ਡਿਪਟੀ ਕਮਿਸ਼ਨਰ ਵੱਲੋਂ ਪਿੰਡ ਰੂੜੇਕੇ ਅਤੇ ਧੌਲਾ ਵਿਖੇ ਕਿਸਾਨ ਮਿਲਣੀ
ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਹੀ ਉਸਦਾ ਪ੍ਰਬੰਧਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਇਸ ਗੱਲ ਦਾ ਪ੍ਰਗਟਾਵਾ ਅੱਜ ਰੂੜੇਕੇ ਅਤੇ ਧੌਲਾ ਪਿੰਡਾਂ ਵਿਖੇ ਕਿਸਾਨਾਂ ਵੀਰਾਂ ਨਾਲ ਮਿਲਣੀ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਲਈ ਪਰਾਲੀ ਪ੍ਰਬੰਧਨ ਲਈ ਹੁਣ ਤੱਕ 14 ਡੰਪਿੰਗ ਸਥਾਨਾਂ ਦੀ ਚੋਣ ਕਰ ਲਈ ਗਈ ਹੈ ਜਿੱਥੇ ਕਿਸਾਨ ਵੀਰ ਆਪਣੀ ਪਰਾਲੀ ਸੰਭਾਲ ਸੱਕਦੇ ਹਨ। ਇਨ੍ਹਾਂ 'ਚ ਪਿੰਡ ਚੰਨਣਵਾਲ, ਹੰਡਿਆਇਆ, ਤਾਜੋਕੇ, ਰੂੜੇਕੇ ਖੁਰਦ, ਹਰੀਗੜ, ਕੋਟਦੂਨਾ, ਧੌਲਾ, ਗਿੱਲ ਕੋਠੇ (ਸਹਿਣਾ), ਭਦੌੜ, ਗਹਿਲ, ਭੈਣੀ ਜੱਸਾ, ਨਾਈਵਾਲਾ ਰੋਡ, ਜੋਗਾ ਜ਼ਿਲ੍ਹਾ ਮਾਨਸਾ (ਬਰਨਾਲਾ ਤੋਂ 10 ਕਿਲੋਮੀਟਰ) ਅਤੇ ਪੰਜਗਰਾਂਈ ਜ਼ਿਲ੍ਹਾ ਸੰਗਰੂਰ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਵੀਰ ਆਪਣੀ ਲੋੜ ਅਨੁਸਾਰ ਇਨ੍ਹਾਂ ਥਾਵਾਂ ਉੱਤੇ ਪਰਾਲੀ ਦੀਆਂ ਪੰਡਾਂ ਸੰਭਾਲ ਸੱਕਦੇ ਹਨ । ਇਨ੍ਹਾਂ ਥਾਵਾਂ ਉੱਤੇ ਪਰਾਲੀ ਸੰਭਾਲਣ ਲਈ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਖੇਤੀਬਾੜੀ ਵਿਭਾਗ ਨਾ...








