Sunday, March 15
Shadow

Punjab

ਸਪੀਕਰ ਸੰਧਵਾਂ ਨੇ ਪਿੰਡ ਨੰਗਲ ਵਿਖੇ 14 ਲਾਭਪਾਤਰੀਆਂ ਨੂੰ ਪਲਾਟ ਅਲਾਟ ਕੀਤੇ

ਸਪੀਕਰ ਸੰਧਵਾਂ ਨੇ ਪਿੰਡ ਨੰਗਲ ਵਿਖੇ 14 ਲਾਭਪਾਤਰੀਆਂ ਨੂੰ ਪਲਾਟ ਅਲਾਟ ਕੀਤੇ

Punjab
ਕੋਟਕਪੂਰਾ 19 ਫ਼ਰਵਰੀ,2024 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਨੰਗਲ ਵਿਖੇ 14 ਲਾਭਪਾਤਰੀਆਂ ਨੂੰ ਪੰਜਾਬ ਵਿਲੇਜ਼ ਕਾਮਨ ਲੈਂਡਜ (ਰੈਗੂਲੇਸ਼ਨ ) ਐਕਟ ਤਹਿਤ ਪਲਾਟ ਅਲਾਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿਸ ਲਾਭਪਾਤਰੀ ਨੂੰ ਪਲਾਟ ਅਲਾਟ ਕੀਤਾ ਗਿਆ ਹੈ ਉਸ ਨੂੰ ਤਿੰਨ ਸਾਲ ਦੇ ਅੰਦਰ ਅੰਦਰ ਮਕਾਨ ਦੀ ਉਸਾਰੀ ਕਰਨੀ ਹੋਵੇਗੀ। ਜੇਕਰ ਅਲਾਟਮੈਂਟ ਦੀ ਮਿਤੀ ਤੋਂ ਤਿੰਨ ਸਾਲ ਦੇ ਅੰਦਰ ਅੰਦਰ ਉਹ ਮਕਾਨ ਦੀ ਉਸਾਰੀ ਨਹੀਂ ਕਰਦਾ ਤਾਂ ਉਸ ਨੂੰ ਦਿੱਤਾ ਗਿਆ ਪਲਾਟ ਮੁੜ ਵਾਪਸ ਲੈ ਲਿਆ ਜਾਵੇਗਾ। ਸ. ਸੰਧਵਾਂ ਨੇ ਕਿਹਾ ਕਿ ਜਿਸ ਲਾਭਪਾਤਰੀ ਨੂੰ ਇਸ ਸਕੀਮ ਅਧੀਨ ਪਲਾਟ ਦਿੱਤਾ ਗਿਆ ਹੈ, ਉਹ ਉਸ ਪਲਾਟ ਨੂੰ ਅੱਗੇ ਵੇਚ ਜਾਂ ਬਦਲ ਨਹੀਂ ਸਕੇਗਾ ਅਤੇ ਨਾਂ ਹੀ ਅੱਗੇ ਕਿਸੇ ਨੂੰ ਗਹਿਣੇ ਆਦਿ ਤੇ ਦੇਵੇਗਾ। ਪਰੰਤੂ ਮਕਾਨ ਉਸਾਰੀ ਦੇ ਲਈ ਕਰਜਾ ਲੈਣ ਲਈ ਉਸ ਨੂੰ ਇਹ ਪਲਾਟ ਗਹਿਣੇ ਕਰਨ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕੰਮ ਅੱਗੇ ਵੀ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੋ ਵੀ ਸੇਵਾਵਾਂ ਸਰਕਾਰ ਨੇ ਆਮ ਲੋਕਾਂ ਨੂੰ ਦੇਣੀਆਂ ਹਨ, ਉਸ ਲਈ ਸਰਕਾਰ ਵਚਨਬੱਧ ਹੈ ਅਤੇ ਲਗਾਤਰ ਉਪਰਾਲੇ ਕੀਤੇ ...
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਮੂਹ ਜ਼ਿਲ੍ਹਾ ਚੋਣ ਤਹਿਸਲੀਦਾਰਾਂ, ਜ਼ਿਲ੍ਹਾ ਸਵੀਪ ਕੋਆਰਡੀਨੇਟਰਾਂ ਨਾਲ ਵੀਡੀਓ ਕਾਨਫਰੰਸ  – ਲੋਕ ਸਭਾ ਚੋਣਾਂ 2024 ਲਈ “ਇਸ ਵਾਰ 70 ਪਾਰ” ਵੋਟ ਪ੍ਰਤੀਸ਼ਤ ਦਾ ਟੀਚਾ ਦਿੱਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਮੂਹ ਜ਼ਿਲ੍ਹਾ ਚੋਣ ਤਹਿਸਲੀਦਾਰਾਂ, ਜ਼ਿਲ੍ਹਾ ਸਵੀਪ ਕੋਆਰਡੀਨੇਟਰਾਂ ਨਾਲ ਵੀਡੀਓ ਕਾਨਫਰੰਸ – ਲੋਕ ਸਭਾ ਚੋਣਾਂ 2024 ਲਈ “ਇਸ ਵਾਰ 70 ਪਾਰ” ਵੋਟ ਪ੍ਰਤੀਸ਼ਤ ਦਾ ਟੀਚਾ ਦਿੱਤਾ

