Wednesday, March 18
Shadow

Punjab

ਜ਼ਿਲ੍ਹੇ ਦੀ ਹਦੂਦ ਅੰਦਰ ਟ੍ਰੈਕਟਰਾਂ ਤੇ ਸਬੰਧਤ ਸੰਦਾਂ ਆਦਿ ਦੇ ਖਤਰਨਾਕ ਪ੍ਰਦਰਸ਼ਨ/ਸਟੰਟ ਕਰਨ ਤੇ ਰੋਕ : ਜ਼ਿਲ੍ਹਾ ਮੈਜਿਸਟ੍ਰੇਟ

ਜ਼ਿਲ੍ਹੇ ਦੀ ਹਦੂਦ ਅੰਦਰ ਟ੍ਰੈਕਟਰਾਂ ਤੇ ਸਬੰਧਤ ਸੰਦਾਂ ਆਦਿ ਦੇ ਖਤਰਨਾਕ ਪ੍ਰਦਰਸ਼ਨ/ਸਟੰਟ ਕਰਨ ਤੇ ਰੋਕ : ਜ਼ਿਲ੍ਹਾ ਮੈਜਿਸਟ੍ਰੇਟ

Punjab
ਬਠਿੰਡਾ, 9 ਮਾਰਚ : ਜ਼ਿਲ੍ਹਾ ਮੈਜਿਸਟ੍ਰੇਟ ਸ. ਜਸਪ੍ਰੀਤ ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਟ੍ਰੈਕਟਰਾਂ ਅਤੇ ਸਬੰਧਤ ਸੰਦਾਂ ਆਦਿ ਦੇ ਖਤਰਨਾਕ ਪ੍ਰਦਰਸ਼ਨ/ਸਟੰਟ ਕਰਨ ਨੂੰ ਆਯੋਜਿਤ ਕਰਨ ਤੇ ਪੂਰਨ ਰੋਕ ਲਗਾਈ ਗਈ ਹੈ।         ਜਾਰੀ ਹੁਕਮਾਂ ਅਨੁਸਾਰ ਰਾਜ ਵਿੱਚ ਬੀਤੇ ਦਿਨੀਂ ਕੁਝ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਟਰੈਕਟਰ ਅਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ/ਸਟੰਟ ਦੌਰਾਨ ਨੌਜ਼ਵਾਨਾਂ ਨੂੰ ਗੰਭੀਰ ਸੱਟਾਂ ਆਈਆਂ ਸਨ ਤੇ ਇੱਕ ਨੌਜ਼ਵਾਨ ਦੀ ਮੌਤ ਵੀ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਟਰੈਕਟਰਾਂ ਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ/ਸਟੰਟ ਤੇ ਪੂਰਨ ਪਾਬੰਦੀ ਲਗਾਈ ਗਈ ਹੈ।      ਇਹ ਹੁਕਮ 3 ਮਈ 2024 ਤੱਕ ਲਾਗੂ ਰਹਿਣਗੇ।  ...
ਖੇਤੀ ਭਵਨ ਵਿਖੇ ਕੀਤੀ ਗਈ ਰੀਵਿਊ ਮੀਟਿੰਗ

ਖੇਤੀ ਭਵਨ ਵਿਖੇ ਕੀਤੀ ਗਈ ਰੀਵਿਊ ਮੀਟਿੰਗ

Punjab
ਬਠਿੰਡਾ, 9 ਮਾਰਚ : ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਥਾਨਕ ਖੇਤੀ ਭਵਨ ਵਿਖੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਰਿਵਿਊ ਮੀਟਿੰਗ ਹੋਈ। ਇਸ ਦੌਰਾਨ ਸਕੀਮਾਂ ਦੇ ਇੰਚਾਰਜਾਂ ਨੇ ਟੀਚਿਆਂ ਮੁਤਾਬਕ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਬਾਰੇ  ਦੱਸਿਆ ਕੇ ਜ਼ਿਲ੍ਹੇ ਵਿੱਚ ਕੁਆਲਟੀ ਕੰਟਰੋਲ ਅਧੀਨ ਹੁਣ ਤੱਕ ਸੀਡ ਐਕਟ ਦੇ 450 ਸੈਂਪਲਾਂ ਵਿੱਚੋਂ 363 ਸੈਂਪਲ, ਕੈਮੀਕਲ ਖਾਦਾਂ ਦੇ 264 ਸੈਂਪਲਾਂ ਵਿੱਚੋਂ 221 ਸੈਂਪਲ ਅਤੇ ਕੀੜੇਮਾਰ ਦਵਾਈਆਂ ਦੇ 425 ਸੈਂਪਲਾਂ ਵਿੱਚੋਂ 305 ਸੈਂਪਲ ਭਰੇ ਜਾ ਚੁੱਕੇ ਹਨ। ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕੇ ਬਾਕੀ ਰਹਿੰਦੇ ਟੀਚੇ 31 ਮਾਰਚ ਤੋਂ ਪਹਿਲਾ-ਪਹਿਲਾਂ ਪੂਰੇ ਕਰ ਲਏ ਜਾਣ। ਇਸੇ ਤਰ੍ਹਾਂ ਸਾਲ 2023-24 ਵਿੱਚ ਮਿੱਟੀ ਦੇ ਸੈਂਪਲਾਂ ਦਾ ਕੁੱਲ ਟੀਚਾ 15000 ਸੀ, ਜਿਸ ਵਿੱਚੋਂ 7226 ਸੈਂਪਲ ਛੋਟੇ ਤੱਤਾਂ ਦੀ ਟੈਸਟਿੰਗ ਲਈ ਸੰਗਰੂਰ ਲੈਬ ਵਿਖੇ ਭੇਜੇ ਜਾ ਚੁੱਕੇ ਹਨ। ਖੇਤੀਬਾੜੀ ਗਣਨਾ ਸਕੀਮ ਅਧੀਨ 304 ਪਿੰਡਾਂ ਵਿੱਚੋਂ 224 ਪਿੰਡਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰਾਂ ਪ੍ਰਧਾਨ ...
ਬਠਿੰਡਾ ਵਿਖੇ ਫਲਾਵਰ ਸ਼ੋਅ 10 ਮਾਰਚ ਨੂੰ

ਬਠਿੰਡਾ ਵਿਖੇ ਫਲਾਵਰ ਸ਼ੋਅ 10 ਮਾਰਚ ਨੂੰ

Punjab
ਬਠਿੰਡਾ, 9 ਮਾਰਚ : ਸਥਾਨਕ ਰੋਜ਼ ਗਾਰਡਨ ਵਿਖੇ 10 ਮਾਰਚ ਨੂੰ ਫੁੱਲਾਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੱਲ ਵਾਲੇ ਇਸ ਮੇਲੇ ਦੌਰਾਨ ਮੁੱਖ ਆਕਰਸ਼ਣ 50 ਤੋਂ ਵੱਧ ਤਰ੍ਹਾਂ ਦੇ ਫੁੱਲਾਂ ਦੀਆਂ ਵੱਖ-ਵੱਖ ਕਿਸਮਾਂ ਹੋਣਗੀਆਂ। ਇਸ ਮੇਲੇ (ਫਲੋਵਰ ਸ਼ੋਅ) ਦੇ ਨਾਲ-ਨਾਲ ਵਧੀਆ ਮੈਨੇਜਮੈਂਟ, ਕਲਚਰਲ ਐਕਟੀਵਿਟੀ, ਹਰਬਲ ਮੈਡੀਸਿਨਲ ਆਰਨਮੇਂਟਲ ਅਤੇ ਫੁੱਲਾਂ ਵਾਲੇ ਪੌਦਿਆਂ ਦੀ ਖ਼ਰੀਦੋ ਫਰੋਖਤ, ਪੰਜਾਬੀ ਅਤੇ ਰਾਜਸਥਾਨੀ ਖਾਣੇ ਦੀਆਂ ਸਟਾਲਾਂ, ਬੱਚਿਆਂ ਲਈ ਅਲੱਗ ਤੋਂ ਪੇਂਟਿੰਗ ਮੁਕਾਬਲੇ, ਫਨ ਐਕਟੀਵਿਟੀ, ਟੈਟੂ ਮੇਕਿੰਗ,  ਜਾਦੂ ਦਾ ਸ਼ੋਅ, ਫੁੱਲਾਂ ਦੇ ਗਹਿਣੇ, ਫੈਂਸੀ ਡਰੈੱਸ ਮੁਕਾਬਲੇ, ਰੰਗੋਲੀ, ਪੇਂਟਿੰਗ ਆਦਿ ਵੀ ਇਸ ਮੇਲੇ ਦਾ ਸ਼ਿੰਗਾਰ ਬਣਨਗੇ। ਫਲਾਵਰ ਸ਼ੋਅ ਦੌਰਾਨ ਵਾਹਨਾਂ ਦੀ ਪਾਰਕਿੰਗ ਲਈ ਰੋਜ਼ ਗਾਰਡਨ, ਬਲੂ ਫੋਕਸ ਵਾਲੀ ਜਗ੍ਹਾ ਅਤੇ ਗਰੀਨ ਐਵੇਨਿਊ ਵਾਲੀ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਟ੍ਰੀ ਲਵਰਜ਼ ਸੋਸਾਇਟੀ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਸ ਫੁੱਲਾਂ ਦੇ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ।...
ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਤ

ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਤ

Punjab
ਬਠਿੰਡਾ, 9 ਮਾਰਚ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦੀ ਯੋਗ ਅਗਵਾਈ ਅਤੇ ਕੈਂਪਸ ਡਾਇਰੈਕਟਰ ਡਾ. ਕਮਲਜੀਤ ਸਿੰਘ ਦੀ ਰਹਿਨੁਮਾਈ ਹੇਠ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਦੇ ਸਥਾਨਕ ਸੈਂਟਰ ਵਿਖੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਵਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮਿਸ ਹਰਜੋਬਨ ਗਿੱਲ (ਪੀ.ਸੀ.ਐਸ ਜੁਡੀਸੀਅਲ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਮਿਸ ਹਰਜੋਬਨ ਗਿੱਲ ਨੇ ਆਪਣੀ ਸਫ਼ਲਤਾ ਦੇ ਸਫ਼ਰ ਉੱਪਰ ਚਾਨਣਾ ਪਾਉਂਦੇ ਹੋਏ ਸਭ ਨੂੰ ਆਪਣੇ ਨਿਰਧਾਰਿਤ ਲਕਸ਼ ਨੂੰ ਪ੍ਰਾਪਤ  ਕਰਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਲਈ ਭਾਵੇਂ ਪਹਿਲਾਂ ਵਾਂਗ ਹੀ ਕਈ ਮੁਸ਼ਕਿਲਾਂ ਹਨ, ਪਰ ਅੱਜ ਔਰਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਰਾਬਰੀ ਦੀ ਹੱਕਦਾਰ ਹੈ। ਇਸ ਮੌਕੇ ਐਮ.ਏ ਪੰਜਾਬੀ, ਅੰਗਰੇਜ਼ੀ ਅਤੇ ਅਰਥਸਾਸ਼ਤਰ ਦੇ ਵਿਦਿਆਰਥੀਆਂ ਵਲੋਂ ਸਾਹਿਤਕ ਤੇ ਕੋਮਲ ਕਲਾਵਾਂ ਵਿੱਚ ਭਾਗ ਲਿਆ ਗਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਬਬਲਜੀਤ ਕੌਰ ਨੇ ਪਹਿਲਾ ਰਸ਼ਮੀ ਨੇ ਦੂਸਰਾ ਤੇ ਉਰਮਿਲਾ ਨੇ...
ਮੁੱਖ ਮੰਤਰੀ ਵੱਲੋਂ ਸੰਗਰੂਰ ਵਾਸੀਆਂ ਨੂੰ 869 ਕਰੋੜ ਰੁਪਏ ਦਾ ਤੋਹਫ਼ਾ

ਮੁੱਖ ਮੰਤਰੀ ਵੱਲੋਂ ਸੰਗਰੂਰ ਵਾਸੀਆਂ ਨੂੰ 869 ਕਰੋੜ ਰੁਪਏ ਦਾ ਤੋਹਫ਼ਾ

Punjab
ਸੰਗਰੂਰ, 9 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿੱਚਰਵਾਰ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖ ਕੇ ਮੁਕਾਮੀ ਬਸ਼ਿੰਦਿਆਂ ਨੂੰ 839 ਕਰੋੜ ਰੁਪਏ ਦਾ ਤੋਹਫ਼ਾ ਦਿੱਤਾ। ਇੱਥੇ ਵਿਕਾਸ ਕ੍ਰਾਂਤੀ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਚਾਹੁੰਦੇ ਸਨ ਕਿ ਇਸ ਖਿੱਤੇ ਵਿੱਚ ਇੱਕ ਅਤਿ-ਆਧੁਨਿਕ ਹਸਪਤਾਲ ਹੋਵੇ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਸੁਪਨਾ ਧੂਰੀ ਵਿਖੇ 80 ਬਿਸਤਰਿਆਂ ਵਾਲੇ ਜੱਚਾ-ਬੱਚਾ ਹਸਪਤਾਲ, ਚੀਮਾ ਵਿਖੇ 30 ਬਿਸਤਰਿਆਂ ਵਾਲੇ ਰੂਰਲ ਹਸਪਤਾਲ ਅਤੇ ਕੌਰੀਆਂ ਵਿਖੇ 30 ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ ਦੀ ਸਥਾਪਨਾ ਨਾਲ ਸਾਕਾਰ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪਹਿਲਾਂ ਹੀ ਹਸਪਤਾਲ ਦੇ ਅੰਦਰ ਹੀ ਮਰੀਜ਼ਾਂ ਨੂੰ ਮੁਫ਼ਤ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਮਰੀਜ਼ਾਂ ਨੂੰ ਬਾਹਰ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਲਈ ਹਰ ਹਸਪਤਾਲ ਵਿੱਚ ਐਕਸ-ਰੇਅ ਅਤੇ ਅਲਟਰਾਸਾਊਂਡ...
ਐਮ.ਐਲ.ਸੇਖੋਂ ਨੇ ਭੋਲੂਵਾਲਾ ਵਿਖੇ ਜ਼ਮੀਨਦੋਜ ਪਾਈਪ ਲਾਈਨ ਦਾ ਕੀਤਾ ਉਦਘਾਟਨ

ਐਮ.ਐਲ.ਸੇਖੋਂ ਨੇ ਭੋਲੂਵਾਲਾ ਵਿਖੇ ਜ਼ਮੀਨਦੋਜ ਪਾਈਪ ਲਾਈਨ ਦਾ ਕੀਤਾ ਉਦਘਾਟਨ

Punjab
ਫ਼ਰੀਦਕੋਟ 09 ਮਾਰਚ 2024  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਲੀ ਵਾਲੀ ਸਰਕਾਰ ਬਣਨ ਤੋਂ ਬਾਅਦ ਉਹ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸਾਨ, ਮਜਦੂਰ ਅਤੇ ਵਪਾਰੀ ਸਮੇਤ ਹਰ ਵਰਗ ਖੁਸ਼ਹਾਲ ਹੋਵੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਮ.ਐਲ.ਏ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਵੱਲੋਂ ਪਿੰਡ ਭੋਲੂਵਾਲਾ ਵਿਖੇ ਜ਼ਮੀਨਦੋਜ ਪਾਈਪ ਲਾਈਨ ਦਾ ਉਦਘਾਟਨ ਕਰਦੇ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ 48. 25 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸਰਕਾਰ ਵੱਲੋਂ 3 ਕਰੋੜ ਰੁਪਏ ਦੀ ਜ਼ਮੀਨਦੋਜ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ । ਉਨ੍ਹਾਂ ਦੱਸਿਆ ਇਨ੍ਹਾਂ ਪਾਈਪਾਂ ਦਾ ਨਾਲ ਲੱਗਦੇ ਦੋ ਪਿੰਡਾਂ ਦੀ ਜਮੀਨ ਨੂੰ ਵੀ ਕਾਫੀ ਫਾਈਦਾ ਮਿਲੇਗਾ, ਖਾਸ ਕਰਕੇ ਛੋਟੇ ਕਿਸਾਨ ਜਿਹੜੇ ਮਜਦੂਰ ਵਰਗ ਦੇ ਵਿਚੋਂ ਹਨ, ਜਿਨ੍ਹਾਂ ਕੋਲ ਘੱਟ ਜਮੀਨ ਹੈ। ਇਹ ਪਾਈਪਾਂ ਪਾਉਣ ਨਾਲ ਉਨ੍ਹਾਂ ਦੀਆਂ ਜਮੀਨਾਂ ਨੂੰ ਵੀ ਫਾਈਦਾ ਹੋਵੇਗ । ਜਿਸ ਨਾਲ ਸਾਰਾ ਪੰਜਾਬ ਹੀ ਖੁਸ਼ਹਾਲ ਹੋਵੇਗਾ।...
ਐਮ.ਐਲ.ਸੇਖੋਂ ਨੇ ਨਰਾਇਣ ਨਗਰ ਗਲੀ ਨੰਬਰ 1 ਫਰੀਦਕੋਟ ਦੀ ਗਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ

ਐਮ.ਐਲ.ਸੇਖੋਂ ਨੇ ਨਰਾਇਣ ਨਗਰ ਗਲੀ ਨੰਬਰ 1 ਫਰੀਦਕੋਟ ਦੀ ਗਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ

Punjab
ਫ਼ਰੀਦਕੋਟ 09 ਮਾਰਚ 2024 ਐਮ.ਐਲ.ਏ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਨੇ ਨਰਾਇਣ ਨਗਰ ਗਲੀ ਨੰਬਰ 1 ਫਰੀਦਕੋਟ ਦੀ ਗਲੀ ਬਣਾਉਣ ਦਾ ਰੁਕਿਆ ਹੋਇਆ ਕੰਮ ਸ਼ੁਰੂ ਕਰਵਾਇਆ। ਐਮ.ਐਲ.ਏ ਫਰੀਦਕੋਟ ਨੇ ਦੱਸਿਆ ਕਿ  ਇਹ ਗਲੀ ਕਾਫੀ ਲੰਬੇ ਸਮੇਂ ਸੀਵਰੇਜ ਪਾਉਣ ਕਰਕੇ  ਪੱਟੀ ਹੋਈ ਸੀ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਇਹ ਗਲੀ ਬਣਵਾਈ ਜਾਵੇ, ਤਾਂ ਜੋ ਇਥੋਂ ਲੰਘਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਵਾ ਪਵੇ। ਉਨ੍ਹਾਂ ਦੱਸਿਆ ਕਿ ਇਹ ਸੜਕ ਬਣਾਉਣ ਦਾ ਰੁਕਿਆ ਹੋਇਆ  ਕੰਮ ਹੁਣ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਗਲੀ ਇੰਟਰਲਾਕ ਟਾਇਲ ਲਗਾ ਕੇ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲਗਭਗ  28 ਲੱਖ ਰੁਪਏ ਦੀ ਲਾਗਤ ਨਾਲ ਇਹ ਗਲੀ ਬਣਾਉਣ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ। ਇਸ ਮੌਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ  ਸਰਕਾਰ ਦਾ ਸ਼ੁਰੂ ਤੋਂ ਹੀ ਟੀਚਾ ਰਿਹਾ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸੇ ਗੱਲ ਨੂੰ ਮਹੱਹਤਾ ਦਿੰਦਿਆਂ ਹੋਇਆਂ ਅੱਜ ਹਰੇਕ ਪਿੰਡ ਅਤੇ ਸ਼ਹਿਰ ਦੇ ਵਿਕਾਸ ਦਾ ਪੱਧਰ ਪਹਿਲਾਂ ...
ਲੋਕਾਂ ਵਲੋਂ ਬਖਸ਼ੇ ਹਰੇ ਪੈੱਨ ਦੀ ਵਰਤੋਂ ਆਮ ਲੋਕਾਂ ਦੀ ਸੁੱਖ ਸਹੂਲਤ ਲਈ ਹੀ ਕੀਤੀ ਜਾਵੇਗੀ : ਸਪੀਕਰ ਸੰਧਵਾਂ

ਲੋਕਾਂ ਵਲੋਂ ਬਖਸ਼ੇ ਹਰੇ ਪੈੱਨ ਦੀ ਵਰਤੋਂ ਆਮ ਲੋਕਾਂ ਦੀ ਸੁੱਖ ਸਹੂਲਤ ਲਈ ਹੀ ਕੀਤੀ ਜਾਵੇਗੀ : ਸਪੀਕਰ ਸੰਧਵਾਂ

