Shadow

ਹਰਿਆਣਾ ਵਿੱਚ ਪਹਿਲੀ ਵਾਰ ਹੋਵੇਗਾ ਰਾਜ ਪੱਧਰੀ ਫਿਲਮ ਫੈਸਟੀਵਲ, 12 ਤੋਂ 15 ਨਵੰਬਰ ਤੱਕ ਸਜੇਗਾ ‘ਹਰਿਆਣਾ ਫਿਲਮ ਫੈਸਟੀਵਲ-2026’

ਚੰਡੀਗੜ੍ਹ, 30 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਸੂਬੇ ਨੂੰ ਫਿਲਮਸੱਭਿਆਚਾਰ ਅਤੇ ਰਚਨਾਤਮਕ ਉਦਯੋਗਾਂ ਦਾ ਮਜ਼ਬੂਤ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਇਸੇ ਲੜੀ ਵਿੱਚ ਸੂਬੇ ਵਿੱਚ ਪਹਿਲੀ ਵਾਰ ਹਰਿਆਣਾ ਫਿਲਮ ਫੈਸਟੀਵਲ-2026′ ਦਾ ਆਯੋਜਨ 12 ਤੋਂ 15 ਨਵੰਬਰ, 2026 ਤੱਕ ਕਰਨ ਦਾ ਫੈਸਲਾ ਲਿਆ ਗਿਆ ਹੈ।

ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਹਰਿਆਣਾ ਫਿਲਮ ਫੈਸਟੀਵਲ-2026 ਦੇ ਆਯੋਜਨ ਦੀ ਘੋਸ਼ਣਾ ਕੀਤੀ ਸੀ। ਇਸੇ ਸੰਦਰਭ ਵਿੱਚ ਮੰਗਲਵਾਰ ਨੂੰ ਫੈਸਟੀਵਲ ਦੀਆਂ ਤਿਆਰੀਆਂ ਨੂੰ ਲੈ ਕੇ ਸੂਚਨਾਜਨ ਸੰਪਰਕਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਕੇ. ਮਕਰੰਦ ਪਾਂਡੁਰੰਗ ਨੇ ਉੱਚ-ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਕਲਾ ਅਤੇ ਸੱਭਿਆਚਾਰਕ ਕਾਰਜ ਵਿਭਾਗਦਾਦਾ ਲਖਮੀ ਚੰਦ ਸਟੇਟ ਯੂਨੀਵਰਸਿਟੀ ਆਫ ਪਰਫਾਰਮਿੰਗ ਐਂਡ ਵਿਜ਼ੂਅਲ ਆਰਟਸ (DLC SUPVA), ਰੋਹਤਕ ਦੇ ਸੀਨੀਅਰ ਅਧਿਕਾਰੀਆਂ ਅਤੇ ਮਾਹਰਾਂ ਨੇ ਭਾਗ ਲਿਆ।

ਮੀਟਿੰਗ ਵਿੱਚ ਆਯੋਜਨ ਦੇ ਸਫਲ ਸੰਚਾਲਨ ਲਈ ਇੱਕ ਕੋਰ ਕਮੇਟੀ ਦਾ ਗਠਨ ਵੀ ਕੀਤਾ ਗਿਆਜੋ ਆਯੋਜਨ ਦੀ ਰੂਪ-ਰੇਖਾ ਤਿਆਰ ਕਰਨਪ੍ਰੋਗਰਾਮਾਂ ਦੀ ਚੋਣਵੱਖ-ਵੱਖ ਸੰਸਥਾਵਾਂ ਅਤੇ ਏਜੰਸੀਆਂ ਨਾਲ ਤਾਲਮੇਲ ਸਥਾਪਿਤ ਕਰਨਪ੍ਰਚਾਰ-ਪ੍ਰਸਾਰ ਅਤੇ ਹੋਰ ਸਾਰੀਆਂ ਲੋੜੀਂਦੀਆਂ ਵਿਵਸਥਾਵਾਂ ਨੂੰ ਯਕੀਨੀ ਬਣਾਏਗੀ।

ਹਰਿਆਣਾ ਫਿਲਮ ਫੈਸਟੀਵਲ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਤਿਸ਼ਠਿਤ ਸੱਭਿਆਚਾਰਕ ਆਯੋਜਨ ਵਜੋਂ ਮਨਾਇਆ ਜਾਵੇਗਾ। ਇਸ ਰਾਹੀਂ ਹਰਿਆਣਵੀ ਸਿਨੇਮਾਲੋਕ ਸੱਭਿਆਚਾਰਕਲਾਸਾਹਿਤ ਅਤੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਰਾਸ਼ਟਰੀ ਅਤੇ ਗਲੋਬਲ ਪੱਧਰ ਤੇ ਵਿਆਪਕ ਪਛਾਣ ਮਿਲੇਗੀ। ਇਸ ਵਿੱਚ ਦੇਸ਼-ਵਿਦੇਸ਼ ਦੇ ਫਿਲਮਕਾਰਾਂਕਲਾਕਾਰਾਂਨਿਰਦੇਸ਼ਕਾਂਅਦਾਕਾਰਾਂਤਕਨੀਕੀ ਮਾਹਰਾਂਸਿੱਖਿਆ ਸ਼ਾਸਤਰੀਆਂ ਅਤੇ ਸੱਭਿਆਚਾਰਕ ਸੰਸਥਾਵਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਫੈਸਟੀਵਲ ਕਲਾਕਾਰਾਂਫਿਲਮਕਾਰਾਂ ਅਤੇ ਨੌਜਵਾਨ ਪ੍ਰਤਿਭਾਵਾਂ ਲਈ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹੇਗਾ ਅਤੇ ਹਰਿਆਣਾ ਨੂੰ ਫਿਲਮ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਮੀਟਿੰਗ ਵਿੱਚ ਸੁਪਵਾ (SUPVA) ਦੇ ਕੁਲਗੁਰੂ ਡਾ. ਅਮਿਤ ਆਰੀਆਫਿਲਮਕਾਰ ਸ੍ਰੀ ਅਤੁਲ ਗੰਗਵਾਰਵਧੀਕ ਨਿਰਦੇਸ਼ਕ ਸ੍ਰੀ ਵਿਵੇਕ ਕਾਲੀਆਸੰਯੁਕਤ ਨਿਰਦੇਸ਼ਕ ਸ੍ਰੀ ਨੀਰਜਪ੍ਰੋਜੈਕਟ ਡਾਇਰੈਕਟਰ ਡਾ. ਪਵਨ ਆਰੀਆਸੁਪਵਾ ਦੀ ਰਜਿਸਟਰਾਰ ਡਾ. ਗੁੰਜਨ ਮਲਿਕਫੈਕਲਟੀ ਸੁਸ਼੍ਰੀ ਦੀਪਤੀ ਖੁਰਾਣਾਸ੍ਰੀ ਕੇਸ਼ਵ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published. Required fields are marked *