Shadow

ਅਧਿਕਾਰੀ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਨਾ ਯਕੀਨੀ ਬਣਾਉਣ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 19 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਜਨਤਕ ਸਮੱਸਿਆਵਾਂ ਦੇ ਤੁਰੰਤ ਹੱਲ ਅਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਸਿਰਫ਼ ਰਸਮੀ ਨਹੀਂਸਗੋਂ ਵਾਸਤਵਿਕ ਅਤੇ ਸਰਗਰਮ ਹੈ। ਸਿਰਸਾ ਵਿੱਚ ਆਯੋਜਿਤ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਵਿੱਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆਜਿੱਥੇ ਮੁੱਖ ਮੰਤਰੀ ਨੇ ਨਾ ਸਿਰਫ਼ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਿਆਸਗੋਂ ਮੌਕੇ ਤੇ ਹੀ ਫ਼ੋਨ ਤੇ ਸੰਵਾਦ ਕਰਕੇ ਮਾਮਲਿਆਂ ਦੀ ਡੂੰਘਾਈ ਨਾਲ ਜਾਣਕਾਰੀ ਲਈ ਅਤੇ ਤੁਰੰਤ ਫ਼ੈਸਲੇ ਵੀ ਦਿੱਤੇ।

ਮੀਟਿੰਗ ਦੌਰਾਨ ਦੋ ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ ਸ਼ਿਕਾਇਤਕਰਤਾ ਖ਼ੁਦ ਹਾਜ਼ਰ ਨਹੀਂ ਸਨ। ਇਸ ਤੇ ਮੁੱਖ ਮੰਤਰੀ ਨੇ ਬਿਨਾਂ ਸਮਾਂ ਗਵਾਏ ਫ਼ੋਨ ਤੇ ਸਿੱਧੇ ਸ਼ਿਕਾਇਤਕਰਤਾਵਾਂ ਨਾਲ ਗੱਲ ਕਰਕੇ ਪੂਰੀ ਸਥਿਤੀ ਦੀ ਜਾਣਕਾਰੀ ਲਈ। ਪਹਿਲਾ ਮਾਮਲਾ ਫ਼ਤਿਹਪੁਰ ਜੁਤਾਂਵਾਲੀ ਨਿਵਾਸੀ ਸੰਜੇ ਕੁਮਾਰ ਦਾ ਸੀਜਿਨ੍ਹਾਂ ਨੇ ਰਜਵਾਹੇ ਤੇ ਸਾਈਫਨ ਸਹੀ ਢੰਗ ਨਾਲ ਨਾ ਲਗਾਏ ਜਾਣ ਦੀ ਸ਼ਿਕਾਇਤ ਕੀਤੀ ਸੀ। ਮੁੱਖ ਮੰਤਰੀ ਨੇ ਖ਼ੁਦ ਫ਼ੋਨ ਤੇ ਸੰਜੇ ਕੁਮਾਰ ਨਾਲ ਗੱਲਬਾਤ ਕਰਕੇ ਪੂਰੇ ਮਾਮਲੇ ਨੂੰ ਸਮਝਿਆ ਅਤੇ ਤੁਰੰਤ ਐਸਡੀਐਮ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇਤਾਂ ਜੋ ਨਿਰਪੱਖ ਜਾਂਚ ਦੇ ਨਾਲ ਹੱਲ ਯਕੀਨੀ ਹੋ ਸਕੇ।

