ਵੇਰਕਾ ਵੱਲੋਂ ਪ੍ਰੀਮੀਅਮ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਲਾਂਚ
ਚੰਡੀਗੜ੍ਹ, 24 ਸਤੰਬਰ-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਤੇ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਦੇ ਮਿਲਕਫੈੱਡ ਕੋਆਪਰੇਟਿਵ ਦੇ ਪ੍ਰਮੁੱਖ ਬ੍ਰਾਂਡ ਵੇਰਕਾ ਨੇ ਅੱਜ ਆਪਣਾ ਨਵੀਨਤਮ ਉਤਪਾਦ ਵੇਰਕਾ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਲਾਂਚ ਕੀਤਾ ਹੈ।
ਇਸ ਨਵੇਂ ਉਤਪਾਦ ਨੂੰ ਜਾਰੀ ਕਰਦਿਆਂ ਪੰਜਾਬ ਮਿਲਕਫੈੱਡ ਦੇ ਚੇਅਰਮੈਨ ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ ਉਤਪਾਦ ਕਿਫ਼ਾਇਤੀ ਕੀਮਤ 'ਤੇ ਉੱਚ ਪ੍ਰੋਟੀਨ ਅਤੇ ਪ੍ਰੋਬਾਇਓਟਿਕ ਗੁਣਾਂ ਦਾ ਵਿਲੱਖਣ ਸੁਮੇਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਦੀ ਯੋਗ ਅਗਵਾਈ ਹੇਠ ਪੰਜਾਬ ਦਾ ਸਹਿਕਾਰੀ ਖੇਤਰ ਨਵੀਨਤਾ ਅਤੇ ਖਪਤਕਾਰਾਂ ਦੀ ਭਲਾਈ ਦੇ ਖੇਤਰ ਵਿੱਚ ਵਿਸ਼ੇਸ਼ ਤਰੱਕੀ ਕਰ ਰਿਹਾ ਹੈ। ਸ੍ਰੀ ਸ਼ੇਰਗਿੱਲ ਨੇ ਅੱਗੇ ਕਿਹਾ ਕਿ 350 ਗ੍ਰਾਮ ਕੱਪ ਲਈ ਸਿਰਫ਼ 55 ਰੁਪਏ ਦੀ ਕੀਮਤ 'ਤੇ, ਵੇਰਕਾ ਦਾ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਵਿਗਿਆਨਕ ਤੌਰ 'ਤੇ ਤਿਆਰ ਕੀਤੇ ਪ੍ਰੋਬਾਇਓਟਿਕ ਮਿਸ਼ਰਣ ਦੇ ਨਾਲ ਪ੍ਰਤੀ ਪੈਕ 22 ਗ੍ਰਾਮ ਪ੍ਰੋਟੀਨ ਪ੍ਰਦਾਨ ਕਰਦਾ ਹੈ।
ਚੇਅਰਮੈਨ ਨੇ ਕਿਹਾ ਕਿ ਇਹ ਉਤਪਾਦ ਮਾਸਪੇਸ਼ੀਆਂ ਦੀ ਮਜ਼ਬੂਤੀ, ਪਾਚਨ ਅਤੇ ਰ...








