Wednesday, March 18
Shadow

Punjab

ਡਿਪਟੀ ਕਮਿਸ਼ਨਰ ਨੇ 16 ਪਿੰਡਾਂ ਦੇ ਵਸਨੀਕਾਂ ਨਾਲ ਕਾਰਕਸ ਪਲਾਂਟ ਸਬੰਧੀ ਕੀਤੀ ਗੱਲਬਾਤ

ਡਿਪਟੀ ਕਮਿਸ਼ਨਰ ਨੇ 16 ਪਿੰਡਾਂ ਦੇ ਵਸਨੀਕਾਂ ਨਾਲ ਕਾਰਕਸ ਪਲਾਂਟ ਸਬੰਧੀ ਕੀਤੀ ਗੱਲਬਾਤ

Punjab
ਲੁਧਿਆਣਾ, 14 ਮਾਰਚ (000) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਵਿੱਚ ਇੱਕ ਕਾਰਕਸ ਪਲਾਂਟ ਨੂੰ ਚਲਾਉਣ ਦਾ ਵਿਰੋਧ ਕਰਨ ਵਾਲੇ 16 ਪਿੰਡਾਂ ਦੇ ਵਸਨੀਕਾਂ ਨਾਲ ਜਨਤਕ ਮੀਟਿੰਗ ਕੀਤੀ। ਪਿੰਡ ਰਸੂਲਪੁਰ ਵਿਖੇ ਕਾਰਕਸ ਪਲਾਂਟ ਸਬੰਧੀ ਲੋਕਾਂ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ (ਜ) ਓਜਸਵੀ ਅਲੰਕਾਰ, ਐਸ.ਡੀ.ਐਮ. ਪੱਛਮੀ ਦੀਪਕ ਭਾਟੀਆ ਅਤੇ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਵੀ ਮੌਜੂਦ ਸਨ। ਇਸ ਮਸਲੇ ਦਾ ਸ਼ਾਂਤਮਈ ਢੰਗ ਨਾਲ ਹੱਲ ਕੱਢਣ ਲਈ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ, ਪੀ.ਪੀ.ਸੀ.ਬੀ. ਦੀ ਟੀਮ ਅਤੇ ਭਾਈਵਾਲਾਂ ਦੀ ਪਿੰਡ ਵਾਸੀਆਂ ਨਾਲ ਮੀਟਿੰਗ ਸੱਦੀ ਸੀ। ਟੀਮ ਨੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਵੱਲੋਂ ਚੁੱਕੇ ਗਏ ਮੁੱਦਿਆਂ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਡਿਪਟੀ ਕਮਿਸ਼ਨਰ ਨੇ ਪੀ.ਪੀ.ਸੀ.ਬੀ. ਅਤੇ ਕਾਰਪੋਰੇਸ਼ਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੇਸ਼ ਕੀਤੇ ਗਏ ਸਬੂਤਾਂ ਦੀ ਜਾਂਚ ਤੋਂ ਬਾਅਦ ਫਲੈਗ ਕੀਤੇ ਮੁੱਦਿਆਂ ਬਾਰੇ ਰਿਪੋਰਟ ਪੇਸ਼ ਕਰਨ।...
ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਹੀ ਹੈ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨਿਕ ਢਾਂਚੇ ਨੂੰ ਯਕੀਨੀ ਬਣਾਉਣ ਲਈ ਇਕਲੌਤਾ ਮੰਤਰ: ਹਰਪਾਲ ਸਿੰਘ ਚੀਮਾ

ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਹੀ ਹੈ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨਿਕ ਢਾਂਚੇ ਨੂੰ ਯਕੀਨੀ ਬਣਾਉਣ ਲਈ ਇਕਲੌਤਾ ਮੰਤਰ: ਹਰਪਾਲ ਸਿੰਘ ਚੀਮਾ