Punjab
ਫਿਰੋਜ਼ਪੁਰ, 19 ਫਰਵਰੀ 2024 : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਸਿਬਿਨ ਸੀ. ਨੇ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਸਬੰਧੀ ਸੂਬੇ ਦੇ ਸਾਰੇ ਜ਼ਿਲ੍ਹਾ ਚੋਣ ਤਹਿਸਲੀਦਾਰਾਂ, ਜ਼ਿਲ੍ਹਾ ਸਵੀਪ ਕੋਆਰਡੀਨੇਟਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ‘ਚੋਣ ਦਾ ਪਰਵ ਦੇਸ਼ ਦਾ ਗਰਵ’ ਵਿਸ਼ੇ ਤਹਿਤ "ਇਸ ਵਾਰ 70 ਪਾਰ" ਵੋਟ ਪ੍ਰਤੀਸ਼ਤ ਦਾ ਟੀਚਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਸ੍ਰੀ ਸਿਬਿਨ ਸੀ. ਨੇ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ 70 ਫੀਸਦੀ ਤੋਂ ਜ਼ਿਆਦਾ ਵੋਟਾਂ ਪਵਾਉਣ ਲਈ ਕੋਸ਼ਿਸ਼ਾਂ ਤੇਜ਼ ਕਰਨ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਜਿਨ੍ਹਾਂ ਇਲਾਕਿਆਂ ਵਿਚ ਵੋਟ ਪ੍ਰਤੀਸ਼ਤ ਘੱਟ ਰਹੀ ਸੀ, ਉਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਵੋਟ ਪ੍ਰਤੀਸ਼ਤ ਵਧਾਉਣ ਲਈ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਟੀਚਾ ਪ੍ਰਾਪਤ ਕਰਨ ਲਈ ਚੋਣ ਕਮਿਸ਼ਨ ਵੱਲੋਂ ਭੇਜੀਆਂ ਪਬਲੀਸਿਟੀ ਮੋਬਾਈਲ ਵੈੱਨਾਂ, ਜਾਗਰੂਕ ਮੁਹਿੰਮਾਂ ਅਤੇ ਹੋਰ ਸਾਧਨਾਂ ਦੀ ਮਦਦ ਲਈ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਸਵੀਪ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣ। ਲੋਕਾਂ ਨੂੰ ਵੱਧ ਤੋ...
ਗਰਮੀਆਂ ਦੀ ਰੁੱਤ ਵਿੱਚ ਕੋਟਕਪੂਰਾ ਵਾਸੀਆਂ ਨੂੰ ਪਾਣੀ ਦੀ ਨਹੀਂ ਦਿੱਤੀ ਜਾਵੇਗੀ ਕਿੱਲਤ

ਗਰਮੀਆਂ ਦੀ ਰੁੱਤ ਵਿੱਚ ਕੋਟਕਪੂਰਾ ਵਾਸੀਆਂ ਨੂੰ ਪਾਣੀ ਦੀ ਨਹੀਂ ਦਿੱਤੀ ਜਾਵੇਗੀ ਕਿੱਲਤ

Punjab
ਕੋਟਕਪੂਰਾ 19 ਫ਼ਰਵਰੀ,2024 ਗਰਮੀਆਂ ਦੇ ਦਿਨਾਂ ਵਿੱਚ ਆਮ ਤੌਰ ਤੇ ਪਾਣੀ ਦੀ ਕਿੱਲਤ ਆ ਜਾਣ ਕਾਰਨ ਅੱਜ ਕੱਲ ਧਰਤੀ ਦੇ ਕਈ ਹਿੱਸਿਆਂ ਤੇ ਲੋਕਾਂ ਨੂੰ ਕਾਫੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰੰਤੂ ਇਸ ਵਾਰ ਆਉਣ ਵਾਲੀਆਂ ਗਰਮੀਆਂ ਵਿੱਚ ਕੋਟਕਪੂਰਾ ਵਾਸੀਆਂ ਨੂੰ ਇਹ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਜੈਤੋ ਰੋਡ, ਸੂਏ ਦੇ ਨਾਲ ਨਜ਼ਦੀਕ ਕੋਠੇ ਬੁੱਕਣ ਸਿੰਘ ਵਾਲਾ ਵਿਖੇ 27.44 ਲੱਖ ਦੇ ਨਾਲ ਕਰਾਸ ਰੈਗੂਲੇਟਰ (ਗੇਟ) ਪ੍ਰਾਜੈਕਟ ਦਾ ਨੀਂਹ ਪੱਧਰ ਰੱਖਿਆ।  ਉਹਨਾਂ ਦੱਸਿਆ ਕਿ ਇਸ ਗੇਟ ਨਾਲ ਪਾਣੀ ਦੀ ਲਗਾਤਾਰਤਾ ਵਿੱਚ ਕੋਈ ਕਮੀ ਨਹੀਂ ਆਵੇਗੀ ਅਤੇ ਕੋਟਕਪੂਰਾ ਵਾਸੀਆਂ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਮੁਹੱਈਆ ਹੁੰਦੀ ਰਹੇਗੀ। ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਨਿਰਵਿਘਨਤਾ ਦੇ ਕਾਰਨ ਹੁਣ ਲੋਕਾਂ ਨੂੰ ਪਾਣੀ ਦੇ ਬੇਲੋੜੇ ਇਸਤੇਮਾਲ ਵਿੱਚ ਇਜ਼ਾਫਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਪਾਣੀ ਦੀ ਲਗਾਤਾਰ ਹੁੰਦੀ ਜਾ ਰਹੀ ਕਮੀ ਦੇ ਮੱਦੇਨਜ਼ਰ ਆਪਾਂ ਸਾਰਿਆਂ ਨੂੰ ਇਸ ਦਾ ਸਹੀ ...
ਨਗਰ ਸੁਧਾਰ ਟਰੱਸਟ ਮੋਗਾ ਦੀ ਆਮਦਨ ਵਿੱਚ ਲਗਭਗ 2 ਕਰੋੜ ਰੁਪਏ ਦਾ ਹੋਇਆ ਵਾਧਾ

