Tuesday, March 17
Shadow

Politics

ਡੀ.ਆਈ.ਜੀ ਬਠਿੰਡਾ ਅਜੈ ਮਲੂਜਾ ਦੀ ਅਗਵਾਈ ਵਿੱਚ ਐਸ.ਐਸ.ਪੀ. ਸਮੇਤ ਮੋਗਾ ਪੁਲਿਸ ਨੇ ਚਲਾਇਆ ਸਪੈਸ਼ਲ ਘੇਰਾਬੰਦੀ ਤੇ ਸਰਚ ਅਪਰੇਸ਼ਨ

ਡੀ.ਆਈ.ਜੀ ਬਠਿੰਡਾ ਅਜੈ ਮਲੂਜਾ ਦੀ ਅਗਵਾਈ ਵਿੱਚ ਐਸ.ਐਸ.ਪੀ. ਸਮੇਤ ਮੋਗਾ ਪੁਲਿਸ ਨੇ ਚਲਾਇਆ ਸਪੈਸ਼ਲ ਘੇਰਾਬੰਦੀ ਤੇ ਸਰਚ ਅਪਰੇਸ਼ਨ

National, Politics, Punjab
ਮੋਗਾ, 9 ਅਕਤੂਬਰ, ਸ਼੍ਰੀ ਗੌਰਵ ਯਾਦਵ, ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਇੱਕ ਘੇਰਾਬੰਦੀ ਅਤੇ ਸਰਚ ਅਪਰੇਸ਼ਨ (ਕੇਸੋ) ਆਰੰਭ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਅੱਜ 11 ਵਜੇ ਤੋ 3 ਵਜੇ ਤੱਕ ਸ਼੍ਰੀ ਅਜੈ ਮਲੂਜਾ ਡੀ.ਆਈ.ਜੀ/ਐਸ.ਟੀ.ਐਫ. ਬਠਿੰਡਾ ਅਤੇ ਸ਼੍ਰੀ ਅਜੈ ਗਾਂਧੀ, ਐਸ.ਐਸ.ਪੀ ਮੋਗਾ ਦੀ ਯੋਗ ਅਗਵਾਈ ਵਿਚ ਜਿਲ੍ਹਾ ਮੋਗਾ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਜਗ੍ਹਾ ਉੱਪਰ ਸਰਚ ਅਪ੍ਰੇਸ਼ਨ ਕੀਤਾ ਗਿਆ। ਇਸ ਅਪ੍ਰੇਸ਼ਨ ਦੌਰਾਨ 2 ਐਸ.ਪੀ, 6 ਡੀ.ਐਸ.ਪੀ, 11 ਥਾਣਿਆ ਦੇ ਮੁੱਖ ਅਫਸਰਾਨ, 22(ਐਨ.ਜੀ.ਓ ਅਤੇ ਈ.ਪੀ.ਓ), ਕੁੱਲ 248 ਪੁਲਿਸ ਕਰਮਚਾਰੀਆਂ ਵੱਲੋਂ  ਸਬ-ਡਵੀਜਨ ਧਰਮਕੋਟ ਦੇ ਪਿੰਡ ਦੋਲੇਵਾਲਾ (ਥਾਣਾ ਕੋਟ ਈਸੇ ਖਾਂ) ਅਤੇ ਸਬ-ਡਵੀਜਨ ਮੋਗਾ ਦੀ ਸਾਧਾਂ ਵਾਲੀ ਬਸਤੀ ਮੋਗਾ (ਥਾਣਾ ਸਿਟੀ ਸਾਊਥ ਮੋਗਾ) ਵਿੱਚ ਘੇਰਾਬੰਦੀ ਕਰਕੇ ਚੈਕਿੰਗ ਕੀਤੀ ਗਈ। ਇਸ ਅਪਰੇਸ਼ਨ ਦੌਰਾਨ ਕੁੱਲ 07 ਮੁਕੱਦਮੇ ਜਿਹਨਾਂ ਵਿੱਚ 4 ਐਨ.ਡੀ.ਪੀ.ਐਸ. ਐਕਟ, 2 ਐਕਸਾਈਜ ਐਕਟ ਤੇ 1 ਥਿਫਟ ਦਰਜ ਕਰਕੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ  ਇਨ੍ਹਾ ਮੁਕੱਦਮਿਆ ਵਿੱਚ 88 ਲੀਟਰ ਲਾਹ...
ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਜ਼ਮੀਨੀ ਰਿਕਾਰਡ ਵਿੱਚ ” ਰੈੱਡ ਐਂਟਰੀ “

ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਜ਼ਮੀਨੀ ਰਿਕਾਰਡ ਵਿੱਚ ” ਰੈੱਡ ਐਂਟਰੀ “

National, Politics, Punjab
ਮੋਗਾ, 9 ਅਕਤੂਬਰ (000) - ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਨਾਹੀ ਹੁਕਮ ਜਾਰੀ ਕਰਨ ਦੇ ਬਾਵਜ਼ੂਦ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਇੱਕ ਕਿਸਾਨ ਦੇ ਜ਼ਮੀਨੀ ਰਿਕਾਰਡ ਵਿੱਚ " ਰੈੱਡ ਐਂਟਰੀ " ਅਤੇ 2500 ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੈਦ ਜਲਾਲਪੁਰ (ਤਹਿਸੀਲ ਧਰਮਕੋਟ) ਵਿਖੇ ਇਕ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਹੈ। ਇਸ ਦੀ ਸੂਚਨਾ ਮਿਲਣ ਉੱਤੇ ਨੋਡਲ ਅਫ਼ਸਰ ਅਤੇ ਪਟਵਾਰੀ ਵੱਲੋਂ ਪੜਤਾਲ ਕੀਤੀ ਗਈ ਤਾਂ ਇਹ ਸੂਚਨਾ ਸੱਚ ਪਾਈ ਗਈ। ਜਿਸ ਉੱਤੇ ਅੱਗੇ ਕਾਰਵਾਈ ਕਰਦਿਆਂ ਉਸ ਖੇਤ ਦੀ ਮਾਲਕ ਸਿਬਾ ਵਿਧਵਾ ਪਿਆਰਾ ਸਿੰਘ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਮਾਲਕ ਔਰਤ, ਜੋ ਕਿ ਖੁਦ ਹੀ ਕਾਸ਼ਤਕਾਰ ਹੈ, ਨੂੰ 2500 ਰੁਪਏ ਵਾਤਾਵਰਣ ਨੂੰ ਪਲੀਤ ਕਰਨ ਦੇ ਦੋਸ਼ ਵਿੱਚ ਜ਼ੁਰਮਾਨਾ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਜਾਂ ਰਹਿੰਦ ਖੂਹੰਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਬਾ...
ਬੈਕਫਿੰਕੋ ਚੇਅਰਮੈਨ ਸੰਦੀਪ ਸੈਣੀ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਮੁਲਾਕਾਤ

ਬੈਕਫਿੰਕੋ ਚੇਅਰਮੈਨ ਸੰਦੀਪ ਸੈਣੀ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਮੁਲਾਕਾਤ

National, Politics, Punjab
ਚੰਡੀਗੜ੍ਹ, ਅਕਤੂਬਰ 9 ਬੈਕਫਿੰਕੋ (ਪੰਜਾਬ ਬੀ.ਸੀ. ਲੈਂਡ ਐਂਡ ਫਾਇਨੈਂਸ ਕਾਰਪੋਰੇਸ਼ਨ) ਦੇ ਚੇਅਰਮੈਨ ਸ੍ਰੀ ਸੰਦੀਪ ਸੈਣੀ ਵੱਲੋਂ ਅੱਜ ਚੰਡੀਗੜ੍ਹ ਵਿਖੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਬੈਕਫਿੰਕੋ ਵੱਲੋਂ ਸਮਾਜ ਦੇ ਪਿੱਛੜੇ ਵਰਗਾਂ, ਮਹਿਲਾਵਾਂ ਅਤੇ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸ੍ਰੀ ਸੈਣੀ ਨੇ ਮੰਤਰੀ ਨੂੰ ਦੱਸਿਆ ਕਿ ਬੈਕਫਿੰਕੋ ਦੇ ਯਤਨਾਂ ਨਾਲ ਹਜ਼ਾਰਾਂ ਕਿਸਾਨਾਂ, ਮਹਿਲਾਵਾਂ ਅਤੇ ਨੋਜਵਾਨਾਂ ਨੂੰ ਆਰਥਿਕ ਮਦਦ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੀ ਆਤਮਨਿਰਭਰਤਾ ਵਧਾਉਣ ਲਈ ਵੱਖ-ਵੱਖ ਤਕਨੀਕੀ ਅਤੇ ਫਾਇਨੈਂਸ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਨਵੀਂਆਂ ਯੋਜਨਾਵਾਂ ਨੂੰ ਅਮਲ ਵਿੱਚ ਲਿਆਉਣ ਤੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਮੰਤਰੀ ਡਾ. ਬਲਜੀਤ ਕੌਰ ਨੇ ਬੈਕਫਿੰਕੋ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਮੇਸ਼ਾਂ ਇਸ ਅਦਾਰੇ ਨੂੰ ਸਮਾਜ ਦੀ ਭਲਾਈ ਲਈ ਸਹਿਯੋਗ ਦੇਣ ਲਈ ਤਤਪਰ ਰਹੇਗੀ।...
ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਹੋਈ ਸਰਬਸੰਮਤੀ : ਡਿਪਟੀ ਕਮਿਸ਼ਨਰ

ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਹੋਈ ਸਰਬਸੰਮਤੀ : ਡਿਪਟੀ ਕਮਿਸ਼ਨਰ

National, Politics, Punjab
ਬਠਿੰਡਾ, 9 ਅਕਤੂਬਰ: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਸਰਬਸੰਮਤੀ ਹੋ ਗਈ ਹੈ। ਇਸ ਤੋਂ ਇਲਾਵਾ ਬਾਕੀ ਬਚਦੀਆਂ 281 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ 2024 ਨੂੰ ਵੋਟਿੰਗ ਹੋਵੇਗੀ। ਸਰਬਸੰਮਤੀ ਨਾਲ ਚੁਣੀਆਂ ਗਈਆਂ ਗ੍ਰਾਂਮ ਪੰਚਾਇਤਾਂ ਬਾਰੇ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕਾਂਗੜ, ਕੋਠੇ ਭਾਈਆ‌ਣਾ, ਅਕਲੀਆਂ ਖੁਰਦ, ਗੰਗਾ, ਕੋਠੇ ਕੌਰ ਸਿੰਘ ਵਾਲਾ, ਕੋਠੇ ਚੇਤ ਸਿੰਘ ਵਾਲਾ, ਭੋਖੜਾ ਖੁਰਦ, ਰਾਏਖਾਨਾ, ਥੰਮਣਗੜ੍ਹ, ਸੁੱਖਾ ਸਿੰਘ ਵਾਲਾ, ਮਾੜੀ, ਮਾਣਕਖਾਨਾ, ਮਾਨਸਾ ਕਲਾਂ, ਕੋਟਭਾਰਾ, ਕੋਠੇ ਗੋਬਿੰਦ ਨਗਰ, ਬੁਰਜ ਕਾਹਨ ਸਿੰਘ ਵਾਲਾ, ਸਿਧਾਣਾ, ਕਾਲੋਕੇ, ਹਿੰਮਤਪੁਰਾ, ਕੋਠੇ ਰੱਥੜੀਆਂ, ਭਾਈਰੂਪਾ ਖੁਰਦ, ਕੋਠੇ ਮੱਲੂਆਣਾ, ਢਪਾਲੀ ਖੁਰਦ, ਗਿੱਲ ਕਲਾਂ, ਮਾਨਸਾ ਖੁਰਦ, ਮੰਡੀ ਖੁਰਦ, ਡਿੱਖ, ਬੁੱਗਰਾਂ, ਪੱਕਾ ਖੁਰਦ, ਜਗਾ ਰਾਮ ਤੀਰਥ, ਬਹਿਮਣ ਜੱਸਾ ਸਿੰਘ, ਤੰਗਰਾਲੀ, ਜੰਬਰ ਬਸਤੀ, ਮਿਰਜੇਆਨਾ, ਮਾਨਵਾਲਾ ਉਰਫ ਕਿਸ਼ਨਗੜ੍ਹ, ਬੰਗੀਰਗੂ‌ ਅਤੇ ਪਿੰਡ ਸੁਖਲੱਧੀ ਵਿਖੇ ਸਰਬਸੰਮਤੀ ਨ...
ਕਿਸਾਨ ਸੁਪਰ ਐੱਸ.ਐੱਮ.ਐੱਸ. ਵਾਲੀ ਕੰਬਾਇਨ ਨਾਲ ਹੀ ਕਰਨ ਝੋਨੇ/ਬਾਸਮਤੀ ਦੀ ਵਾਢੀ : ਮੁੱਖ ਖੇਤੀਬਾੜੀ ਅਫ਼ਸਰ

