ਜਰਖੜ ਖੇਡਾਂ ਤੇ ਕੈਬਨਿਟ ਮੰਤਰੀ ਅਤੇ ਆਪ ਪ੍ਰਧਾਨ ਸ੍ਰੀ ਅਮਨ ਅਰੋੜਾ ਦਾ “ਪੰਜਾਬ ਦਾ ਮਾਣ ਐਵਾਰਡ” ਨਾਲ ਹੋਇਆ ਸਨਮਾਨ
ਲੁਧਿਆਣਾ 10 ਫਰਵਰੀ (. ) 37ਵੀਂਆ ਮਾਡਰਨ ਪੇਂਡੂ ਮਿੰਨੀ ਉਲੰਪਿਕ ਖੇਡਾਂ ਦੇ ਫਾਈਨਲ ਸਮਾਰੋਹ ਤੇ ਸ੍ਰੀ ਅਮਨ ਅਰੋੜਾ ਸਟੇਟ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਕੈਬਨਟ ਮੰਤਰੀ ਦਾ ਪੰਜਾਬ ਪ੍ਰਤੀ ਵਧੀਆ ਰਾਜਨੀਤਿਕ ਅਤੇ ਸਮਾਜਿਕ ਸੇਵਾਵਾਂ ਬਦਲੇ ਆਪ ਪਾਰਟੀ ਦੇ ਸਪੋਰਟਸ ਵਿੰਗ ਵੱਲੋਂ "ਪੰਜਾਬ ਦਾ ਮਾਣ ਐਵਾਰਡ " ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀ ਅਮਨ ਅਰੋੜਾ ਨੇ ਆਖਿਆ ਕਿ ਉਹਨਾਂ ਦਾ ਸਨਮਾਨ ਪੰਜਾਬ ਦੇ ਉਹਨਾਂ ਸਮੂਹ ਨੌਜਵਾਨਾਂ ਦਾ ਸਨਮਾਨ ਹੈ ਜੋ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨਾ ਚਾਹੁੰਦੇ ਹਨ ਅਤੇ ਪੰਜਾਬ ਨੂੰ ਡਰੱਗ ਮੁਕਤ ਕਰਨਾ ਚਾਹੁੰਦੇ ਹਨ। ਉਹਨਾਂ ਆਖਿਆ ਕਿ ਇਸ ਮੌਕੇ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮਜਬੂਤ ਕਰਨਾ ਸਮੇਂ ਦੀ ਵੱਡੀ ਲੋੜ ਹੈ ।ਪੰਜਾਬ ਦੇ ਵਿੱਚ ਖੇਡ ਸੱਭਿਆਚਾਰ ਨੂੰ ਮਜਬੂਤ ਕਰਨ ਵਿੱਚ ਜਰਖੜ ਖੇਡਾਂ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ। ਪਿੰਡ ਜਰਖੜ ਪੰਜਾਬ ਦੀਆਂ ਖੇਡਾਂ ਦਾ ਇੱਕ ਮੱਕਾ ਮਦੀਨਾ ਬਣ ਚੁੱਕਾ ਹੈ। ਉਹਨਾਂ ਨੇ ਜਰਖੜ ਖੇਡਾਂ ਦੇ ਸਮੂਹ ਪ੍ਰਬੰਧਕਾਂ ਨੂੰ 37ਵੀਂਆ ਮਾਡਰਨ੍ਹ ਪੇਂਡੂ ਮਿਨੀ ਓਲੰਪਿਕ ਜਰਖੜ ਖੇਡਾਂ ਕਰਵਾਉਣ ਤੇ ਵਧਾਈ ਦਿੱਤੀ ਅਤੇ ਜੇਤੂ ...








