ਨਾਜਾਇਜ਼ ਉਸਾਰੀਆਂ ਦਾ ਪਤਾ ਲਗਾਉਣ ਲਈ ਧਾਲੀਵਾਲ ਨੇ ਕਾਰਪੋਰੇਸ਼ਨ ਤੋਂ ਮੰਗੀ ਜਾਇਜ਼ ਉਸਾਰੀਆਂ ਦੀ ਸੂਚੀ
ਅੰਮ੍ਰਿਤਸਰ 2 ਦਸੰਬਰ 2024—
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਕੀਤੀ ਗਈ ਉੱਚ ਪਧਰੀ ਮੀਟਿੰਗ ਵਿੱਚ ਕਾਰਪੋਰੇਸ਼ਨ ਅੰਮ੍ਰਿਤਸਰ ਕੋਲੋਂ ਜਾਇਜ਼ ਹੋ ਰਹੀਆਂ ਉਸਾਰੀਆਂ ਦੀ ਸੂਚੀ ਮੰਗੀ ਹੈ। ਉਨਾਂ ਕਿਹਾ ਕਿ ਤੁਹਾਡੇ ਵੱਲੋਂ ਪਾਸ ਹੋਈਆਂ ਉਸਾਰੀਆਂ ਦੀ ਸੂਚੀ ਦੇ ਨਾਲ ਮੈਂ ਨਜਾਇਜ਼ ਹੋ ਰਹੀਆਂ ਉਸਾਰੀਆਂ ਤੱਕ ਪਹੁੰਚ ਸਕਾਂਗਾ। ਉਹਨਾਂ ਕਿਹਾ ਕਿ ਸਾਨੂੰ ਨਾਜਾਇਜ਼ ਉਸਾਰੀਆਂ ਰੋਕਣ ਲਈ ਪਹਿਲਾਂ ਹਰਕਤ ਵਿੱਚ ਆਉਣ ਦੀ ਲੋੜ ਹੈ ਨਾ ਕਿ ਉਸਾਰੀ ਤੋਂ ਬਾਅਦ ਉਸ ਨੂੰ ਢਾਉਣ ਜਾਂ ਉਸ ਉੱਤੇ ਪਾਬੰਦੀਆਂ ਲਗਾਉਣ ਵਰਗੇ ਫੈਸਲੇ ਲੈਣ ਦੀ ਸਰਦਾਰ ਧਾਲੀਵਾਲ ਨੇ ਇਹ ਵੀ ਹਦਾਇਤ ਕੀਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਹਲਕੇ ਨੂੰ 150 ਕਰੋੜ ਰੁਪਈਆ ਵਿਕਾਸ ਕਾਰਜਾਂ ਲਈ ਦਿੱਤਾ ਗਿਆ ਸੀ ਅਤੇ ਅੰਮ੍ਰਿਤਸਰ ਵਿੱਚ ਇਹ ਦੱਸਿਆ ਜਾਵੇ ਕਿ ਇਹ ਪੈਸਾ ਕਿੱਥੇ ਅਤੇ ਕਿੰਨਾ ਲੱਗਾ ਹੈ, ਇਸ ਦੇ ਨਾਲ ਹੀ ਉਹਨਾਂ ਨੇ ਕਾਰਪੋਰੇਸ਼ਨ ਕੋਲੋਂ ਹੁਣ ਤੱਕ ਜਾਰੀ ਕੀਤੇ ਗਏ ਟੈਂਡਰਾਂ ਅਤੇ ...








