ਜ਼ਿਲ੍ਹਾ ਪੁਲਿਸ ਅਤੇ ਏ.ਜੀ.ਟੀ.ਐਫ ਪੰਜਾਬ ਨੇ ਸਾਂਝੇ ਓਪਰੇਸ਼ਨ ਦੌਰਾਨ ਅੰਮ੍ਰਿਤਸਰ ਵਿੱਚ ਹੋਣ ਵਾਲੇ ਇੱਕ ਵੱਡੇ ਅਪਰਾਧ ਨੂੰ ਵਾਪਰਨ ਤੋਂ ਰੋਕਿਆ
ਐੱਸ.ਏ.ਐੱਸ .ਨਗਰ, 25 ਨਵੰਬਰ, 2024:
ਇੱਕ ਸਾਂਝਾ ਓਪਰੇਸ਼ਨ ਕਰਦਿਆਂ ਜ਼ਿਲ੍ਹਾ ਐੱਸ.ਏ.ਐੱਸ.ਨਗਰ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ) ਪੰਜਾਬ ਦੇ ਸਹਿਯੋਗ ਨਾਲ ਦਿੱਲੀ ਅਧਾਰਿਤ ਗੈਂਗਸਟਰ ਮਨਜੀਤ ਮਾਹਲ ਜੋ ਕਿ ਮੌਜੂਦਾ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ, ਵੱਲੋਂ ਚਲਾਏ ਜਾ ਰਹੇ ਇਕ ਅਪਰਾਧਿਕ ਮਡਿਊਲ ਨੂੰ ਖਤਮ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਦੀਪਕ ਪਾਰਿਕ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐੱਸ.ਏ.ਐੱਸ .ਨਗਰ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਸ਼੍ਰੀ ਗੋਰਵ ਯਾਦਵ, ਆਈ.ਪੀ.ਐਸ ਅਤੇ ਡੀ.ਆਈ.ਜੀ ਰੋਪੜ ਰੇਂਜ, ਸ਼੍ਰੀਮਤੀ ਨਿਲੰਬਰੀ ਜਗਦਲੇ ਦੀ ਅਗਵਾਈ ਹੇਠ ਬਣਾਈ ਗਈ ਟੀਮ ਵੱਲੋਂ ਇਸ ਗਿਰੋਹ ਦੇ ਤਿੰਨ ਮੁੱਖ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਟੀਮ ਵਿੱਚ ਕਪਤਾਨ ਪੁਲਿਸ (ਦਿਹਾਤੀ) ਸ੍ਰੀ ਮਨਪ੍ਰੀਤ ਸਿੰਘ,ਉਪ ਕਪਤਾਨ ਪੁਲਿਸ (ਡੇਰਾਬੱਸੀ) ਸ੍ਰੀ ਬਿਕਰਮ ਸਿੰਘ ਬਰਾੜ ਅਤੇ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਐਸ.ਆਈ ਸੁਰਜੀਤ ਸਿੰਘ ਅਤੇ ਇਹਨਾਂ ਦੇ ਸਾਥੀ ਕਰਮਚਾਰੀ ਮੌਜੂਦ ਸਨ।
ਗ੍ਰਿਫਤਾਰ ਕੀਤੇ ਗਏ...








