ ਦੀਆ ਪੰਚਾਇਤਾਂ ਨੂੰ ਕੀਤਾ ਗਿਆ ਜਾਗਰੂਕ

ਸਿਹਤ ਵਿਭਾਗ ਵੱਲੋਂ ਆਯੁਸ਼ਮਾਨ ਯੋਜਨਾ ਤਹਿਤ ਲਾਂਚ ਕੀਤੀ ਮੋਬਾਈਲ ਐਪ ਬਾਰੇ ਪਿੰਡਾਂ ਦੀਆ ਪੰਚਾਇਤਾਂ ਨੂੰ ਕੀਤਾ ਗਿਆ ਜਾਗਰੂਕ

National, Politics, Punjab, Trending
ਫਾਜ਼ਿਲਕਾ 4 ਜਨਵਰੀ           ਬਲਾਕ ਪੰਚਾਇਤ ਅਫ਼ਸਰ ਦਫ਼ਤਰ ਵਿਖੇ ਨਵ-ਨਿਯੁਕਤ ਸਰਪੰਚਾਂ ਦੀ ਸਿਖਲਾਈ ਦੌਰਾਨ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਸਟੇਟ ਹੈਲਥ ਏਜੰਸੀ ਐਪ ਬਾਰੇ ਮਾਸ ਮੀਡੀਆ ਸ਼ਾਖਾ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਮਾਸ ਮੀਡੀਆ ਅਫ਼ਸਰ ਵਿਨੋਦ ਕੁਮਾਰ ਅਤੇ ਦਿਵੇਸ਼ ਕੁਮਾਰ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਇੱਕ ਐਂਡਰਾਇਡ ਮੋਬਾਈਲ ਐਪਲੀਕੇਸ਼ਨ ਸਟੇਟ ਹੈਲਥ ਏਜੰਸੀ ਪੰਜਾਬ ਲਾਂਚ ਕੀਤੀ ਗਈ ਹੈ। ਇਸ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰਕੇ ਵਿਅਕਤੀ ਹੁਣ ਆਪਣੇ ਮੋਬਾਈਲ ਫੋਨਾਂ ਤੋਂ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਆਪਣੀ ਯੋਗਤਾ ਦੀ ਆਸਾਨੀ ਨਾਲ ਜਾਂਚ ਕਰ ਸਕਦੇ ਹਨ।           ਉਨ੍ਹਾਂ ਅੱਗੇ ਦੱਸਿਆ ਕਿ ਇਸ ਐਪ ਵਿੱਚ ਇਸ ਸਕੀਮ ਅਧੀਨ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਲੋੜਵੰਦ ਵਿਅਕਤੀ ਇਸ ਸਰਕਾਰੀ ਸਿਹਤ ਬੀਮਾ ਯੋਜਨਾ ਤਹਿਤ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਆਯੂਸ਼ਮਾਨ ...
ਡਿਪਟੀ ਕਮਿਸ਼ਨਰ ਵੱਲੋਂ ਐਸ.ਜੀ.ਪੀ.ਸੀ. ਬੋਰਡ ਦੇ ਗਠਨ ਲਈ ਡ੍ਰਾਫਟ ਵੋਟਰ ਸੂਚੀ ਜਾਰੀ, ਦਾਅਵੇ ਤੇ ਇਤਰਾਜ਼ ਮੰਗੇ

ਡਿਪਟੀ ਕਮਿਸ਼ਨਰ ਵੱਲੋਂ ਐਸ.ਜੀ.ਪੀ.ਸੀ. ਬੋਰਡ ਦੇ ਗਠਨ ਲਈ ਡ੍ਰਾਫਟ ਵੋਟਰ ਸੂਚੀ ਜਾਰੀ, ਦਾਅਵੇ ਤੇ ਇਤਰਾਜ਼ ਮੰਗੇ