Punjab
ਚੰਡੀਗੜ੍ਹ, 13 ਮਾਰਚ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਹੀ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨਿਕ ਢਾਂਚੇ ਨੂੰ ਯਕੀਨੀ ਬਣਾਉਣ ਲਈ ਇਕਲੌਤਾ ਮੰਤਰ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਅੰਮ੍ਰਿਤਸਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਸੁਭਦੇਸ਼ ਕੌਰ, ਜਿਸ ਨੂੰ ਬੀਤੇ ਦਿਨ ਕਥਿਤ ਤੌਰ ’ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ, ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਕਦਮ ਵੀ ਪੰਜਾਬ ਦੇ ਨਾਗਰਿਕਾਂ ਪ੍ਰਤੀ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨਿਕ ਢਾਂਚੇ ਦੀ ਸਥਾਪਨਾ ਲਈ ਵਿਆਪਕ ਯਤਨਾਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਗ੍ਰਿਫਤਾਰੀ 12 ਮਾਰਚ, 2024 ਨੂੰ ਹੋਈ ਸੀ, ਅਤੇ ਇਸ ਵਿਭਾਗੀ ਕਾਰਵਾਈ ਕਰਦੇ ਹੋਏ ਉਕਤ ਕਰਮਚਾਰਨ ਨੂੰ ਤੁਰੰਤ ...
ਮਾਰੂਤੀ ਸਜੂਕੀ ਵਲੋਂ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਵਿਖੇ ਲਗਾਈ ਗਈ ਟ੍ਰੇਨਿੰਗ

ਮਾਰੂਤੀ ਸਜੂਕੀ ਵਲੋਂ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਵਿਖੇ ਲਗਾਈ ਗਈ ਟ੍ਰੇਨਿੰਗ

Punjab
ਅੰਮ੍ਰਿਤਸਰ 13 ਮਾਰਚ 2024-- ਮੁੱਖ ਮੰਤਰੀ ਪੰਜਾਬ ਅਤੇ ਤਕਨੀਕੀ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਬੈਂਸ ਦੇ ਤਕਨੀਕੀ ਸਿੱਖਿਆ ਦੇ ਪ੍ਰਤੀ ਰੁਝਾਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਅਤੇ ਪ੍ਰਿੰਸੀਪਲ ਸਕੱਤਰ, ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਵਧੀਕ ਡਾਇਰੈਕਟਰ ਉਦਯੋਗਿਕ ਸਿਖਲਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਦੇ ਮੋਟਰ ਮਕੈਨਿਕ ਟ੍ਰੇਡ ਦੇ ਸਟੂਡੈਂਟਸ ਦੀ ਟ੍ਰੇਨਿੰਗ ਨੂੰ ਅਪਗ੍ਰੇਡ ਕਰਨ ਦੇ ਲਈ ਮਾਰੂਤੀ ਸਜੂਕੀ ਇੰਡੀਆ ਲਿਮਿਟਡ ਗੁੜਗਾਵਾਂ ਦੇ ਨਾਲ ਐਮਓਯੂ ਸੰਸਥਾ ਦੇ ਪ੍ਰਿੰਸੀਪਲ ਕੈਪਟਨ  ਸੰਜੀਵ ਸ਼ਰਮਾ ਦੇ ਵੱਲੋਂ ਸਾਈਨ ਕੀਤਾ ਗਿਆ। ਇਸ ਮੌਕੇ ਤੇ ਮਾਰੂਤੀ ਮਿਸਟਰ ਸਾਰਥਕ ਭਾਰਗਵ,ਰਿਜਨਲ ਸਕਿਲ ਡਿਵੈਲਪਮੈਂਟ ਮੈਨੇਜਰ (ਪੰਜਾਬ, ਹਰਿਆਣਾ ਜੰਮੂ ਕਸ਼ਮੀਰ ਅਤੇ ਹਿਮਾਚਲ,)  ਮਿਸਟਰ ਅੰਮ੍ਰਿਤਪਾਲ ਸਿੰਘ ਮਾਰੂਤੀ ਸਜੂਕੀ ਵੱਲੋਂ ਅਤੇ ਗੌਰਮੈਂਟ ਆਈ ਟੀ  ਆਈ ਲੜਕੀਆਂ ਅੰਮ੍ਰਿਤਸਰ ਦੇ ਪ੍ਰਿੰਸੀਪਲ ਸ੍ਰੀ ਨਵਜੋਤ ਸਿੰਘ ਧੂਤ ਅਤੇ ਸਬੰਧਿਤ ਟਰੇਡ ਦੇ ਇੰਸਟਰਕਟਰ ਸ੍ਰੀ ਗੁਰਮੀਤ ਸਿੰਘ ਹਾਜ਼ਰ ਸਨ। ਇਸ ਐਮ ਓ ਯੂ ਦੇ ਤਹਿਤ ਮਾਰੂਤੀ ਸਜੂਕੀ ਇੰਡੀਆ ਲਿਮਿਟਡ ਸਰਕਾਰੀ ਆਈਟੀਆਈ ਰਣਜੀਤ ਐਵਨਿਊ ...
ਲੋਕ ਸਭਾ ਚੋਣਾਂ ‘ਚ ”ਆਪ” ਜੇਤੂ ਰਹਿਣ ‘ਤੇ ਪੰਜਾਬ ਨਾਲ ਕੇਂਦਰੀ ਮਤਰਈ ਮਾਂ ਵਾਲੇ ਵਤੀਰੇ ਤੋਂ ਮਿਲੇਗੀ ਨਿਜਾਤ : ਜਸਕਰਨ ਬੰਦੇਸ਼ਾ