Punjab
ਕੋਟਕਪੂਰਾ, 9 ਮਾਰਚ 2024           ਕੋਟਕਪੂਰੇ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ, ਸੁਸਾਇਟੀਆਂ ਅਤੇ ਕਲੱਬਾਂ ਨੂੰ ਲਗਭਗ 50 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਤਕਸੀਮ ਕਰਨ ਮੌਕੇ ਆਖਿਆ ਕਿ ਉਹਨਾਂ ਨੇ ਹੁਣ ਤੱਕ ਦੇ ਆਪਣੇ ਅਖਤਿਆਰੀ ਫੰਡ ਅਰਥਾਤ ਕੋਟੇ ਦੀ ਸਾਰੀ ਰਕਮ ਵੰਡ ਦਿੱਤੀ ਹੈ। ਉਹਨਾ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾ ਨੂੰ ਇਸ ਪਦਵੀ ਤੱਕ ਪਹੁੰਚਾਉਣ ਦਾ ਇਲਾਕੇ ਦੇ ਵਸਨੀਕਾਂ ਦਾ ਬਹੁਤ ਵੱਡਾ ਯੋਗਦਾਨ ਹੈ।  ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਗਰਾਂਟਾਂ ਜਾਰੀ ਕਰਨ ਦੇ ਨਾਲ ਨਾਲ ਨਵੇਂ ਕੀਰਤੀਮਾਨ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹਨਾ ਦੱਸਿਆ ਕਿ ਮੁਫਤ ਬਿਜਲੀ, ਮੁਫਤ ਸਿੱਖਿਆ, ਮੁਫਤ ਸਿਹਤ ਸੇਵਾਵਾਂ, 43 ਤੋਂ ਜਿਆਦਾ ਮੁਫਤ ਸਰਕਾਰੀ ਸਹੂਲਤਾਂ, ਸਰਕਾਰ ਤੁਹਾਡੇ ਦੁਆਰ ਵਰਗੇ ਇਨਕਲਾਬੀ ਪੋ੍ਰਗਰਾਮ, ਮੁਫਤ ਤੀਰਥ ਯਾਤਰਾ ਵਰਗੀਆਂ ਸੈਂਕੜੇ ਸਹੂਲਤਾਂ ਦਾ ਜਿਕਰ ਕੀਤਾ ਜਾ ਸਕਦਾ ਹੈ, ...
ਪਿੰਡ ਧੂੜਕੋਟ ਵਿਖੇ ਦਾਣਾ ਮੰਡੀ ਦੀ ਫੜ ਦਾ ਨੀਂਹ-ਪੱਥਰ ਦਾ ਕੀਤਾ ਉਦਘਾਟਨ- ਸਪੀਕਰ ਸੰਧਵਾ