ਨਗਰ ਸੁਧਾਰ ਟਰੱਸਟ ਮੋਗਾ ਦੀ ਆਮਦਨ ਵਿੱਚ ਲਗਭਗ 2 ਕਰੋੜ ਰੁਪਏ ਦਾ ਹੋਇਆ ਵਾਧਾ

Punjab
ਮੋਗਾ, 19 ਫਰਵਰੀ ਦਫ਼ਤਰ ਨਗਰ ਸੁਧਾਰ ਟਰੱਸਟ ਮੋਗਾ ਵੱਲੋਂ 21 ਦਸੰਬਰ, 2023 ਨੂੰ ਈ-ਨਿਲਾਮੀ ਕੀਤੀ ਗਈ ਸੀ, ਜਿਸ ਵਿੱਚ ਕਮਰਸ਼ੀਅਲ ਅਤੇ ਰਿਹਾਇਸ਼ੀ ਪਲਾਟਾਂ ਅਤੇ ਦੁਕਾਨਾਂ ਨੂੰ ਵੇਚਿਆ ਗਿਆ ਸੀ। ਇਹ ਨਿਲਾਮੀ ਕਰਨ ਨਾਲ ਨਗਰ ਸੁਧਾਰ ਟਰੱਸਟ ਮੋਗਾ ਦੀ ਆਮਦਨ ਵਿੱਚ ਲਗਭਗ 2 ਕਰੋੜ ਰੁਪਏ ਦਾ ਵਾਧਾ ਹੋਇਆ ਹੈ।  ਵੇਚੀਆਂ ਗਈਆਂ ਜਾਇਦਾਦਾਂ ਦੇ ਮਾਲਕਾਂ ਨੂੰ ਅੱਜ ਹਲਕਾ ਮੋਗਾ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਸ਼੍ਰੀ ਦੀਪਕ ਅਰੋੜਾ ਵੱਲੋਂ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ। ਚੇਅਰਮੈਨ ਦੀਪਕ ਅਰੋੜਾ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਮੋਗਾ ਵੱਲੋਂ ਅਗਲੀ ਈ-ਨਿਲਾਮੀ 12 ਮਾਰਚ 14 ਮਾਰਚ 2024 ਤੱਕ ਨਿਸ਼ਚਿਤ ਕਰ ਦਿੱਤੀ ਹੈ। ਚਾਹਵਾਨ ਵਿਅਕਤੀ ਜਾਇਦਾਦਾਂ ਖਰੀਦ ਕੇ ਲਾਭ ਲੈ ਸਕਦੇ ਹਨ। ਉਨ੍ਹਾਂ  ਸਮੂਹ ਖਰੀਦਦਾਰਾਂ ਦਾ ਅਤੇ ਪਤਵੰਤਿਆ ਦਾ ਧੰਨਵਾਦ ਕੀਤਾ ਗਿਆ ਅਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਜਿਥੇ ਲੋਕਾਂ ਨੂੰ ਵਧੀਆ ਬ...
ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾਂ ਸਮੇਂ ਦੀ ਲੋੜ -ਵਿਧਾਇਕ ਵਿਜੈ ਸਿੰਗਲਾ

ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾਂ ਸਮੇਂ ਦੀ ਲੋੜ -ਵਿਧਾਇਕ ਵਿਜੈ ਸਿੰਗਲਾ