ਲੋਕ ਸਭਾ ਚੋਣਾਂ ‘ਚ ”ਆਪ” ਜੇਤੂ ਰਹਿਣ ‘ਤੇ ਪੰਜਾਬ ਨਾਲ ਕੇਂਦਰੀ ਮਤਰਈ ਮਾਂ ਵਾਲੇ ਵਤੀਰੇ ਤੋਂ ਮਿਲੇਗੀ ਨਿਜਾਤ : ਜਸਕਰਨ ਬੰਦੇਸ਼ਾ

Punjab
 ਅੰਮ੍ਰਿਤਸਰ,13 ਮਾਰਚ ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੰਵਿਧਾਨਿਕ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰਾ ਜਸਕਰਨ ਬੰਦੇਸ਼ਾ ਨੇ ਅੱਜ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਾਂਝੇ ਤੌਰ 'ਤੇ ਅਗਾਮੀ ਲੋਕ ਸਭਾ ਚੋਣਾਂ ਲਈ ਰਸਮੀ ਤੌਰ 'ਤੇ ਪੰਜਾਬ 'ਚ ਪਾਰਟੀ ਦੇ ਹੱਕ 'ਚ ਚੋਣ ਪ੍ਰਚਾਰ ਦਾ ਬਿਗੁਲ ਵਜਾਏ ਜਾਣ ਲਈ ਪੰਜਾਬ ''ਆਪ'' ਵੱਲੋਂ ਧੰਨਵਾਦ ਤੇ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਸੁਪ੍ਰੀਮੋ ਕੇਜਰੀਵਾਲ ਵੱਲੋਂ ਇਸ ਮੌਕੇ 'ਤੇ ਦਿੱਤੇ ਗਏ ਨਾਅਰੇ ''ਸੰਸਦ 'ਚ ਵੀ ਭਗਵੰਤ ਮਾਨ - ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ'' ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਪੂਰੀ ਤਰ੍ਹਾਂ ਤਨਦੇਹੀ ਨਾਲ ਅਮਲੀਜਾਮਾ ਪਹਿਨਾ ਕੇ ਪੰਜਾਬ 'ਚ 13 ਸੀਟਾਂ 'ਤੇ ਹੀ ਜਿੱਤ ਦਰਜ ਕਰਵਾ ਕੇ 13-0 ਦਾ ਟੀਚਾ ਪ੍ਰਾਪਤ ਕਰੇਗੀ।  ਪੰਜਾਬ ਦੀਆਂ 13 ਸੀਟਾਂ ਜਿੱਤ ਕੇ ਵੋਟਰਾਂ ਦੇ ਫਤਵੇ ਨਾਲ ਪਾਰਟੀ ਸੁਪ੍ਰੀਮੋ ਕੇਜਰੀਵਾਲ ਦੀ ਝੋਲੀ 'ਚ ਪਾਈਆਂ ਜਾਣਗੀਆਂ। ਗੱਲਬਾਤ ਦੌਰਾਨ ਸੂਬਾਈ ਬੁਲਾਰੇ ਬੰਦੇਸ਼ਾ ਨੇ ਕਿਹਾ ਕਿ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਤ...
ਪੀ.ਐਨ.ਬੀ ਸੈਂਟਰ ਮੱਲੀਆਂ ਵਿਖੇ ਦਿੱਤੀ ਜਾਂਦੀ ਹੈ ਫ੍ਰੀ ਟ੍ਰੇਨਿੰਗ