ਪਿੰਡ ਧੂੜਕੋਟ ਵਿਖੇ ਦਾਣਾ ਮੰਡੀ ਦੀ ਫੜ ਦਾ ਨੀਂਹ-ਪੱਥਰ ਦਾ ਕੀਤਾ ਉਦਘਾਟਨ- ਸਪੀਕਰ ਸੰਧਵਾ

Punjab
ਕੋਟਕਪੂਰਾ, 9 ਮਾਰਚ 2024 ਪੰਜਾਬ ਵਿਧਾਨ ਸਭਾ ਦੇ ਸਪੀਕਰ  ਸ: ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਧੂੜਕੋਟ ਵਿਖੇ ਖਰੀਦ ਕੇਂਦਰ ਦੇ ਫੜ੍ਹ ਵਿਚ ਵਾਧਾ ਕਰਨ ਦਾ ਨੀਂਹ ਪੱਥਰ ਰੱਖਿਆ। ਜਿਸ ਦਾ ਉਸਾਰੀ ਪੰਜਾਬ ਮੰਡੀ ਬੋਰਡ ਵਲੋਂ ਰਕਮ 23 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਖਰੀਦ ਕੇਂਦਰ ਵਿਚ ਫਸਲ ਦੀ ਆਮਦ ਜਿਆਦਾ ਸੀ, ਪਰ ਮੌਕੇ ਉੱਪਰ  ਬਣਿਆ ਹੋਇਆ ਮੰਡੀ ਦਾ ਫੜ੍ਹ ਛੋਟਾ ਹੋਣ ਕਾਰਨ ਕਿਸਾਨਾਂ ਨੂੰ ਸੀਜ਼ਨ ਦੌਰਾਨ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ  ਇਲਾਕਾ ਨਿਵਾਸੀਆਂ ਦੀ ਪਿਛਲੇ  ਲੰਬੇ ਸਮੇਂ ਤੋਂ ਇਸ ਖਰੀਦ ਕੇਂਦਰ  ਦੇ ਫੜ੍ਹ ਵਿਚ ਵਾਧਾ ਕਰਨ ਦੀ ਪੁਰਜੋਰ ਮੰਗ ਕੀਤੀ ਜਾ ਰਹੀ ਸੀ। ਨੀਂਹ ਪੱਥਰ ਰੱਖਣ ਸਮੇਂ ਸਪੀਕਰ ਵਿਧਾਨ ਸਭਾ ਸ: ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਇਸ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਕਿਸਾਨਾਂ ਦੀ ਹਰੇਕ ਮੁਸ਼ਕਿਲ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਫੜ੍ਹ ਦੀ ਉਸਾਰੀ ਨਾਲ ਇਲਾਕਾ ਨਿਵਾਸੀਆਂ ਦੇ ਨਾਲ ਨਾਲ ਆਸ ਪਾਸ ਦੇ ਪਿੰਡਾਂ ਨੂੰ ਬਹੁਤ ਸਹੂਲ...
ਨੈਸ਼ਨਲ  ਲੋਕ ਅਦਾਲਤ ਵਿੱਚ 9966 ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ

ਨੈਸ਼ਨਲ ਲੋਕ ਅਦਾਲਤ ਵਿੱਚ 9966 ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ

Punjab
ਸ੍ਰੀ ਮੁਕਤਸਰ ਸਾਹਿਬ, 9 ਮਾਰਚ ਮਾਨਯੋਗ ਕਾਰਜਕਾਰੀ ਚੇਅਰਮੈਨ, ਸ੍ਰੀ ਗੁਰਮੀਤ ਸਿੰਘ, ਸੰਧਾਵਾਲੀਆ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸ਼ੈਸ਼ਨ ਡਵੀਜ਼ਨ ਵਿੱਚ ਸ੍ਰੀ ਰਾਜ ਕੁਮਾਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 08 ਬੈਂਚ ਸ਼੍ਰੀ ਮੁਕਤਸਰ ਸਾਹਿਬ ਵਿਖੇ, ਮਲੋਟ ਵਿਖੇ 3 ਅਤੇ ਗਿਦੜਬਾਹਾ ਵਿਖੇ 2 ਬੈਂਚ ਲਗਾਏ ਗਏ।। ਇਸ ਲੋਕ ਅਦਾਲਤ ਵਿੱਚ ਲੈਂਡ ਐਜੂਕੈਸ਼ਨ ਕੇਸ, ਮੋਟਰ ਐਕਸੀਡੈਂਟ, ਪਰਿਵਾਰਕ ਝਗੜੇ, ਟਰੈਫਿਕ ਚਲਾਨ, ਬੈਂਕ ਕੇਸ, ਬਿਜਲੀ ਚੋਰੀ ਦੇ ਕੇਸ, ਸਿਵਲ ਸੂਟ, 138 NI ACT ਅਤੇ ਕੈਂਸਲੇਸ਼ਨ, ਐਫ.ਆਈ.ਆਰ ਆਦਿ ਕੇਸਾਂ ਦੀ ਸੁਣਵਾਈ ਕੀਤੀ ਗਈ। ਜਿਸ ਦੀ ਕਰਮਵਾਰ ਮਿਸ ਗਿਰੀਸ਼, ਵਧੀਕ ਜ਼ਿਲ੍ਹਾ ਤੇ ਸ਼ੈਸ਼ਨ ਜੱਜ, ਮਿਸ ਅਮੀਤਾ ਸਿੰਘ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ, ਸ਼੍ਰੀ ਜਤਿੰਦਰਪਾਲ, ਸਿਵਲ ਜੱਜ (ਸੀਨੀ. ਡਵੀ,), ਰਾਜਪਾਲ ਰਾਵਲ, ਸੀ.ਜੇ.ਐਮ,, ਸ਼੍ਰੀ ਮਹੇਸ਼ ਕੁਮਾਰ, ਵਧੀਕ ਸਿਵਲ ਜੱਜ (ਸ...