ਕਿਸਾਨ ਸੁਪਰ ਐੱਸ.ਐੱਮ.ਐੱਸ. ਵਾਲੀ ਕੰਬਾਇਨ ਨਾਲ ਹੀ ਕਰਨ ਝੋਨੇ/ਬਾਸਮਤੀ ਦੀ ਵਾਢੀ : ਮੁੱਖ ਖੇਤੀਬਾੜੀ ਅਫ਼ਸਰ

National, Politics, Punjab
ਸ੍ਰੀ ਮੁਕਤਸਰ ਸਾਹਿਬ, 09 ਅਕਤੂਬਰ                ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਡਾ. ਗੁਰਨਾਮ ਸਿੰਘ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਕਿਸਾਨ ਝੋਨੇ/ਬਾਸਮਤੀ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲਈ ਫਸਲ ਦੀ ਕਟਾਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੇ ਯੰਤਰ ਸੁਪਰ ਐੱਸ.ਐੱਮ.ਐੱਸ. ਲਗਾ ਕੇ ਹੀ ਕਰਨ ਅਤੇ ਕੰਬਾਈਨ ਮਸ਼ੀਨਾਂ ਸਵੇਰੇ 10:00 ਵਜੇ ਤੋਂ ਸ਼ਾਮ 06:00 ਵਜੇ ਤੱਕ ਹੀ ਝੋਨੇ ਦੀ ਕਟਾਈ ਕਰਨ।               ਉਨ੍ਹਾਂ ਦੱਸਿਆ ਕਿ ਸੁਪਰ ਐੱਸ.ਐੱਮ.ਐੱਸ. ਯੰਤਰ ਸਵੈ-ਚਲਿਤ ਕੰਬਾਇਨ ਦੇ ਪਿੱਛੇ ਫਿੱਟ ਹੁੰਦਾ ਹੈ ਅਤੇ ਵਾਕਰਾਂ ਵਿੱਚ ਹੇਠਾਂ ਡਿੱਗਣ ਵਾਲੀ ਪਰਾਲੀ ਦਾ ਇਕਸਾਰ ਕੁਤਰਾ ਕਰਕੇ ਖੇਤ ਵਿੱਚ ਖਿਲਾਰਦਾ ਹੈ। ਸੁਪਰ ਐੱਸ.ਐੱਮ.ਐੱਸ ਦੀ ਵਰਤੋਂ ਉਪਰੰਤ ਕਣਕ ਬਿਜਾਈ ਵਾਲੀਆਂ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਅਤੇ ਡੀਜ਼ਲ ਦੀ ਖਪਤ ਘੱਟ ਹੁੰਦੀ ਹੈ।               ਉਨ੍ਹਾਂ ਕਿਹਾ ਕਿ ਸੁਪਰ ਐੱਸ.ਐੱਮ.ਐੱਸ. ਯੰਤਰ ਨੂੰ ...
ਦੀਵਾਨ ਟੋਡਰ ਮੱਲ ਹਵੇਲੀ ਨੂੰ ਵਿਰਾਸਤੀ ਦਿੱਖ ਦੇਣ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਜ਼ਰੂਰੀ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਦੀਵਾਨ ਟੋਡਰ ਮੱਲ ਹਵੇਲੀ ਨੂੰ ਵਿਰਾਸਤੀ ਦਿੱਖ ਦੇਣ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਜ਼ਰੂਰੀ: ਸਪੀਕਰ ਕੁਲਤਾਰ ਸਿੰਘ ਸੰਧਵਾਂ

National, Politics, Punjab
ਚੰਡੀਗੜ੍ਹ, 9 ਅਕਤੂਬਰ:   ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਦੋ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ ਮੁਗਲਾਂ ਦੇ ਹੁਕਮ ਦੀ ਨਾ-ਫ਼ਰਮਾਨੀ ਕਰਨ ਦੀ ਹਿੰਮਤ ਕਰਨ ਵਾਲੇ ਦੀਵਾਨ ਟੋਡਰ ਮੱਲ ਦੀ ਸ਼ਾਨਾਮੱਤੀ ਵਿਰਾਸਤ ਹੈ। ਖਸਤਾ ਹਾਲ ਦੀਵਾਨ ਟੋਡਰ ਮੱਲ ਹਵੇਲੀ ਸ੍ਰੀ ਫਤਿਹਗੜ੍ਹ ਸਾਹਿਬ, ਜਿਸ ਨੂੰ ਜਹਾਜ਼ ਹਵੇਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਸੰਭਾਲਣ ਅਤੇ ਵਿਰਾਸਤੀ ਦਿੱਖ ਦੇਣ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਜ਼ਰੂਰੀ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੀਟਿੰਗ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡਾ ਉਦੇਸ਼ ਸਿੱਖ ਪੰਥ ਦੀ ਮਹਾਨ ਵਿਰਾਸਤੀ ਇਮਾਰਤ ਨੂੰ ਸੰਭਾਲ ਕੇ ਕੌਮ ਨੂੰ ਸਮਰਪਿਤ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਜਾਣੂ ਹੋ ਸਕਣ ਅਤੇ ਆਪਣੇ ਇਤਿਹਾਸ ‘ਤੇ ਮਾਣ ਕਰ ਸਕਣ। ਉਨ੍ਹਾਂ ਨੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੀ ਇਸ ਸੱਚੇ ਤੇ ਸੁੱਚੇ ਕਾਰਜ ਨੂੰ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸ਼ੁੱਭ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (...
ਸਮਾਜ ਵਿੱਚੋਂ ਲੁੱਟਾਂ ਖੋਹਾਂ, ਚੋਰੀ ਤੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ : ਸਪੈਸ਼ਲ ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ

ਸਮਾਜ ਵਿੱਚੋਂ ਲੁੱਟਾਂ ਖੋਹਾਂ, ਚੋਰੀ ਤੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ : ਸਪੈਸ਼ਲ ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ

National, Politics, Punjab
ਲੁਧਿਆਣਾ, 09 ਅਕਤੂਬਰ (000) ਸਮਾਜ ਵਿੱਚੋਂ ਲੁੱਟਾਂ ਖੋਹਾਂ, ਚੋਰੀ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਵਾਸਤੇ ਡੀ.ਜੀ.ਪੀ. ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਕੈਸੋ (ਸਰਚ ਅਭਿਆਨ) ਮੁਹਿੰਮ ਤਹਿਤ ਬੁੱਧਵਾਰ ਨੂੰ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਸਪੈਸ਼ਲ ਡੀ.ਜੀ.ਪੀ, ਸੀ.ਏ.ਡੀ ਅਤੇ ਮਹਿਲਾ ਮਾਮਲੇ, ਪੰਜਾਬ ਦੀ ਅਗਵਾਈ ਵਿੱਚ ਲੁਧਿਆਣਾ ਦੇ ਸੰਵੇਦਨਸ਼ੀਲ ਇਲਾਕੇ ਜਿਨ੍ਹਾਂ ਵਿੱਚ ਬੱਸ ਅੱਡਾ, ਸੀ.ਆਰ.ਪੀ.ਐਫ ਕਲੋਨੀ ਦੁੱਗਰੀ, ਸੂਰਜ ਨਗਰ ਸ਼ਿਮਲਾਪੁਰੀ ਦੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਸ੍ਰੀ ਕੁਲਦੀਪ ਸਿੰਘ ਚਾਹਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਕਮਿਸ਼ਨਰੇਟ ਦੇ ਸੀਨੀਅਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ। ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਜਿਹੜਾ ਕੈਸੋ ਸਰਚ ਅਭਿਆਨ ਕਰ ਰਹੇ ਹਾਂ, ਉਸ ਦਾ ਮੰਤਵ ਲੋਕਾਂ ਦਾ ਪੁਲਿਸ ਪ੍ਰਤੀ ਭਰੋਸਾ ਵਧੇ ਅਤੇ ਲੋਕ ਜੁਰਮ ਪ੍ਰਤੀ ਜਾਗਰੂਕ ਹੋਣ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਪੁਲਿਸ ਦੀ ਮੌਜੂਦਗੀ ਨਹੀ ਹੁੰਦੀ ਅਤੇ ਇੱ...

ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ, 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਕਾਬੂ

National, Politics, Punjab
ਚੰਡੀਗੜ੍ਹ/ਅੰਮ੍ਰਿਤਸਰ, 9 ਅਕਤੂਬਰ: ਸੂਬੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਜੰਗ ਦੌਰਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕਾਂ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 5 ਕਿਲੋ ਹੈਰੋਇਨ ਅਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਰੋੜਾਂਵਾਲੀ, ਜ਼ਿਲ੍ਹਾ ਅੰਮ੍ਰਿਤਸਰ ਅਤੇ ਜੋਤਾ ਸਿੰਘ ਵਾਸੀ ਪਿੰਡ ਚੜਤੇਵਾਲੀ, ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜੋਤਾ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਕਿਸਤਾਨ ਅਧਾਰਿਤ ਨਸ਼ਾ ਤਸਕਰਾਂ, ਜੋ ਸਰਹੱਦ ਪਾਰੋਂ ਡਰੋਨ ਜ਼ਰੀਏ ਨਸ਼ਿਆਂ ਦੀ ਸਪਲਾਈ ਕਰਦੇ ਹਨ, ਦੇ ਸਿੱਧੇ ਸੰਪਰਕ ਵਿੱਚ ਹਨ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਦੀ ਤਕਨੀਕੀ ਢੰਗ ਨਾ...
ਰਾਜ ਵਿੱਚ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਵਿਰੁੱਧ ਹੋਵੇਗੀ ਸਖਤ ਕਾਰਵਾਈ- ਡਾ. ਅਰੋੜਾ

ਰਾਜ ਵਿੱਚ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਵਿਰੁੱਧ ਹੋਵੇਗੀ ਸਖਤ ਕਾਰਵਾਈ- ਡਾ. ਅਰੋੜਾ

National, Politics, Punjab
ਫਰੀਦਕੋਟ 9 ਅਕਤੂਬਰ, ਪੰਜਾਬ ਪੁਲਿਸ ਵੱਲੋਂ ਨਸ਼ਿਆਂ, ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਏ ਜਾ ਰਹੇ ਵਿਸ਼ੇਸ਼ ਜਾਂਚ ਅਭਿਆਨ (ਕਾਸੋ) ਤਹਿਤ ਫਰੀਦਕੋਟ ਪੁਲਿਸ ਵੱਲੋਂ ਸਮੁੱਚੇ ਜਿਲ੍ਹੇ ਵਿੱਚ ਕਾਸੋ ਅਭਿਆਨ ਚਲਾਇਆ ਗਿਆ, ਜਿਸ ਦੀ ਅਗਵਾਈ ਏ.ਡੀ.ਜੀ.ਪੀ. ਹਿਊਮਨ ਰਾਈਟਜ਼ ਡਾ. ਨਰੇਸ਼ ਕੁਮਾਰ ਅਰੋੜਾ ਵੱਲੋਂ ਕੀਤੀ ਗਈ। ਇਸ ਮੌਕੇ ਡੀ.ਆਈ.ਜੀ ਫਰੀਦਕੋਟ ਰੇਂਜ ਸ੍ਰੀ ਅਸ਼ਵਨੀ ਕੁਮਾਰ ਅਤੇ ਐਸ.ਐਸ.ਪੀ ਡਾ. ਪ੍ਰਗਿੱਆ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਏ.ਡੀ.ਜੀ.ਪੀ. ਡਾ. ਨਰੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੇ ਆਦੇਸ਼ਾਂ ਤੇ ਮਾੜੇ ਅਨਸਰਾਂ ਖਿਲਾਫ ਵੱਖ ਵੱਖ ਥਾਵਾਂ ਜਿੰਨਾਂ ਵਿੱਚ ਹਾਟਸਪੋਟ ਥਾਵਾਂ ਨੂੰ ਪਛਾਣ ਕੇ ਨਾਕਾਬੰਦੀ ਅਤੇ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਇਸ ਨਾਲ ਜਿੱਥੇ ਲੋਕਾਂ ਵਿਚ ਪੁਲਿਸ ਵੱਲੋਂ ਕੀਤੇ ਜਾਂਦੇ ਕੰਮਾਂ ਬਾਰੇ ਪਾਰਦਰਸ਼ਤਾ ਪੈਦਾ ਹੁੰਦੀ ਹੈ, ਉੱਥੇ ਹੀ ਉਨ੍ਹਾਂ ਵਿੱਚ ਮਾੜੇ ਅਨਸਰਾਂ ਖਿਲਾਫ ਡਰ ਅਤੇ ਭੈਅ ਵੀ ਖਤਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਰਾਜ ਦੇ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ ਕੰਮ ਕਰਦੀ ਹੈ ਅਤੇ ਪੁਲਿਸ ਕੋਲ ਜੋ ਸ਼ਿਕਾਇਤਾਂ ...
ਸਿਵਲ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ

ਸਿਵਲ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ

National, Politics, Punjab
ਫਰੀਦਕੋਟ 9 ਅਕਤੂਬਰ(       ) ਸਿਵਲ ਸਰਜਨ ਫਰੀਦਕੋਟ ਡਾ.ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਡਾ.ਪਰਮਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੋਕੇ ਡਾ.ਜੀਵਨਜੋਤ , ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ,ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਅਤੇ ਆਰ.ਐਮ.ਐਨ.ਸੀ.ਐਚ ਕੌਂਸਲਰ ਲਵਲੀ ਚਾਵਲਾ ਨੇ ਹਾਜਰ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗਰਭਵਤੀ ਔਰਤਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਕੇਅਰ ਕੰਪੈਂਨੀਅਨ ਪ੍ਰੋਗਰਾਮ ਬਾਰੇ ਵਿਸਥਾਰ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਗਰਭ ਅਵੱਸਥਾ ਦੌਰਾਨ ਖਤਰੇ ਦੇ ਚਿੰਨ੍ਹਾਂ ਅਤੇ ਨਿਯਮਿਤ ਜਾਂਚ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ।ਸਿਹਤ ਅਧਿਕਾਰੀਆਂ ਨੇ ਹਰ ਬੁੱਧਵਾਰ ਮਨਾਏ ਜਾਂਦੇ ਵਿਸ਼ੇਸ਼ ...