ਪੀ.ਐਨ.ਬੀ ਸੈਂਟਰ ਮੱਲੀਆਂ ਵਿਖੇ ਦਿੱਤੀ ਜਾਂਦੀ ਹੈ ਫ੍ਰੀ ਟ੍ਰੇਨਿੰਗ

Punjab
ਅੰਮਿ੍ਰਤਸਰ 13 ਮਾਰਚ 2024---ਪੰਜਾਬ ਨੈਸ਼ਨਲ ਬੈਂਕ ਦੁਆਰਾ ਸਥਾਪਿਤ ਅਤੇ ਭਾਰਤ ਸਰਕਾਰ ਦੁਆਰਾ ਵਿੱਤ ਪੋਸ਼ਿਤ ਦਿਹਾਤੀ ਸਵੈ-ਰੋਜਗਾਰ ਸਿਖਲਾਈ ਸੰਸਥਾ ਮੱਲੀਆਂ (ਅੰਮਿ੍ਰਤਸਰ) ਦੁਆਰਾ ਬੇਰੁਜ਼ਗਾਰ ਲੜਕੇ ਲੜਕੀਆਂ ਜ਼ਿਨ੍ਹਾਂ ਦੀ ਉਮਰ 18 ਸਾਲ ਤੋਂ 45 ਸਾਲ ਹੋਵੇ, ਉਨ੍ਹਾਂ ਨੂੰ ਸਵੈ-ਰੋਜਗਾਰ ਸਥਾਪਿਤ ਕਰਨ ਲਈ ਵੱਖ-ਵੱਖ  ਕਿੱਤਿਆਂ ਨੂੰ ਸ਼ੁਰੂ ਕਰਨ ਵਾਸਤੇ ਵੱਖ-ਵੱਖ ਕੋਰਸ਼ਾਂ ਤਹਿਤ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੌਕੇ ਡਾਇਰੈਕਟਰ ਪੀ.ਐਨ.ਬੀ ਆਰਸੈਟੀ ਮਲੀਆਂ ਮੈਡਮ ਰੇਨੂੰ ਅਰੋੜਾ ਨੇ ਦੱਸਿਆ ਕਿ ਇਸ ਸੰਸਥਾ ਦੁਆਰਾ ਸਿਖਲਾਈ ਦੌਰਾਨ, ਮੁਫਤ ਭੋਜਨ ਅਤੇ ਮੁਫਤ ਰਹਿਣ ਦਾ ਪ੍ਰਬੰਧ ਵੀ ਸੰਸਥਾ ਦੀ ਬਿਲਡਿੰਗ ਵਿੱਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟ੍ਰੇਨਿੰਗ ਉਪਰੰਤ ਆਪਣਾ ਸਵੈ-ਰੋਜਗਾਰ ਸੁਰੂ ਕਰਨ ਅਤੇ ਉਸਨੂੰ ਸਥਾਪਿਤ ਕਰਨ ਲਈ ਵੀ ਆਰਥਿਕ ਮਦਦ ਹਿੱਤ ਕਰਜੇ ਦੇ ਫਾਰਮ ਕਾਮਯਾਬੀ ਹੀ ਸਾਡਾ ਮਕਸਤ ਹੈ। ਜਿਸ ਨੂੰ ਅਸੀਂ ਸਭ ਮਿਲ ਕੇ ਜੁਲ ਕੇ ਪੂਰਾ ਕਰਨਾ ਹੈ।...
ਕੈਬਨਿਟ ਮੰਤਰੀ ਈ.ਟੀ.ਓ ਨੇ 3 ਕਰੋੜ 25 ਲੱਖ ਰੁਪਏ ਤੋਂ ਵੱਧ ਕੰਮਾਂ ਦੇ ਕੀਤੇ ਉਦਘਾਟਨ

