Monday, March 16
Shadow

Punjab

ਪਿੰਡ ਘਰਾਂਗਣਾ ਵਿਖੇ ਕੱਢੀ ਵੋਟਰ ਜਾਗਰੂਕਤਾ ਰੈਲੀ

ਪਿੰਡ ਘਰਾਂਗਣਾ ਵਿਖੇ ਕੱਢੀ ਵੋਟਰ ਜਾਗਰੂਕਤਾ ਰੈਲੀ

Punjab
ਮਾਨਸਾ, 24 ਫਰਵਰੀ : ਜ਼ਿਲ੍ਹਾ ਚੋਣ ਅਫਸਰ ਸ਼੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਜ਼ਿਲ੍ਹੇ ਅੰਦਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਪਿੰਡ ਘਰਾਂਗਣਾ ਵਿਖੇ ਸਰਕਾਰੀ ਹਾਈ ਸਕੂਲ ਘਰਾਂਗਣਾ ਦੇ ਸਹਿਯੋਗ ਨਾਲ ਪਿੰਡ ਵਿੱਚ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵੀਪ ਨੋਡਲ ਅਫਸਰ ਜਗਜੀਵਨ ਆਲੀਕੇ ਨੇ ਦੱਸਿਆ ਕਿ ਵੋਟਰਾਂ ਵਿੱਚ ਵੋਟਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਵਿਦਿਆਰਥੀਆਂ ਵੱਲੋਂ ਪ੍ਰੇਰਣਾ ਮਈ ਸਲੋਗਨਾਂ ਦੀਆਂ ਤਖ਼ਤੀਆਂ ਹੱਥਾਂ ਵਿੱਚ ਫੜ ਕੇ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਰੈਲੀ ਦਾ ਮੰਤਵ ਵੋਟਰਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਜਾਗਰੂਕ ਕਰਨਾ ਹੈ। ਇਸ ਮੌਕੇ ਸ਼ਮਸ਼ੇਰ ਸਿੰਘ ਅਤੇ ਮੈਡਮ ਸੀਮਾ ਗਰਗ ਤੋਂ ਇਲਾਵਾ ਸਕੂਲੀ ਵਿਦਿਆਰਥੀ ਮੌਜੂਦ ਸਨ।...
ਐਨ ਆਰ ਆਈ ਮਿਲਣੀ 27 ਫਰਵਰੀ ਨੂੰ ਫਿਰੋਜ਼ਪੁਰ ਵਿਖੇ

ਐਨ ਆਰ ਆਈ ਮਿਲਣੀ 27 ਫਰਵਰੀ ਨੂੰ ਫਿਰੋਜ਼ਪੁਰ ਵਿਖੇ

Punjab
ਸ੍ਰੀ ਮੁਕਤਸਰ ਸਾਹਿਬ 24 ਫਰਵਰੀ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਐਨਆਰਆਈ ਮਿਲਨੀ 27 ਫਰਵਰੀ ਨੂੰ ਫਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਰ ਨੇ ਦਿੱਤੀ ਹੈ। ਉਨਾਂ ਨੇ ਆਖਿਆ ਹੈ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧ ਰੱਖਦੇ ਐਨ ਆਰ ਆਈ ਇਸ ਮਿਲਣੀ ਵਿੱਚ ਭਾਗ ਲੈ ਸਕਦੇ ਹਨ । ਇਹ ਮਿਲਣੀ ਐਸਬੀਐਸ ਕਾਲਜ, ਮੋਗਾ ਰੋਡ ਫਿਰੋਜਪੁਰ ਵਿਖੇ 27 ਫਰਵਰੀ ਨੂੰ ਹੋ ਰਹੀ ਹੈ ਜਿਸ ਵਿੱਚ ਐਨਆਰਆਈ ਮਾਮਲਿਆਂ ਦੇ ਮੰਤਰੀ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਸੁਣਨਗੇ। ਉਹਨਾਂ ਕਿਹਾ ਕਿ ਜੇਕਰ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧ ਰੱਖਦੇ ਕਿਸੇ ਪ੍ਰਵਾਸੀ ਪੰਜਾਬੀ ਨੂੰ ਕੋਈ ਮੁਸ਼ਕਲ ਹੋਵੇ ਜਾਂ ਕੋਈ ਸੁਝਾਅ ਦੇਣਾ ਚਾਹੁੰਦਾ ਹੋਣ ਤਾਂ ਉਹ ਇਸ ਐਨਆਰਆਈ ਮਿਲਨੀ ਵਿੱਚ ਪਹੁੰਚ ਸਕਦੇ ਹਨ।  ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਇਸ ਮਿਲਨੀ ਵਿੱਚ ਪਹੁੰਚਣ ਦਾ ਹਾਰਦਿਕ ਸੱਦਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ।...
ਪੀ.ਏ.ਯੂ.ਦੇ ਮਾਡਲ ਹਾਈ ਸਕੂਲ ਕਾਉਣੀ ਦਾ ਸਿਲਵਰ ਜੁਬਲੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਪੀ.ਏ.ਯੂ.ਦੇ ਮਾਡਲ ਹਾਈ ਸਕੂਲ ਕਾਉਣੀ ਦਾ ਸਿਲਵਰ ਜੁਬਲੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

Punjab
ਸ੍ਰੀ ਮੁਕਤਸਰ ਸਾਹਿਬ, 24 ਫਰਵਰੀ ਪੀ.ਏ.ਯੂ. ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਾਉਣੀ ਪਿੰਡ ਵਿੱਚ ਸਥਾਪਿਤ ਪੀ.ਏ.ਯੂ.ਮਾਡਲ ਹਾਈ ਸਕੂਲ ਦਾ ਸਿਲਵਰ ਜੁਬਲੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਬੀਤੇ ਦਿਨੀਂ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਪੀ.ਏ.ਯੂ.ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਮੌਜੂਦ ਰਹੇ। ਉਨ੍ਹਾਂ ਨਾਲ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਵੀ ਇਸ ਸਮਾਰੋਹ ਦਾ ਹਿੱਸਾ ਬਣੇ। ਇਸ ਮੌਕੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿੱਚ 1998 ਵਿੱਚ ਸਥਾਪਿਤ ਇਸ ਸਕੂਲ ਦੀ ਸਿਲਵਰ ਜੁਬਲੀ ਸੰਪੂਰਨ ਹੋਣ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬੱਚਿਆਂ ਵਲੋਂ ਕੀਤੇ ਪ੍ਰਦਰਸ਼ਨ ਨੂੰ ਬਹੁਤ ਉੱਚ ਪੱਧਰੀ ਕਰਾਰ ਦਿੰਦਿਆਂ ਡਾ. ਗੋਸਲ ਨੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਇਸ ਸਕੂਲ ਦੇ ਆਰੰਭ ਨੂੰ ਯਾਦ ਕਰਦਿਆਂ ਵਾਈਸ ਚਾਂਸਲਰ ਨੇ ਮੌਜੂਦਾ ਦੌਰ ਵਿੱਚ ਇਲਾਕਾ ਨਿਵਾਸੀਆਂ ਨੂੰ ਆਪਣੀ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ। ਇਸ ਲਈ ਸਕੂਲ ਵਿੱਚ ਅਕਾਦਮਿਕ ਅਤੇ ਹੋ...
ਸਪੀਕਰ ਸੰਧਵਾ ਨੇ ਭਗਤ ਰਵਿਦਾਸ ਜੈਯੰਤੀ ਮੌਕੇ ਕੱਢੇ ਗਏ ਨਗਰ ਕੀਰਤਨ ਵਿਚ ਕੀਤੀ ਸ਼ਿਰਕਤ

ਸਪੀਕਰ ਸੰਧਵਾ ਨੇ ਭਗਤ ਰਵਿਦਾਸ ਜੈਯੰਤੀ ਮੌਕੇ ਕੱਢੇ ਗਏ ਨਗਰ ਕੀਰਤਨ ਵਿਚ ਕੀਤੀ ਸ਼ਿਰਕਤ

Punjab
ਕੋਟਕਪੂਰਾ 24 ਫਰਵਰੀ 2024 ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਭਗਤ ਰਵੀਦਾਸ ਮੰਦਿਰ ਕੋਟਕਪੂਰਾ ਵਿਖੇ ਸ਼੍ਰੀ ਗੁਰੂ ਰਵੀਦਾਸ ਜੈਯੰਤੀ ਤੇ ਕੱਢੇ ਗਏ ਨਗਰ ਕੀਰਤਨ ਵਿਚ ਕੀਤੀ ਸ਼ਿਰਕਤ। ਉਨ੍ਹਾਂ ਧਾਰਮਿਕ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੇ ਸੰਤਾਂ ਨੇ ਲੋਕਾਂ ਨੂੰ ਆਪਸੀ ਪਿਆਰ, ਸਦਭਾਵਨਾ ਅਤੇ ਗੰਗਾ-ਜਮੁਨੀ ਸੱਭਿਆਚਾਰ ਦਾ ਉਪਦੇਸ਼ ਦਿੱਤਾ। ਉਨ੍ਹਾਂ ਵਿਚੋਂ ਇਕ ਸੰਤ ਰਵਿਦਾਸ ਸਨ, ਜਿਨ੍ਹਾਂ ਦਾ ਭਗਤੀ ਲਹਿਰ ਅਤੇ ਸਮਾਜ ਸੁਧਾਰ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਸੰਤ ਰਵਿਦਾਸ ਜੀ ਦਾ ਜਨਮ ਵਾਰਾਣਸੀ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਆਪਣੇ ਜੀਵਨ ਦੌਰਾਨ ਲੋਕਾਂ ਨੂੰ ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੇ ਦੋਹੇ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ। ਸਪੀਕਰ ਸੰਧਵਾ ਨੇ ਕਿਹ ਕਿ ਭਗਤ ਰਵੀਦਾਸ ਮੰਦਿਰ ਕੋਟ...
2.15 ਕਰੋੜ ਰੁਪਏ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ  ਬਣੇਗਾ ਵੈਂਡਰ ਬਲਾਕ- ਵਿਧਾਇਕ ਸੇਖੋਂ

2.15 ਕਰੋੜ ਰੁਪਏ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣੇਗਾ ਵੈਂਡਰ ਬਲਾਕ- ਵਿਧਾਇਕ ਸੇਖੋਂ

