32ਵੀਂ ਬਾਸਕਟ-ਬਾਲ ਚੈਂਪੀਅਨਸ਼ਿਪ ਵਿੱਚ ਪਟਨਾ ਨੇ ਮਾਰੀ ਬਾਜੀ
ਫਿਰੋਜ਼ਪੁਰ 14 ਸਤੰਬਰ () 11 ਤੋਂ 13 ਸਤੰਬਰ ਤੱਕ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਾਹੀਆਂ ਵਾਲਾ ਕਲਾ, ਫਿਰੋਜ਼ਪੁਰ ਵਿਖ਼ੇ ਕਰਵਾਈ ਗਈ 32ਵੀਂ ਐਨ.ਵੀ.ਐਸ. ਨੈਸ਼ਨਲ ਲੈਵਲ ਬਾਸਕਟ-ਬਾਲ ਚੈਂਪੀਅਨਸ਼ਿਪ ਵਿੱਚ ਪਟਨਾ ਖੇਤਰ ਦੀ ਟੀਮ ਦਾ ਪੂਰਾ ਦੱਬਦਬਾ ਰਿਹਾ| ਇਸ ਖੇਡ ਮੁਕਾਬਲੇ ਵਿੱਚ ਦਨੇਸ਼ਵਰ(ਸ਼ਿਲੌਂਗ), ਸ਼ਿਆਮਲੀ (ਪਟਨਾ),ਅਮਨ (ਚੰਡੀਗੜ੍ਹ), ਜਯੋਤੀ (ਚੰਡੀਗੜ੍ਹ),ਸੁਸ਼ਾਂਤ (ਪਟਨਾ) ਆਂਚਲ (ਚੰਡੀਗੜ੍ਹ) ਦਾ ਖੇਡ ਪ੍ਰਦਰਸ਼ਨ ਖਿੱਚ ਦਾ ਕੇਂਦਰ ਰਿਹਾ|
ਇਸ ਮੁਕਾਬਲਿਆਂ ਦੇ ਇਨਾਮ ਵੰਡ ਸਮਰੋਹ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ (ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਤੇ ਫੂਡ ਪ੍ਰੋਸੈਸਿੰਗ ਵਿਭਾਗ) ਸ. ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਖਿਡਾਰੀਆਂ ਦੀ ਹੌਂਸਲਾਅਫ਼ਜਾਈ ਕੀਤੀ ਅਤੇ ਉਨਾਂ ਨੂੰ ਸਨਮਾਨਿਤ ਵੀਂ ਕੀਤਾ| ਉਨਾ ਖਿਡਾਰੀਆਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਆਪਣੇ ਅਖਤਿਆਰੀ ਫੰਡ ਵਿੱਚੋਂ ਸਕੂਲ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ| ਇਸ ਮੌਕੇ ਵਿਧਾਇਕ ਜੀਰਾ ਸ਼੍ਰੀ ਨਰੇਸ਼ ਕਟਾਰੀਆ ਅਤੇ ਸਹਾਇਕ ਕਮਿਸ਼ਨਰ ਡੀ.ਡੀ ਸ਼ਰਮਾ ਐਨ.ਵੀ.ਐਸ ਰੀਜ਼ਨਲ ਦਫਤਰ ਚ...








