ਤਰਨ ਤਾਰਨ ਉਪ ਚੋਣ ਲਈ ਅੱਜ 12 ਉਮੀਦਵਾਰਾਂ ਦੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਤਰਨ ਤਾਰਨ, 18 ਅਕਤੂਬਰ ( ) - ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਹੋ ਰਹੀ ਉਪ ਚੋਣ ਲਈ ਅੱਜ 12 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਰਿਟਰਨਿੰਗ ਅਫਸਰ-ਕਮ-ਐਸਡੀਐਮ ਤਰਨ ਤਾਰਨ ਕੋਲ ਅੱਜ ਅਖਿਲ ਭਾਰਤੀ ਸਿਵ ਸੈਨਾ ਰਾਸ਼ਟਰਵਾਦੀ ਦੇ ਉਮੀਦਵਾਰ ਅਰੁਨ ਕੁਮਾਰ ਖੁਰਮੀ, ਭਾਰਤੀ ਜਨਤਾ ਪਾਰਟੀ ਦੇ ਕਵਰਿੰਗ ਉਮੀਦਵਾਰ ਸੁੱਚਾ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕਵਰਿੰਗ ਉਮੀਦਵਾਰ ਲੀਨਾ ਸੰਧੂ, ਅਜ਼ਾਦ ਉਮੀਦਵਾਰ ਹਰਪਾਲ ਸਿੰਘ, ਅਜ਼ਾਦ ਉਮੀਦਵਾਰ ਹਰਬਰਿੰਦਰ ਕੌਰ, ਅਜ਼ਾਦ ਉਮੀਦਵਾਰ ਕੋਮਲਪ੍ਰੀਤ ਸਿੰਘ, ਆਜ਼ਾਦ ਉਮੀਦਵਾਰ ਨੀਟੂ, ਅਜ਼ਾਦ ਉਮੀਦਵਾਰ ਵਿਜੇ ਕੁਮਾਰ, ਅਜ਼ਾਦ ਉਮੀਦਵਾਰ ਮਨਦੀਪ ਸਿੰਘ, ਅਜ਼ਾਦ ਉਮੀਦਵਾਰ ਨਿਰਮਲ ਕੌਰ, ਅਜ਼ਾਦ ਉਮੀਦਵਾਰ ਜਸਵੰਤ ਸਿੰਘ ਅਤੇ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਨਾਇਬ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਕਵਰਿੰਗ ਉਮੀਦਵਾਰ ਵਜੋਂ ਰਾਜੇਸ਼ ਵਾਲੀਆ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ, ਸੱਚੋ ਸੱਚ ਪਾਰਟੀ ਦੇ ਉਮੀਦਵਾਰ ਸ਼ਾਮ ਲ...








