Friday, March 13
Shadow

Punjab

ਕਿਲਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ 12 ਤੋਂ 14 ਫਰਵਰੀ ਤੱਕ ਹੋਣਗੀਆਂ

ਕਿਲਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ 12 ਤੋਂ 14 ਫਰਵਰੀ ਤੱਕ ਹੋਣਗੀਆਂ

Punjab
ਲੁਧਿਆਣਾ, 5 ਫਰਵਰੀ - ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਪ੍ਰਸਿੱਧ ਕਿਲਾ ਰਾਏਪੁਰ ਰੂਰਲ ਓਲੰਪਿਕ-2024 ਦਾ ਪੋਸਟਰ ਜਾਰੀ ਕੀਤਾ ਗਿਆ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ ਵਿਖੇ 12 ਤੋਂ 14 ਫਰਵਰੀ ਤੱਕ ਵਿਸ਼ਵ ਪ੍ਰਸਿੱਧ ਪੇਂਡੂ ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ। ਇਸ ਵਾਰ ਪੇਂਡੂ ਓਲੰਪਿਕ ਖੇਡਾਂ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਣਗੀਆਂ। ਪੋਸਟਰ ਜਾਰੀ ਕਰਦਿਆਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਇਨ੍ਹਾਂ ਖੇਡਾਂ ਦੀ ਪ੍ਰਬੰਧਕੀ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਚੈਂਪੀਅਨ ਖਿਡਾਰੀ ਪੈਦਾ ਕੀਤੇ ਜਾਣ। ਕੈਬਨਿਟ ਮੰਤਰੀ ਮਾਨ ਨੇ ਦੱਸਿਆ ਕਿ ਤਿੰਨ ਰੋਜ਼ਾ ਮੈਗਾ ਖੇਡ ਮੁਕਾਬਲਿਆਂ ਦੌਰਾਨ ਹਾਕੀ, ਕਬੱਡੀ, ਕੁਸ਼ਤੀ, ਸਾਈਕਲਿੰਗ, ਦੌਸ, ਰੱਸਾਕਸ਼ੀ ਆਦਿ ਦੇ ਮੈ...
ਟ੍ਰੇਨਿੰਗ ਲਈ ਨਾਮਜ਼ਦ ਉਮੀਦਵਾਰਾਂ ਨੂੰ ਪ੍ਰਾਈਵੇਟ ਅਦਾਰਿਆਂ ਪਾਸੋਂ ਆਉਣ ਵਾਲੀਆਂ ਫੋਨ ਕਾਲਾਂ ਵੱਲ ਧਿਆਨ ਨਾ ਦੇਣ ਦੀ ਅਪੀਲ

ਟ੍ਰੇਨਿੰਗ ਲਈ ਨਾਮਜ਼ਦ ਉਮੀਦਵਾਰਾਂ ਨੂੰ ਪ੍ਰਾਈਵੇਟ ਅਦਾਰਿਆਂ ਪਾਸੋਂ ਆਉਣ ਵਾਲੀਆਂ ਫੋਨ ਕਾਲਾਂ ਵੱਲ ਧਿਆਨ ਨਾ ਦੇਣ ਦੀ ਅਪੀਲ

