ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘੱਟ ਕਰਨ ਲਈ ਐਮ.ਡੀ.ਆਰ. ਦੀ ਰੀਵਿਊ ਮੀਟਿੰਗ ਹੋਈ
ਮਾਨਸਾ, 28 ਫਰਵਰੀ:
ਗਰਭਵਤੀ ਮਾਵਾਂ ਦੀ ਮੌਤ ਦਰ ਘੱਟ ਕਰਨ ਦੇ ਮੰਤਵ ਤਹਿਤ ਐਮ.ਡੀ.ਆਰ.ਦੀ ਸਮੀਖਿਆ ਮੀਟਿੰਗ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਕੀਤੀ ਗਈ।
ਇਸ ਦੌਰਾਨ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਤਿੰਨ ਮੌਤਾਂ (ਮੈਟਰਨਲ ਮੌਤਾਂ) ਦਾ ਰੀਵਿਊ ਕੀਤਾ ਗਿਆ। ਇਸ ਸਬੰਧੀ ਕਮੇਟੀ ਵੱਲੋਂ ਹਾਜਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁਝਾਅ ਦਿੱਤੇ ਗਏ ਅਤੇ ਸਮੂਹ ਹਾਜਰੀਨ ਮੈਂਬਰਾਂ, ਐਲ.ਐਚ.ਵੀ.ਅਤੇ ਏ. ਐਨ.ਐਮ. ਸਮੇਤ ਸਾਰੇ ਸਟਾਫ ਮੈਂਬਰਾਂ ਨੂੰ ਸਿਹਤ ਵਿਭਾਗ ਦੇ ਕੰਮ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਸਹੁੰ ਚੁਕਾਈ ਗਈ ਤਾਂ ਜੋ ਆਣ ਵਾਲੇ ਸਮੇਂ ਵਿੱਚ ਗਰਭਵਤੀ ਮੌਤਾਂ ਨੂੰ ਰੋਕਿਆ ਜਾ ਸਕੇ।
ਸਿਵਲ ਸਰਜਨ ਨੇ ਕਿਹਾ ਕਿ ਸਾਰੀਆਂ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਜਲਦੀ ਤੋਂ ਜਲਦੀ ਕੀਤੀ ਜਾਵੇ। ਹਰ ਗਰਭਵਤੀ ਔਰਤ ਦੀਆਂ ਘੱਟੋ ਘੱਟ ਚਾਰ ਏ.ਐਨ.ਸੀ. ਚੈਕਅੱਪ ਜਰੂਰ ਕੀਤੇ ਜਾਣ। ਇਸ ਦੌਰਾਨ ਔਰਤ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ ਇਕ ਚੈਕਅੱਪ ਜਰੂਰ ਕਰਵਾਇਆ ਜਾਵੇ। ਲੋੜ ਪੈਣ ’ਤੇ ਸਮੇਂ ਸਮੇਂ ਤੇ ਚੈਕਅੱਪ ਕਰਵਾਇਆ ਜਾਵੇ। ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਦੌਰਾਨ ਅਤੇ ਸਮੇਂ ਸਮੇਂ ’ਤੇ ਹਾਈ ਰਿਸਕ ਪ੍ਰੈਗ...








