ਪਿੰਡ ਸੁਰਜੀਤਪੁਰਾ ਦੇ ਕਿਸਾਨ ਪਰਾਲੀ ਪ੍ਰਬੰਧਨ ‘ਚ ਬਣੇ ਰਾਹ ਦਸੇਰਾ
ਬਰਨਾਲਾ, 21 ਸਤੰਬਰ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਪਿੰਡ ਸੁਰਜੀਤਪੁਰਾ ਵਿੱਚ ਪਰਾਲੀ ਪ੍ਰਬੰਧਨ ਕਰ ਰਹੇ ਕਿਸਾਨ ਦੇ ਖੇਤ ਦਾ ਦੌਰਾ ਕੀਤਾ।
ਕਿਸਾਨ ਸੁਖਪਾਲ ਸਿੰਘ ਪੁੱਤਰ ਮੇਵਾ ਸਿੰਘ ਕੋਠੇ ਸੁਰਜੀਤਪੁਰਾ ਵੱਲੋਂ 70 ਏਕੜ ਵਿੱਚ ਮਲਚਰ 0 ਆਰ ਐਮ ਬੀ ਪਲਾਅ ਅਤੇ ਰੋਟਾਵੇਟਰ ਨਾਲ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਰਿਹਾ ਸੀ।
ਕਿਸਾਨ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਲਈ ਸਾਲਾਂ ਤੋਂ ਪਰਾਲੀ ਦਾ ਪ੍ਰਬੰਧਨ ਕਰਕੇ 70 ਏਕੜ ਵਿੱਚ ਆਲੂਆਂ ਦੀ ਬਿਜਾਈ ਕਰਦਾ ਹੈ। ਉਹ ਆਪਣੇ ਖੇਤ ਵਿੱਚ ਪਹਿਲਾਂ ਮਲਚਰ ਚਲਾ ਕੇ ਫਿਰ ਆਰ ਐਮ ਬੀ ਪਲਾਓ ਚਲਾਉਂਦਾ ਹੈ, ਇਸ ਤੋਂ ਬਾਅਦ ਰੋਟਾਵੇਟਰ ਚਲਾ ਕੇ ਖੇਤ ਨੂੰ ਆਲੂਆਂ ਦੀ ਬਿਜਾਈ ਲਈ ਤਿਆਰ ਕਰਦਾ ਹੈ।
ਇਸ ਮੌਕੇ ਇਕ ਹੋਰ ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਆਲੂ ਵੱਖ ਵੱਖ ਫਰਮਾਂ ਨੂੰ ਦਿੱਤੇ ਜਾਂਦੇ ਹਨ। ਕਿਸਾਨ ਪਾਲ ਸਿੰਘ ਵੜੈਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਬਹੁਤ ਸਾਰੇ ਕਿਸਾਨਾਂ ਵਲੋਂ ਪਰਾਲੀ ਦਾ ਇਸੇ ਤਰ੍ਹਾਂ ਪ੍ਰਬੰਧਨ ਕਰਕੇ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ ਤੇ ਓਨ੍ਹਾਂ ਵੱਲੋਂ ਪੈਪਸੀਕੋ, ਹਲਦੀਰਾਮ ਤੇ ਹੋਰ ਫਰਮਾਂ ਨੂੰ ਆਲੂ ਸਪਲਾਈ...







