ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਤਰਨਤਾਰਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਰਮੀ ਦੇ ਰਿਕਾਰਡ ਦਫ਼ਤਰ ਦਾ ਸਿਖਲਾਈ ਰੈਜੀਮੈਂਟ ਸੈਂਟਰ ਵੱਲੋਂ ਯੂਨਿਟ 12 ਸਿੱਖ ਲਾਈਟ ਇਨਫੈਨਟਰੀ ਦੀ ਟੀਮ ਭੇਜੀ ਗਈ ਹੈ ਜਿਸ ਨਾਲ ਸੰਬੰਧਿਤ ਸਾਬਕਾ ਸੈਨਿਕਾਂ,ਵੀਰ ਨਾਰੀਆਂ,ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਇਹਨਾਂ ਦੇ ਆਸ਼ਰਿਤਾਂ ਦੀਆਂ ਪੈਨਸ਼ਨ ਨਾਲ ਸੰਬੰਧਿਤ ਪਾਰਟ ਟੂ ਆਰਡਰ,ਪਤਾ ਬਦਲੀ,ਸਪਰਸ਼,ਮੁਸ਼ਕਲਾਂ ਅਤੇ ਸ਼ਿਕਾਇਤਾਂ ਸੁਣਨ ਲਈ ਤੇ ਉਹਨਾਂ ਦੇ ਨਿਪਟਾਰੇ ਲਈ 9 ਅਪ੍ਰੈਲ ਤੋਂ 12 ਅਪ੍ਰੈਲ 2024 ਤੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਤਰਨਤਾਰਨ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਦੀ 9 ਅਪ੍ਰੈਲ 2024 ਤੋਂ ਸ਼ੁਰੂਅਤ ਹੋਵੇਗੀ ਅਤੇ 12 ਅਪ੍ਰੈਲ ਤੱਕ ਸ਼ਿਕਾਇਤਾਂ ਸਬੰਧੀ ਕੈਂਪ ਲਗਾਇਆ ਜਾਵੇਗਾ । ਇਸ ਤਰਾਂ ਜ਼ਿਲ੍ਹਾ ਤਰਨਤਾਰਨ ਦੇ ਸਿੱਖ ਲਾਈਟ ਇਨਫੈਨਟਰੀ ਦੇ ਸਾਬਕਾ ਸੈਨਿਕਾਂ, ਵਿਧਵਾਵਾਂ , ਵੀਰ ਨਾਰੀਆਂ ਅਤੇ ਉੱਨਾਂ ਦੇ ਆਸ਼ਰਿਤਾਂ ਨੂੰ ਕੈਂਪ ਵਿੱਚ ਆਪਣੀਆਂ ਮੁਸ਼ਕਲਾਂ ਤੇ ਉਨ੍ਹਾਂ ਦਾ ਨਿਪਟਾਰਾ ਕਰਵਾਉਣ ਲਈ ਸੱਦਾ ਦਿੱਤਾ ਹੈ ।