Shadow

ਮੌਜੂਦਾ ਕੇਂਦਰ ਅਤੇ ਰਾਜ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਵਿੱਚ ਦੇਸ਼-ਸੂਬੇ ਦਾ ਹੋਇਆ ਸਰਬਪੱਖੀ ਅਤੇ ਸਰਬ-ਸਾਂਝਾ ਵਿਕਾਸ – ਗੌਰਵ ਗੌਤਮ

ਚੰਡੀਗੜ੍ਹ, 13 ਜੂਨ – ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਦੂਰਅੰਦੇਸ਼ੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਕੇਂਦਰ ਅਤੇ ਰਾਜ ਸਰਕਾਰ ਵੱਲੋਂ 12 ਸਾਲਾਂ ਦੇ ਕਾਰਜਕਾਲ ਵਿੱਚ ਹਾਸਲ ਕੀਤੀਆਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਸੂਬੇ ਭਰ ਦੇ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਕਹਾ ਕਿ ਮੌਜੂਦਾ ਕੇਂਦਰ ਅਤੇ ਰਾਜ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਵਿੱਚ ਦੇਸ਼-ਸੂਬੇ ਦਾ ਸਰਬਪੱਖੀ ਅਤੇ ਸਰਬ-ਸਾਂਝਾ ਵਿਕਾਸ ਹੋਇਆ ਹੈਜਿਸ ਨਾਲ ਅੰਤੋਦਿਆ ਉਥਾਨ ਅਤੇ ਲੋਕ ਭਲਾਈ ਨੂੰ ਬਲ ਮਿਲਿਆ ਹੈ।

ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ 12 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਿਸ਼ੇਸ਼ ਜਨ-ਸੰਪਰਕ ਅਤੇ ਜਨ-ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਹਰ ਇੱਕ ਵਿਅਕਤੀ ਤੱਕ ਸਰਕਾਰ ਦੀ ਅੰਤੋਦਿਆ ਉਥਾਨ ਅਤੇ ਲੋਕ ਭਲਾਈ ਸਕੀਮਾਂ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ ਅਤੇ ਲੋਕ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਵਿਸ਼ੇਸ਼ ਜਨ-ਸੰਪਰਕ ਅਤੇ ਜਨ-ਜਾਗਰੂਕਤਾ ਮੁਹਿੰਮ ਤਹਿਤ ਸ਼ਨੀਵਾਰ ਨੂੰ ਪਲਵਲ ਸਥਿਤ ਲੋਕ ਨਿਰਮਾਣ ਵਿਸ਼ਰਾਮ ਗ੍ਰਹਿ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੀਆਂ 12 ਸਾਲਾਂ ਦੀਆਂ ਪ੍ਰਾਪਤੀਆਂ ਦੱਸੀਆਂ।

ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 12 ਸਾਲਾਂ ਦੇ ਕਾਰਜਕਾਲ ਵਿੱਚ ਲਾਗੂ ਕੀਤੀਆਂ ਅੰਤੋਦਿਆ ਉਥਾਨ ਅਤੇ ਲੋਕ ਭਲਾਈ ਨਾਲ ਸੰਬੰਧਿਤ ਸਕੀਮਾਂ ਦਾ ਜ਼ਿਕਰ ਕਰਦਿਆਂ ਕਹਾ ਕਿ ਸਰਕਾਰ ਦੇ ਪਿਛਲੇ 12 ਸਾਲ ਵਿਸ਼ਵਾਸਵਿਕਾਸ ਅਤੇ ਲੋਕ ਭਲਾਈ ਨੂੰ ਸਮਰਪਿਤ ਰਹੇ ਹਨ। ਸਰਕਾਰ ਨੇ 140 ਕਰੋੜ ਦੇਸ਼ ਵਾਸਿਆਂ ਅਤੇ ਰਾਸ਼ਟਰ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਨੌਜਵਾਨਾਂਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਅਣਥੱਕ ਯਤਨਾਂ ਦੇ ਸਿੱਟੇ ਵਜੋਂ ਹੀ ਅੱਜ ਦੇਸ਼ ਨੇ ਬੁਨਿਆਦੀ ਢਾਂਚੇ ਤੋਂ ਲੈ ਕੇ ਡਿਜੀਟਲ ਕ੍ਰਾਂਤੀ ਤੱਕ ਵਿਸ਼ਵ ਪੱਧਰ ਤੇ ਇੱਕ ਨਵੀਂ ਪਛਾਣ ਹਾਸਲ ਕੀਤੀ ਹੈ। ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਰਕਾਰ ਸੇਵਾਸੁਸ਼ਾਸਨ ਅਤੇ ਖੁਸ਼ਹਾਲੀ ਦੇ ਇਸ ਰਾਹ ਤੇ ਨਿਰੰਤਰ ਅੱਗੇ ਵਧ ਰਹੀ ਹੈ।

ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਬੀਤੇ 12 ਸਾਲਾਂ ਦਾ ਸਮਾਂ ਭਾਰਤ ਦੇ ਇਤਿਹਾਸ ਵਿੱਚ ਸੇਵਾਸੁਸ਼ਾਸਨਸੁਰੱਖਿਆ ਅਤੇ ਵਿਕਾਸ ਦਾ ਸੁਨਹਿਰੀ ਅਧਿਆਇ ਬਣ ਕੇ ਉੱਭਰਿਆ ਹੈ। ਦੇਸ਼ ਦੀ ਜਨਤਾ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਤੇ ਵਿਸ਼ਵਾਸ ਜਤਾ ਕੇ ਲੋਕਤੰਤਰ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਹੈ। ਇਸ ਮਿਆਦ ਦੌਰਾਨ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਅਤੇ 35-ਏ ਨੂੰ ਹਟਾ ਕੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕੀਤਾ ਗਿਆਉੱਥੇ ਹੀ ਸਰਜੀਕਲ ਸਟ੍ਰਾਈਕਏਅਰ ਸਟ੍ਰਾਈਕਵਨ ਰੈਂਕ-ਵਨ ਪੈਨਸ਼ਨਨਾਗਰਿਕਤਾ ਸੋਧ ਕਾਨੂੰਨ ਅਤੇ ਨਵੇਂ ਨਿਆਂ-ਕੇਂਦਰਿਤ ਅਪਰਾਧਿਕ ਕਾਨੂੰਨਾਂ ਵਰਗੇ ਇਤਿਹਾਸਕ ਫੈਸਲਿਆਂ ਨੇ ਰਾਸ਼ਟਰ ਦੀ ਸੁਰੱਖਿਆ ਅਤੇ ਨਿਆਂ ਪ੍ਰਣਾਲੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਅੱਜ ਅੰਤਰਰਾਸ਼ਟਰੀ ਯੋਗ ਦਿਵਸ 190 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈਜਦਕਿ ਚੰਦਰਯਾਨ-3, ਆਦਿਤਿਆ-ਐੱਲਅਤੇ ਗਗਨਯਾਨ ਵਰਗੇ ਮਿਸ਼ਨਾਂ ਨੇ ਭਾਰਤ ਦੀ ਵਿਗਿਆਨਕ ਸਮਰੱਥਾ ਨੂੰ ਵਿਸ਼ਵ ਪੱਧਰ ਤੇ ਪਛਾਣ ਦਿਵਾਈ ਹੈ।

ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿੱਚ ਵਿਸ਼ਵ ਦੀ 11ਵੀਂ ਆਰਥਿਕਤਾ ਰਿਹਾ ਭਾਰਤ ਅੱਜ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਰਥਿਕਤਾ ਬਣਨ ਦੀ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪਿਛਲੇ 12 ਸਾਲਾਂ ਵਿੱਚ 25 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਰੋੜ ਤੋਂ ਵੱਧ ਮਕਾਨਉੱਜਵਲਾ ਯੋਜਨਾ ਰਾਹੀਂ ਲਗਭਗ 11 ਕਰੋੜ ਔਰਤਾਂ ਨੂੰ ਗੈਸ ਕਨੈਕਸ਼ਨਆਯੁਸ਼ਮਾਨ ਭਾਰਤ ਰਾਹੀਂ 60 ਕਰੋੜ ਨਾਗਰਿਕਾਂ ਨੂੰ ਸਿਹਤ ਸੁਰੱਖਿਆ ਅਤੇ ਜਨ-ਔਸ਼ਧੀ ਕੇਂਦਰਾਂ ਤੇ ਸਸਤੀਆਂ ਦਵਾਈਆਂ ਦੀ ਉਪਲਬਧਤਾ ਨੇ ਗਰੀਬ ਅਤੇ ਵਾਂਝੇ ਵਰਗ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਹੈ।

ਖੇਡ ਰਾਜ ਮੰਤਰੀ ਨੇ ਕਹਾ ਕਿ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਸਟਾਰਟਅੱਪ ਇੰਡੀਆਸਕਿੱਲ ਇੰਡੀਆਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੀਆਂ ਸਕੀਮਾਂ ਨੇ ਨਵੇਂ ਮੌਕੇ ਪੈਦਾ ਕੀਤੇ ਹਨ। ਮੁਦਰਾ ਯੋਜਨਾ ਤਹਿਤ 40 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ ਗਏ ਹਨਜਿਨ੍ਹਾਂ ਵਿੱਚੋਂ ਜ਼ਿਆਦਾਤਰ ਲਾਭਪਾਤਰੀ ਔਰਤਾਂ ਹਨ। ਖੇਲੋ ਇੰਡੀਆਰੁਜ਼ਗਾਰ ਮੇਲੇ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਨੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਔਰਤਾਂ ਲਈ ਨਾਰੀ ਸ਼ਕਤੀ ਵੰਦਨ ਐਕਟਲਖਪਤੀ ਦੀਦੀ ਮੁਹਿੰਮਸੁਕੰਨਿਆ ਸਮ੍ਰਿੱਧੀ ਯੋਜਨਾ ਅਤੇ ਫ਼ੌਜ ਤੇ ਰੱਖਿਆ ਸੰਸਥਾਵਾਂ ਵਿੱਚ ਵਧਦੀ ਭਾਗੀਦਾਰੀ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣੀ ਹੈ। ਕਿਸਾਨਾਂ ਲਈ ਪੀਐੱਮ ਕਿਸਾਨ ਸਨਮਾਨ ਨਿਧੀਈ-ਨਾਮਫ਼ਸਲ ਬੀਮਾ, ‘ਸ਼੍ਰੀ ਅੰਨ‘ (ਮੋਟੇ ਅਨਾਜ) ਨੂੰ ਵਿਸ਼ਵ ਵਿਆਪੀ ਪਛਾਣ ਅਤੇ ਖੇਤੀਬਾੜੀ ਨਿਰਯਾਤ ਵਿੱਚ ਵਾਧੇ ਨੇ ਖੇਤੀਬਾੜੀ ਖੇਤਰ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਹੈ।

ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕਹਾ ਕਿ ਵਿਕਸਿਤ ਭਾਰਤ ਦਾ ਸੰਕਲਪ ਕੇਵਲ ਆਰਥਿਕ ਤਰੱਕੀ ਤੱਕ ਸੀਮਤ ਨਹੀਂ ਹੈਬਲਕਿ ਇਹ ਗਰੀਬੀ-ਮੁਕਤਤਕਨੀਕੀ ਤੌਰ ਤੇ ਮਜ਼ਬੂਤਵਾਤਾਵਰਣ ਪ੍ਰਤੀ ਸੰਵੇਦਨਸ਼ੀਲਬਰਾਬਰ ਮੌਕਿਆਂ ਵਾਲਾ ਅਤੇ ਵਿਸ਼ਵ ਦਾ ਮਾਰਗਦਰਸ਼ਨ ਕਰਨ ਵਾਲਾ ਭਾਰਤ ਬਣਾਉਣ ਦਾ ਟੀਚਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੰਮ੍ਰਿਤਕਾਲ ਦਾ ਇਹ ਦੌਰ ਉਸ ਸੁਨਹਿਰੀ ਭਵਿੱਖ ਦੀ ਨੀਂਹ ਰੱਖ ਰਿਹਾ ਹੈਜਿੱਥੇ ਭਾਰਤ ਗਿਆਨਵਿਗਿਆਨਸੱਭਿਆਚਾਰਅਧਿਆਤਮ ਅਤੇ ਖੁਸ਼ਹਾਲੀ ਦੇ ਖੇਤਰ ਵਿੱਚ ਵਿਸ਼ਵਗੁਰੂ ਵਜੋਂ ਸਥਾਪਿਤ ਹੋਵੇਗਾ।

ਮੰਤਰੀ ਨੇ ਕਹਾ ਕਿ ਰਾਜ ਸਰਕਾਰ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸਭਕਾ ਸਾਥਸਭਕਾ ਵਿਕਾਸ ਔਰ ਸਭਕਾ ਵਿਸ਼ਵਾਸ‘ ਦੇ ਨਾਅਰੇ ਨੂੰ ਅਮਲੀ ਰੂਪ ਦਿੰਦੇ ਹੋਏ ਸੂਬੇ ਭਰ ਵਿੱਚ ਇੱਕ ਸਮਾਨ ਵਿਕਾਸ ਦੀ ਗੰਗਾ ਵਹਾਉਣ ਦਾ ਕੰਮ ਕੀਤਾ ਹੈ। ਸੂਬੇ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਪ੍ਰਭਾਵ ਸਪੱਸ਼ਟ ਤੌਰ ਤੇ ਦਿਖਾਈ ਦਿੰਦਾ ਹੈ। ਸੂਬੇ ਵਿੱਚ ਰਾਸ਼ਟਰੀ ਰਾਜਮਾਰਗਾਂਮੈਟਰੋਬਿਜਲੀਆਵਾਸਸਿਹਤਸਿੱਖਿਆਖੇਡਾਂ ਅਤੇ ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਬੇਮਿਸਾਲ ਕੰਮ ਹੋਏ ਹਨ। ਆਯੁਸ਼ਮਾਨ ਭਾਰਤ-ਚਿਰਾਂਯੂ ਯੋਜਨਾਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾਮ੍ਹਾਰਾ ਗਾਓਂ-ਜਗਮਗ ਗਾਓਂ ਯੋਜਨਾਤੀਰਥ ਦਰਸ਼ਨ ਯਾਤਰਾ ਯੋਜਨਾਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਅਤੇ ਕਿਸਾਨਾਂ ਲਈ ਐੱਮਐੱਸਪੀ ਤੇ ਸਾਰੀਆਂ 24 ਫ਼ਸਲਾਂ ਦੀ ਖਰੀਦ ਵਰਗੀਆਂ ਪਹਿਲਕਦਮੀਆਂ ਸੂਬੇ ਦੇ ਵਿਕਾਸ ਦੀ ਨਵੀਂ ਪਛਾਣ ਬਣੀਆਂ ਹਨ। ਅੱਜ ਹਰਿਆਣਾ ਰਾਜ ਦੇਸ਼ ਦੇ ਮੋਹਰੀ ਰਾਜਾਂ ਵਿੱਚ ਸ਼ਾਮਲ ਹੈ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।

Leave a Reply

Your email address will not be published. Required fields are marked *