Punjab
ਫਾਜ਼ਿਲਕਾ, 5 ਫਰਵਰੀ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪੀ.ਐਮ. ਵਿਸ਼ਵਕਰਮਾ ਸਕੀਮ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ ਹੈ। ਇਸ ਸਕੀਮ ਅਧੀਨ ਹੱਥੀਂ ਕੰਮ ਕਰਨ ਵਾਲੇ 18 ਵੱਖ-ਵੱਖ ਪ੍ਰਕਾਰ ਦੇ ਰਵਾਇਤੀ ਕਿੱਤਾਕਾਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸਕੀਮ ਅਧੀਨ ਬਿਨੈਕਾਰ ਵਲੋਂ ਆਨਲਾਈਨ ਪੋਰਟਲ ਉੱਪਰ ਅਪਲਾਈ ਕਰਨ ਉਪਰੰਤ ਐਪਲੀਕੇਸ਼ਨ ਦੀ ਤਿੰਨ ਸਟੈਪਾਂ ਵਿਚ ਵੈਰੀਫਿਕੇਸ਼ਨ ਕੀਤੀ ਜਾਣੀ ਹੈ। ਪਹਿਲੇ ਸਟੈਪ ਵਿਚ ਇਹ ਵੈਰੀਫਿਕੇਸ਼ਨ ਪੇਂਡੂ ਖੇਤਰ ਵਿਚ ਗਰਾਮ ਪੰਚਾਇਤ ਦੇ ਸਰਪੰਚਾਂ ਅਤੇ ਸ਼ਹਿਰੀ ਖੇਤਰ ਨਾਲ ਸੰਬੰਧਤ ਐਪਲੀਕੇਸ਼ਨਾਂ ਦੀ ਵੈਰੀਫਿਕੇਸ਼ਨ ਕਾਰਜਸਾਧਕ ਅਫਸਰਾਂ ਦੁਆਰਾ ਕੀਤੀ ਜਾਣੀ ਹੈ। ਇਸ ਉਪਰੰਤ ਦੂਜੇ ਸਟੈਪ ਦੀ ਵੈਰੀਫਿਕੇਸ਼ਨ ਡਿਸਟ੍ਰਿਕਟ ਇੰਪਲੀਮੈਂਟੇਸ਼ਨ ਕਮੇਟੀ ਦੁਆਰਾ ਕੀਤੇ ਜਾਣ ਉਪਰੰਤ ਕੇਸ ਨੂੰ ਤੀਜੇ ਸਟੈਪ ਦੀ ਵੈਰੀਫਿਕੇਸ਼ਨ ਲਈ ਸਟੇਟ ਕਮੇਟੀ ਨੂੰ ਫਾਰਵਰਡ ਕੀਤਾ ਜਾਣਾ ਹੈ। ਜਿਲ੍ਹਾ ਫਾਜਿਲਕਾ ਵਿਚ ਕਈ ਬਿਨੈਕਾਰਾਂ ਦੀ ਤਿੰਨਾਂ ਸਟੈਪਾਂ ਦੀ ਵੈਰੀਫੀਕੇਸ਼ਨ ਮੁਕੰਮਲ ਹੋ ਚੁੱਕੀ ਹੈ ਅਤੇ ਹੁਣ ਉਹਨਾਂ ਬਿਨੈਕਾਰਾਂ ਨੂੰ ਸੰਬੰਧਤ ...
ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਦਿੱਤੀਆਂ

ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਦਿੱਤੀਆਂ

Punjab
ਖਰੜ, 5 ਫ਼ਰਵਰੀ: ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਾਉਣ ਲਈ ‘ਕੌਮੀ ਡੀ-ਵਾਰਮਿੰਗ ਦਿਵਸ’ ਮੌਕੇ ਅੱਜ 1 ਤੋਂ 19 ਸਾਲ ਤਕ ਦੀ ਉਮਰ ਦੇ ਬੱਚਿਆਂ/ਕਿਸ਼ੋਰਾਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਤੇ ਸਿਰਪ ਪਿਲਾਇਆ ਗਿਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਭਾਰਤ ਸਰਕਾਰ ਦੇ ਸੀਨੀਅਰ ਕੰਸਲਟੈਂਟ ਡਾ. ਸਨੇਹਾ ਮੁਟਰੇਜਾ, ਮੈਡੀਕਲ ਅਫ਼ਸਰ ਡਾ. ਸੁਖਜੀਤ ਕੌਰ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਘੜੂੰਆਂ ਡਾ. ਸੁਰਿੰਦਰਪਾਲ ਕੌਰ, ਐਨ.ਐਚ.ਐਮ ਦੇ ਕੰਸਲਟੈਂਟ ਯੋਗੇਸ਼ ਰਾਏ, ਡਾ. ਰਜਨੀ ਸ਼ਰਮਾ, ਡਾ. ਅਨਿਲ ਵਸ਼ਿਸ਼ਟ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਵਲੋਂ ਸਰਕਾਰੀ ਹਾਈ ਸਕੂਲ ਅਤੇ ਆਂਗਨਵਾੜੀ ਕੇੰਦਰ ਲਾਂਡਰਾ ਵਿਖੇ ਦੌਰਾ ਕਰਕੇ ਮੁਹਿੰਮ ਦਾ ਨਿਰੀਖਣ ਕੀਤਾ। ਆਰ.ਬੀ.ਐੱਸ.ਕੇ. ਟੀਮ ਦੇ ਡਾ. ਦਵਿੰਦਰ ਸਿੰਘ ਰੰਧਾਵਾ, ਡਾ. ਹਰਮਨਦੀਪ ਸਿੰਘ, ਡਾ. ਅਮਨਪ੍ਰੀਤ ਕੌਰ, ਡਾ. ਜਸਪ੍ਰੀਤ ਕੌਰ, ਫਾਰਮਾਸਿਸਟ ਨਿਤੇਸ਼ ਅੱਤਰੀ, ਐਲਐਚਵੀ ਕ੍ਰਿਸ਼ਨਾ ਰਾਣੀ, ਸੀਐਚਓ ਇੰਦਰਬੀਰ ਕੌਰ, ਏਐਨਐਮ ਪਵਨਦੀਪ ਕੌਰ ਅਤੇ ਆਸ਼ਾ ਵਰਕਰਾਂ ਦੀ ਟੀਮ ਵਲੋਂ ਅਧਿਆਪਕਾਂ ਅਤੇ ਆਂ...
6 ਫਰਵਰੀ ਨੂੰ ਫਾਜ਼ਿਲਕਾ ਦੇ 12 ਪਿੰਡਾਂ ਵਿੱਚ ਲੱਗਣਗੇ ਆਪ ਦੀ ਸਰਕਾਰ ਆਪਦੇ ਦੁਆਰ ਕੈਂਪ