Punjab
ਮਾਨਸਾ, 19 ਫਰਵਰੀ: ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾਂ ਸਮੇਂ ਦੀ ਲੋੜ ਹੈ। ਖੇਡਾਂ ਦੀ ਚਿਣਗ ਵਿਦਿਆਰਥੀ ਦੇ ਭਵਿੱਖ ਨੂੰ ਸੁਨਹਿਰੀ ਬਣਾ ਸਕਦੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਪਿੰਡ ਬੀਰ ਹੋਡਲਾ ਕਲਾਂ ਦੇ ਸਰਕਾਰੀ ਸਕੂਲ ਨੂੰ 6 ਲੱਖ ਰੁਪਏ ਦੀ ਕੀਮਤ ਦੇ ਨੈਸ਼ਨਲ ਸਰਕਲ ਸਟਾਇਲ ਕਬੱਡੀ ਦੇ ਮੈਟ ਮੁਹੱਈਆ ਕਰਵਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਖਿਡਾਰੀ ਲੋੜੀਂਦੀ ਸਹੂਲਤ ਤੋਂ ਵਾਂਝਾ ਨਾ ਰਹੇ ਤਾਂ ਜੋ ਖੇਡਾਂ ਨਾਲ ਜੁੜ ਕੇ ਵਿਦਿਆਰਥੀ ਨਸ਼ਿਆਂ ਦੀ ਅਲ੍ਹਾਮਤ ਤੋਂ ਦੂਰ ਰਹਿ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਖਿਡਾਰੀਆਂ ਨੇ ਵੱਡੀਆਂ ਮੱਲ੍ਹਾਂ ਮਾਰ ਕੇ ਨਾਮ ਕਮਾਇਆ ਹੈ। ਹੁਨਰਮੰਦ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਜ਼ਿਲ੍ਹਾ ਖੇਡ ਅਫ਼ਸਰ ਸ੍ਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਅੱਕਾਂਵਾਲੀ, ਸੰਘਾ, ਚਹਿਲਾਂਵਾਲੀ ਅਤੇ ਕਬੱਡੀ ਐਸੋਸੀਏਸ਼ਨ ਮਾਨਸਾ ਨੂੰ ਕਬੱਡੀ ਮੈਟ ਮੁਹੱਈਆ ਕਰਵਾਏ ਗਏ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਖਦੇਵ ਸਿੰਘ ਧਾਲੀਵਾਲ ਅਤੇ ਸਰਪੰਚ ਸਾਹਿਬਾਨ ਮੌਜੂਦ ਸਨ।...
ਵਧੀਕ ਡਿਪਟੀ ਕਮਿਸ਼ਨਰ ਵਲੋਂ ਪੰਚਾਇਤ ਵਿਕਾਸ ਇੰਡੈਕਸ ਤਹਿਤ ਕਾਰਗੁਜ਼ਾਰੀ ਦੀ ਸਮੀਖਿਆ

ਵਧੀਕ ਡਿਪਟੀ ਕਮਿਸ਼ਨਰ ਵਲੋਂ ਪੰਚਾਇਤ ਵਿਕਾਸ ਇੰਡੈਕਸ ਤਹਿਤ ਕਾਰਗੁਜ਼ਾਰੀ ਦੀ ਸਮੀਖਿਆ

Punjab
ਲੁਧਿਆਣਾ, 19 ਫਰਵਰੀ (000) - ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹੇ ਵਿੱਚ ਪੰਚਾਇਤ ਵਿਕਾਸ ਇੰਡੈਕਸ ਤਹਿਤ ਕੀਤੀ ਗਈ ਕਾਰਗੁਜ਼ਾਰੀ ਦੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਯੂ.ਟੀ.) ਕ੍ਰਿਸ਼ਨ ਪਾਲ ਰਾਜਪੂਤ, ਡੀ.ਡੀ.ਪੀ.ਓ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਪੰਚਾਇਤ, ਸਿਹਤ, ਸਿੱਖਿਆ, ਮਾਲ, ਸੀ.ਡੀ.ਪੀ.ਓ, ਜਲ ਸਪਲਾਈ, ਖੁਰਾਕ, ਸਿਵਲ ਅਤੇ ਸਪਲਾਈ, ਮਿੱਟੀ ਅਤੇ ਜਲ ਸੰਭਾਲ, ਖੇਤੀਬਾੜੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਪੀ.ਡੀ.ਆਈ. ਅਧੀਨ ਸਾਰੀਆਂ 941 ਪਿੰਡਾਂ ਦੀਆਂ ਪੰਚਾਇਤਾਂ ਨੂੰ ਜਲਦ ਅੱਪਲੋਡ ਕਰਨ 'ਤੇ ਜ਼ੋਰ ਦਿੱਤਾ, ਜੋ ਵੱਖ-ਵੱਖ ਵਿਕਾਸ ਮਾਪਦੰਡਾਂ ਦੇ ਆਧਾਰ 'ਤੇ ਪੰਚਾਇਤਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਕਾਰਜ਼ਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਪੀ.ਡੀ.ਆਈ. ਪੋਰਟਲ 'ਤੇ ਸਾਰੇ ਸੂਚਕਾਂ ਨੂੰ ਸਮੇਂ ਸਿਰ ਅੱਪਡੇਟ ਕਰਨ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਭਾਗੀਦਾਰਾਂ ਵਿਚਕਾਰ ਨਜ਼ਦੀਕੀ ਤਾਲਮੇਲ 'ਤੇ ਜ਼ੋਰ ਦਿੱਤਾ।...
ਵਿਧਾਇਕ ਬੁੱਧ ਰਾਮ ਨੇ ਅਸ਼ੋਕ ਚੱਕਰ ਵਿਜੇਤਾ ਸ਼ਹੀਦ ਹਵਲਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ

ਵਿਧਾਇਕ ਬੁੱਧ ਰਾਮ ਨੇ ਅਸ਼ੋਕ ਚੱਕਰ ਵਿਜੇਤਾ ਸ਼ਹੀਦ ਹਵਲਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ

Punjab
ਮਾਨਸਾ, 19 ਫਰਵਰੀ: ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼ ਦੀ ਰੱਖਿਆ ਕਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਵੀ ਕਰਦੀ ਹੈ ਅਤੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਵੀ ਵਚਨਬੱਧ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਦਾਤੇਵਾਸ ਦੇ ਅਸ਼ੋਕ ਚੱਕਰ ਵਿਜੇਤਾ ਸ਼ਹੀਦ ਹਵਲਦਾਰ ਜੋਗਿੰਦਰ ਸਿੰਘ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਆਰਥਿਕ ਸਹਾਇਤਾ ਵਜੋਂ 5 ਲੱਖ ਰੁਪੈ ਦੀ ਰਾਸ਼ੀ ਦਾ ਚੈੱਕ ਵਿਸ਼ੇਸ ਤੌਰ ’ਤੇ ਸਹਾਇਤਾ ਵਜੋਂ ਉਸ ਦੇ ਤਿੰਨਾਂ ਭਤੀਜਿਆਂ ਦੇ ਨਾਮ ’ਤੇ ਭੇਂਟ ਕਰਨ ਮੌਕੇ ਕੀਤਾ । ਵਿਧਾਇਕ ਨੇ ਦੱਸਿਆ ਕਿ ਸ਼ਹੀਦ ਦੇ ਭਰਾ ਅਜਮੇਰ ਸਿੰਘ ਦੇ ਪੁੱਤਰਾਂ ਪਰਮਜੀਤ ਸਿੰਘ ਨੂੰ 1,66,666/ਰੁਪੈ, ਗੁਰਦੇਵ ਸਿੰਘ ਨੂੰ 1,66, 667/ਰੁਪੈ, ਹਰਦੇਵ ਸਿੰਘ ਨੂੰ 1,66, 667/ਰੁਪੈ ਦੇ ਚੈੱਕ ਮੁੱਖ ਮੰਤਰੀ ਫੰਡ ਵਿੱਚੋਂ ਭੇਂਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਵਾਲਦਾਰ ਜੋਗਿੰਦਰ ਸਿੰਘ ਦੀ ਕੁਰਬਾਨੀ ਵਾਰੇ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂ...
ਪਿੰਡ ਸੁਰੱਖਿਆ ਕਮੇਟੀ ਨਾਲ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਬੈਠਕ ਸਰਹੱਦੀ ਪਿੰਡਾਂ ਵਿੱਚ ਲੋਕਾਂ ਤੋਂ ਸੁਰੱਖਿਆ ਏਜੰਸੀਆਂ ਨਾਲ ਸਹਿਯੋਗ ਕਰਨ ਸਬੰਧੀ ਹੋਈ ਬੈਠਕ

ਪਿੰਡ ਸੁਰੱਖਿਆ ਕਮੇਟੀ ਨਾਲ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਬੈਠਕ ਸਰਹੱਦੀ ਪਿੰਡਾਂ ਵਿੱਚ ਲੋਕਾਂ ਤੋਂ ਸੁਰੱਖਿਆ ਏਜੰਸੀਆਂ ਨਾਲ ਸਹਿਯੋਗ ਕਰਨ ਸਬੰਧੀ ਹੋਈ ਬੈਠਕ

