ਵਿਧਾਇਕ ਗੈਰੀ ਬੜਿੰਗ ਦੇ ਪਿਤਾ ਸਵ ਸਰਬਜੀਤ ਸਿੰਘ ਬੜਿੰਗ ਦੇ ਫੁੱਲਾਂ ਦੀ ਹੋਈ ਰਸਮ
ਅਮਲੋਹ, 16 ਫਰਵਰੀ,
ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਦੇ ਪਿਤਾ ਸਰਬਜੀਤ ਸਿੰਘ ਬੜਿੰਗ ਦਾ ਕੁੱਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ ਜਿਹਨਾਂ ਦੇ ਫੁੱਲਾਂ ਦੀ ਰਸਮ ਅੱਜ ਮਛਰਾਏ ਖੁਰਦ ਵਿਖੇ ਹੋਈ ਉਥੇ ਹੀ ਪਰਿਵਾਰ ਵੱਲੋਂ ਸਵ ਸਰਬਜੀਤ ਸਿੰਘ ਬੜਿੰਗ ਦੀਆਂ ਅਸਥੀਆਂ ਇਕੱਠੀਆਂ ਕਰਕੇ ਅਤੇ ਅਗਿਠਾ ਸਾਹਿਬ ਨੂੰ ਆਪਣੀ ਜ਼ਮੀਨ ਵਿੱਚ ਦੱਬਕੇ ਸਵ ਸਰਬਜੀਤ ਸਿੰਘ ਬੜਿੰਗ ਦੀ ਯਾਦ ਵਿੱਚ ਪੌਦੇ ਲਗਾਏ ਗਏ ਅਤੇ ਉਹਨਾਂ ਦੀ ਧਰਮਪਤਨੀ ਪਤਨੀ ਸ੍ਰੀਮਤੀ ਜਗਜੀਤ ਕੌਰ ਅਤੇ ਬੜੇ ਸਪੁੱਤਰ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਵੱਲੋਂ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ।
ਇਸ ਮੌਕੇ ਐਡਵੋਕੇਟ ਮਨੀ ਬੜਿੰਗ ਨੇ ਦੱਸਿਆ ਕਿ ਪਿਤਾ ਜੀ ਦੀ ਆਤਮਿਕ ਸ਼ਾਂਤੀ ਲਈ ਪਾਠ ਅਤੇ ਅੰਤਿਮ ਅਰਦਾਸ 23 ਫਰਵਰੀ ਨੂੰ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਮੰਡੀ ਗੋਬਿੰਦਗੜ੍ਹ ਵਿਖੇ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਹੋਵੇਗੀ। ਅੱਜ ਫੁੱਲਾ ਦੀ ਰਸਮ ਮੌਕੇ ਆੜਤੀਆਂ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਪਰਮਵੀਰ ਸਿੰਘ ਮਾਂਗਟ, ਹਰਪ੍ਰੀਤ ਸਿੰਘ ਪ੍ਰਿੰਸ ਪ੍ਰਧਾਨ ਨਗ...







