ਖਰੜ ਵਿਖੇ ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਜੋੜ ਰਹੀ ਹੈ ਜੀਵਨ ਦੇ ਸਿਹਤਮੰਦ ਤੌਰ-ਤਰੀਕਿਆਂ ਨਾਲ
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 16 ਅਕਤੂਬਰ, 2024:
ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ’ਚ ਵੱਖ-ਵੱਖ ਥਾਂਈਂ ਲਾਈਆਂ ਜਾ ਰਹੀਆਂ ਮੁਫ਼ਤ ਯੋਗਾ ਕਲਾਸਾਂ ਆਮ ਲੋਕਾਂ ਨੂੰ ਜੀਵਨ ਦੇ ਸਿਹਤਮੰਦ ਤੌਰ-ਤਰੀਕਿਆਂ ਨਾਲ ਜੋੜਨ ’ਚ ਸਹਾਈ ਹੋ ਰਹੇ ਹਨ।
ਸੀ ਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਨੋਡਲ ਅਫ਼ਸਰ ਟੀ ਬੈਨਿਥ (ਕਮਿਸ਼ਨਰ, ਐੰ ਸੀ ਮੋਹਾਲੀ) ਅਨੁਸਾਰ ਜ਼ਿਲ੍ਹੇ ’ਚ ਆਮ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੀ ਐਮ ਦੀ ਯੋਗਸ਼ਾਲਾ ਤਹਿਤ ਪੰਜਾਬ ਸਰਕਾਰ ਵੱਲੋਂ ਹਰ ਸ਼ਹਿਰ ’ਚ ਯੋਗਾ ਰਾਹੀਂ ਤੰਦਰੁਸਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਮੁੰਡੀ ਖਰੜ ਵਿਖੇ ਯੋਗਾ ਕਲਾਸਾਂ ਲਾ ਰਹੀ ਟ੍ਰੇਨਰ ਹਰਮੀਤ ਕੌਰ ਦਾ ਕਹਿਣਾ ਹੈ ਕਿ ਖੁਦ ਯੋਗਾ ਵਿੱਚ ਮਾਸਟਰ ਡਿਗਰੀ ਹੋਣ ਕਾਰਨ, ਉਹ ਆਪਣੇ ਤਜਰਬੇ ਲੋਕਾਂ ਨਾਲ ਸਾਂਝੇ ਕਰਕੇ, ਉਨ੍ਹਾਂ ਨੂੰ ਯੋਗਾ ਕਲਾਸਾਂ ਲਾਉਣ ਅਤੇ ਕਿਹੜੇ ਆਸਣ, ਕਿਸ ਸਰੀਰਕ ਬਿਮਾਰੀ ਤੋਂ ਨਿਜਾਤ ਦਿਵਾ ਸਕਦੇ ਹਨ, ਬਾਰੇ ਦੱਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਜਦੋਂ ਇੱਕ-ਦੋ ਕਲਾਸਾਂ ਲਾ ਲੈਂਦੇ ਹਨ ਤਾਂ ਉਸ ਤੋਂ ਬਾਅਦ, ਉਹ ...







