Saturday, September 5
Shadow

ਅੰਬਾਲਾ ਦੇ ਕੈਂਸਰ ਹਸਪਤਾਲ ਵਿੱਚ ਜਲਦੀ ਲਗਵਾਈ ਜਾਵੇ ਐਡਵਾਂਸ ਤਕਨੀਕ ਦੀ ਪੈਟ-ਸਕੈਨ ਮਸ਼ੀਨ – ਮੁੱਖ ਮੰਤਰੀ

ਚੰਡੀਗੜ੍ਹ, 1 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਕ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੈਂਸਰ ਦੇ ਮਰੀਜ਼ਾਂ ਦੀ ਸਹੂਲਤ ਲਈ ਅੰਬਾਲਾ ਦੇ ਕੈਂਸਰ ਹਸਪਤਾਲ ਵਿੱਚ ਜਲਦੀ ਤੋਂ ਜਲਦੀ ਪੈਟ-ਸਕੈਨ ਮਸ਼ੀਨ ਸਥਾਪਿਤ ਕੀਤੀ ਜਾਵੇ। ਇਸ ਦੇ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਅਗਲੇ 15 ਦਿਨਾਂ ਵਿੱਚ ਟੈਂਡਰ ਦੇ ਨਿਯਮ ਅਤੇ ਸ਼ਰਤਾਂ ਤਿਆਰ ਕਰਕੇ ਪ੍ਰਵਾਨਗੀ ਲਈ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਟਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਆਰ.ਕੇ. ਖੁੱਲਰ ਵੀ ਮੌਜੂਦ ਸਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੰਬਾਲਾ ਦਾ ਕੈਂਸਰ ਹਸਪਤਾਲ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਇੱਥੇ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਵਿੱਚ ਪੈਟ-ਸਕੈਨ ਮਸ਼ੀਨ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੈਟ-ਸਕੈਨ ਮਸ਼ੀਨ ਇੱਕ ਉੱਨਤ ਮੈਡੀਕਲ ਇਮੇਜਿੰਗ ਮਸ਼ੀਨ ਹੈ ਜੋ ਮਰੀਜ਼ ਦੇ ਸਰੀਰ ਵਿੱਚ ਕੈਂਸਰ ਦੀ ਪਛਾਣ ਕਰਨ ਲਈ ਬਹੁਤ ਕਾਰਗਰ ਹੈ। ਇਸ ਤੋਂ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਕੈਂਸਰ ਕਿਸ ਸਟੇਜ ਤੇ ਹੈ ਅਤੇ ਇਹ ਸਰੀਰ ਦੇ ਕਿਹੜੇ-ਕਿਹੜੇ ਹਿੱਸਿਆਂ ਵਿੱਚ ਫੈਲ ਚੁੱਕਾ ਹੈ। ਇਸ ਮਸ਼ੀਨ ਰਾਹੀਂ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਦੇ ਪ੍ਰਭਾਵ ਦਾ ਮੁਲਾਂਕਣ ਵੀ ਕੀਤਾ ਜਾ ਸਕਦਾ ਹੈਜਿਸ ਨਾਲ ਕੈਂਸਰ ਦੇ ਇਲਾਜ ਵਿੱਚ ਕਾਫ਼ੀ ਮਦਦ ਮਿਲਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੰਬਾਲਾ ਦੇ ਕੈਂਸਰ ਹਸਪਤਾਲ ਵਿੱਚ ਪਹਿਲਾਂ ਪ੍ਰਸਤਾਵਿਤ ਐਨਾਲਾਗ ਮਸ਼ੀਨ ਦੀ ਥਾਂ ਤੇ ਡਿਜੀਟਲ ਮਸ਼ੀਨ ਲਗਾਈ ਜਾਵੇ ਤਾਂ ਜੋ ਕੈਂਸਰ ਦੀ ਪਛਾਣ ਦੇ ਸਟੀਕ ਨਤੀਜੇ ਮਿਲ ਸਕਣ ਅਤੇ ਮਰੀਜ਼ਾਂ ਦੇ ਇਲਾਜ ਵਿੱਚ ਵਧੇਰੇ ਸਹੂਲਤ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਵੀਂ ਖਰੀਦੀ ਜਾਣ ਵਾਲੀ ਪੈਟ-ਸਕੈਨ ਮਸ਼ੀਨ ਹੁਣ ਤੱਕ ਦੀ ਸਭ ਤੋਂ ਆਧੁਨਿਕ ਤਕਨੀਕ ਵਾਲੀ ਹੋਵੇ। ਉਨ੍ਹਾਂ ਕਿਹਾ ਕਿ ਪੈਟ-ਸਕੈਨ ਮਸ਼ੀਨ ਤੋਂ ਟੈਸਟ ਕਰਵਾਉਣ ਵਾਲੇ ਕੈਂਸਰ ਮਰੀਜ਼ਾਂ ਲਈ ਕਿਫ਼ਾਇਤੀ ਦਰਾਂ ਨਿਰਧਾਰਤ ਕੀਤੀਆਂ ਜਾਣ ਤਾਂ ਜੋ ਮਰੀਜ਼ਾਂ ਦੀ ਜੇਬ ਤੇ ਵੱਧ ਬੋਝ ਨਾ ਪਵੇ। ਉਨ੍ਹਾਂ ਕਿਹਾ ਕਿ ਹਾਲਾਂਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਪਾਤਰ ਵਿਅਕਤੀ ਕਿਸੇ ਵੀ ਹਸਪਤਾਲ ਵਿੱਚ ਮੁਫ਼ਤ ਪੈਟ-ਸਕੈਨ ਕਰਵਾ ਸਕਦੇ ਹਨਪਰ ਅੰਬਾਲਾ ਦੇ ਕੈਂਸਰ ਹਸਪਤਾਲ ਵਿੱਚ ਇਸ ਸਹੂਲਤ ਨੂੰ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਇਆ ਜਾਵੇਗਾ।

ਟਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਦੱਸਿਆ ਕਿ ਅੰਬਾਲਾ ਦੇ ਕੈਂਸਰ ਹਸਪਤਾਲ ਵਿੱਚ ਸਿਰਫ਼ ਹਰਿਆਣਾ ਤੋਂ ਹੀ ਨਹੀਂਸਗੋਂ 6-7 ਰਾਜਾਂ ਦੇ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਅੰਬਾਲਾ ਦੇ ਨੇੜੇ ਸੱਦੋਪੁਰ ਵਿੱਚ ਪੈਟ-ਸਕੈਨ ਮਸ਼ੀਨ ਦੀ ਸਹੂਲਤ ਹੈਪਰ ਇਸ ਮਸ਼ੀਨ ਦਾ ਅੰਬਾਲਾ ਕੈਂਸਰ ਹਸਪਤਾਲ ਵਿੱਚ ਵੀ ਹੋਣਾ ਬਹੁਤ ਜ਼ਰੂਰੀ ਹੈਕਿਉਂਕਿ ਹਸਪਤਾਲ ਵਿੱਚ ਦਾਖ਼ਲ ਮਰੀਜ਼ ਨੂੰ ਜਾਂਚ ਲਈ ਕਿਸੇ ਹੋਰ ਥਾਂ ਤੇ ਲਿਜਾਣਾ ਕਸ਼ਟਦਾਇਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੰਬਾਲਾ ਕੈਂਸਰ ਹਸਪਤਾਲ ਵਿੱਚ ਪੀ.ਜੀ.ਆਈ. ਚੰਡੀਗੜ੍ਹ ਤੋਂ ਵੀ ਮਹਿੰਗੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਪੈਟ-ਸਕੈਨ ਮਸ਼ੀਨ ਲੱਗਣ ਤੋਂ ਬਾਅਦ ਮਰੀਜ਼ਾਂ ਨੂੰ ਇਸ ਹਸਪਤਾਲ ਦਾ ਪੂਰਾ ਲਾਭ ਮਿਲ ਸਕੇਗਾ।

ਇਸ ਮੌਕੇ ਐਚ.ਐਮ.ਐਸ.ਸੀ.ਐਲ. ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨੋਜ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ ਮਨੀਸ਼ ਬਾਂਸਲ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *