Shadow

ਹਰਿਆਣਾ ਵਿੱਚ ਲਾਂਚ ਹੋਵੇਗਾ ਏ.ਆਈ. ਸੈਂਡਬਾਕਸ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 20 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਹਰਿਆਣਾ ਕਲੀਨ ਏਅਰ ਪ੍ਰੋਜੈਕਟ ਫੌਰ ਸਸਟੇਨੇਬਲ ਡਿਵੈਲਪਮੈਂਟ‘ ਅਤੇ ਹਰਿਆਣਾ ਏ.ਆਈ. ਡਿਵੈਲਪਮੈਂਟ ਪ੍ਰੋਜੈਕਟ‘ ਤਿਆਰ ਕੀਤੇ ਗਏ ਹਨ। ਇਨ੍ਹਾਂ ਰਾਹੀਂ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਸੂਬੇ ਵਿੱਚ ਸ਼ੁਰੂ ਕੀਤੇ ਗਏ ਕਲੀਨ ਏਅਰ ਅਤੇ ਏ.ਆਈ. ਪ੍ਰੋਜੈਕਟਾਂ ਦੀ ਵਿਸਥਾਰ ਨਾਲ ਸਮੀਖਿਆ ਕਰ ਰਹੇ ਸਨ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰਪ੍ਰਧਾਨ ਸਕੱਤਰ ਅਰੁਣ ਗੁਪਤਾਕਮਿਸ਼ਨਰ ਅਤੇ ਸਕੱਤਰ ਕ੍ਰਿਡ ਜੇ. ਗਣੇਸ਼ਨਸੰਯੁਕਤ ਸਕੱਤਰ ਦੀਪਕ ਕੁਮਾਰ, ਕ੍ਰਿਡ ਦੇ ਸੀ.ਪੀ.ਓ. ਨਿਤਿਨ ਬੰਸਲ, ਨਿਨਾਦ ਰਾਜਪੂਤਪੁਲੀਨ ਸਿੰਘਸਾਂਗਰ ਜੈਨ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਕਲੀਨ ਏਅਰ ਪ੍ਰੋਜੈਕਟ‘ ਤਹਿਤ 3,647 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿੱਚ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡਗੁਰੂਗ੍ਰਾਮ ਮੈਟਰੋਪੋਲੀਟਨ ਸਿਟੀ ਬੱਸ ਸੇਵਾਹਰਿਆਣਾ ਸਿਟੀ ਬੱਸ ਸੇਵਾਵਿਕਾਸ ਅਤੇ ਪੰਚਾਇਤ ਵਿਭਾਗਖੇਤੀਬਾੜੀ ਅਤੇ ਕਿਸਾਨ ਭਲਾਈਟਰਾਂਸਪੋਰਟਉਦਯੋਗਿਕ ਅਤੇ ਵਣਜ ਅਤੇ ਸ਼ਹਿਰੀ ਸਥਾਨਕ ਨਿਕਾ ਵਿਭਾਗ ਸਮੇਤ ਵਿਭਾਗ ਮਿਲ ਕੇ ਕੰਮ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਅਰਜੁਨ ਐਸ.ਪੀ.ਵੀ.‘ ਗਠਿਤ ਕਰਕੇ ਪ੍ਰੋਜੈਕਟ ਦੀ ਹਰ ਤੀਜੇ ਮਹੀਨੇ ਮੀਟਿੰਗ ਆਯੋਜਿਤ ਕਰਕੇ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕਰਕੇ ਜਨਤਾ ਨੂੰ ਲਾਭ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਰਿਆਣਾ ਏ.ਆਈ. ਡਿਵੈਲਪਮੈਂਟ ਪ੍ਰੋਗਰਾਮ‘ ਤਹਿਤ ਪੰਚਕੂਲਾ ਵਿੱਚ ਸਟੇਟ ਏ.ਆਈ. ਡਾਟਾ ਸੈਂਟਰ ਅਤੇ ਗੁਰੂਗ੍ਰਾਮ ਵਿੱਚ ਜੀ.ਏ.ਆਈ.ਸੀ. ਬਣਾਇਆ ਜਾ ਰਿਹਾ ਹੈ। ਇਨ੍ਹਾਂ ਤੇ 474 ਕਰੋੜ ਰੁਪਏ ਦੀ ਲਾਗਤ ਆਵੇਗੀ। ਸੂਬੇ ਦਾ ਆਪਣਾ ਏ.ਆਈ. ਦਾ ਸਟੇਟ ਡਾਟਾ ਸੈਂਟਰ ਹੋਵੇਗਾ ਜਿਸ ਵਿੱਚ ਪੂਰਨ ਰੂਪ ਵਿੱਚ ਪਾਰਦਰਸ਼ੀ ਅਤੇ ਸਹੀ ਡਾਟਾ ਇਕੱਠਾ ਹੋਵੇਗਾ ਅਤੇ ਉਸ ਤੇ ਪੀ.ਪੀ.ਪੀ. ਨਾਲ ਮਿਲਾਨ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ 40 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗਾਂ ਲਈ ਸਕਿੱਲ ਕੋਰਸ ਅਤੇ ਕੋਲਾਬੋਰੇਸ਼ਨ ਵਰਕਸ਼ਾਪ ਲਈ ਦੋ ਸੈਂਟਰ ਆਫ ਐਕਸੀਲੈਂਸ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਏ.ਆਈ. ਸੈਂਡਬਾਕਸ‘ ਲਾਂਚ ਕੀਤਾ ਜਾਵੇਗਾ। ਹਰਿਆਣਾ ਡਾਟਾ ਐਕਸਚੇਂਜ ਅਤੇ ਹਰਿਆਣਾ ਸਟੇਟ ਡਾਟਾ ਲੇਕ ਪਲੇਟਫਾਰਮ ਬਿਹਤਰ ਸੇਵਾਵਾਂ ਲਈ ਤਿਆਰ ਹੋ ਸਕੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਏਅਰ ਕੁਆਲਿਟੀ ਕੰਟਰੋਲ ਪ੍ਰੋਜੈਕਟ‘ ਰਾਹੀਂ ਗੁਰੂਗ੍ਰਾਮਫਰੀਦਾਬਾਦਸੋਨੀਪਤ ਅਤੇ ਝੱਜਰ ਵਿੱਚ 90 ਕਰੋੜ ਰੁਪਏ ਦੀ ਲਾਗਤ ਨਾਲ 500 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਇਨ੍ਹਾਂ ਲਈ 200 ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ। ਚਾਰਜਿੰਗ ਸਟੇਸ਼ਨ ਲਈ ਪ੍ਰੋਤਸਾਹਨ ਵੀ ਦਿੱਤਾ ਜਾਵੇਗਾ। ਨਵੇਂ ਇਲੈਕਟ੍ਰਿਕ ਥ੍ਰੀ-ਵਹੀਲਰ ਅਤੇ ਪੁਰਾਣੇ ਥ੍ਰੀ-ਵਹੀਲਰਾਂ ਨੂੰ ਬਦਲਣ ਲਈ ਪ੍ਰੋਤਸਾਹਨ, ਉਦਯੋਗਾਂ ਲਈ ਕਲੀਨਰ ਡੀ.ਜੀ. ਸੈੱਟ ਦੀ ਵਰਤੋਂ ਨੂੰ ਪ੍ਰਮੋਟ ਕਰਨ ਅਤੇ ਉਦਯੋਗਾਂ ਵਿੱਚ ਸੀ.ਈ.ਐਮ.ਐਸ. ਡਿਵਾਈਸ ਦੇ ਇੰਸਟਾਲੇਸ਼ਨ ਤੇ ਪ੍ਰੋਤਸਾਹਨ ਦੇਣ ਅਤੇ ਸ਼ਹਿਰੀ ਸਥਾਨਕ ਨਿਕਾਯਾਂ ਵਿੱਚ ਡਸਟ ਅਤੇ ਵੇਸਟ ਮੈਨੇਜਮੈਂਟ ਦੀ ਸਮਰੱਥਾ ਨੂੰ ਵਧਾਉਣ ਲਈ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਲਿਆਉਣਏਅਰ ਕੁਆਲਿਟੀ ਲਈ ਬਾਇਓ-ਡੀਕੰਪੋਜ਼ਰ ਦੀ ਵਰਤੋਂ ਤੇ ਰਿਸਰਚਲੈਬ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਅਤੇ ਸੀ.ਏ.ਕਿਊ.ਐੱਮ. ਸਟੇਸ਼ਨ ਵਿਕਸਿਤ ਕਰਨ ਦੇ ਕੰਮ ਕੀਤੇ ਜਾਣਗੇ।