ਦੂਜਾ ਮਾਮਲਾ ਸ੍ਰੀਮਤੀ ਨਿਰਮਲ ਕੌਰ ਨਾਲ ਜੁੜਿਆ ਸੀਜਿਨ੍ਹਾਂ ਦੀ ਤਰਫ਼ੋਂ ਉਨ੍ਹਾਂ ਦੇ ਪਿਤਾ ਮੀਟਿੰਗ ਵਿੱਚ ਹਾਜ਼ਰ ਹੋਏ ਸਨ। ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਪਤੀ ਸ੍ਰੀ ਵਿਰੇਂਦਰ ਪਾਲਜੋ ਆਯੂਸ਼ ਵਿਭਾਗ ਵਿੱਚ ਫਾਰਮਾਸਿਸਟ ਸਨਉਨ੍ਹਾਂ ਦਾ ਫਰਵਰੀ 2026 ਵਿੱਚ ਦਿਹਾਂਤ ਹੋ ਗਿਆ ਸੀਦੋਸ਼ ਸਨ ਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਵਾਲੇ ਲਾਭ ਅਤੇ ਸਹਾਇਤਾ ਪ੍ਰਦਾਨ ਨਹੀਂ ਕੀਤੀ ਗਈ। ਹਾਲਾਂਕਿ ਮੀਟਿੰਗ ਵਿੱਚ ਹਾਜ਼ਰ ਉਨ੍ਹਾਂ ਦੇ ਪਿਤਾ ਨੇ ਆਯੂਸ਼ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਤੇ ਤਸੱਲੀ ਜਤਾਈ। ਪਰਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਵੀ ਸਿੱਧੇ ਸ੍ਰੀਮਤੀ ਨਿਰਮਲ ਕੌਰ ਨਾਲ ਫ਼ੋਨ ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਵੀ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਤੇ ਤਸੱਲੀ ਪ੍ਰਗਟਾਈ ਅਤੇ ਮੁੱਖ ਮੰਤਰੀ ਦਾ ਨਿੱਜੀ ਤੌਰ ਤੇ ਧੰਨਵਾਦ ਵੀ ਕੀਤਾ। ਮੁੱਖ ਮੰਤਰੀ ਦੀ ਇਸ ਤਰ੍ਹਾਂ ਦੀ ਜਨਤਾ ਪ੍ਰਤੀ ਜਵਾਬਦੇਹੀ ਵਾਲੀ ਕਾਰਜਸ਼ੈਲੀ ਨੇ ਸਪੱਸ਼ਟ ਕਰ ਦਿੱਤਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਵਿੱਚ ਨਾ ਸਿਰਫ਼ ਪ੍ਰਸ਼ਾਸਨਿਕ ਸਰਗਰਮੀ ਹੈਸਗੋਂ ਜਨਤਾ ਦੀਆਂ ਸਮੱਸਿਆਵਾਂ ਨੂੰ ਨਿੱਜੀ ਪੱਧਰ ਤੇ ਸੁਣਨ ਅਤੇ ਹੱਲ ਕੱਢਣ ਦੀ ਗੰਭੀਰ ਵਚਨਬੱਧਤਾ ਵੀ ਸ਼ਾਮਲ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਸਿਰਸਾ ਦੇ ਪੰਚਾਇਤ ਭਵਨ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਅਧਿਕਾਰੀ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਸ਼ਿਕਾਇਤਾਂ ਦਾ ਨਿਵਾਰਣ ਕਰਨ। ਮੀਟਿੰਗ ਵਿੱਚ 15 ਸ਼ਿਕਾਇਤਾਂ ਸੁਣਵਾਈ ਲਈ ਰੱਖੀਆਂ ਗਈਆਂਜਿਨ੍ਹਾਂ ਵਿੱਚੋਂ 12 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਅਤੇ ਤਿੰਨ ਸ਼ਿਕਾਇਤਾਂ ਪੈਂਡਿੰਗ ਰੱਖੀਆਂ ਗਈਆਂ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਸ਼ਿਕਾਇਤਾਂ ਦੀ ਸੁਣਵਾਈ ਕਰਦਿਆਂ ਵਿਸ਼ੇਸ਼ ਨਿਰਦੇਸ਼ ਵੀ ਦਿੱਤੇਉਨ੍ਹਾਂ ਕਿਹਾ ਕਿ ਸੀਵਰੇਜ ਅਤੇ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਦਰੁਸਤ ਕੀਤਾ ਜਾਵੇਤਾਂ ਜੋ ਆਮ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ। ਸ਼ਹਿਰੀ ਖੇਤਰ ਵਿੱਚ ਜਿੱਥੇ ਸੀਵਰੇਜ ਲਾਈਨ ਪਾ ਦਿੱਤੀ ਗਈ ਹੈਉੱਥੇ ਜਲਦੀ ਤੋਂ ਜਲਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ਼ਿਕਾਇਤਕਰਤਾਵਾਂ ਨਾਲ ਸਿੱਧਾ ਸੰਵਾਦ ਕੀਤਾ। ਇਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਵਿੱਚ ਪਿੰਡ ਗੰਗਾ ਨਿਵਾਸੀ ਸ੍ਰੀ ਪਰਮਜੀਤ ਸਿੰਘ ਦੀ ਫਰਜ਼ੀ ਵਸੀਅਤ ਸਬੰਧੀ ਸ਼ਿਕਾਇਤ ਤੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਅੰਗੂਠੇ ਦੇ ਨਿਸ਼ਾਨ ਦੀ ਦੋ ਜਗ੍ਹਾ ਜਾਂਚ ਕਰਵਾਈ ਗਈ ਹੈ ਅਤੇ ਦੋਵੇਂ ਜਗ੍ਹਾ ਧੁੰਦਲੇ ਹੋਣ ਦੀ ਵਜ੍ਹਾ ਨਾਲ ਰਿਪੋਰਟ ਦਾ ਮਿਲਾਨ ਨਹੀਂ ਹੋਇਆ ਹੈ। ਮੁੱਖ ਮੰਤਰੀ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਇਸ ਸ਼ਿਕਾਇਤ ਨੂੰ ਅਗਲੀ ਮੀਟਿੰਗ ਤੱਕ ਪੈਂਡਿੰਗ ਰੱਖਣ ਦੇ ਨਿਰਦੇਸ਼ ਦਿੱਤੇ। ਪਿੰਡ ਫ਼ਤਿਹਪੁਰ ਜੁਤਾਂਵਾਲੀ ਨਿਵਾਸੀ ਸ੍ਰੀ ਸੰਜੇ ਕੁਮਾਰ ਦੀ ਸ਼ਿਕਾਇਤਜਿਸ ਵਿੱਚ ਉਨ੍ਹਾਂ ਨੇ ਸਾਈਫਨ ਨੂੰ ਗਲਤ ਬਣਾਏ ਜਾਣ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਸੀਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਸਬੰਧਤ ਐਸਡੀਐਮ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇਜੋ ਮੌਕੇ ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰੇਗੀ ਅਤੇ ਇਸ ਦੇ ਤਮਾਮ ਪਹਿਲੂਆਂ ਨੂੰ ਦੇਖਦੇ ਹੋਏ ਅਗਲੀ ਮੀਟਿੰਗ ਵਿੱਚ ਇਸਦੀ ਰਿਪੋਰਟ ਪੇਸ਼ ਕਰੇਗੀ।

