Saturday, March 14
Shadow

Politics

1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਉਚੇਰੀ ਸਿੱਖਿਆ ਮੰਤਰੀ ਦਾ ਧੰਨਵਾਦ

1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਉਚੇਰੀ ਸਿੱਖਿਆ ਮੰਤਰੀ ਦਾ ਧੰਨਵਾਦ

National, Politics, Punjab
ਚੰਡੀਗੜ੍ਹ, 23 ਸਤੰਬਰ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਸੁਣਵਾਈ ਦੌਰਾਨ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਸਬੰਧੀ ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਦਿਆਂ ਪੰਜਾਬ ਸਰਕਾਰ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਇਸ ਭਰਤੀ ਪ੍ਰਕਿਰਿਆ ਨੂੰ ਬਹਾਲ ਕਰ ਦਿੱਤਾ। ਇਸ ਫੈਸਲੇ ਉਪਰੰਤ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਯੂਨੀਅਨ ਦੇ ਆਗੂਆਂ ਵੱਲੋਂ ਉਚੇਰੀ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਭਰਤੀ ਪ੍ਰਕਿਰਿਆ ਸਬੰਧੀ ਚੱਲ ਰਹੀ ਕਾਨੂੰਨੀ ਚਾਰਾਜੋਈ ਦੌਰਾਨ ਕੀਤੀ ਗਈ ਮਦਦ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪੱਸ਼ਟ ਹੁਕਮ ਸਨ  ਕਿ ਇਸ ਭਰਤੀ ਪ੍ਰਕਿਰਿਆ ਨੂੰ  ਬਹਾਲ ਕਰਵਾਉਣ ਲਈ ਪੂਰਾ ਜ਼ੋਰ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਭਰਤੀ ਸਬੰਧੀ ਪ੍ਰਕਿਰਿਆ ਨੂੰ ਜਲਦ ਨੇਪਰੇ ਚਾੜ੍ਹ ਦਿੱਤਾ ਜਾਵੇਗਾ ਅਤੇ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਮੁੜ ਤਰੱਕੀ ਦੇ ਰਾਹ ਤੇ ਲਿਆਂਦਾ ਜਾਵੇਗਾ। 1158  ਸਹਾਇਕ ਪ੍ਰੋਫੈਸਰ ਯੂ...
ਜ਼ਿਲ੍ਹਾ ਅਥਲੈਟਿਕਸ ਮੀਟ-2024 ਦੀ ਸ਼ੁਰੂਆਤ

ਜ਼ਿਲ੍ਹਾ ਅਥਲੈਟਿਕਸ ਮੀਟ-2024 ਦੀ ਸ਼ੁਰੂਆਤ

National, Politics, Punjab, Sports
ਮਾਨਸਾ, 23 ਸਤੰਬਰ: ਸਕੂਲੀ ਖੇਡਾਂ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਅਥਲੈਟਿਕਸ ਮੀਟ-2024 ਦੀ ਸ਼ੁਰੂਆਤ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਹੋਈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਅਥਲੈਟਿਕਸ ਮੀਟ-2024 ਵਿਚ ਵਿਦਿਆਰਥੀਆਂ ਦਾ ਵੱਡੀ ਗਿਣਤੀ ਵਿਚ ਭਾਗ ਲੈਣਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਵਿਦਿਆਰਥੀਆਂ ਨੂੰ ਵੀ ਇੰਨ੍ਹਾਂ ਤੋਂ ਪ੍ਰੇਰਿਤ ਹੋ ਕੇ ਖੇਡ ਮੈਦਾਨਾਂ ਵੱਲ ਆਉਣਾ ਚਾਹੀਦਾ ਹੈ। ਇਸ ਦੌਰਾਨ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 19 ਸਾਲ ਉਮਰ ਵਰਗ ਵਿਚ ਲੜਕੇ 800 ਮੀਟਰ ਦੌੜ ਵਿੱਚ ਗੁਰਪਿਆਰ ਸਿੰਘ ਪਹਿਲੇ, ਭੁਪਿੰਦਰ ਸਿੰਘ ਦੂਜੇ ਅਤੇ ਕਮਲਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਵਿਚ ਗੁਰਨੂਰ ਸਿੰਘ ਪਹਿਲੇ, ਡੈਵੀ ਸ਼ਰਮਾ ਦੂਜੇ ਅਤੇ ਗਗਨਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 800 ਮੀਟਰ ਦੌੜ ਲੜਕੀਆਂ ਅੰਡਰ-19 ਵਿਚ ਰਮਨਦੀਪ ਕੌਰ ਪਹਿਲੇ, ਕਿਰਨਵੀਰ ਕੌਰ ਦੂਜੇ ਅਤੇ ਖੁਸ਼ਪ੍ਰੀਤ ਕੌਰ ਤੀਜ...
ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਗੁਰਦੁਆਰਾ ਟਿੱਲਾ ਬਾਬਾ ਫਰੀਦ ਅਤੇ ਮਾਈ ਗੋਦੜੀ ਸਾਹਿਬ ਨਤਮਸਤਕ ਹੋਏ

ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਗੁਰਦੁਆਰਾ ਟਿੱਲਾ ਬਾਬਾ ਫਰੀਦ ਅਤੇ ਮਾਈ ਗੋਦੜੀ ਸਾਹਿਬ ਨਤਮਸਤਕ ਹੋਏ

National, Politics, Punjab
ਫਰੀਦਕੋਟ 23 ਸਤੰਬਰ () ਬਾਬਾ ਸ਼ੇਖ ਫਰੀਦ ਆਗਮਨ ਪੁਰਬ ਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਮਾਤਾ ਸ੍ਰੀਮਤੀ ਹਰਪਾਲ ਕੌਰ ਗੁਰਦੁਆਰਾ ਟਿੱਲਾ ਬਾਬਾ ਫਰੀਦ ਅਤੇ ਮਾਈ ਗੋਦੜੀ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਧਰਮਪਤਨੀ ਬੀਬੀ ਬੇਅੰਤ ਕੌਰ ਸੇਖੋਂ, ਐੱਸ.ਐੱਸ.ਪੀ. ਪ੍ਰਗਿੱਆ  ਜੈਨ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਮਾਤਾ ਹਰਪਾਲ ਕੌਰ ਨੇ ਸਮੂਹ ਸੰਗਤਾਂ ਨੂੰ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਬਾਬਾ ਫਰੀਦ ਜੀ ਦੇ ਦਿਖਾਏ ਮਾਰਗ ਤੇ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਆਪਣੇ ਰੁਝੇਵਿਆਂ ਕਾਰਨ ਅੱਜ ਫਰੀਦਕੋਟ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਬਾਬਾ ਸ਼ੇਖ ਫਰੀਦ ਦੀ ਚਰਨ ਛੋਹ ਧਰਤੀ ਤੇ ਆਉਣ ਤੇ ਉਨ੍ਹਾਂ ਦੇ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਉਪਰੰਤ ਉਨ੍ਹਾਂ ਪੁਸਤਕ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਹੋ ਰਹੇ ਬਾਸਕਿਟ ਬਾਲ ਅਤੇ ਕੁਸ਼ਤੀ ਮੈਚ ਦੇ ਮ...
ਸੂਬੇ ਦੀ ਅਮਨ-ਸ਼ਾਂਤੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਮੇਰੇ ਖਿਲਾਫ਼ ਕੂੜ ਪ੍ਰਚਾਰ ਕਰ ਰਹੀਆਂ-ਮੁੱਖ ਮੰਤਰੀ

ਸੂਬੇ ਦੀ ਅਮਨ-ਸ਼ਾਂਤੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਮੇਰੇ ਖਿਲਾਫ਼ ਕੂੜ ਪ੍ਰਚਾਰ ਕਰ ਰਹੀਆਂ-ਮੁੱਖ ਮੰਤਰੀ

National, Politics, Punjab
*ਚਾਉਕੇ (ਬਠਿੰਡਾ), 23 ਸਤੰਬਰ* ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਮਨ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਦੀਆਂ ਦੁਸ਼ਮਣ ਤਾਕਤਾਂ ਉਸ ਦੇ ਖਿਲਾਫ਼ ਬੇਬੁਨਿਆਦ ਅਫਵਾਹਾਂ ਫੈਲਾ ਰਹੀਆਂ ਹਨ ਤਾਂ ਕਿ ਸੂਬੇ ਦੇ ਵਿਕਾਸ ਨੂੰ ਲੀਹੋਂ ਲਾਹਿਆ ਜਾ ਸਕੇ। ਅੱਜ ਇੱਥੇ ਸੂਬੇ ਦੇ 30 ਆਮ ਆਦਮੀ ਕਲੀਨਿਕ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਖੁਸ਼ਹਾਲੀ ਅਤੇ ਸੂਬੇ ਦੀ ਭਲਾਈ ਲਈ ਉਹ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ ਪਰ ਕੁਝ ਸਿਆਸੀ ਲੀਡਰਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਜਿਸ ਕਰਕੇ ਉਹ ਵਾਰ-ਵਾਰ ਮੇਰੇ ਖਿਲਾਫ਼ ਜ਼ਹਿਰ ਉਗਲ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਘਟੀਆ ਹੱਥਕੰਡੇ ਉਸ ਨੂੰ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੇ ਅਤੇ ਉਹ ਸੂਬੇ ਦੇ ਵਿਕਾਸ ਲਈ ਇਸ ਨੇਕ ਕਾਰਜ ਵਿੱਚ ਸਮਰਪਿਤ ਭਾਵਨਾ ਨਾਲ ਜੁਟੇ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਵਿੱਚ ਰਹਿਣ ਵਾਲੇ ਉਨ੍ਹਾਂ ਤੋਂ ਪਹਿਲੇ ਸਿਆਸੀ ਲੀਡਰਾਂ ਨੇ ਕਦੇ ਵੀ ਸੂਬੇ ਜਾਂ ਇੱਥੋਂ ਦੇ ਲੋਕਾਂ ਦਾ ਕੋਈ ਫਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹੰਕਾਰੀ ਆਗੂਆਂ ਨੇ ਹਮੇਸ਼...
ਕੈਬਨਿਟ ਮੰਤਰੀ  ਹਰਭਜਨ ਸਿੰਘ ਈਟੀਓ  ਲਗਾਤਾਰ ਦੂਸਰੇ ਦਿਨ ਰਹੇ ਪਿੰਡਾਂ ‘ਚ ਵੰਡਦੇ ਰਹੇ ਗਰਾਂਟਾਂ ਦੇ ਗੱਫੇ

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਲਗਾਤਾਰ ਦੂਸਰੇ ਦਿਨ ਰਹੇ ਪਿੰਡਾਂ ‘ਚ ਵੰਡਦੇ ਰਹੇ ਗਰਾਂਟਾਂ ਦੇ ਗੱਫੇ

National, Politics, Punjab
ਅੰਮ੍ਰਿਤਸਰ 21 ਸਤੰਬਰ --ਕੈਬਨਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਲਗਾਤਾਰ ਦੂਸਰੇ ਦਿਨ ਆਪਣੇ ਹਲਕੇ ਜੰਡਿਆਲਾ ਗੁਰੂ ਦੇਪਿੰਡਾਂ ਵਿੱਚ ਰਹੇ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਕੇ ਮੌਕੇ 'ਤੇ ਹੀ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਸਾਰੇ ਕੰਮਾਂ ਨੂੰ ਪੂਰਾ ਕਰਨ ਲਈ ਹਰੇਕ ਕੰਮ ਦੀ ਸਮਾਂ ਸੀਮਾ ਨਿਰਧਾਰਤ ਪਰਮ ਦੀ ਹਦਾਇਤ ਕੀਤੀ।  ਉਹਨਾਂ ਨੇ ਅੱਜ ਦੂਸਰੇ ਦਿਨ ਦਸ ਪਿੰਡਾਂ ਨੂੰ ਇਕ ਕਰੋੜ 72 ਲੱਖ ਰੁਪਏ ਦੀਆਂ ਗਰਾਂਟਾਂ ਵੰਡੀਆਂ। ਜਿਨਾਂ ਵਿੱਚ ਪਿੰਡ ਮਾਲੋਵਾਲ ਨੂੰ 9.10 ਲੱਖ, ਤਲਵੰਡੀ ਨੂੰ 5 ਲੱਖ,  ਜੱਬੋਵਾਲ ਵਾਲ ਨੂੰ 13.44  ਲੱਖ,  ਮੁੱਛਲ ਨੂੰ 14 ਲੱਖ,  ਜੋਧਾਨਗਰੀ ਨੂੰ 11 ਲੱਖ , ਕੋਟ ਖਹਿਰਾ ਨੂੰ 8 ਲੱਖ,  ਡੇਹਰੀਵਾਲ ਨੂੰ 60 ਲੱਖ,  ਰੁਮਾਣਾ ਚੱਕ ਨੂੰ 9 ਲੱਖ, ਕੋਟ ਹਯਾਤ ਨੂੰ 4 ਲੱਖ ਅਤੇ ਸੈਦਪੁਰ ਨੂੰ 9 ਲੱਖ ਰੁਪਏ ਦੀ ਗਰਾਂਟ ਦਿੱਤੀ।  ਇਸ ਤੋਂ ਇਲਾਵਾ ਉਨਾਂ ਨੇ ਗ੍ਰਾਮ ਪੰਚਾਇਤ ਤਾਰਾਗੜ੍ਹ ਦੇ ਬਾਜ਼ਾਰ ਦੀ ਉਸਾਰੀ ਜੋ ਕਿ 13 ਲੱਖ ਰੁਪਏ ਨਾਲ ਹੋਣੀ ਹੈ ਦਾ ਕੰਮ ਸ਼ੁਰੂ ਕਰਵਾਇਆ ਅਤੇ ਬਾਜ਼ਾਰ ਵਿੱਚ ਲਾਈਟਾਂ ਲਗਾਉਣ ਲਈ ਪੌਣੇ ਦੋ ਲੱਖ ਰੁਪਏ ਦ...
ਵਿਧਾਇਕ ਸੇਖੋਂ ਨੇ ਬਾਸਕਿਟ ਬਾਲ ਟੂਰਨਾਮੈਂਟ ਵਿੱਚ ਕੀਤੀ ਸ਼ਿਰਕਤ

ਵਿਧਾਇਕ ਸੇਖੋਂ ਨੇ ਬਾਸਕਿਟ ਬਾਲ ਟੂਰਨਾਮੈਂਟ ਵਿੱਚ ਕੀਤੀ ਸ਼ਿਰਕਤ

National, Politics, Punjab
ਫਰੀਦਕੋਟ 22 ਸਤੰਬਰ,2024 () ਬਾਬਾ ਸ਼ੇਖ ਫਰੀਦ ਜੀ ਆਗਮਨ ਪੁਰਬ ਮੌਕੇ 29ਵਾਂ ਬਾਸਕਿਟ ਬਾਲ ਟੂਰਨਾਮੈਂਟ ਨਹਿਰੂ ਸਟੇਡੀਅਮ ਵਿਖੇ ਕਰਵਾਇਆ ਗਿਆ । ਜਿਸ ਵਿੱਚ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸ.ਸੇਖੋਂ  ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਖੇਡਾਂ ਵਿੱਚ ਮੋਹਰੀ ਸੂਬਾ ਬਣੇ । ਇਸ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲਈ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਦੀ ਸ਼ੁਰੂ ਕਰਕੇ ਨੌਜਵਾਨਾਂ ਨੂੰ ਇੱਕ ਚੰਗਾ ਪਲੇਟਫਾਰਮ ਪ੍ਰਦਾਨ ਕੀਤਾ ਗਿਆ ਹੈ । ਉਨ੍ਹਾਂ ਇਹ ਵੀ ਕਿਹਾ ਕਿ ਉਹ ਅੱਜ ਇਸ ਅਹੁਦੇ ਤੇ ਬਾਸਕਿਟਬਾਲ ਖੇਡ ਕਾਰਨ ਹੀ ਪੁੱਜੇ ਹਨ । ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ। ਖੇਡਾਂ ਨਾਲ ਜੁੜ ਕੇ ਨੌਜਵਾਨ ਨ...
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬ੍ਰਿੰਜਿੰਦਰਾ ਕਾਲਜ ਵਿਖੇ ਗਤਕਾ ਕੱਪ ਦਾ ਕੀਤਾ ਉਦਘਾਟਨ

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬ੍ਰਿੰਜਿੰਦਰਾ ਕਾਲਜ ਵਿਖੇ ਗਤਕਾ ਕੱਪ ਦਾ ਕੀਤਾ ਉਦਘਾਟਨ