6 ਫਰਵਰੀ ਨੂੰ ਫਾਜ਼ਿਲਕਾ ਦੇ 12 ਪਿੰਡਾਂ ਵਿੱਚ ਲੱਗਣਗੇ ਆਪ ਦੀ ਸਰਕਾਰ ਆਪਦੇ ਦੁਆਰ ਕੈਂਪ

Punjab
ਫਾਜ਼ਿਲਕਾ 5 ਫਰਵਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਹੈ ਕਿ 6 ਫਰਵਰੀ ਤੋਂ ਸ਼ੁਰੂ ਹੋ ਰਹੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ 12 ਪਿੰਡਾਂ ਵਿੱਚ ਲੋਕ ਸੁਵਿਧਾ ਕੈਂਪ ਲੱਗਣਗੇ। ਉਹਨਾਂ ਨੇ ਦੱਸਿਆ ਕਿ ਫਾਜ਼ਿਲਕਾ ਸਬ ਡਿਵੀਜ਼ਨ ਵਿੱਚ ਪਿੰਡ ਲਾਧੂਕਾ ਅਤੇ ਘੁਰਕਾ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਅਤੇ ਪਿੰਡ ਕੀੜਿਆਂ ਵਾਲੀ ਅਤੇ ਬਹਿਕ ਖਾਸ ਵਿਖੇ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਲੋਕ ਸੁਵਿਧਾ ਕੈਂਪ ਲੱਗੇਗਾ। ਇਸੇ ਤਰਾਂ ਅਬੋਹਰ ਸਬ ਡਿਵੀਜ਼ਨ ਵਿੱਚ ਪਿੰਡ ਸੀਡ ਫਾਰਮ ਪੱਕਾ  ਅਤੇ ਬੁਰਜ ਮੁਹਾਰ ਵਿਖੇ ਸਵੇਰੇ 10 ਤੋਂ 1 ਵਜੇ ਤੱਕ ਅਤੇ ਢਾਣੀ ਚਿਰਾਗ ਅਤੇ ਪਿੰਡ ਆਲਮਗੜ੍ਹ ਵਿਖੇ ਬਾਅਦ ਦੁਪਹਿਰ ਦੋ ਤੋਂ 5 ਵਜੇ ਤੱਕ ਲੋਕ ਸੁਵਿਧਾ ਕੈਂਪ ਲੱਗਣਗੇ । ਇਸੇ ਤਰਾਂ ਜਲਾਲਾਬਾਦ ਉਪ ਮੰਡਲ ਵਿੱਚ ਪਿੰਡ ਢੰਡੀ ਕਦੀਮ ਅਤੇ ਪਿੰਡ ਢਾਬ ਖੁਸ਼ਹਾਲ ਜੋਹੀਆਂ ਵਿਖੇ ਸਵੇਰੇ 10 ਤੋਂ 1 ਵਜੇ ਤੱਕ ਅਤੇ ਪਿੰਡ ਚੱਕ ਰੂਮ ਵਾਲਾ ਅਤੇ ਬੱਗੇ ਕੇ ਉਤਾੜ ਵਿਖੇ ਬਾਅਦ ਦੁਪਹਿਰ ਦੋ ਤੋਂ 5 ਵਜੇ ਤੱਕ ਲੋਕ ਸੁਵਿਧਾ ਕੈਂਪ ਲੱਗਣਗੇ ।ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਹਨਾਂ ਕੈਂਪਾਂ ਵਿੱਚ ਪਹੁ...
ਡਿਪਟੀ ਕਮਿਸ਼ਨਰ ਤੇ ਆਮ ਲੋਕਾਂ ਨੇ ਪਤੰਗਬਾਜ਼ੀ ਮੁਕਾਬਲਿਆਂ ਦਾ ਮਾਣਿਆ ਆਨੰਦ, ਜੇਤੂਆਂ ਨੂੰ ਦਿੱਤੀ ਵਧਾਈ

