Thursday, March 12
Shadow

ਯੁਵਾ ਸੰਗਮ ਪ੍ਰੋਗਰਾਮ ਅਧੀਨ ਪੰਜਾਬ ਦੌਰੇ ‘ਤੇ ਆਏ ਝਾਰਖੰਡ ਦੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ 11 ਮਾਰਚ, — ਭਾਰਤ ਸਰਕਾਰ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ਯੁਵਾ ਸੰਗਮ’ ਪ੍ਰੋਗਰਾਮ ਤਹਿਤ ਝਾਰਖੰਡ ਤੋਂ ਪੰਜਾਬ ਦੀ ਇੱਕ ਹਫ਼ਤੇ (9-14 ਮਾਰਚ, 2024 ਤੱਕ ) ਦੀ ਵਿਦਿਅਕ ਅਤੇ ਸਭਿਆਚਾਰਕ ਯਾਤਰਾ ਤੇ ਆਈ  51-ਮੈਂਬਰੀ ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਆਯੋਜਿਤ ਆਪਣੇ ਦੌਰੇ ਅਧੀਨ ਬਠਿੰਡਾਫਿਰੋਜ਼ਪੁਰਅਤੇ ਅੰਮ੍ਰਿਤਸਰ ਦੀ ਯਾਤਰਾ ਦੌਰਾਨ ਸਿੱਖ ਧਰਮ ਦੇ ਸ਼ਾਨਦਾਰ ਇਤਿਹਾਸ ਅਤੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਬਾਰੇ ਜਾਣਿਆ।

 

ਝਾਰਖੰਡ ਦੇ ਵਿਦਿਆਰਥੀ ਨੁਮਾਇੰਦੇ 9 ਮਾਰਚ, 2024 ਦੀ ਸਵੇਰ ਨੂੰ ਪੰਜਾਬ ਪਹੁੰਚੇ। ਪੰਜਾਬ ਕੇਂਦਰੀ ਯੂਨੀਵਰਸਿਟੀਬਠਿੰਡਾ (ਸੀਯੂਪੀਬੀ) ਵਿਖੇ ਪਹੁੰਚਣ ਤੇ ਝਾਰਖੰਡ ਦੇ ਨੌਜਵਾਨ ਡੈਲੀਗੇਟਾਂ ਦਾ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ ਅਤੇ ਯੂਨੀਵਰਸਿਟੀ ਪਰਿਵਾਰ ਵੱਲੋਂ ਰਵਾਇਤੀ ਪੰਜਾਬੀ ਸੰਗੀਤ ਨਾਲ ਸਵਾਗਤ ਕੀਤਾ ਗਿਆ। ਯਾਤਰਾ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਇਤਿਹਾਸਕ ਕਿਲਾ ਮੁਬਾਰਕ ਅਤੇ ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ। ਅਗਲੇ ਦਿਨ ਯੁਵਾ ਸੰਗਮ ਝਾਰਖੰਡ ਦੇ ਨੁਮਾਇੰਦਿਆਂ ਨੇ ਕੌਮੀ ਸ਼ਹੀਦੀ ਸਮਾਰਕਹੁਸੈਨੀਵਾਲਾ ਬਾਰਡਰ ਵਿਖੇ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ।

 

 

 

ਦੌਰੇ ਦੇ ਤੀਜੇ ਦਿਨ ਝਾਰਖੰਡ ਦੇ ਨੌਜਵਾਨ ਨੁਮਾਇੰਦਿਆਂ ਨੇ ਜਲਿਆਂਵਾਲਾ ਬਾਗ਼ ਦਾ ਦੌਰਾ ਕੀਤਾ ਅਤੇ ਮਾਤ੍ਰਭੂਮੀ ਦੇ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸੁਤੰਤਰਤਾ ਸੰਗਰਾਮੀਆਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਕੀਰਤਨ ਸਰਵਣ ਕੀਤਾ। ਵਿਦਿਆਰਥੀਆਂ ਨੇ ਜਾਤ-ਪਾਤ ਅਤੇ ਰੰਗਾਂ ਦੇ ਭੇਦਭਾਵ ਦੀਆਂ ਬੰਧਨਾਂ ਨੂੰ ਤੋੜਦਿਆਂ ਪੰਜਾਬ ਦੇ ਆਪਣੇ ਦੋਸਤਾਂ ਨਾਲ ਜ਼ਮੀਨ ਤੇ ਬੈਠ ਕੇ ਲੰਗਰ ਛਕਿਆ। ਇਸ ਤੋਂ ਬਾਅਦ ਸ਼ਾਮ ਨੂੰ ਝਾਰਖੰਡ ਦੇ ਵਿਦਿਆਰਥੀਆਂ ਨੇ ਅਟਾਰੀ-ਵਾਹਗਾ ਸਰਹੱਦ ਦੀ ਯਾਤਰਾ ਕੀਤੀ ਅਤੇ ਰੀਟਰੀਟ ਸਮਾਰੋਹ ਵਿੱਚ ਹਿੱਸਾ ਲਿਆ। ਸ਼ਾਨਦਾਰ ਰੀਟਰੀਟ ਸਮਾਰੋਹ ਵਿੱਚ  ਨੌਜਵਾਨ ਵਿਦਿਆਰਥੀਆਂ ਵਿੱਚ ਆਪਸੀ ਭਾਈਚਾਰੇ ਅਤੇ ਦੇਸ਼ ਭਗਤੀ ਦੀ ਭਾਵਨਾ ਪ੍ਰਫੁੱਲਤ ਹੋਈ। ਇਸ ਦੌਰੇ ਦੌਰਾਨ ਝਾਰਖੰਡ ਦੇ ਨੌਜਵਾਨ ਨੁਮਾਇੰਦਿਆਂ ਨੂੰ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਬਾਰੇ ਜਾਣੂ ਕਰਵਾਇਆ ਗਿਆ।