National, Politics, Punjab, Trending
ਮਾਲੇਰਕੋਟਲਾ, 4 ਜਨਵਰੀ :                      ਡਿਪਟੀ ਕਮਿਸ਼ਨਰ ਡਾ.ਪੱਲਵੀ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਨਵੇਂ ਬੋਰਡ ਦੇ ਗਠਨ ਲਈ ਡ੍ਰਾਫਟ ਵੋਟਰ ਸੂਚੀ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡ੍ਰਾਫਟ ਸੂਚੀ 21 ਅਕਤੂਬਰ, 2023 ਤੋਂ 15 ਦਸੰਬਰ, 2024 ਦਰਮਿਆਨ ਚਲਾਈ ਗਈ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।                 ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੋਗ ਵੋਟਰ 24 ਜਨਵਰੀ, 2025 ਤੱਕ ਡ੍ਰਾਫਟ ਸੂਚੀ ਬਾਰੇ ਦਾਅਵੇ ਅਤੇ ਇਤਰਾਜ਼ ਦਾਇਰ ਕਰ ਸਕਦੇ ਹਨ। ਸਬੰਧਤ ਰਿਵਾਈਜ਼ਿੰਗ ਅਥਾਰਟੀਆਂ ਵੱਲੋਂ 5 ਫਰਵਰੀ, 2025 ਤੱਕ ਇਨ੍ਹਾਂ ਦਾਅਵਿਆਂ ਤੇ ਇਤਰਾਜ਼ਾਂ ਦੀ ਸਮੀਖਿਆ ਅਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਪਲੀਮੈਂਟਰੀ ਸੂਚੀਆਂ ਦੇ ਖਰੜੇ ਨੂੰ 24 ਫਰਵਰੀ, 2025 ਤੱਕ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ 25 ਫਰਵਰੀ, 2025 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।               ਉਨ੍ਹਾਂ ਦੱਸਿਆ ਕਿ ਡ੍ਰਾਫਟ ਵੋਟਰ ਸੂਚੀ ਵਿੱਚ ਦੋ ਬੋਰਡ ਹਲਕਿ...
ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦੇਸ਼ ਭਰ ‘ਚ ਆਪਣੀ ਕਿਸਮ ਦੀ ਪਹਿਲੀ ਤੇ ਵਿਲੱਖਣ ਪਹਿਲਕਦਮੀ ਸ਼ੁਰੂ ਕੀਤੀ: ਕੁਲਦੀਪ ਸਿੰਘ ਧਾਲੀਵਾਲ

ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦੇਸ਼ ਭਰ ‘ਚ ਆਪਣੀ ਕਿਸਮ ਦੀ ਪਹਿਲੀ ਤੇ ਵਿਲੱਖਣ ਪਹਿਲਕਦਮੀ ਸ਼ੁਰੂ ਕੀਤੀ: ਕੁਲਦੀਪ ਸਿੰਘ ਧਾਲੀਵਾਲ

National, Politics, Punjab, Trending
ਚੰਡੀਗੜ, 3 ਜਨਵਰੀ: ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦੇਸ਼ ਭਰ ‘ਚ ਆਪਣੀ ਕਿਸਮ ਦੀ ਪਹਿਲੀ ਤੇ ਵਿਲੱਖਣ ਪਹਿਲਕਦਮੀ ‘ਆਨਲਾਈਨ ਐਨ ਆਰ.ਆਈ ਮਿਲਣੀ’ ਦੀ ਸ਼ੁਰੂਆਤ ਕੀਤੀ ਹੈ। ਇਸ ਸੇਵਾ ਸੂਬਾ ਸਰਕਾਰ ਤਹਿਤ ਪ੍ਰਵਾਸੀ ਪੰਜਾਬੀਆਂ ਵੱਲੋਂ ਪ੍ਰਾਪਤ ਵਿਭਿੰਨ ਸ਼ਿਕਾਇਤਾਂ ਦਾ ਛੇਤੀ ਤੇ ਢੁੱਕਵਾਂ ਨਿਪਟਾਰਾ ਕਰ ਰਹੀ ਹੈ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਯਤਨ ਲਗਾਤਾਰ ਜਾਰੀ ਰੱਖੇ ਜਾਣਗੇ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਐਨ.ਆਰ.ਆਈ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਪ੍ਰਵਾਸੀ ਪੰਜਾਬੀਆਂ ਦੀਆਂ 100 ਤੋਂ ਵੱਧ ਸ਼ਿਕਾਇਤਾਂ ਸੁਣੀਆਂ ਅਤੇ ਸਬੰਧਤ ਸਿਵਲ ਅਤੇ ਪੁਲੀਸ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਨਿਪਟਾਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਮਰੀਕਾ, ਕਨੇਡਾ, ਇੰਗਲੈਂਡ, ਆਸਟ੍ਰੇਲੀਆ, ਜਰਮਨੀ, ਆਸਟਰੀਆ, ਇਟਲੀ ਅਤੇ ਅਫ਼ਰੀਕਾ ਵਿਖੇ ਵੱਸਦੇ ਪੰਜਾਬੀਆਂ ਨਾਲ ਸੰਬੰਧਤ ਸਨ, ਜੋ ਪ੍ਰਾਪਰਟੀ, ਨਾਜਾਇਜ਼ ਕਬਜ਼ਿਆਂ ਅਤੇ ਵਿਆਹ ਮਾਮਲਿਆਂ ਨਾਲ ਸੰਬੰਧਤ ਸਨ। ਅੱਜ ਸਵੇਰੇ 11:00 ...
ਪੰਜਾਬ ਸਰਕਾਰ ਨੇ ਲੋਹੜੀ ਬੰਪਰ ਦੀ ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਕਰੋੜ ਰੁਪਏ: ਹਰਪਾਲ ਸਿੰਘ ਚੀਮਾ