Punjab
ਫ਼ਰੀਦਕੋਟ 24 ਫ਼ਰਵਰੀ,2024 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਟਾਈਪਿਸਟ, ਵਸੀਕਾਨਵੀਸ, ਨਕਸ਼ਾਨਵੀਸ, ਨੋਟਰੀ ਪਬਲਿਕ ਅਤੇ ਫੋਟੋ ਸਟੈਟ ਵਾਲਿਆਂ ਦੀ ਸਹੂਲਤ ਲਈ ਜਲਦ ਹੀ ਦੋ ਮੰਜ਼ਿਲਾ ਹਵਾਦਾਰ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸੇਖੋਂ ਨੇ ਦੱਸਿਆ ਕਿ ਇਸ ਕਿੱਤੇ ਨਾਲ ਜੁੜੇ ਤਕਰੀਬਨ 250 ਕਾਮੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਧਰਾਤਲ ਤੇ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਜਿਸ ਥਾਂ ਤੇ ਉਹ ਕੰਮ ਕਰਦੇ ਹਨ ਉਹ ਵਧ ਰਹੇ ਕੰਮ ਅਤੇ ਅਬਾਦੀ ਕਾਰਨ ਲਗਾਤਾਰ ਤੰਗ ਹੁੰਦੀ ਜਾ ਰਹੀ ਹੈ ।ਇਨ੍ਹਾਂ ਲੋਕਾਂ ਦੇ ਦੱਸਣ ਮੁਤਾਬਿਕ ਖਰਾਬ ਮੌਸਮ, ਖਾਸਕਰ ਬਾਰਿਸ਼ਾਂ ਅਤੇ ਗਰਮੀ ਦੇ ਦਿਣਾਂ ਦੌਰਾਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਮ੍ਹਣਾਂ ਕਰਨਾ ਪੈਂਦਾ ਹੈ । ਇਸ ਸਬੰਧੀ ਸਰਕਾਰ ਨੂੰ ਇਨ੍ਹਾਂ ਕਿੱਤਿਆਂ ਨਾਲ ਜੁੜੇ ਲੋਕਾਂ ਵੱਲੋਂ ਸਮੇਂ-ਸਮੇਂ ਤੇ ਇੱਕ ਮੋਕਲੀ ਤੇ ਹਵਾਦਾਰ ਇਮਾਰਤ ਬਨਾਉਣ ਦੀਆਂ ਬੇਨਤੀਆਂ ਪ੍ਰਾਪਤ ਹੋ ਰਹਿਆਂ ਸਨ । ਸ.ਸੇਖੋਂ ਨੇ ਦੱਸਿਆ ਕਿ ਮੁੱਖ ਮੰਤਰੀ ...
ਸਪੀਕਰ ਸੰਧਵਾਂ ਵੱਲੋਂ ਪਿੰਡ ਮੋਰਾਂਵਾਲੀ ਵਿਖੇ ਐੱਸ.ਸੀ ਧਰਮਸ਼ਾਲਾ ਨੂੰ 2 ਲੱਖ ਰੁਪਏ ਦਾ ਚੈਕ ਭੇਂਟ ਕੀਤਾ

ਸਪੀਕਰ ਸੰਧਵਾਂ ਵੱਲੋਂ ਪਿੰਡ ਮੋਰਾਂਵਾਲੀ ਵਿਖੇ ਐੱਸ.ਸੀ ਧਰਮਸ਼ਾਲਾ ਨੂੰ 2 ਲੱਖ ਰੁਪਏ ਦਾ ਚੈਕ ਭੇਂਟ ਕੀਤਾ

Punjab
ਕੋਟਕਪੂਰਾ 24 ਫਰਵਰੀ 2024 ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਮੋਰਾਂਵਾਲੀ ਵਿਖੇ ਐੱਸ.ਸੀ ਧਰਮਸ਼ਾਲਾ ਦੀ ਇਮਾਰਤ ਕਈ ਸਾਲਾਂ ਤੋਂ ਅਧੂਰੀ ਪਈ ਸੀ। ਇਸ ਇਮਾਰਤ ਨੂੰ ਪੂਰਾ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 2 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਸੌਂਪਿਆ। ਸਪੀਕਰ ਸੰਧਵਾਂ ਨੇ ਸਰਪੰਚ ਗ੍ਰਾਮ ਪੰਚਾਇਤ ਮੋਰਾਂਵਾਲੀ ਨੂੰ 2 ਲੱਖ ਰੁਪਏ ਦਾ ਚੈਕ ਭੇਂਟ ਕਰਦਿਆਂ ਕਿਹਾ ਕਿ ਪਿੰਡ ਦੇ ਸਾਂਝੇ ਕੰਮਾਂ, ਵਿਕਾਸ ਕਾਰਜਾਂ ਅਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਵੀ ਕੀਤੀ। ਉਨ੍ਹਾ ਕਿਹਾ ਕਿ ਚਿੱਟੇ ਜਿਹੀ ਨਾਮੁਰਾਦ ਬਿਮਾਰੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਨਸ਼ਾ ਖਤਮ ਕਰਨ ਲਈ ਇਲਾਕਾ ਵਾਸੀਆਂ ਦੇ ਸਾਥ ਦੀ ਬਹੁਤ ਜਰੂਰਤ ਹੈ, ਤਾਂ ਹੀ ਇਸ ਨਾਮੁਰਾਦ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਕਿਸੇ ਦੇ ਧਿਆਨ ਵਿਚ ਆਉਂਦਾ ਹੈ ਤਾਂ ਮੇਰੇ ਧਿਆਨ ਵਿਚ ਜਰੂਰ ਲਿਆਂਦਾ ਜਾਵੇ। ...
ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਕਲਾਸਾਂ ਲਗਾਈਆਂ ਜਾਣਗੀਆਂ – ਡਿਪਟੀ ਕਮਿਸ਼ਨਰ

ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਕਲਾਸਾਂ ਲਗਾਈਆਂ ਜਾਣਗੀਆਂ – ਡਿਪਟੀ ਕਮਿਸ਼ਨਰ

Punjab
ਫ਼ਰੀਦਕੋਟ 24 ਫ਼ਰਵਰੀ,2024           ਪੰਜਾਬ ਸਰਕਾਰ ਵਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ) ਰਾਹੀਂ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਅਸਾਮੀਆਂ ਦੀ ਭਰਤੀ ਲਈ  ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਪ੍ਰੀਖਿਆ ਦੇਣ ਦੇ ਇੱਛੁਕ ਉਮੀਦਵਾਰਾਂ ਲਈ ਜਿਲ੍ਹਾ ਫਰੀਦਕੋਟ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਇੱਕ ਹਫਤੇ ਦਾ ਜੋ ਟ੍ਰੇਨਿੰਗ ਕੋਰਸ ਮਿਤੀ 26 ਫਰਵਰੀ 2024 ਤੋ 01 ਮਾਰਚ 2024 ਤੱਕ ਕਰਵਾਇਆ ਜਾਣਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਹੁਣ ਇਹ ਕੋਚਿੰਗ ਕਲਾਸਾਂ 18 ਮਾਰਚ ਤੋੰ 22 ਮਾਰਚ ਤੱਕ ਲਗਾਈਆਂ ਜਾਣਗੀਆਂ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ l  ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਹੁਣ ਤੱਕ ਕੁੱਲ 45 ਉਮੀਦਵਾਰਾਂ ਵਲੋਂ ਇਨ੍ਹਾਂ ਕੋਚਿੰਗ ਕਲਾਸਾਂ ਲਈ ਬਿਨੈਪਤਰ ਦਿੱਤੇ ਗਏ ਹਨ l ਉਨ੍ਹਾਂ ਦੱਸਿਆ ਕਿ  ਇਹ ਨਿਵੇਕਲਾ ਉਪਰਾਲਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋ ਕੀਤਾ ਜਾ ਰਿਹਾ ਹੈ। ਜਿਸ ਵਿੱਚ ਖੇਤੀਬਾੜੀ ਵਿਸ਼ੇ ਦੀ ਪੜ੍ਹਾਈ ਕਰ ਚੁੱਕੇ ਵਿਦਿਆਰਥੀਆਂ /ਉਮੀਦਵਾਰਾਂ ਨੂੰ ਖੇਤੀਬਾੜੀ ਵਿਕਾਸ ਅਫ਼ਸਰ ਦੀਆਂ ਅਸਾਮ...
ਸਿੱਖਿਆ ਦੇ ਖੇਤਰ ਵਿਚ ਲਿਆਂਦੀ ਜਾਵੇਗੀ ਕ੍ਰਾਂਤੀ – ਈ.ਟੀ.ਓ.

ਸਿੱਖਿਆ ਦੇ ਖੇਤਰ ਵਿਚ ਲਿਆਂਦੀ ਜਾਵੇਗੀ ਕ੍ਰਾਂਤੀ – ਈ.ਟੀ.ਓ.