ਆਪਣੇ ਤਿੰਨ ਦਿਨਾਂ ਦੌਰੇ ਦੌਰਾਨਨੌਜਵਾਨਾਂ ਨੂੰ ਬ੍ਰਿਗੇਡੀਅਰ ਪਵਨ ਬਜਾਜਸੇਵਾਮੁਕਤਡੀਆਈਜੀਐਸਐਚਕਿਊ ਬੀਐਸਐਫ ਫ਼ਿਰੋਜ਼ਪੁਰਅਤੇ ਬੀਐਸਐਫ ਅੰਮ੍ਰਿਤਸਰ ਸੈਕਟਰਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਡੀਆਈਜੀ ਨੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।

ਆਉਣ ਵਾਲੇ ਤਿੰਨ ਦਿਨਾਂ ਵਿੱਚ ਝਾਰਖੰਡ ਦੇ ਨੌਜਵਾਨ ਨੁਮਾਇੰਦੇ ਤਖ਼ਤ ਸ੍ਰੀ ਦਮਦਮਾ ਸਾਹਿਬਤਲਵੰਡੀ ਸਾਬੋਸਪੋਰਟਸ ਅਥਾਰਟੀ ਆਫ਼ ਇੰਡੀਆ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ – ਪਟਿਆਲਾ;  ਰੌਕ ਗਾਰਡਨਚੰਡੀਗੜ੍ਹ ਸਮੇਤ ਪੰਜਾਬ ਦੇ ਹੋਰ ਧਾਰਮਿਕ ਅਤੇ ਸੈਰ ਸਪਾਟਾ ਸਥਾਨਾਂ ਦਾ ਦੌਰਾ ਕਰਨਗੇ।

ਯੁਵਾ ਸੰਗਮ ਪੜਾਅ ਪ੍ਰੋਗਰਾਮ ਦੀ ਇਹ ਯੋਜਨਾ ਸਿੱਖਿਆ ਮੰਤਰਾਲੇਭਾਰਤ ਸਰਕਾਰ ਦੁਆਰਾ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਜਿਵੇਂ ਕਿ ਸੱਭਿਆਚਾਰਸੈਰ-ਸਪਾਟਾਰੇਲਵੇਸੂਚਨਾ ਅਤੇ ਪ੍ਰਸਾਰਣਯੁਵਾ ਮਾਮਲੇ ਅਤੇ ਖੇਡਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਦੇ ਤਹਿਤਪੰਜਾਬ ਕੇਂਦਰੀ ਯੂਨੀਵਰਸਿਟੀ ਪੰਜਾਬ ਸੂਬੇ ਦੇ ਨੋਡਲ ਸੰਸਥਾ ਵਜੋਂ ਝਾਰਖੰਡ ਦੇ ਨੌਜਵਾਨਾਂ ਦੇ ਸਮੂਹ ਦੀ ਮਹਿਮਾਨ ਨਿਵਾਜ਼ੀ ਅਤੇ ਯਾਤਰਾ ਦੇ ਪ੍ਰਬੰਧਾਂ ਵਿੱਚ ਸਹਾਇਤਾ ਪ੍ਰਦਾਨ ਕਰ ਰਹੀ ਹੈ।

Leave a Reply

Your email address will not be published. Required fields are marked *