ਸਾਂਸ ਪ੍ਰੋਗਰਾਮ ਤਹਿਤ ਨਿਮੋਨੀਆਂ ਤੋਂ ਬਚਾਅ ਲਈ ਜਾਗਰੂਕਤਾ ਪੋਸਟਰ ਕੀਤਾ ਰਲੀਜ

ਅੰਮ੍ਰਿਤਸਰ 10 ਜਨਵਰੀ 2024–

ਸਿਹਤ ਵਿਭਾਗ ਅੰਮ੍ਰਿਤਸਰ ਸਿਵਲ ਸਰਜਨ ਡਾ ਵਿਜੇ ਕੁਮਾਰ ਵੱਲੋਂ ਅੱਜ ਦਫਤਰ ਸਿਵਲ ਸਰਜਨ ਵਿਖੇ ਸਾਂਸ ਪ੍ਰੋਗਰਾਮ ਤਹਿਤ ਨਿਮੋਨੀਆਂ ਤੋਂ ਬਚਾਅ ਲਈ ਜਾਗਰੂਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਕਿਹਾ ਕਿ ਸਾਂਸ ਪ੍ਰੋਗਰਾਮ ਤਹਿਤ (ਸੋਸਲ ਅਵੇਅਰਨੈਸ ਐਂਡ ਐਕਸ਼ਨ ਟੂ ਨਿਉਟ੍ਰਲਾਈਜ ਨਿਮੋਨੀਆਂ ਸਕਸੈਸਫੁਲੀ”) ਵਰਕਸ਼ਾਪਾਂ ਲਗਾਉਣ ਅਤੇ ਪੋਸਟਰ ਰਲੀਜ ਕਰਨ ਦਾ ਮੁੱਖ ਉਦੇਸ਼ ਨਿਮੋਨੀਆਂ ਦੇ ਲੱਛਣਾਂ ਦੀ ਜਲਦ ਪਹਿਚਾਣ ਕਰਨਾਂ ਅਤੇ ਸਮੇਂ ਤੇ ਸਹੀ ਉਪਚਾਰ ਕਰਨਾਂ ਹੈਤਾ ਜੋ ਨਿਮੋਨੀਆਂ ਕਾਰਣ ਹੋਣ ਵਾਲੀਆ ਮੌਤਾਂ ਦੇ ਦਰ ਵਿਚ ਕਮੀਂ ਲਿਆਂਦੀ ਜਾ ਸਕੇ। ਪੂਰੇ ਵਿਸਵ ਭਰ ਵਿਚ ਨਿਮੋਨੀਆਂ ਕਾਰਣ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸੇ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਸਾਂਸ ਪ੍ਰੋਗਰਾਮ ਤਹਿਤ ਸਮੂਹ ਕਮਿਉਨਟੀ ਹੈਲਥ ਅਫਸਰਸਟਾਫ ਨਰਸਾਂਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਨਿਮੋਨੀਆਂ ਸੰਬਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਪੋਸਟਰ ਰਾਹੀਂ ਆਮ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਨਿਮੋਨੀਆਂ ਦੇ ਲਛਣਾਂ ਦੀ ਤੁਰੰਤ ਪਹਿਚਾਣ ਕਰਕੇਸਮੇਂ ਤੇ ਇਲਾਜ ਕਰਨਾਂ ਸੰਭਵ ਹੋ ਸਕੇ। ਇਸ ਮੌਕੇ ਜਿਲਾ੍ਹ ਟੀਕਾਰਕਰਣ ਅਫਸਰ ਡਾ ਭਾਰਤੀ ਧਵਨ ਵਲੋਂ ਟ੍ਰੇਨਿੰਗ ਦਿੱਤੀ ਗਈ ਅਤੇ ਕਿਹਾ ਕਿ ਨਿਮੋਨੀਆਂ ਇਕ ਗੰਭੀਰ ਬੀਮਾਰੀ ਹੈਜੋ ਕਿ ਹਰ ਸਾਲ ਪੂਰੇ ਦੇਸ਼ ਵਿਚ 5 ਸਾਲਾ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸੱਭ ਤੋਂ ਵੱਡਾ ਕਾਰਣ ਬਣਦੀ ਹੈ। ਨਿਮੋਨੀਆਂ ਦੇ ਆਮ ਲੱਛਣ ਖਾਂਸੀ ਅਤੇ ਜੁਾਕਮ ਦਾ ਵਧੱਣਾਂਤੇਜੀ ਨਾਲ ਸਾਹ ਲੈਣਾਂਸਾਹ ਲੈਣ ਸਮੇਂ ਪੱਸਲੀਆਂ ਦਾ ਧੱਸਣਾਂ ਅਤੇ ਤੇਜ  ਬੁਖਾਰ ਹੋਣਾਂ ਹੈ। ਇਸ ਤੋਂ ਇਲਾਵਾ ਗੰਭੀਰ ਲੱਛਣਾਂ ਵਿਚ ਬੱਚੇ ਦਾ ਖਾ-ਪੀ ਨਾਂ ਸਕਣਾਂਝੱਟਕੇ ਆਉਣਾਂਬੱਚੇ ਦਾ ਨਿਢਾਲ ਹੋਣਾਂ ਆਦਿ ਹੈ। ਇਸ ਲਈ ਇਹਨਾਂ ਵਿਚੋਂ ਕੋਈ ਲਛੱਣ ਸਾਹਮਣੇਂ ਆਵੇ ਤਾਂ ਤੁਰੰਤ ਨਜਦੀਕੀ ਸਰਕਾਰੀ ਮਾਹਿਰ ਡਾਕਟਰਾਂ ਕੋਲੋਂ ਇਲਾਜ ਕਰਵਾਉਣਾਂ ਚਾਹੀਦਾ ਹੈ। ਇਸ ਮੌਕੇ ਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਨੀਲਮ ਨੇ ਕਿਹਾ ਕਿ ਨਮੂਨੀਆਂ ਤੋਂ ਬਚਾਉ ਲਈ ਬੱਚੇ ਨੂੰ ਨਿੱਘਾ ਰਖਣਾਂਸਮਪੂਰਣ ਵੈਕਸੀਨੇਸ਼ਨ ਕਰਾਉਣਾਂਐਕਸਕਲੁਸਿਵ ਬੈ੍ਰਸਟ ਫੀਡਿੰਗ ਕਰਵਉਣਾਂ ਅਤੇ ਨਿਮੋਨੀਆਂ ਦੇ ਲੱਛਣਾਂ ਦੀ ਪਹਿਚਣ ਹੋਣਾਂ ਬਹੁਤ ਜਰੂਰੀ ਹੈ। ਇਸ ਅਵਸਰ ਤੇ ਡਾ ਰਘਵ ਗੁਪਤਾਜਿਲਾ੍ਹ ਮਾਸ ਮੀਡੀਆ ਅਫਸਰ ਰਾਜ ਕੌਰਜਿਲਾ੍ਹ ਐਮ.ਈ.ਆਈ.ਓ.ਅਮਰਦੀਪ ਸਿੰਘਡਿਪਟੀ ਸੁਖਵਿੰਦਰ ਕੌਰਸੁਰਡੈਂਟ ਸੰਜੀਵ ਕੁਮਾਰਸਮੂਹ ਬਲਾਕ ਐਕਸਟੇਂਸ਼ਨ ਐਜੂਕੇਟਰ ਅਤੇ ਸਮੂਹ ਸਟਾਫ ਹਾਜਰ ਸੀ।

Leave a Reply

Your email address will not be published. Required fields are marked *