ਕੈਬਨਿਟ ਮੰਤਰੀ ਈ.ਟੀ.ਓ ਨੇ 3 ਕਰੋੜ 25 ਲੱਖ ਰੁਪਏ ਤੋਂ ਵੱਧ ਕੰਮਾਂ ਦੇ ਕੀਤੇ ਉਦਘਾਟਨ

Punjab
ਅੰਮ੍ਰਿਤਸਰ 13 ਮਾਰਚ 2024 -- ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਹਲਕਾ ਜੰਡਿਆਲਾ ਗੁਰੂ ਦੇ 15 ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਇਨਾਂ ਪਿੰਡਾਂ ਵਿੱਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਤੋਂ ਇਲਾਵਾ ਗਲੀਆਂ ਨਾਲੀਆਂ ਅਤੇ ਲਿੰਕ ਸੜ੍ਹਕਾਂ ਬਣਾਈਆਂ ਜਾਣਗੀਆਂ। ਆਪਣੇ ਇਸ ਤੁਫਾਨੀ ਦੌਰੇ ਦੌਰਾਨ ਉਨਾਂ ਨੇ ਸਵੇਰ ਤੋਂ ਹੀ ਵੱਖ-ਵੱਖ 15 ਪਿੰਡਾਂ ਵਿੱਚ ਜਾ ਕੇ ਨੀਂਹ ਪੱਥਰ ਰੱਖਣੇ ਸ਼ੁਰੂ ਕੀਤੇ। ਇਸ ਮੌਕੇ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਪਿੰਡ ਮੁੱਛਲ ਵਿਖੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਲਈ 8 ਲੱਖ ਰੁਪਏ ਪਿੰਡ ਰਸੂਲਪੁਰਾ ਵਿਖੇ, 7.50 ਲੱਖ ਰੁਪਏ ਪਿੰਡ ਦਸ਼ਮੇਸ਼ ਨਗਰ ਵਿਖੇ, 25 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ, ਨਾਲੀਆਂ ਅਤੇ ਸੀਵਰੇਜ, ਪਿੰਡ ਕੁਹਾਲਾ ਵਿਖੇ 13 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਪਿੰਡ ਤਰਸਿੱਕਾ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਮਹਿਸਮਪੁਰ ਖੁਰਦ ਵਿਖੇ 8 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਉਦੋਨੰਗਲ ਵਿਖੇ 8.50 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਦਬੁਰਜੀ ਵਿਖੇ 5 ਲੱਖ ਰੁਪਏ ਦੀ ਲਾਗਤ ਨ...
ਖੇਤੀ ਸਮੱਗਰੀ ਵਿਕ੍ਰੇਤਾ, ਕਿਸਾਨਾਂ ਨੂੰ ਖਾਦਾਂ ਅਤੇ ਕੀਟਨਾਸ਼ਕ ਦੀ ਵਿਕਰੀ ਉਪਰੰਤ ਬਿੱਲ ਦੇਣਾ ਯਕੀਨੀ ਬਨਾਉਣ  : ਮੁੱਖ ਖੇਤੀਬਾੜੀ ਅਫਸਰ

ਖੇਤੀ ਸਮੱਗਰੀ ਵਿਕ੍ਰੇਤਾ, ਕਿਸਾਨਾਂ ਨੂੰ ਖਾਦਾਂ ਅਤੇ ਕੀਟਨਾਸ਼ਕ ਦੀ ਵਿਕਰੀ ਉਪਰੰਤ ਬਿੱਲ ਦੇਣਾ ਯਕੀਨੀ ਬਨਾਉਣ : ਮੁੱਖ ਖੇਤੀਬਾੜੀ ਅਫਸਰ