National, Politics, Punjab
ਫ਼ਰੀਦਕੋਟ 22 ਸਤੰਬਰ,2024  ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਫ਼ਰੀਦਕੋਟ ਵੱਲੋਂ ਸਰਕਾਰੀ ਬ੍ਰਿੰਜਿਦਰਾ ਕਾਲਜ ਵਿਖੇ 10ਵੇਂ ਗੱਤਕਾ ਗੋਲਡ ਕੱਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੁਸਾਇਟੀ ਦਾ ਅਹੁਦੇਦਾਰਾਂ ਵਲੋਂ ਮਾਰਸ਼ਲ ਆਰਟ, ਗਤਕਾ ਤੇ ਹੋਰ ਕਲਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ । ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗਤਕਾ ਪੰਜਾਬ ਦਾ ਮਾਰਸ਼ਲ ਆਰਟ ਹੈ ਜੋ ਕਿ ਸਿੱਖ ਧਰਮ ਜੁੜਿਆ ਹੋਇਆ ਹੈ ਤੇ ਇਸ ਦਾ ਇਤਿਹਾਸ ਸਦੀਆ ਪੁਰਾਣਾ ਹੈ ।  ਉਨ੍ਹਾਂ ਕਿਹਾ ਕਿ ਗਤਕਾ ਜਿਥੇ ਸਰੀਰਕ ਤੰਦਰੁਸਤੀ ਤੇ ਚੁਸਤੀ ਦਾ ਪ੍ਰਤੀਕ ਹੈ ਉਥੇ ਹੀ ਇਹ ਸਾਡੀ ਸਵੈ ਰੱਖਿਆ ਵੀ ਕਰਦਾ ਹੈ ।  ਉਨ੍ਹਾਂ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਗਤਕੇ ਦੀ ਦਾਤ ਬਖਸ਼ੀ ਹੈ ਸਾਨੂੰ ਸਭ ਨੂੰ ਸ਼ਸਤਰਾ ਦਾ ਸਤਿਕਾਰ ਕਰਦੇ ਹੋਏ ਗੁਰੂ ਸਾਹਿਬ ਵਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਉਨ੍ਹਾਂ ਗਤਕਾ ਐਸੋਸੀਏਸ਼ਨ ਫ਼ਰ...
ਸਰਫੇਸ ਸੀਡਰ / ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ-ਸਸਤੀ ਅਤੇ ਸੌਖੀ : ਮੁੱਖ ਖੇਤੀਬਾੜੀ ਅਫਸਰ

ਸਰਫੇਸ ਸੀਡਰ / ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ-ਸਸਤੀ ਅਤੇ ਸੌਖੀ : ਮੁੱਖ ਖੇਤੀਬਾੜੀ ਅਫਸਰ

National, Politics, Punjab
ਫਰੀਦਕੋਟ:22 ਸਤੰਬਰ 2024 (      ) ਸਾਲ 2024 -25 ਦੌਰਾਨ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ  ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਤੋਰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਰਫੇਸ ਸੀਡਰ ਮਾਲਿਕ ਕਿਸਾਨਾਂ ਲਈ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਸਥਾਨਕ ਮੁੱਖ ਖੇਤੀਬਾੜੀ ਦਫਤਰ ਦੇ ਆਤਮਾ ਮੀਟਿੰਗ ਹਾਲ ਲਗਾਇਆ ਗਿਆ ।ਇਸ ਸਿਖਲਾਈ ਪ੍ਰੋਗਰਾਮ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕੀਤੀ।         ਕਿਸਾਨਾਂ ਨੂੰ ਸੰਬੋਧਨ ਕਰਦਿਆ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਿਛਲੇ ਸਾਲ ਬਗੈਰ ਪਰਾਲੀ ਨੂੰ ਅੱਗ ਲਗਾਏ ਅਤੇ ਖੇਤ ਨੂੰ ਵਾਹੁਣ ਤੋਂ ਬਿਨਾਂ ਕਣਕ ਦੀ ਬਿਜਾਈ ਕਰਨ ਦੀ ਨਵੀਂ ਸਰਫੇਸ ਸੀਡਰ ਨਾਮ ਦੀ ਵਿਧੀ ਸਿਫਾਰਸ਼ ਕੀਤੀ ਗਈ ਸੀ ਪਰ ਸਰਫੇਸ ਸੀਡਰ ਮਾਲਕ ਕਿਸਾਨਾਂ,ਸਹਿਕਾਰੀ ਸਭਾਵਾਂ ਨੂੰ ਇਸ ਮਸ਼ੀਨ ਦੇ ਤਕਨੀਕੀ ਨੁਕਤਿਆਂ ਦੀ ਜਾਣਕਾਰੀ ਨਾ ਹੋਣ ਕਾਰਨ ਬਹੁਤ ਘੱਟ ਰਕਬੇ ਵਿੱਚ ਇਸ ਤਕਨੀਕ ਨਾਲ ਕਣਕ ਦੀ ਕਾਸਤ ਕੀ...
ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਸਰੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ

ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਸਰੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ

National, Politics, Punjab
ਫਾਜਿਲਕਾ 22 ਸਤੰਬਰ ਪੰਜਾਬ ਸਰਕਾਰ,ਖੇਡਾਂ ਦੇ ਪੱਧਰ ਨੂੰ ਉੱਚਾ—ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ। ਸ੍ਰੀ ਰੁਪਿੰਦਰ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਫਾਜਿਲਕਾ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਦੇ ਫਾਜਿਲਕਾ ਜਿਲ੍ਹੇ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਸਰੇ ਦਿਨ ਸ਼ਾਨਦਾਰ ਖੇਡ ਮੁਕਾਬਲੇ ਕਰਵਾਏ ਗਏ। ਗੱਤਕਾ ਫਰੀ ਸੋਟੀ ਅੰਡਰ—14 ਲੜਕਿਆਂ ਦੇ ਗਰੁੱਪ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਬਲਾਕ ਫਾਜਿਲਕਾ ਨੇ ਪਹਿਲਾ ਸਥਾਨ, ਤੱਤ ਏ ਖਾਲਸਾ ਅਖਾੜਾ ਬਲਾਕ ਫਾਜਿਲਕਾ ਨੇ ਦੂਸਰਾ ਸਥਾਨ ਹਾਸਿਲ ਕੀਤਾ।ਅੰਡਰ—17 ਲੜਕਿਆਂ ਦੇ ਗੱਤਕਾ ਮੁਕਾਬਲੇ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਬਲਾਕ ਫਾਜਿਲਕਾ ਨੇ ਪਹਿਲਾ ਸਥਾਨ, ਸਫਰ—ਏ ਖਾਲਸਾ ਬਲਾਕ ਅਬੋਹਰ ਨੇ ਦੂਸਰਾ ਸਥਾਨ ਅਤੇ ਸ਼ਗਿਰਦ—ਏ ਗੁਰੂ ਨਾਨਕ ਦੇ ਕਲੱਬ ਬਲਾਕ ਫਾਜਿਲਕਾ ਨੇ ਤੀਸਰਾ ...
ਵਿਧਾਇਕ ਵੱਲੋ ਵੱਖ-ਵੱਖ ਪਿੰਡਾਂ ਦੇ ਮਕਾਨਾਂ ਦੀ ਉਸਾਰੀ ਲਈ ਚੈਕ ਵੰਡੇ

ਵਿਧਾਇਕ ਵੱਲੋ ਵੱਖ-ਵੱਖ ਪਿੰਡਾਂ ਦੇ ਮਕਾਨਾਂ ਦੀ ਉਸਾਰੀ ਲਈ ਚੈਕ ਵੰਡੇ

National, Politics, Punjab
ਫਾਜ਼ਿਲਕਾ 22 ਸਤੰਬਰ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ  ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਜ਼ਿਲੇ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਰ ਵਰਗ ਦੇ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡ ਦੇ ਅਧਾਰ ‘ਤੇ ਲਾਭਪਾਤਰੀਆਂ ਦੀ ਪੜਤਾਲ ਕਰਕੇ ਉਨਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਤਿੰਨ ਕਿਸ਼ਤਾਂ ਰਾਹੀਂ 1 ਲੱਖ 20 ਹਜਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਕਿਹਾ ਕਿ ਹਲਕਾ ਬੱਲੂਆਣਾ ਦੇ ਵੱਖ ਵੱਖ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨਾਂ ਦੀ ਉਸਾਰੀ ਲਈ ਆਈ ਰਾਸ਼ੀ ਦੇ ਚੈਕ ਵੰਡ ਦਿਤੇ ਗਏ ਹਨ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।...