Punjab
ਫਾਜਿਲਕਾ 19 ਫਰਵਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਅੱਜ ਸਰਹੱਦੀ ਪਿੰਡ ਜੋਧਾ ਭੈਣੀ ਵਿਖੇ ਪਿੰਡ ਸੁਰੱਖਿਆ ਕਮੇਟੀ ਦੇ ਮੈਂਬਰਾਂ ਨਾਲ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਸੁਰੱਖਿਆ ਫੋਰਸਾਂ ਨੂੰ ਬਹੁਤ ਸਹਿਯੋਗ ਮਿਲਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕੋਈ ਡਰੋਨ ਦੀ ਗਤੀਵਿਧੀ ਬਾਰੇ ਜਾਣਕਾਰੀ ਮਿਲੇ ਤਾਂ ਉਹ ਇਸ ਸਬੰਧੀ ਪੁਲਿਸ ਜਾਂ ਬੀਐਸਐਫ ਨੂੰ ਸੂਚਨਾ ਦੇਣ। ਉਹਨਾਂ ਨੂੰ ਉਹਨਾਂ ਲੋਕਾਂ ਨੂੰ ਦੱਸਿਆ ਕਿ ਦੁਸ਼ਮਣ ਦੇਸ਼ ਵੱਲੋਂ ਸਰਹੱਦ ਪਾਰੋਂ ਸਾਡੇ ਮੁਲਕ ਵਿੱਚ ਨਸ਼ੇ ਅਤੇ  ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜੇਕਰ ਲੋਕ ਜਾਗਰੂਕ ਹੋਣਗੇ ਤਾਂ ਅਸੀਂ ਦੁਸ਼ਮਣ ਦੋਸ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਸਕਦੇ ਹਾਂ। ਉਹਨਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਅਜਿਹੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਹੋਈ ਹੈ। ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਲੋਕਾਂ ਨੂੰ ਕਿਹਾ ਕਿ...
ਸ਼ਰਾਰਤੀ ਅਨਸਰਾਂ ਨੇ ਮੁੜ ਬਣਾਈ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੀ ਫੇਕ ਫੇਸਬੁੱਕ ਆਈ ਡੀ ਬਣਾਈ

ਸ਼ਰਾਰਤੀ ਅਨਸਰਾਂ ਨੇ ਮੁੜ ਬਣਾਈ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੀ ਫੇਕ ਫੇਸਬੁੱਕ ਆਈ ਡੀ ਬਣਾਈ

Punjab
ਮੋਗਾ, 19 ਫਰਵਰੀ - ਸ਼ਰਾਰਤੀ ਅਨਸਰਾਂ ਨੇ ਇਕ ਫੇਰ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦੀ ਫੇਕ ਫੇਸਬੁੱਕ ਆਈ ਡੀ ਬਣਾ ਲਈ ਹੈ। ਇਸ ਸਬੰਧੀ ਸ੍ਰ ਕੁਲਵੰਤ ਸਿੰਘ ਨੇ ਆਮ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਕਰੀਬ 10 ਕੂ ਦਿਨ ਪਹਿਲਾਂ ਵੀ ਉਹਨਾਂ ਦੀ ਕਿਸੇ ਨੇ ਫੇਕ ਆਈ ਡੀ ਬਣਾ ਲਈ ਸੀ। ਆਪਣੀ ਅਪੀਲ ਵਿੱਚ ਉਹਨਾਂ ਕਿਹਾ ਕਿ ਇਹ ਪ੍ਰੋਫਾਈਲ ਕਿਸੇ ਨੇ ਗਲਤ ਵੇਰਵੇ ਦੇ ਕੇ ਬਣਾਈ ਹੈ ਜਦਕਿ ਨਾਮ, ਤਸਵੀਰ ਅਤੇ ਹੋਰ ਜਾਣਕਾਰੀ ਉਹਨਾਂ ਦੀ ਵਰਤੀ ਗਈ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਫੇਸਬੁੱਕ ਆਈ ਡੀ ਤੋਂ ਫਰੈਂਡ ਰਿਕਵੈਸਟ ਜਾਂ ਕੋਈ ਹੋਰ ਡਿਮਾਂਡ ਆਉਂਦੀ ਹੈ ਤਾਂ ਉਹ ਮਨਜੂਰ ਨਾ ਕਰੇ ਅਤੇ ਇਸ ਸੰਬੰਧੀ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਰਿਪੋਰਟ ਕਰੇ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਪੱਧਰ ਉੱਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਹ ਸ਼ਰਾਰਤ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।...
ਨੌਜਵਾਨ ਪ੍ਰਦੀਪ ਸਿੰਘ ਨੇ ਸ਼ਹਿਦ ਉਤਪਾਦਨ ਵਿੱਚ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਰੌਸ਼ਨ