Punjab
ਫਰੀਦਕੋਟ 13 ਮਾਰਚ 2024  ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲ੍ਹਾ ਫਰੀਦਕੋਟ ਵਿੱਚ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਬਲਾਕ ਕੋਟਕਪੂਰਾ ਦੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ  ਮੀਟਿੰਗ ਇਫਕੋ ਦੇ ਸਹਿਯੋਗ ਨਾਲ ਸਥਾਨਕ  ਹਾਲ ਵਿੱਚ ਕੀਤੀ ਗਈ ਹੈ, ਜਿਸ ਵਿੱਚ  ਬਲਾਕ ਕੋਟਕਪੂਰਾ ਦੇ ਸਮੂਹ ਖੇਤੀ ਸਮੱਗਰੀ ਵਿਕਰੇਤਾ ਸ਼ਾਮਿਲ ਹੋਏ। ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਕੀਤੀ ਗਈ।          ਮੀਟਿੰਗ ਵਿੱਚ ਮੌਜੂਦ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਜ਼ਿਲਾ ਫਰੀਦਕੋਟ ਦੇ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹੱਈਆ ਕਰਵਾਉਣੀ ਮੁੱਢਲੀ ਜਿੰਮੇਵਾਰੀ ਹੈ ਤਾਂ ਜੋ ਫਸਲਾਂ ਦੇ ਉਤਪਾਦਨ ਵਿੱਚ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ  ਖੇਤੀ ਸਮੱਗਰੀ ਵਿਕ੍ਰੇਤਾ, ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਵਿੱਚ ਅਹਿਮ ਕੜੀ ਦਾ ਕੰਮ ਕਰਦੇ ਹਨ ਅਤੇ ਹਰੇਕ ਡੀਲਰ ਨੂੰ ...
ਉਮੀਦਵਾਰ ਤੋਂ ਇਸ਼ਤਿਹਾਰਾਂ ਦੀ ਮਨਜ਼ੂਰੀ ਲੈਣਾ ਬਣਾਇਆ ਜਾਵੇ ਯਕੀਨੀ-ਡਿਪਟੀ ਕਮਿਸ਼ਨਰ

ਉਮੀਦਵਾਰ ਤੋਂ ਇਸ਼ਤਿਹਾਰਾਂ ਦੀ ਮਨਜ਼ੂਰੀ ਲੈਣਾ ਬਣਾਇਆ ਜਾਵੇ ਯਕੀਨੀ-ਡਿਪਟੀ ਕਮਿਸ਼ਨਰ

Punjab
ਫ਼ਰੀਦਕੋਟ 13 ਮਾਰਚ,2024 ਡਿਪਟੀ ਕਮਿਸ਼ਨਰ ਕੰਮ ਜ਼ਿਲ੍ਹਾ ਚੋਣ ਅਫਸਰ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ.ਗੁਰਦੀਪ ਸਿੰਘ ਮਾਨ ਨੇ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸਨ ਐਂਡ ਮੀਡੀਆ ਮੋਨੀਟਰਿੰਗ ਕਮੇਟੀ) ਦੇ ਟੀਮ ਮੈਂਬਰਾਂ ਨੂੰ ਅੱਜ ਟ੍ਰੇਨਿੰਗ ਮੁਹਈਆ ਕਰਵਾਈ।  ਇਸ ਦੌਰਾਨ ਬੋਲਦਿਆਂ ਡੀ.ਪੀ.ਆਰ.ਓ ਸ. ਗੁਰਦੀਪ ਸਿੰਘ ਮਾਨ ਨੇ ਦੱਸਿਆ ਕਿ ਇਹ ਟੀਮ ਇਲੈਕਸ਼ਨ ਕੋਡ ਲੱਗਣ ਉਪਰੰਤ ਪ੍ਰਿੰਟ ਮੀਡੀਆ, ਇਲੈਕਟਰੋਨਿਕ ਅਤੇ ਸੋਸ਼ਲ ਮੀਡੀਆ ਦੀ ਲਗਾਤਾਰ ਨਿਗਰਾਨੀ ਕਰੇਗੀ ਅਤੇ ਇਸ ਦੇ ਨਾਲ ਰਾਜਨੀਤਿਕ ਪਾਰਟੀਆਂ/ ਉਮੀਦਵਾਰਾਂ ਵੱਲੋਂ ਇਸ਼ਤਿਹਾਰਾਂ ਨੂੰ ਪੂਰਵ ਮਨਜ਼ੂਰੀ ਦੇਵੇਗੀ। ਉਹਨਾਂ ਦੱਸਿਆ ਕਿ ਇਸ ਮਨਜ਼ੂਰੀ ਵਿੱਚ ਉਮੀਦਵਾਰ ਵੱਲੋਂ ਅਖਬਾਰਾਂ, ਟੈਲੀਵਿਜ਼ਨ, ਕੇਬਲ ਨੈਟਵਰਕ ਅਤੇ ਸੋਸ਼ਲ ਮੀਡੀਆ ਵਿੱਚ ਪ੍ਰਕਾਸ਼ਿਤ ਇਸ਼ਤਿਹਾਰਾਂ ਦੀ ਪੂਰਵ ਮਨਜ਼ੂਰੀ ਦੇ ਨਾਲ ਖਰਚੇ ਦਾ ਵੇਰਵਾ ਵੀ ਦੇਣਾ ਲਾਜ਼ਮੀ ਹੋਵੇਗਾ।  ਉਹਨਾਂ ਦੱਸਿਆ ਕਿ ਕਿਸੇ ਵੀ ਕਿਸਮ ਦੀ ਇਸ਼ਤਿਹਾਰਬਾਜ਼ੀ ਵਿੱਚ ਭੱਦੀ ਸ਼ਬਦਾਵਲੀ, ਕਿਸੇ ਵੀ ਧਰਮ ਦੇ ਖਿਲਾਫ ਵਰਤੀ ਜਾਂਦੀ ਸ਼ਬਦਾਵਲੀ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਵਿ...
14 ਮਾਰਚ ਨੂੰ 3 ਥਾਵਾਂ ਤੇ ਲਗਾਏ ਜਾਣਗੇ ਸਪੈਸ਼ਲ ਕੈਂਪ : ਜਸਪ੍ਰੀਤ ਸਿੰਘ

14 ਮਾਰਚ ਨੂੰ 3 ਥਾਵਾਂ ਤੇ ਲਗਾਏ ਜਾਣਗੇ ਸਪੈਸ਼ਲ ਕੈਂਪ : ਜਸਪ੍ਰੀਤ ਸਿੰਘ

Punjab
ਬਠਿੰਡਾ, 13 ਮਾਰਚ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਦਰਾਂ ਨੇੜੇ ਜਾ ਕੇ ਕਰਨ ਲਈ ਵਚਨਬੱਧ ਤੇ ਯਤਨਸ਼ੀਲ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ “ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਦੇ ਮੱਦੇਨਜ਼ਰ ਲਗਾਏ ਜਾ ਰਹੇ ਸਪੈਸ਼ਲ ਕੈਂਪਾਂ ਬਾਰੇ ਦੱਸਿਆ ਕਿ 14 ਮਾਰਚ 2024 ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚ 3 ਸਥਾਨਾਂ ਤੇ ਕੈਂਪ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਸਬ-ਡਵੀਜ਼ਨ ਬਠਿੰਡਾ ਦੇ ਪਿੰਡ ਗਿੱਦੜ ਦੇ ਪੰਚਾਇਤ ਘਰ ਵਿਖੇ ਅਤੇ ਪਿੰਡ ਚੱਕ ਅਤਰ ਸਿੰਘ ਵਾਲਾ/ਲੂਲਬਾਈ ਦਾ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਤੋਂ 12 ਵਜੇ ਤੱਕ ਅਤੇ ਪਿੰਡ ਬੰਬੀਹਾ/ਜੰਗੀਰਾਣਾ ਦਾ ਕੈਂਪ ਪਿੰਡ ਬੰਬੀਹਾ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਲਗਾਇਆ ਜਾਵੇਗਾ। ਇਨ੍ਹਾਂ ...
ਜਿਲ੍ਹੇ ਦੇ ਅਸਲਾ ਲਾਇਸੰਸੀ ਆਪਣੇ ਹਥਿਆਰ ਨੇੜੇ ਪੈਂਦੇ ਪੁਲਿਸ ਸਟੇਸ਼ਨ ਜਾਂ ਅਸਲਾ ਡਿਲਰਾਂ ਪਾਸ ਤੁਰੰਤ ਜਮ੍ਹਾਂ ਕਰਵਾਵੁਣ— ਜਿਲ੍ਹਾ ਮੈਜਿਸਟੇ੍ਟ

