ਰਜਿੰਦਰਾ ਸਰਕਾਰੀ ਕਾਲਜ ਆਫ਼ ਨਰਸਿੰਗ ਪਟਿਆਲਾ ਨੇ ਯਾਦਗਾਰੀ ਫਰੈਸ਼ਰ ਅਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ
ਮਿਸ ਫੇਅਰਵਲ ਸੁਖਮਨ ਕੌਰ ਚੁਣੀ ਗਈ
ਪਟਿਆਲਾ, 1 ਦਸੰਬਰ : ਸਰਕਾਰੀ ਕਾਲਜ ਆਫ਼ ਨਰਸਿੰਗ ਨੇ ਬੇਸਿਕ ਬੀ.ਐਸ.ਸੀ. (ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ)ਦੇ ਵਿਦਿਆਰਥੀਆਂ ਲਈ ਇੱਕ ਫਰੈਸ਼ਰ ਅਤੇ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ਅਜੀਤ ਕਾਲਜ ਆਫ਼ ਨਰਸਿੰਗ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ: ਰਮਨਦੀਪ ਕੌਰ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਫੇਅਰਵਲ ਪਾਰਟੀ ਵਿਚ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਹੋਰ ਪਤਵੰਤਿਆਂ ਵਿੱਚ ਜੀਐਮਸੀ ਦੇ ਡਾਇਰੈਕਟਰ ਡਾ: ਰਾਜਨ ਸਿੰਘ ਅਤੇ ਡਾ: ਗੁਰਜੀਤ ਸਿੰਘ ਚੰਦਰ ਸ਼ਾਮਲ ਸਨ। ਵਿਸ਼ੇਸ਼ ਮਹਿਮਾਨਾਂ ਡਾ: ਗਗਨਪ੍ਰੀਤ, ਡਾ: ਜਸਪ੍ਰੀਤ, ਸ਼੍ਰੀਮਤੀ ਇਵਾਨਾ, ਸ਼੍ਰੀਮਤੀ ਰਿਪਾਲੀ, ਅਤੇ ਸ਼੍ਰੀਮਤੀ ਹਰਜੋਤ ਕੌਰ ਪਾਬਲੋ ਨੇ ਵੀ ਆਪਣੀ ਹਾਜ਼ਰੀ ਲਗਾ ਕੇ ਸਮਾਗਮ ਨੂੰ ਸਨਮਾਨਿਤ ਕੀਤਾ।
ਫਰੈਸ਼ਰ ਪਾਰਟੀ ਦਾ ਸ਼ੁਭ ਆਰੰਭ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਹੋਇਆ । ਇਸ ਮੌਕੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਕਿਹਾ ਕਿ ਨਰਸਿੰਗ ਦਾ ਕਿੱਤਾ ਉਹ ਪ੍ਰੌਫੈਸ਼ਨਲ ਸਰਵਿਸ ਹੈ ਜਿਸ ਵਿਚ ਸੇਵਾ ਵੀ ਹੁੰਦੀ ਹੈ ਅਤੇ ਸਤਿਕਾਰ ਵਾਲਾ ਵਧੀਆ...








