Saturday, March 14
Shadow

ਪਹਿਲੇ ਦਿਨ ਜ਼ਰੂਰੀ ਸੇਵਾਵਾਂ ਦੇ 27 ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ

ਅੰਮ੍ਰਿਤਸਰ 27 ਮਈ 2024–

ਲੋਕ ਸਭਾ ਦੀਆਂ ਆਮ ਚੋਣਾਂ ਸਬੰਧੀ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਵੋਟਰਾਂ ਲਈ ਪੋਸਟਲ ਬੈਲਟ ਦੀ ਜੋ ਸਹੂਲਤ ਦਿੱਈ ਗਈ ਹੈਉਹ  28 ਮਈ ਤੱਕ ਕਮਰਾ ਨੰਬਰ 104, ਪਹਿਲੀ ਮੰਜਿਲਜਿਲ੍ਹਾ ਪਬ੍ਰੰਧਕੀ ਕੰਪਲੈਕਸਅੰਮ੍ਰਿਤਸਰ ਵਿਖੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੀ.ਵੀ.ਸੀ. (ਪੋਸਟਲ ਵੋਟਿੰਗ ਸੈਂਟਰਵਿੱਚ ਵੋਟ ਪਾ ਸਕਦੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਰਿਟਰਨਿੰਗ ਅਫਸਰ  ਅੰਮ੍ਰਿਤਸਰ ਲੋਕ ਸਭਾ ਹਲਕਾਕਮਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਉਕਤ ਸ੍ਰੇਣੀ ਵਿੱਚ 127 ਵੋਟਰਾਂ ਨੇ ਆਪਣੇ ਨਾਮ ਦਰਜ਼ ਕਰਵਾਏ ਸਨਜਿਨਾਂ ਵਿਚੋਂ ਅੱਜ ਪਹਿਲੇ ਦਿਨ 27 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ ਇਸ ਮੌਕੇ ਸ੍ਰੀ ਸਰਤਾਜ ਸਿੰਘਜਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰਅੰਮ੍ਰਿਤਸਰ ਜੋ ਕਿ ਬਤੌਰ ਇੰਨਚਾਰਜਪੋਸਟਲ ਵੋਟਿੰਗ ਸੈਂਟਰ ਵਿਖੇ ਨਿਯੁਕਤ ਹਨ ਨੇ ਇਨਾਂ ਸ੍ਰੇਣੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 27 ਮਈ ਤੱਕ ਨਿਰਧਾਰਤ ਸਮੇਂ ਦੇ ਅੰਦਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ

Leave a Reply

Your email address will not be published. Required fields are marked *