ਮੁੱਖ ਮੰਤਰੀ ਨੇ ਦੱਸਿਆ ਕਿ ਏਅਰ ਕੁਆਲਿਟੀ ਚੈਕ ਕਰਨ ਲਈ ਸੂਬੇ ਵਿੱਚ ਦੋ ਮੋਬਾਈਲ ਵੈਨ ਵੀ ਤਿਆਰ ਕੀਤੀਆਂ ਜਾਣਗੀਆਂਜਿਸ ਨਾਲ ਸੂਬੇ ਦੇ ਕਿਸੇ ਵੀ ਖੇਤਰ ਵਿੱਚ ਜਾ ਕੇ ਏ.ਆਈ.ਕਿਊ. ਦੀ ਜਾਂਚ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਐਸ.ਪੀ.ਵੀ. ਸੈੱਟਅੱਪ ਅਤੇ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦਾ ਵਿਸਥਾਰ ਕਰਨ ਵਰਗੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜਲਦ ਹੀ ਹਰਿਆਣਾ ਡਾਟਾ ਐਕਸਚੇਂਜ ਪਾਲਿਸੀ‘ ਲਿਆਂ ਜਾਵੇਗੀ ਜਿਸ ਵਿੱਚ ਬਿਹਤਰ ਇਨਫ੍ਰਾਸਟ੍ਰਕਚਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਏ.ਆਈ. ਗੁਰੂਕੁਲ‘ ਲਾਂਚ ਕੀਤਾ ਜਾਵੇਗਾ ਜਿਸ ਰਾਹੀਂ ਬੱਚਿਆਂ ਨੂੰ ਏ.ਆਈ. ਦੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਅਜਿਹੇ ਬੱਚਿਆਂ ਦੀ ਇੱਕ ਸਾਲ ਵਿੱਚ ਆਸਾਨੀ ਨਾਲ ਪਲੇਸਮੈਂਟ ਹੋ ਸਕੇਗੀ।

Leave a Reply

Your email address will not be published. Required fields are marked *