ਪੰਜਾਬ ਸਰਕਾਰ ਨੇ ਲੋਹੜੀ ਬੰਪਰ ਦੀ ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਕਰੋੜ ਰੁਪਏ: ਹਰਪਾਲ ਸਿੰਘ ਚੀਮਾ

National, Politics, Punjab, Trending
ਚੰਡੀਗੜ੍ਹ, 3 ਜਨਵਰੀ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ 2025 ਲਈ ਇਨਾਮੀ ਰਾਸ਼ੀ ਵਿੱਚ ਮਹੱਤਵਪੂਰਨ ਵਾਧੇ ਦਾ ਐਲਾਨ ਕੀਤਾ, ਜੋ ਕਿ ਹੁਣ ਕੁੱਲ 10 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਣਨੀਤਕ ਕਦਮ ਦੂਜੇ ਰਾਜਾਂ ਦੀਆਂ ਲਾਟਰੀਆਂ ਨੂੰ ਸਖ਼ਤ ਮੁਕਾਬਲਾ ਦੇਣ ਦੇ ਨਾਲ-ਨਾਲ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਵੱਡੇ ਇਨਾਮ ਜਿੱਤਣ ਦਾ ਰੋਮਾਂਚਕ ਮੌਕਾ ਪ੍ਰਦਾਨ ਕਰਨ ਲਈ ਪੁੱਟਿਆ ਗਿਆ ਹੈ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲਕਦਮੀ ਰਾਜ ਦੇ ਮਾਲੀਏ ਨੂੰ ਹੁਲਾਰਾ ਦੇਣ ਅਤੇ ਪੰਜਾਬ ਦੀ ਲਾਟਰੀ ਮਾਰਕੀਟ ਨੂੰ ਹੋਰਨਾਂ ਦੇ ਮੁਕਾਬਲੇ ਵਧੇਰੇ ਆਕਰਸ਼ਕ ਬਣਾਉਣ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ "ਪੰਜਾਬ ਰਾਜ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ 2025” ਰਾਜ ਦੇ ਲੋਕਾਂ ਲਈ ਦੋਵਾਂ ਪਾਸਿਓਂ ਹੀ ਜਿੱਤ ਦਾ ਮੌਕਾ ਹੈ। ਉਨਾਂ ਕਿਹਾ ਕਿ ਇਹ ਲਾਟਰੀ ਨਾ ਸਿਰਫ ਮਹੱਤਵਪੂਰਨ ਇਨਾਮ ਜਿੱਤਣ...
ਪੀਣਯੋਗ ਪਾਣੀ ਮੁਹੱਈਆ ਕਰਵਾਉਣ ਅਤੇ ਸਿੰਚਾਈ ਲਈ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਦਾ ਉਪਰਾਲਾ

ਪੀਣਯੋਗ ਪਾਣੀ ਮੁਹੱਈਆ ਕਰਵਾਉਣ ਅਤੇ ਸਿੰਚਾਈ ਲਈ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਦਾ ਉਪਰਾਲਾ

National, Politics, Punjab, Trending
ਚੰਡੀਗੜ੍ਹ/ਸ਼ੁਤਰਾਣਾ, 3 ਜਨਵਰੀ: ਪੰਜਾਬ ਦੇ ਜਲ ਸਰੋਤ ਅਤ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਹਲਕਾ ਸ਼ੁਤਰਾਣਾ ਵਿੱਚ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਅਤੇ ਸਿੰਚਾਈ ਲਈ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਲਈ 70 ਕਰੋੜ ਰੁਪਏ ਤੋਂ ਵਧੇਰੇ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ। ਸ੍ਰੀ ਗੋਇਲ ਨੇ ਸ਼ੁਤਰਾਣਾ, ਸਧਾਰਨਪੁਰ ਅਤੇ ਕਲਵਾਣੂ ਵਿਖੇ ਰਸੌਲੀ ਮਾਈਨਰ, ਕਰਮਗੜ੍ਹ ਲਿੰਕ-2 ਕੈਨਾਲ ਸਿਸਟਮ, ਚੋਆ ਲਿੰਕ-2 ਕੈਨਾਲ ਸਿਸਟਮ, ਮਾਈਨਰ ਨੰਬਰ 3, ਮਾਈਨਰ ਨੰਬਰ 5, ਬਿਸ਼ਨਗੜ੍ਹ ਮਾਈਨਰ ਅਤੇ ਅਤਾਲਾਂ ਮਾਈਨਰ ਨੂੰ ਪੱਕੇ ਕਰਨ ਦੇ ਨੀਂਹ ਪੱਥਰ ਵੀ ਰੱਖੇ। ਉਨ੍ਹਾਂ ਲੋਕਾਂ ਨੂੰ ਪਹਿਲਾਂ ਨਾਲੋਂ ਡੇਢ ਗੁਣਾਂ ਵਧੇਰੇ ਨਹਿਰੀ ਪਾਣੀ ਮਿਲਣ ‘ਤੇ ਵਧਾਈ ਦਿੰਦਿਆਂ ਦੱਸਿਆ ਕਿ ਅਗਲੇ ਦੋ ਮਹੀਨਿਆਂ ਵਿੱਚ ਸਾਰੇ ਕੰਮ ਮੁਕੰਮਲ ਕੀਤੇ ਜਾਣਗੇ ਅਤੇ ਹਲਕੇ ਅੰਦਰ 75000 ਏਕੜ ਤੋਂ ਜ਼ਿਆਦਾ ਰਕਬੇ ਨੂੰ ਝੋਨੇ ਦੇ ਸੀਜ਼ਨ ਵਿੱਚ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਟਿਊਬਵੈਲ ਬੰਦ ਹੋਣ ਨਾਲ ਬਿਜਲੀ ਤੇ ਧਰਤੀ ਹੇਠਲਾ ਪਾਣੀ ਵੀ ਬਚੇਗਾ। ਜਲ ਸਰੋਤ ਮੰਤਰੀ ਨੇ ਕਿਹਾ...
ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਮੁੱਖ ਸਰਗਨਾਹ ਸਮੇਤ 12 ਵਿਅਕਤੀ ਗ੍ਰਿਫਤਾਰ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਮੁੱਖ ਸਰਗਨਾਹ ਸਮੇਤ 12 ਵਿਅਕਤੀ ਗ੍ਰਿਫਤਾਰ

National, Politics, Punjab, Trending
ਚੰਡੀਗੜ੍ਹ/ਅੰਮ੍ਰਿਤਸਰ, 3 ਜਨਵਰੀ: ਪੰਜਾਬ ਨੂੰ ਸੁਰੱਖਿਅਤ  ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ  ਗਿਰੋਹ ਦਾ ਪਰਦਾਫਾਸ਼ ਕਰਦਿਆਂ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਗਿਰੋਹ ਦਾ ਮੁੱਖ ਸਰਗਨਾਹ ਵੀ ਸ਼ਾਮਲ ਹੈ, ਜਿਸ ਦੀ ਪਛਾਣ ਮਨਜੀਤ ਸਿੰਘ ਉਰਫ਼ ਭੋਲਾ ਵਾਸੀ ਪਿੰਡ ਝੰਜੋਟੀ, ਅਜਨਾਲਾ ਵਜੋਂ ਕੀਤੀ ਗਈ ਹੈ। ਇਹ ਜਾਣਕਾਰੀ ਡੀਜਪੀ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ। ਫੜੇ ਗਏ ਹੋਰ 11 ਵਿਅਕਤੀਆਂ ਦੀ ਪਛਾਣ ਅਨਿਕੇਤ ਵਰਮਾ ਵਾਸੀ ਛੇਹਰਟਾ; ਜੋਬਨਪ੍ਰੀਤ ਸਿੰਘ ਉਰਫ ਜੋਬਨ ਵਾਸੀ ਛੇਹਰਟਾ; ਬਬਲੀ ਵਾਸੀ ਨਰਾਇਣਗੜ੍ਹ, ਛੇਹਰਟਾ; ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਗੁਰੂ ਕੀ ਵਡਾਲੀ; ਅੰਮ੍ਰਿਤਪਾਲ ਸਿੰਘ ਉਰਫ ਅੰਸ਼ ਵਾਸੀ  ਨਰਾਇਣਗੜ੍ਹ, ਛੇਹਰਟਾ; ਰੇਸ਼ਮਾ ਵਾਸੀ ਕਰਤਾਰ ਨਗਰ, ਛੇਹਰਟਾ ; ਹਰਸ਼ਪ੍ਰੀਤ ਸਿੰਘ ਉਰਫ਼ ਹਰਮਨ ਉਰਫ਼ ਹੰਮਾ ਵਾਸੀ ਪਿੰਡ ਠੰਡਾ (ਅੰਮ੍ਰਿਤਸਰ); ਅੰਮ੍ਰਿਤਸਰ ਦੇ ਪਿੰਡ ਫਤਿਹਪੁਰ ਦੇ ਮਨਦੀਪ ਸਿੰਘ ਉਰਫ ਕੌਸ਼ਲ ਉਰਫ ਜੋਸ਼ੀ ਵਾਸੀ ਪਿੰਡ ਫਤਿਹਪੁਰ ( ਅੰਮ...