ਡਿਪਟੀ ਕਮਿਸ਼ਨਰ ਤੇ ਆਮ ਲੋਕਾਂ ਨੇ ਪਤੰਗਬਾਜ਼ੀ ਮੁਕਾਬਲਿਆਂ ਦਾ ਮਾਣਿਆ ਆਨੰਦ, ਜੇਤੂਆਂ ਨੂੰ ਦਿੱਤੀ ਵਧਾਈ

Punjab
ਫਿਰੋਜ਼ਪੁਰ 5 ਫਰਵਰੀ 2024             ਫਿਰੋਜ਼ਪੁਰ ਦੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਪਤੰਗਬਾਜ਼ੀ ਦੇ ਨਾਕ ਆਊਟ ਮੁਕਾਬਲਿਆਂ ਦੇ ਪਹਿਲੇ ਦਿਨ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਵੱਲੋਂ ਕਰਵਾਈ ਗਈ!  ਜਿੱਥੇ ਡਿਪਟੀ ਕਮਿਸ਼ਨਰ ਤੇ ਆਮ ਲੋਕਾਂ ਵੱਲੋਂ ਰਾਜ ਪੱਧਰੀ ਪਤੰਗਬਾਜ਼ੀ ਦੇ ਨਾਕ ਆਊਟ ਮੁਕਾਬਲਿਆਂ ਦਾ ਆਨੰਦ ਮਾਣਿਆ ਗਿਆ ਉੱਥੇ ਹੀ ਪਤੰਗਬਾਜ਼ੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਅਤੇ ਖਾਸ ਕਰ ਜੇਤੂਆਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ!             ਜ਼ਿਲ੍ਹੇ ਦੇ ਪੱਤਰਕਾਰਾਂ ਨਾਲ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਵਾਇਤੀ ਅਤੇ ਵਿਰਾਸਤੀ ਮੇਲਿਆਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਤੇ ਨੌਜਵਾਨਾਂ ਦੀ ਰੁਚੀ ਨੂੰ ਹੋਰ ਵਧਾਉਣ ਲਈ ਇਸ ਮੇਲੇ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਦੇ ਇਹ ਨਾਕ ਆਊਟ ਮੁਕਾਬਲੇ ਵਾਤਾਵਰਨ ਦੀ ਸੰਭਾਲ, ਨਾਰੀ ਸ਼ਕਤੀ, ਵੋਟਾਂ ਪ੍ਰਤੀ ਜਾਗਰੂਕਤਾ ਅਤੇ ਦਵਿਆਂਗਜਨਾ ਨੂੰ ਸਮਰਪਿਤ ਹਨ! ਉਨ੍ਹਾਂ ਦੱਸਿਆ ਕਿ ਇਸ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ...
ਕੌਮੀ ਸੜਕ ਸੁਰੱਖਿਆ ਮਹੀਨਾ ਸੈਮੀਨਾਰ ਲਗਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਕੀਤਾ ਗਿਆ ਜਾਗਰੂਕ

ਕੌਮੀ ਸੜਕ ਸੁਰੱਖਿਆ ਮਹੀਨਾ ਸੈਮੀਨਾਰ ਲਗਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਕੀਤਾ ਗਿਆ ਜਾਗਰੂਕ

Punjab
ਫਾਜ਼ਿਲਕਾ 5 ਫਰਵਰੀ ਕੌਮੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਦੀ ਗਤੀਵਿਧੀਆਂ ਦੀ ਲੜੀ ਤਹਿਤ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਸ. ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸਾਂ ਹੇਠ ਰੀਜਨਲ ਟਰਾਂਸਪੋਰਟ ਅਫਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਅਰੋੜਾ ਦੀ ਅਗਵਾਈ ਹੇਠ ਜ਼ਿਲਾ ਫਾਜ਼ਿਲਕਾ ਅੰਦਰ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਸੈਮੀਨਾਰ ਦੌਰਾਨ ਜਾਗਰੂਕ ਕਰਦਿਆਂ ਉਹਨਾਂ ਕਿਹਾ ਕਿ ਸੜਕੀ ਦੁਰਘਟਨਾਵਾਂ ਤੋਂ ਬਚਣ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਲਾਜਮੀ ਹੈ। ਉਨ੍ਹਾਂ ਕਿਹਾ ਕਿ ਛੋਟੀ ਜੀ ਅਣਗਹਿਲੀ ਕਰਕੇ ਕਈ ਵਾਰ ਵੱਡੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ, ਇਸ ਕਰਕੇ ਸੜਕ *ਤੇ ਚਲਦੇ ਸਮੇਂ ਵਹੀਕਲ ਦੀ ਸਪੀਡ ਨਿਰਧਾਰਤ ਰੱਖਣੀ ਚਾਹੀਦੀ ਹੈ ਤੇ ਸਿਗਨਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਜਾਗਰੂਕ ਕਰਦਿਆਂ ਕਿਹਾ ਕਿ 18 ਸਾਲ ਤੋਂ ਘੱਟ ਬਚਿਆਂ ਨੂੰ ਵਹੀਕਲ ਨਾ ਚਲਾਉਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਵੱਲੋਂ ਬਖਸ਼ੀ ਜਾਨ ਨੂ...
ਪੰਜਾਬ ਸਰਕਾਰ ਬੁਨਿਆਦੀ ਢਾਂਚੇ ਦੀ ਮਜਬੂਤੀ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ- ਈਟੀਓ

ਪੰਜਾਬ ਸਰਕਾਰ ਬੁਨਿਆਦੀ ਢਾਂਚੇ ਦੀ ਮਜਬੂਤੀ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ- ਈਟੀਓ

Punjab
ਅੰਮ੍ਰਿਤਸਰ 4 ਫਰਵਰੀ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਅੱਜ ਆਪਣੇ ਇਲਾਕੇ ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਦੋ ਵੱਡੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ,  ਜਿਸ ਵਿੱਚ ਖੁਜਾਲਾ ਤੋਂ ਤਰਸਿੱਕਾ , ਡੇਹਰੀਵਾਲ ਸੜਕ ਅਤੇ ਜਬੋਵਾਲ ਤੋਂ ਟਾਂਗਰਾ- ਏਕਲਗੱਡਾ ਸੜਕ ਸ਼ਾਮਿਲ ਹੈ। ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਨੇ ਕਿਹਾ ਕਿ ਰਾਜ ਦੇ ਵਿਕਾਸ ਵਿੱਚ ਸੜਕਾਂ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸੜਕਾਂ ਦਾ ਮਾਰਗ ਰਾਜ ਵਿੱਚ ਕਿਸਾਨਾਂ, ਵਪਾਰੀਆਂ ਅਤੇ ਉਦਯੋਗਪਤੀਆਂ ਦੀ ਸਹੂਲਤ ਲਈ ਲੋੜੀਂਦਾ ਹੈ। ਸ ਹਰਭਜਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ, ਜਿਸ ਵਿੱਚ ਸਿਹਤ, ਸਿੱਖਿਆ ਦੇ ਨਾਲ ਨਾਲ ਸੜਕਾਂ ਨੂੰ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਤੋਂ ਤਰਨ ਤਰਨ ਨੂੰ ਮਿਲਾਉਂਦੀ ਇਤਿਹਾਸਿਕ ਸੜਕ ਜਿਸ ਦੀ 30 ਸਾਲ ਕਿਸੇ ਸਰਕਾਰ ਨੇ ਸਾਰ ਨਹੀਂ ਸੀ ਲਈ ਨੂੰ ਮੁੱਖ ਮੰ...
ਚੰਡੀਗੜ੍ਹ ਗੋਲੀ ਕਾਂਡ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗੋਰਖਪੁਰ ਤੋਂ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਗੋਲੀ ਕਾਂਡ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗੋਰਖਪੁਰ ਤੋਂ ਕੀਤਾ ਗ੍ਰਿਫ਼ਤਾਰ

Punjab
ਚੰਡੀਗੜ੍ਹ, 4 ਫਰਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸੰਗਠਿਤ ਅਪਰਾਧਿਕ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਵਿਦੇਸ਼ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗੋਰਖਪੁਰ ਤੋਂ ਗ੍ਰਿਫ਼ਤਾਰ ਕਰਕੇ ਚੰਡੀਗੜ੍ਹ ਗੋਲੀ ਕਾਂਡ ਦੇ ਸਨਸਨੀਖੇਜ਼ ਕੇਸ ਦੀ ਗੁੱਥੀ ਸੁਲਝਾ ਦਿੱਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ ਵਾਸੀ ਕਲੋਲੀ, ਬਨੂੜ, ਕਮਲਪ੍ਰੀਤ ਸਿੰਘ ਵਾਸੀ ਦੇਵੀਨਗਰ ਅਬਰਾਵਾਂ, ਬਨੂੜ ਅਤੇ ਪ੍ਰੇਮ ਸਿੰਘ ਵਾਸੀ ਅਮਰਾਲਾ, ਡੇਰਾਬਸੀ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਨ੍ਹਾਂ ਵਿਰੁੱਧ ਪੰਜਾਬ ਵਿੱਚ ਇਰਾਦਾ ਕਤਲ, ਜਬਰੀ ਵਸੂਲੀ, ਡਕੈਤੀ ਅਤੇ ਅਸਲਾ ਐਕਟ ਤਹਿਤ ਕਈ ਅਪਰਾਧਿਕ ਮਾਮਲੇ ਦਰਜ ਹਨ। ਜਾਣਕਾਰੀ ਮੁਤਾਬਕ 19 ਜਨਵਰੀ 2024 ਨੂੰ ਚੰ...
ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਸਹੂਲਤਾਂ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੀ ਮੁਢਲੀ ਪਹਿਲ : ਸਪੀਕਰ ਕੁਲਤਾਰ ਸਿੰਘ ਸੰਧਵਾਂ

ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਸਹੂਲਤਾਂ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੀ ਮੁਢਲੀ ਪਹਿਲ : ਸਪੀਕਰ ਕੁਲਤਾਰ ਸਿੰਘ ਸੰਧਵਾਂ

Punjab
ਬਠਿੰਡਾ, 4 ਫਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦਾ ਟੀਚਾ ਹੈ ਕਿ ਹਰ ਵਿਅਕਤੀ ਤੱਕ ਮੁੱਢਲੀਆਂ ਸਿਹਤ ਸੇਵਾਵਾਂ ਸਹੀ ਸਮੇਂ-ਸਿਰ ਪਹੁੰਚਾਉਣ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਨੂੰ ਮੋਹਰੀ ਸੂਬਾ ਬਣਾਇਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ, ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਵਿਸ਼ੇਸ਼ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟ੍ਰਰੀਜ਼ ਡਿਵੈਲਪਮੈਂਟ ਬੋਰਡ ਸ਼੍ਰੀ ਨੀਲ ਗਰਗ, ਚੇਅਰਮੈਨ ਜ਼ਿਲ੍ਹਾ ਯੋਜ਼ਨਾ ਕਮੇਟੀ ਸ਼੍ਰੀ ਅੰਮ੍ਰਿਤਲਾਲ ਅਗਰਵਾਲ ਅਤੇ ਆਪ ਦੇ ਯੂਥ ਆਗੂ ਸ. ਅਮਰਜੀਤ ਰਾਜਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।         ਇਸ ਦੌਰਾਨ ਸਪੀਕਰ, ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਨੂੰ ਕੈਂਸਰ ਦੀ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ...
ਬਠਿੰਡਾ ਮਿਲਟਰੀ ਸਟੇਸ਼ਨ ਦੀ 131 ਏ ਡੀ ਰੈਜੀਮੈਂਟ ਨੇ ਬੱਚਤ ਭਵਨ ਵਿਖੇ ਲਗਾਇਆ ਕੈਂਸਰ ਜਾਗਰੂਕਤਾ ਕੈਂਪ

ਬਠਿੰਡਾ ਮਿਲਟਰੀ ਸਟੇਸ਼ਨ ਦੀ 131 ਏ ਡੀ ਰੈਜੀਮੈਂਟ ਨੇ ਬੱਚਤ ਭਵਨ ਵਿਖੇ ਲਗਾਇਆ ਕੈਂਸਰ ਜਾਗਰੂਕਤਾ ਕੈਂਪ

Punjab
ਮਾਨਸਾ, 04 ਫਰਵਰੀ : ਬਠਿੰਡਾ ਮਿਲਟਰੀ ਸਟੇਸ਼ਨ ਦੀ 131 ਏ ਡੀ ਰੈਜੀਮੈਂਟ ਵੱਲੋਂ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਮਾਨਸਾ ਦੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਕੈਂਸਰ ਜਾਗਰੂਕਤਾ ਕੈਂਪ ਸਥਾਨਕ ਬੱਚਤ ਭਵਨ ਮਾਨਸਾ ਵਿਖੇ ਲਗਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਨੇ ਵਿਸ਼ੇਸ਼ ਤੌਰ *ਤੇ ਸ਼ਿਰਕਤ ਕੀਤੀ। ਇਸ ਮੌਕੇ ਰੈਜੀਮੈਂਟ ਦੇ ਅਧਿਕਾਰੀਆਂ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਕਿਸਮ ਦੀਆਂ ਆ ਰਹੀਆਂ ਦਿੱਕਤਾਂ ਵੀ ਸੁਣੀਆਂ ਗਈਆਂ। ਕੈਂਪ ਦੌਰਾਨ ਕੈਂਸਰ ਦੇ ਭਿਆਨਕ ਰੋਗ ਬਾਰੇ ਡਾ. ਅਨੁਜ ਬਾਂਸਲ ਕੈਂਸਰ ਸਪੈਸ਼ਲਿਸਟ ਵੱਲੋਂ ਬੜੇ ਵਿਸਥਾਰਪੂਰਵਕ ਕੈਂਸਰ ਦੇ ਲੱਛਣ ਇਸ ਦੇ ਬਚਾਅ ਅਤੇ ਕੈਂਸਰ ਹੋਣ 'ਤੇ ਇਸ ਦੇ ਇਲਾਜ ਬਾਰੇ ਦੱਸਿਆ ਗਿਆ।ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਤੇ ਸਰਪ੍ਰਸਤ ਵਾਇਸ ਆਫ਼ ਮਾਨਸਾ ਡਾ. ਜਨਕ ਰਾਜ ਨੇ ਵਿਸ਼ੇਸ਼ ਤੌਰ 'ਤੇ ਕੈਂਸਰ ਦੇ ਬਚਾਅ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਬਾਰੇ ਮੌਜੂਦਾ ਨੂੰ ਜਾਣੂ ਕਰਵਾਇਆ। ਇਸ ਕੈਂਪ ਵਿੱਚ ਪੂਰੇ ਮਾਨਸਾ ਜ਼ਿਲ੍ਹੇ ਦੇ ਸਾਬਕਾ ਸੈਨਿਕ ਅਤੇ ਉਹਨਾਂ ਦੇ ਪਰਿਵਾਰ ਸ਼ਾਮ...