ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਮੋਗਾ ਦੇ ਸਹਿਯੋਗ ਨਾਲ ਐੱਸ. ਡੀ ਕਾਲਜ ਫ਼ਾਰ ਵੋਮੈਨ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
ਮੋਗਾ, 5 ਸਤੰਬਰ
ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ–ਕਮ–ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਐੱਸ.ਡੀ ਕਾਲਜ ਫਾਰ ਵੋਮੈਨ ਮੋਗਾ ਦੀ ਇੰਟਰਨਲ ਕੰਮਪਲੇਂਟ ਕਮੇਟੀ-ਕਮ-ਵਿਜੀਲੈਂਸ ਸੈੱਲ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਮੋਗਾ ਦੇ ਸਹਿਯੋਗ ਨਾਲ ਆਧਿਆਪਕ ਦਿਵਸ ਨੂੰ ਸਮਰਪਿਤ ਜਾਗਰੂਕ ਪ੍ਰੋਗਰਾਮ ਦਾ ਆਯੋਜਨ ਕੀਤਾ। ਕਾਲਜ ਪ੍ਰਿੰਸੀਪਲ ਡਾ.ਨੀਨਾ ਅਨੇਜਾ ਨੇ ਆਧਿਆਪਕ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਆਧਿਆਪਕ ਵਰਗ ਆਪਣੇ ਆਪ ਵਿੱਚ ਇੱਕ ਪਰਉਪਕਾਰੀ ਸੰਸਥਾ ਹੈ ਆਧਿਆਪਕ ਦਿਵਸ ਹਰ ਵਰ੍ਹੇ ਮਹਾਨ ਸਿੱਖਿਅਕ ਅਤੇ ਫਿਲਾਸਫਰ ਸਰਵਪੱਲੀ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਤੇ 5 ਸਤੰਬਰ ਨੂੰ ਮਨਾਇਆ ਜਾਂਦਾ ਹੈ।
ਇਸ ਜਾਗਰੂਕਤਾ ਪ੍ਰੋਗਰਾਮ ਦੇ ਮੁਖ ਮਹਿਮਾਨ ਮਾਣਯੋਗ ਮੈਡਮ ਕਿਰਨ ਜਯੋਤੀ ਸਿਵਲ ਜੱਜ (ਸੀਨੀਅਰ ਡਵੀਜਨ)/ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਤੇ ਮੁਖ ਬੁਲਾਰੇ ਨੈਸ਼ਨਲ ਐਵਾਰਡੀ ਸ੍ਰੀ ਰਾਜੇਸ਼ ਸ਼ਰਮਾ ਪੈਨਲ ਐਡਵੋਕੇਟ ਸਨ। ਮਿਸ਼ਿਜ ਰਮਨਪ੍ਰੀਤ ਕੌਰ ਨੇ ਸਾਰਿਆ ਨੂੰ ਰਸਮੀ ਤੌਰ ਤੇ ਜੀ ਆਇਆਂ ਆਖਿਆ। ਮੁਖ ਬੁਲਾਰੇ ਨੇ ...