ਰਾਨੀਆ ਦੇ ਵਾਰਡ ਨੰਬਰ ਇੱਕ ਨਿਵਾਸੀ ਸ੍ਰੀ ਬਲਵੀਰ ਰਾਮ ਦੀ ਸ਼ਿਕਾਇਤ ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਸ੍ਰੀ ਜਗਸੀਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਜੇਕਰ ਸ਼ਿਕਾਇਤਕਰਤਾ ਕੋਈ ਤੱਥ ਲੈ ਕੇ ਆਵੇ ਤਾਂ ਉਸਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਐਡੀਸ਼ਨਲ ਮੰਡੀ ਸਿਰਸਾ ਨਿਵਾਸੀ ਸ੍ਰੀ ਹਾਰਦਿਕ ਗੋਇਲ ਦੀ ਸ਼ਿਕਾਇਤਇੰਡਸਟ੍ਰੀਅਲ ਏਰੀਆ-ਇੱਕ ਦੇ ਸਰਵਿਸ ਇੰਡਸਟਰੀ ਸ਼ੌਪ ਦੇ ਨਕਸ਼ੇ ਦੇ ਪੇਵਮੈਂਟ ਅਤੇ ਪਾਰਕਿੰਗ ਦਾ ਨਾਪ ਸਹੀ ਰੂਪ ਵਿੱਚ ਨਾ ਦਿੱਤੇ ਜਾਣ ਦੇ ਸਬੰਧ ਵਿੱਚਮੁੱਖ ਮੰਤਰੀ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਅਤੇ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਤੋਂ ਜਵਾਬ ਤਲਬ ਕੀਤਾ। ਉਨ੍ਹਾਂ ਨੇ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਤੋਂ ਤਸੱਲੀਬਖਸ਼ ਉੱਤਰ ਨਾ ਮਿਲਣ ਤੇ ਇਸ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਜਾਂਚ ਕਰਕੇ ਕਾਰਵਾਈ ਦੇ ਨਿਰਦੇਸ਼ ਦਿੱਤੇ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਕੰਮ ਨੂੰ ਲੈ ਕੇ ਜੋ ਟੈਂਡਰ ਹੋਇਆ ਹੈਉਸ ਤੇ ਜਲਦ ਕੰਮ ਸ਼ੁਰੂ ਕੀਤਾ ਜਾਵੇ।

ਮੁੱਖ ਮੰਤਰੀ ਨੇ ਭਾਦੜਾ ਨਿਵਾਸੀ ਸ੍ਰੀ ਮਹਿੰਦਰ ਸਿੰਘਪਿੰਡ ਤਾਰੂਆਣਾ ਨਿਵਾਸੀ ਸ੍ਰੀ ਰਾਮ ਸਿੰਘਜੰਡਵਾਲਾ ਬਿਸ਼ਨੋਈਆਂ ਨਿਵਾਸੀ ਸ੍ਰੀ ਓਮ ਵਿਸ਼ਨੂੰਖੂਈਆਂ ਮਲਕਾਣਾ ਨਿਵਾਸੀ ਸ੍ਰੀ ਜਰਨੈਲ ਸਿੰਘਕੁੱਸਰ ਨਿਵਾਸੀ ਸ੍ਰੀ ਮਹੇਸ਼ ਕੁਮਾਰਮਹਿਨਾਖੇੜਾ ਨਿਵਾਸੀ ਸ੍ਰੀ ਦੇਵਦੱਤਰਾਮ ਕਲੋਨੀ ਬਰਨਾਲਾ ਰੋਡ ਨਿਵਾਸੀ ਸ੍ਰੀਮਤੀ ਸ਼ਕੁੰਤਲਾ ਅਤੇ ਰੋੜੀ ਨਿਵਾਸੀ ਸ੍ਰੀ ਰੂਲਦੂ ਰਾਮ ਦੀਆਂ ਸ਼ਿਕਾਇਤਾਂ ਦਾ ਸੁਣਵਾਈ ਤੋਂ ਬਾਅਦ ਨਿਪਟਾਰਾ ਕਰ ਦਿੱਤਾ ਗਿਆ। ਸ੍ਰੀ ਰੂਲਦੂ ਰਾਮ ਦੀ ਸ਼ਿਕਾਇਤ ਤੇ ਗਲੀ ਨਿਰਮਾਣ ਦੇ ਨਿਰਦੇਸ਼ ਦੇ ਨਾਲ ਹੀ ਰੁਪਏ ਮੰਗਣ ਦੇ ਸਬੰਧ ਵਿੱਚ ਜੇਈ ਦੇ ਖਿਲਾਫ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਮੀਟਿੰਗ ਵਿੱਚ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲਐਲਨਾਬਾਦ ਵਿਧਾਇਕ ਸ੍ਰੀ ਭਰਤ ਸਿੰਘ ਬੈਨੀਵਾਲਸਿਰਸਾ ਵਿਧਾਇਕ ਸ੍ਰੀ ਗੋਕੁਲ ਸੇਤੀਆਕਾਲਾਂਵਾਲੀ ਵਿਧਾਇਕ ਸ੍ਰੀ ਸ਼ੀਸ਼ਪਾਲ ਕੇਹਰਵਾਲਾਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ੍ਰੀ ਕਰਨ ਚੌਟਾਲਾਡਿਪਟੀ ਕਮਿਸ਼ਨਰ ਸ੍ਰੀ ਸ਼ਾਂਤਨੂ ਸ਼ਰਮਾਪੁਲਿਸ ਸੁਪਰਡੈਂਟ ਸਿਰਸਾ ਸ੍ਰੀ ਦੀਪਕ ਸਹਾਰਨਪੁਲਿਸ ਸੁਪਰਡੈਂਟ ਡੱਬਵਾਲੀ ਜਸਲੀਨ ਕੌਰਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਰਪਿਤ ਸੰਗਲਨਗਰ ਪ੍ਰੀਸ਼ਦ ਚੇਅਰਮੈਨ ਸ਼ਾਂਤੀ ਸਰੂਪਸਾਬਕਾ ਸੰਸਦ ਮੈਂਬਰ ਸ੍ਰੀਮਤੀ ਸੁਨੀਤਾ ਦੁੱਗਲਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀਚੇਅਰਮੈਨ ਸ੍ਰੀ ਰੋਹਤਾਸ਼ ਜਾਂਗੜਾਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਸ੍ਰੀ ਦੇਵ ਕੁਮਾਰ ਸ਼ਰਮਾਮੁੱਖ ਮੰਤਰੀ ਦੇ ਸਾਬਕਾ ਰਾਜਨੀਤਿਕ ਸਲਾਹਕਾਰ ਸ੍ਰੀ ਜਗਦੀਸ਼ ਚੋਪੜਾਚੇਅਰਮੈਨ ਸ੍ਰੀ ਸਤੀਸ਼ ਜੱਗਾ ਵੀ ਮੌਜੂਦ ਰਹੇ।

Leave a Reply

Your email address will not be published. Required fields are marked *