ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੱਧਰੀ ਟੈਲੀਕਾਮ ਕਮੇਟੀ ਦੀ ਮੀਟਿੰਗ
ਮੋਗਾ, 10 ਫਰਵਰੀ:
ਪੰਜਾਬ ਸਰਕਾਰ, ਉਦਯੋਗ ਅਤੇ ਵਣਜ ਵਿਭਾਗ ਵੱਲੋਂ ਟੈਲੀਕਾਮ ਟਾਵਰ/ਅਪਟੀਕਲ ਫਾਈਬਰ ਦੀ ਸਰਲ ਅਤੇ ਪ੍ਰਾਦਰਸ਼ੀ ਤਰੀਕੇ ਨਾਲ ਪ੍ਰਵਾਨਗੀ ਦਾ ਕੰਮ ਮੁਕੰਮਲ ਕਰਨ ਸਬੰਧੀ ਟੈਲੀਕਾਮ ਗਾਇਡਲਾਇਨਜ਼-2020 ਜਾਰੀ ਕੀਤੀਆਂ ਗਈਆਂ ਹਨ। ਜਿਸ ਅਨੁਸਾਰ ਪੰਜਾਬ ਸੂਬੇ ਦੇ ਹਰੇਕ ਜਿਲ਼੍ਹੇ ਵਿੱਚ ਜ਼ਿਲ੍ਹਾ ਪੱਧਰੀ ਟੈਲੀਕਾਮ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਚੇਅਰਮੈਨ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਨ ਅਤੇ ਕਨਵੀਨਰ ਸਬੰਧਤ ਜ਼ਿਲ੍ਹੇ ਦੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਹਨ।
ਉਕਤ ਦੇ ਮੱਦੇਨਜ਼ਰ ਜ਼ਿਲ੍ਹਾ ਮੋਗਾ ਵਿੱਚ ਆਨਲਾਈਨ ਬਿਜ਼ਨਸ ਫਸਟ ਪੋਰਟਲ ਤੇ ਲੰਬਿਤ ਪਈਆਂ 10 ਅਰਜ਼ੀਆਂ ਦੀ ਪ੍ਰਗਤੀ ਰੀਵਿਊ ਕਰਨ ਸਬੰਧੀ ਜ਼ਿਲ੍ਹਾ ਪੱਧਰੀ ਟੈਲੀਕਾਮ ਕਮੇਟੀ ਦੀ ਮੀਟਿੰਗ ਕਨਵੀਨਰ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਸ੍ਰੀ ਸੁਖਮਿੰਦਰ ਸਿੰਘ ਰੇਖੀ ਵੱਲੋਂ, ਡਿਪਟੀ ਕਮਿਸ਼ਨਰ, ਮੋਗਾ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਭਾਗ ਲਿਆ। ਚੇਅਰਮੈਨ-ਕਮ-ਡਿਪਟੀ ਕਮਿਸ਼ਨਰ, ਮੋਗਾ ਨੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਪੰ...