ਨੌਜਵਾਨ ਪ੍ਰਦੀਪ ਸਿੰਘ ਨੇ ਸ਼ਹਿਦ ਉਤਪਾਦਨ ਵਿੱਚ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਰੌਸ਼ਨ

Punjab
ਸ੍ਰੀ ਮੁਕਤਸਰ ਸਾਹਿਬ, 19 ਫਰਵਰੀ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਦਾ ਨੌਜਵਾਨ ਪ੍ਰਦੀਪ ਸਿੰਘ ਹੋਰਾਂ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਇਸ ਨੇ ਸ਼ਹਿਦ ਉਤਪਾਦਨ ਦੇ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੈ। ਪਿੰਡ ਬਾਦਲ ਦੇ ਪ੍ਰਦੀਪ ਸਿੰਘ ਨੇ ਕੁਝ ਸਾਲ ਪਹਿਲਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੌਲੀ-ਹੌਲੀ ਵਧਦਾ ਹੋਇਆ ਇਸ ਸਮੇਂ ਇਹ ਸ਼ਹਿਦ ਦੇ ਖੇਤਰ ਵਿੱਚ ਉੱਘਾ ਨਾ ਬਣ ਚੁੱਕਾ ਹੈ। ਪ੍ਰਦੀਪ ਸਿੰਘ ਅਨੁਸਾਰ ਉਹ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਆਪਣੀਆਂ ਮੱਖੀਆਂ ਨੂੰ ਰੁੱਤ ਦੇ ਅਨੁਸਾਰ ਭੇਜਦਾ ਹੈ। ਹੁਣ ਉਹ ਆਪਣੇ ਸ਼ਹਿਦ ਨੂੰ ਖੁਦ ਪ੍ਰੋਸੈਸ ਕਰਦਾ ਹੈ ਅਤੇ ਉਸਨੇ 5000 ਮਧੂ ਮੱਖੀ ਵਾਲੇ ਬਾਕਸ ਸ਼ਹਿਦ ਨੂੰ ਫਿਲਟਰ ਕਰਨ ਦਾ ਪਲਾਂਟ ਪਿੰਡ ਸਿੰਘੇਵਾਲਾ ਵਿਖੇ ਲਗਾਇਆ ਹੋਇਆ ਹੈ। ਉਸਨੂੰ ਇਸ ਕੰਮ ਵਿੱਚ ਸਰਕਾਰ ਤੋਂ ਸਬਸਿਡੀ ਵੀ ਦਿੱਤੀ ਗਈ ਹੈ।           ਉਹ ਆਖਦਾ ਹੈ ਕਿ ਮੱਖੀ ਪਾਲਣ ਵਿੱਚ ਉਸ ਨੂੰ ਬਹੁਤ ਚੰਗੀ ਆਮਦਨ ਹੋ ਰਹੀ ਹੈ ਅਤੇ ਇਹ ਹੋਰਨਾ ਨੌਜਵਾਨਾਂ ਲਈ ਵੀ ਇੱਕ ਆਦਰਸ਼ ਕਿੱਤਾ ਹੋ ਸਕਦਾ ਹੈ ਉਹ ਆਖਦਾ ਹੈ ਕਿ ਮਧੂਮੱਖੀ ਪਾਲਣ ਦਾ ਕੰਮ ਕਰਨ...