ਜਿਲ੍ਹੇ ਦੇ ਅਸਲਾ ਲਾਇਸੰਸੀ ਆਪਣੇ ਹਥਿਆਰ ਨੇੜੇ ਪੈਂਦੇ ਪੁਲਿਸ ਸਟੇਸ਼ਨ ਜਾਂ ਅਸਲਾ ਡਿਲਰਾਂ ਪਾਸ ਤੁਰੰਤ ਜਮ੍ਹਾਂ ਕਰਵਾਵੁਣ— ਜਿਲ੍ਹਾ ਮੈਜਿਸਟੇ੍ਟ

Punjab
ਸ੍ਰੀ ਮੁਕਤਸਰ ਸਾਹਿਬ 13 ਮਾਰਚ ਹਰਪ੍ਰੀਤ ਸਿੰਘ ਸੂਦਨ ਜਿਲ੍ਹਾ ਮੈਜਿਸ਼ਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਸਾਰੇ ਲੋਕ ਸਭਾ ਚੌਣ ਹਲਕਿਆਂ ਵਿੱਚ ਪੈਦੇਂ ਸਾਰੇ ਅਸਲਾ ਲਾਇਸੰਸੀਆਂ ਨੂੰ ਆਪਣੇ ਆਪਣੇ ਹਥਿਆਰ ਆਪਣੇ ਨੇੜੇ ਪੈਂਦੇ ਪੁਲਿਸ ਸਟੇਸ਼ਨ ਜਾਂ ਅਸਲਾ ਡੀਲਰਾਂ ਪਾਸ ਤੁਰੰਤ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਕਿਸਮ ਦਾ ਹਥਿਆਰ ਚੁੱਕ ਕੇ ਚੱਲਣ ਦੀ ਮਨਾਹੀ ਹੈ। ਜਿਲ੍ਹਾ ਮੈਜਿਸ਼ਟਰੇਟ ਨੇ ਭਾਰਤ ਦੇ ਚੌਣ ਕਮਿਸ਼ਨ ਵੱਲੋਂ ਘੋਸ਼ਿਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਜਿਲ੍ਹੇ ਵਿੱਚ ਲੋਕ ਸਭਾ—2024 ਦੀਆਂ ਅਗਾਮੀ ਚੌਣਾਂ ਹੋਣੀਆਂ ਹਨ। ਲੋਕ ਸਭਾ ਚੌਣਾਂ ਦੌਰਾਨ ਲੜਾਈ ਝਗੜੇ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਜਿਸ ਕਾਰਨ ਅਮਨ ਤੇ ਕਾਨੂੰਨ ਭੰਗ ਹੋਣ, ਪ੍ਰਾਈਵੇਟ ਤੇ ਸਰਕਾਰੀ ਸੰਪਤੀ ਅਤੇ ਮਾਨਵ ਜੀਵਨ ਨੂੰ ਹਾਨੀ ਪਹੁੰਚ ਸਕਦੀ ਹੈ। ਇਸ ਲਈ ਚੌਣਾਂ ਦੇ ਕੰਮ ਨੂੰ ਨਿਰਵਿਘਨ, ਨਿਰਪੱਖਤਾ ਪੂਰਵਕ ਨੇਪਰੇ ਚਾੜ੍ਹਨ ਅਤੇ ਚੋਣਾਂ ਦੌਰਾਨ ਅ...