ਚੰਡੀਗੜ੍ਹ ਮੇਅਰ ਚੋਣਾਂ ਅੱਜ ਸਖਤ ਸੁਰੱਖਿਆ ਵਿਚ ਸੰਪੰਨ ਹੋਈਆਂ, ਨਤੀਜਿਆਂ ਵਿਚ ਭਾਜਪਾ ਦੀ ਜਿੱਤ ਦੇ ਬਾਅਦ I.N.D.I.A ਗਠਜੋੜ ਤੇ ਭਾਜਪਾ ਫਿਰ ਤੋਂ ਆਹਮੋ-ਸਾਹਮਣੇ ਆ ਗਏ ਹਨ ਤੇ ਦੋਵਾਂ ਵਿਚ ਘਮਾਸਾਨ ਮਚ ਗਿਆ ਹੈ,ਭਾਜਪਾ ਦੀ ਜਿੱਤ ਮਗਰੋਂ ਸਾਂਸਦ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕੀਤੀ,ਸਾਂਸਦ ਰਾਘਵ ਚੱਢਾ ਨੇ ਭਾਜਪਾ ‘ਤੇ ਗੰਭੀਰ ਦੋਸ਼ ਲਗਾਏ ਹਨ,ਉਨ੍ਹਾਂ ਕਿਹਾ ਕਿ ਫਰਜ਼ੀਵਾੜੇ ਨਾਲ ਹੋਈ ਜਿੱਤ ਕੋਈ ਮਾਇਨੇ ਨਹੀਂ ਰੱਖਦੀ,ਰਾਘਵ ਚੱਢਾ ਨੇ ਚੋਣਾਂ ਨੂੰ ਦੁਬਾਰਾ ਤੋਂ ਕਰਾਉਣ ਦਾ ਪ੍ਰਸਤਾਵ ਰੱਖਿਆ,ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਮੇਅਰ ਦੀਆਂ ਚੋਣਾਂ ਵਿਚ 20 ਵੋਟ ਇੰਡੀਆ ਗਠਜੋੜ ਕੋਲ ਸਨ ਤੇ ਸਿਰਫ 16 ਵੋਟ ਭਾਜਪਾ ਕੋਲ ਸਨ।
ਜਿਸ ਕਾਰਨ ਆਮ ਆਦਮੀ ਪਾਰਟੀ (Aam Aadmi Party) ਤੇ ਕਾਂਗਰਸੀ ਗਠਜੋੜ ਦਾ ਜਿੱਤਣਾ ਤੈਅ ਸੀ ਪਰ ਸਾਜ਼ਿਸ਼ਾਂ ਰਚੀਆਂ ਗਈਆਂ,18 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਵਿਚ ਪ੍ਰੀਜਾਈਡਿੰਗ ਅਫਸਰ (Presiding Officer) ਨੂੰ ਬੀਮਾਰ ਕਰਕੇ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਤਾਂ ਕਿ ਉਸ ਦਿਨ ਚੋਣਾਂ ਨਾ ਹੋਣ ਤੇ ਇਸ ਤੋਂ ਬਾਅਦ ਹਾਈਕੋਰਟ ਵੱਲੋਂ ਨਵੀਂ ਤਰੀਕ ਆਈ,ਅੱਜ ਚੋਣਾਂ ਵਿਚ ਜਦੋਂ ਵੋਟਿੰਗ ਖਤਮ ਹੋਈ ਤੇ ਗਿਣਤੀ ਦੀ ਵਾਰੀ ਆਈ ਤਾਂ ਭਾਜਪਾ ਦੇ ਪ੍ਰੀਜਾਈਡਿੰਗ ਅਫਸਰ ਨੇ ਕਿਸੇ ਵੀ ਪਾਰਟੀ ਦੇ ਇਲੈਕਸ਼ਨ ਏਜੰਟ ਨੂੰ ਅੱਗੇ ਨਹੀਂ ਆਉਣ ਦਿੱਤਾ ਜਦੋਂ ਕਿ ਇਸ ਤੋਂ ਪਹਿਲਾਂ ਜਦੋਂ ਵੀ ਵੋਟਾਂ ਦੀ ਗਿਣਤੀ ਹੁੰਦੀ ਹੈ।
ਤਾਂ ਇਲੈਕਸ਼ਨ ਏਜੰਟ ਸਾਰੀਆਂ ਪਾਰਟੀਆਂ ਦੇ ਆਪਣੀਆਂ ਅੱਖਾਂ ਸਾਹਮਣੇ ਕਾਊਂਟਿੰਗ ਟੇਬਲ ਉਤੇ ਖੜ੍ਹੇ ਹੋ ਕੇ ਗਿਣਤੀ ਕਰਵਾਉਂਦੇ ਹਨ ਪਰ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਏਜੰਟ ਨੂੰ ਖੜ੍ਹਾ ਨਹੀਂ ਹੋਣ ਦਿੱਤਾ ਗਿਆ,ਭਾਜਪਾ ਦੇ ਪ੍ਰੀਜਾਈਡਿੰਗ ਅਧਿਕਾਰੀ ਨੇ ਆਪਣੇ ਪੈਨ ਨਾਲ ਬੈਲਟ ਪੇਪਰ ‘ਤੇ ਸਿਆਹੀ ਲਗਾ-ਲਗਾ ਕੇ ਬੈਲਟ ਪੇਪਰ ਨੂੰ Invalid ਕੀਤਾ ਤੇ ਫਿਰ ਵੋਟਾਂ ਦੀ ਗਿਣਤੀ ਵਿਚ ਸਾਰਿਆਂ ਨੂੰ ਇਨਵੈਲਿਡ ਘੋਸ਼ਿਤ ਕੀਤਾ।
ਪਹਿਲੀ ਵਾਰ ਕੁੱਲ 36 ਵੋਟਾਂ ‘ਚੋਂ 8 ਵੋਟ Invalid ਘੋਸ਼ਿਤ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਸਾਨੂੰ 12 ਵੋਟਾਂ ਪਈਆਂ ਤੇ 8 ਵੋਟਾਂ Invali ਐਲਾਨਿਆ ਗਿਆ ਤੇ ਭਾਜਪਾ ਦਾ ਇਕ ਵੀ ਵੋਟ Invalid ਨਹੀਂ ਐਲਾਨਿਆ ਗਿਆ, ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਜਦੋਂ ਕਿਸੇ ਵੀ ਵੋਟ ਨੂੰ Invalid ਐਲਾਨਿਆ ਜਾਂਦਾ ਹੈ ਤਾਂ ਉਸ ਨੂੰ ਦੋਵੇਂ ਪਾਰਟੀਆਂ ਦੇ ਕਾਊਟਿੰਗ ਏਜੰਟ ਨੂੰ ਦਿਖਾਇਆ ਜਾਂਦਾ ਹੈ ਤੇ ਫਿਰ ਉਸ ਦੀ ਸਹਿਮਤੀ ਲਈ ਜਾਂਦੀ ਹੈ ਪਰ ਅੱਜ ਅਜਿਹਾ ਨਹੀਂ ਹੋਇਆ।