Punjab
ਅੰਮ੍ਰਿਤਸਰ 23 ਫਰਵਰੀ 2024-- ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਨਵੇਂ ਸ਼ੈਸ਼ਨ ਲਈ ਦਾਖਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਸੂਬੇ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਵੱਡੇ ਹੋ ਕੇ ਦੇਸ਼ ਦੀ ਵਾਗ ਡੋਰ ਸੰਭਾਲ ਸਕਣ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਬਾਬਾ ਬਕਾਲਾ ਵਿਖੇ ਮਹਿਫਿਲ-ਏ-ਖਾਸ ਸਮਾਗਮ ਵਿੱਚ ਸਿ਼ਰਕਤ ਕਰਨ ਸਮੇਂ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਉੱਚੀ ਸੋਚ ਸਦਕਾ ਸਿੱਖਿਆ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਸੁਧਾਰਾਂ ਦੀ ਬਦੌਲਤ ਅੱਜ ਪੰਜਾਬ ਦੇ ਸਰਕਾਰੀ ਸਕੂਲ ਸੂਬੇ ਦੀ ਸ਼ਾਨ ਬਣ ਰਹੇ ਹਨ। ਉਨਾਂ ਕਿਹਾ ਕਿ ਥੋੜੇ ਹੀ ਸਮੇਂ ਵਿੱਚ ਸੂਬੇ ਅੰਦਰ ਹੋਰਨਾਂ ਖੇਤਰਾਂ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਆਈ ਵੱਡੀ ਕ੍ਰਾਂਤੀ ਤੋਂ ਹਰ ਇਕ ਵਰਗ ਖੁਸ਼ ਅਤੇ ਸੰਤੁਸ਼ਟ ਹੈ। ਉਨਾਂ ਕਿਹਾ ਕਿ ਜੇਕਰ ਇਤਿਹਾਸ ਵਿੱਚ ਝਾਤੀ ਮਾਰੀਏ ਤਾਂ 90 ਫੀਸਦੀ ਉੱਚ ਅਹੁਦਿਆਂ `ਤੇ ਬ...
ਰੰਗਲੇ ਪੰਜਾਬ ਮੇਲੇ ਵਿਚ ‘ਸੇਵਾ ਸਟਰੀਟ’ ਦੇਵੇਗੀ ਦਾਨ ਨੂੰ ਨਵੀਂ ਦਿਸ਼ਾ-ਡਿਪਟੀ ਕਮਿਸ਼ਨਰ

ਰੰਗਲੇ ਪੰਜਾਬ ਮੇਲੇ ਵਿਚ ‘ਸੇਵਾ ਸਟਰੀਟ’ ਦੇਵੇਗੀ ਦਾਨ ਨੂੰ ਨਵੀਂ ਦਿਸ਼ਾ-ਡਿਪਟੀ ਕਮਿਸ਼ਨਰ

Punjab
ਅੰਮਿ੍ਰਤਸਰ, 23 ਫਰਵਰੀ 2024 (      )-ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਵਿਚ ਪੰਜਾਬੀਆਂ ਦੀ ਨਿਰਸਾਵਰਥ ਸੇਵਾ ਭਾਵਨਾ ਦੇ ਪਹਿਲੂ ਨੂੰ ਵੀ ਵਿਸ਼ੇਸ਼ ਤੌਰ ਉਤੇ ਲੋਕਾਂ ਸਾਹਮਣੇ ਉਭਾਰਨ ਦੀ ਕੋਸਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬੀਆਂ ਵੱਲੋਂ ਲੰਗਰ ਰੂਪੀ ਭੋਜਨ ਉਤੇ ਦਿੱਤੇ ਜਾ ਰਹੇ ਦਾਨ ਦੇ ਨਾਲ-ਨਾਲ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿਤਾਬਾਂ ਦਾਨ ਕਰਨ ਦੀ ਪਿਰਤ ਵੀ ਸ਼ੁਰੂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ 24 ਫਰਵਰੀ ਤੋਂ 29 ਫਰਵਰੀ ਤੱਕ ਇਹ ਸੇਵਾ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਹੈਰੀਟੇਜ਼ ਸਟਰੀਟ ਵਿਚ ਚਲਾਈ ਜਾਵੇਗੀ। ਡਿਪਟੀ ਕਮਿਸ਼ਨਰ ਦੀ ਯੋਜਨਾਬੰਦੀ ਨੂੰ ਹਕੀਕੀ ਰੂਪ ਦੇਣ ਲਈ ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਨੇ ਇਸ ਸਬੰਧੀ ਅਧਿਕਾਰੀਆਂ ਨਾਲ ਵਿਰਾਸਤੀ ਸਟਰੀਟ ਵਿਚ ਮੀਟਿੰਗ ਕੀਤੀ ਅਤੇ ਮੌਕੇ ਦਾ ਜਾਇਜ਼ਾ ਲਿਆ। ਉਨਾਂ ਇਸ ਮੌਕੇ ਦੱਸਿਆ ਕਿ ਇਸ ਸੇਵਾ ਵਿਚ ਆਮ ਸ਼ਹਿਰੀਆਂ ਨੂੰ ਸ਼ਾਮਿਲ ਕਰਨ ਲਈ ਸਾਡੀ ਗੱਡੀਆਂ ਸ਼ਹਿਰ ਦੀਆਂ ਗਲੀਆਂ ਵਿਚ ਅਨਾੳੂਸਮੈਂਟ ਕ...
ਮਾਨਯੋਗ ਜਸਟਿਸ ਨਿਧੀ ਗੁਪਤਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵੱਲੋਂ ਸਬ ਜੇਲ ਮੋਗਾ ਦਾ ਦੌਰਾ

ਮਾਨਯੋਗ ਜਸਟਿਸ ਨਿਧੀ ਗੁਪਤਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵੱਲੋਂ ਸਬ ਜੇਲ ਮੋਗਾ ਦਾ ਦੌਰਾ

Punjab
ਮੋਗਾ, 23 ਫਰਵਰੀ: ਅੱਜ ਮਾਨਯੋਗ ਜਸਟਿਸ ਨਿਧੀ ਗੁਪਤਾ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ-ਕਮ-ਐਡਮਿਨਿਸਟ੍ਰੇਟਿਵ ਜੱਜ ਮੋਗਾ ਜੀ ਵੱਲੋਂ ਸਬ ਜੇਲ੍ਹ ਮੋਗਾ ਦਾ ਦੌਰਾ ਕੀਤਾ ਗਿਆ ਅਤੇ ਸਬ ਜੇਲ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਵੱਲੋਂ  ਜੇਲ ਦੀਆਂ ਬੈਰਿਕਾਂ ਦਾ ਨਿਰੀਖਣ ਵੀ ਕੀਤਾ। ਸ਼੍ਰੀ ਅਤੁਲ ਕਸਾਨਾ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਕਿੱਲ ਡਿਵੈੱਲਪਮੈਂਟ ਮੋਗਾ ਦੇ ਸਹਿਯੋਗ ਨਾਲ 7 ਫਰਵਰੀ, 2024 ਨੂੰ ਸਬ ਜੇਲ੍ਹ ਮੋਗਾ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਇਲੈਕਟ੍ਰੀਕਲ ਟ੍ਰੇਨਿੰਗ ਦੀ ਸਿਖਲਾਈ ਦਿੱਤੀ ਗਈ ਸੀ, ਜਿਹੜੀ ਕਿ 7 ਫਰਵਰੀ ਤੋਂ 23 ਫਰਵਰੀ ਤੱਕ ਚੱਲੀ। ਇਸ ਮੁਹਿੰਮ ਦੀ ਸਮਾਪਤੀ ਦੇ ਮੌਕੇ ਤੇ ਜਸਟਿਸ ਨਿਧੀ ਗੁਪਤਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ-ਕਮ-ਐਡਮਿਨਿਸਟ੍ਰੇਟਿਵ ਜੱਜ ਮੋਗਾ ਵੱਲੋਂ  ਬੰਦੀਆਂ ਨੂੰ ਇਲੈਕਟ੍ਰੀਕਲ ਕਿੱਟਾਂ ਤੇ ਸਿਖਲਾਈ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ  ਕਿ ਇਸ ਟ੍ਰੇਨਿੰਗ ਦਾ ਮੁੱਖ ਮਨੋਰਥ ਇਹ ਹੈ ਕਿ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਹਵਾਲ...