Shadow

ਮੁੱਖ ਮੰਤਰੀ ਨੇ ਕੀਤਾ ਵਿਭਾਗੀ ਪੱਤ੍ਰਿਕਾ ‘ਜਲ ਸੰਜੀਵਨੀ’ ਦਾ ਵਿਮੋਚਨ

ਚੰਡੀਗੜ੍ਹ, 15 ਜੂਨ –ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਹਰਿਆਣਾ ਨਿਵਾਸ ਵਿਖੇ ਪਬਲਿਕ ਹੈਲਥ ਇੰਜੀਨੀਅਰਿੰਗ ਡਿਪਾਰਟਮੈਂਟ ਦੀਆਂ ਯੋਜਨਾਵਾਂਪ੍ਰਾਪਤੀਆਂ ਅਤੇ ਲੋਕ ਭਲਾਈ ਗਤੀਵਿਧੀਆਂ ਦੀ ਜਾਣਕਾਰੀ ਪ੍ਰਦੇਸ਼ ਦੇ ਨਾਗਰਿਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਦੇ ਉਦੇਸ਼ ਨਾਲ ਵਿਭਾਗੀ ਪੱਤ੍ਰਿਕਾ ਜਲ ਸੰਜੀਵਨੀ’ ਦੇ ਪਹਿਲੇ ਸੰਸਕਰਣ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ  ਰਣਬੀਰ ਸਿੰਘ ਗੰਗਵਾਉਦਯੋਗ ਅਤੇ ਵਣਜ ਦੇ ਨਾਲ-ਨਾਲ ਸੈਨਿਕ ਅਤੇ ਅਰਧ-ਸੈਨਿਕ ਭਲਾਈ ਮੰਤਰੀ ਰਾਓ ਨਰਬੀਰ ਸਿੰਘਸਿੱਖਿਆ ਮੰਤਰੀ ਸ੍ਰੀ  ਮਹੀਪਾਲ ਢਾਂਡਾਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ  ਸ਼ਿਆਮ ਸਿੰਘ ਰਾਣਾ ਵੀ ਮੌਜੂਦ ਸਨ।

ਮੁੱਖ ਮੰਤਰੀ ਸ੍ਰੀ  ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਲ ਸੰਜੀਵਨੀ’ ਪੱਤ੍ਰਿਕਾ ਵਿਭਾਗ ਦੀ ਕਾਰਜਪ੍ਰਣਾਲੀਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਪ੍ਰਕਾਸ਼ਨ ਨਾ ਕੇਵਲ ਨਾਗਰਿਕਾਂ ਨੂੰ ਵਿਭਾਗ ਦੀਆਂ ਵੱਖ-ਵੱਖ ਜਨਹਿਤਕਾਰੀ ਪਹਿਲਕਦਮੀਆਂ ਤੋਂ ਜਾਣੂ ਕਰਵਾਏਗਾਬਲਕਿ ਜਲ ਸੰਭਾਲ ਜਲ ਸੁਰੱਖਿਆ ਅਤੇ ਸਵੱਛਤਾ ਪ੍ਰਤੀ ਜਨ-ਜਾਗਰੂਕਤਾ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਪੱਤ੍ਰਿਕਾ ਵਿਭਾਗ ਦੀਆਂ ਲੋਕ ਭਲਾਈ ਪਹਿਲਕਦਮੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਵਿਭਾਗ ਦੇ ਇਸ ਯਤਨ ਦੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਅੱਜ ਜਲ ਪ੍ਰਬੰਧਨ ਅਤੇ ਪੇਂਡੂ ਪੀਣ ਵਾਲੇ ਪਾਣੀ ਦੀ ਵਿਵਸਥਾ ਦੇ ਖੇਤਰ ਵਿੱਚ ਦੇਸ਼ ਦੇ ਮੋਹਰੀ ਰਾਜਾਂ ਵਿੱਚ ਆਪਣੀ ਵਿਲੱਖਣ ਪਛਾਣ ਸਥਾਪਤ ਕਰ ਰਿਹਾ ਹੈ। ਰਾਜ ਸਰਕਾਰ ਦੇ ਨਿਰੰਤਰ ਯਤਨਾਂ ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੀ ਪ੍ਰਭਾਵਸ਼ਾਲੀ ਕਾਰਜਪ੍ਰਣਾਲੀ ਦੇ ਨਤੀਜੇ ਵਜੋਂ ਸੂਬਾ ਸ਼ੁੱਧ ਜਲਯੋਗ ਜਲ’ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਨਿਰੰਤਰ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪ੍ਰਧਾਨ ਮੰਤਰੀ ਸ੍ਰੀ  ਨਰੇਂਦਰ ਮੋਦੀ ਦੀ ਸੋਚ ਦੇ ਅਨੁਕੂਲ ਹਰ ਵਿਅਕਤੀ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ।

ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ  ਰਣਬੀਰ ਸਿੰਘ ਗੰਗਵਾ ਨੇ ਦੱਸਿਆ ਕਿ ਜਲ ਸੰਜੀਵਨੀ’ ਪੱਤ੍ਰਿਕਾ ਵਿੱਚ ਵਿਭਾਗ ਦੁਆਰਾ ਪੀਣ ਵਾਲੇ ਪਾਣੀ ਅਤੇ ਸਵੱਛਤਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂਨਵੀਨਤਾਵਾਂ ਅਤੇ ਵਿਕਾਸਾਤਮਕ ਪਹਿਲਕਦਮੀਆਂ ਦਾ ਵਿਆਪਕ ਵੇਰਵਾ ਪੇਸ਼ ਕੀਤਾ ਗਿਆ ਹੈ। ਪੱਤ੍ਰਿਕਾ ਵਿੱਚ ਜਲ ਜੀਵਨ ਮਿਸ਼ਨ‘ ਸਮੇਤ ਵੱਖ-ਵੱਖ ਯੋਜਨਾਵਾਂ ਦੇ ਤਹਿਤ ਸੂਬਾ ਵਾਸੀਆਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਕੀਤੇ ਗਏ ਕਾਰਜਾਂਵਾਟਰ ਸਪਲਾਈ ਕਵਰੇਜਬਜਟ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਤ ਪ੍ਰਮੁੱਖ ਪ੍ਰਾਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਪੱਤ੍ਰਿਕਾ ਵਿੱਚ ਪਾਣੀ ਦੀ ਗੁਣਵੱਤਾ ਦੇ ਪ੍ਰਬੰਧਨਆਧੁਨਿਕ ਵਾਟਰ ਟੈਸਟਿੰਗ ਲੈਬਾਰਟਰੀਆਂ) ਦੀਆਂ ਸਹੂਲਤਾਂ ਅਤੇ ਨਾਗਰਿਕਾਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਸੇਵਾਵਾਂ ਦਾ ਵਿਸਤ੍ਰਿਤ ਜ਼ਿਕਰ ਕੀਤਾ ਗਿਆ ਹੈ। ਸੂਬੇ ਦੇ ਉੱਤਮ ਵਾਟਰ ਟ੍ਰੀਟਮੈਂਟ ਪਲਾਂਟਾਂ ਅਤੇ ਸੀਵੇਜ ਟ੍ਰੀਟਮੈਂਟ ਪਲਾਂਟਾਂ ਦੀ ਕਾਰਜਪ੍ਰਣਾਲੀਵਿਭਾਗ ਦੁਆਰਾ ਅਪਣਾਈਆਂ ਗਈਆਂ ਸਰਵੋਤਮ ਕਾਰਜ ਪ੍ਰਣਾਲੀਆਂਤਕਨੀਕੀ ਨਵੀਨਤਾਵਾਂ ਅਤੇ ਜਲ ਸੰਭਾਲ ਤੇ ਸਵੱਛਤਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਨੂੰ ਵੀ ਪੱਤ੍ਰਿਕਾ ਵਿੱਚ ਪ੍ਰਮੁੱਖਤਾ ਨਾਲ ਸਥਾਨ ਦਿੱਤਾ ਗਿਆ ਹੈ।

ਸ੍ਰੀ  ਗੰਗਵਾ ਨੇ ਦੱਸਿਆ ਕਿ ਪੱਤ੍ਰਿਕਾ ਵਿੱਚ ਵਿਭਾਗ ਦੁਆਰਾ ਭਾਈਚਾਰੇ ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਗਤੀਵਿਧੀਆਂਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਨਿਰੀਖਣ ਅਤੇ ਜਨ-ਸੰਵਾਦ ਪ੍ਰੋਗਰਾਮਾਂਸਿਖਲਾਈ ਅਤੇ ਸਮਰੱਥਾ ਨਿਰਮਾਣ ਪਹਿਲਕਦਮੀਆਂ ਅਤੇ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ‘ ਵਰਗੀਆਂ ਡਿਜੀਟਲ ਵਿਵਸਥਾਵਾਂ ਦੇ ਮਾਧਿਅਮ ਰਾਹੀਂ ਕਾਰਜਾਂ ਵਿੱਚ ਲਿਆਂਦੀ ਗਈ ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਵੀ ਦਰਸਾਇਆ ਗਿਆ ਹੈ। ਨਾਗਰਿਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਵਿਭਾਗ ਵੱਲੋਂ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਕੇਂਦਰੀਕ੍ਰਿਤ ਸ਼ਿਕਾਇਤ ਨਿਵਾਰਨ ਪ੍ਰਣਾਲੀ ਦੇ ਮਾਧਿਅਮ ਰਾਹੀਂ ਪ੍ਰਾਪਤ ਸ਼ਿਕਾਇਤਾਂ ਦਾ ਸਮੇਂ ਸਿਰ ਅਤੇ ਤਸੱਲੀਬਖਸ਼ ਹੱਲ ਯਕੀਨੀ ਬਣਾਇਆ ਜਾ ਰਿਹਾ ਹੈਜਿਸ ਨਾਲ ਉਪਭੋਗਤਾਵਾਂ ਦਾ ਵਿਭਾਗੀ ਸੇਵਾਵਾਂ ਤੇ ਵਿਸ਼ਵਾਸ ਹੋਰ ਵੀ ਮਜ਼ਬੂਤ ਹੋਇਆ ਹੈ।

ਸ੍ਰੀ  ਗੰਗਵਾ ਨੇ ਕਿਹਾ ਕਿ ਹਰੇਕ ਪੇਂਡੂ ਪਰਿਵਾਰ ਤੱਕ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਜਲ ਸਰੋਤਾਂ ਦੀ ਸੰਭਾਲਆਧੁਨਿਕ ਤਕਨੀਕਾਂ ਦੀ ਵਰਤੋਂ ਅਤੇ ਸਮੂਹਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਮਾਧਿਅਮ ਰਾਹੀਂ ਹਰਿਆਣਾ ਨੇ ਜਲ ਸੁਰੱਖਿਆ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਜਲ ਸੰਜੀਵਨੀ’ ਪੱਤ੍ਰਿਕਾ ਵਿਭਾਗ ਦੇ ਇਨ੍ਹਾਂ ਹੀ ਯਤਨਾਂਨਵੀਨਤਾਵਾਂ ਅਤੇ ਪ੍ਰਾਪਤੀਆਂ ਦਾ ਪ੍ਰਤੀਬਿੰਬ ਹੈਜੋ ਹਰਿਆਣਾ ਨੂੰ ਜਲ ਪ੍ਰਬੰਧਨ ਅਤੇ ਸਵੱਛਤਾ ਦੇ ਖੇਤਰ ਵਿੱਚ ਇੱਕ ਮਜ਼ਬੂਤਅਗਾਂਹਵਧੂ ਅਤੇ ਪ੍ਰੇਰਨਾਦਾਇਕ ਰਾਜ ਵਜੋਂ ਪੇਸ਼ ਕਰਦੀ ਹੈ।

ਇਸ ਮੌਕੇ ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ  ਅਰੁਣ ਕੁਮਾਰ ਗੁਪਤਾਉਪ-ਪ੍ਰਧਾਨ ਸਕੱਤਰ ਸ੍ਰੀ  ਯਸ਼ਪਾਲ ਯਾਦਵਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਪ੍ਰਮੁੱਖ ਇੰਜੀਨੀਅਰ ਸ੍ਰੀ ਦੇਵੇਂਦਰ ਦਹੀਆ ਅਤੇ ਜਲ ਤੇ ਸਵੱਛਤਾ ਸਹਾਇਤਾ ਸੰਗਠਨ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *