Shadow

ਸੋਮਨਾਥ ਮੰਦਰ ਭਾਰਤ ਦੀ ਸਨਾਤਨ ਚੇਤਨਾ, ਸੱਭਿਆਚਾਰਕ ਮਾਣ ਅਤੇ ਰਾਸ਼ਟਰੀ ਸਵਾਭਿਮਾਨ ਦਾ ਅਮਰ ਪ੍ਰਤੀਕ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 11 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੋਮਨਾਥ ਮੰਦਰ ਕੇਵਲ ਇੱਕ ਧਾਰਮਿਕ ਸਥਾਨ ਨਹੀਂਸਗੋਂ ਭਾਰਤ ਦੀ ਸਨਾਤਨ ਚੇਤਨਾਅਟੁੱਟ ਆਸਥਾ ਅਤੇ ਰਾਸ਼ਟਰੀ ਸਵੈ-ਮਾਣ ਦਾ ਅਮਰ ਪ੍ਰਤੀਕ ਹੈਜਿਸ ਨੇ ਹਰ ਹਮਲੇਹਰ ਸੰਘਰਸ਼ ਅਤੇ ਹਰ ਮੁਸੀਬਤ ਤੋਂ ਬਾਅਦ ਰਾਸ਼ਟਰ ਨੂੰ ਮੁੜ ਖੜ੍ਹੇ ਹੋਣ ਦੀ ਸ਼ਕਤੀ ਦਿੱਤੀ ਹੈ।

ਮੁੱਖ ਮੰਤਰੀ ਸੋਮਵਾਰ ਨੂੰ ਕੁਰੂਕਸ਼ੇਤਰ ਦੇ ਪਿਹੋਵਾ ਸਥਿਤ ਸ਼੍ਰੀ ਸੰਗਮੇਸ਼ਵਰ ਮਹਾਦੇਵ ਮੰਦਰ ਅਰੁਣਾਏ ਵਿਖੇ ਆਯੋਜਿਤ ‘ਸੋਮਨਾਥ ਸਵਾਭਿਮਾਨ ਪਰਵ’ ਦੇ ਰਾਜ ਪੱਧਰੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਮੰਦਰ ਕਮੇਟੀ ਦੇ ਅਹੁਦੇਦਾਰਾਂ ਅਤੇ ਸੰਤ ਸਮਾਜ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਅਤੇ ਹਾਜ਼ਰ ਸ਼ਰਧਾਲੂਆਂ ਨੇ ਸੋਮਨਾਥ ਮੰਦਰ ਵਿੱਚ ਆਯੋਜਿਤ ਵਿਸ਼ੇਸ਼ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੀ ਦੇਖਿਆਜਿਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਪੂਜਾ ਕਰਦੇ ਹੋਏ ਆਪਣਾ ਸੰਬੋਧਨ ਦਿੱਤਾ। ਸ੍ਰੀ ਸੰਗਮੇਸ਼ਵਰ ਮਹਾਦੇਵ ਮੰਦਰ ਅਰੁਣਾਏ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਪਹੁੰਚੇ ਸਾਧੂ ਸੰਤਾਂ ਦਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਾਲ ਭੇਟ ਕਰਕੇ ਸਨਮਾਨ ਵੀ ਕੀਤਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ “ਹਰ-ਹਰ ਮਹਾਦੇਵ” ਦੇ ਜੈਕਾਰਿਆਂ ਨਾਲ ਮੌਜ਼ੂਦ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਇਹ ਸਾਲ ਭਰ ਦਾ ਰਾਸ਼ਟਰੀ ਉਤਸਵ ਭਾਰਤ ਦੀ ਸੱਭਿਆਚਾਰਕ ਚੇਤਨਾਅਧਿਆਤਮਿਕ ਜਾਗ੍ਰਿਤੀ ਅਤੇ ਸਭਿਅਤਾ ਦੀ ਨਿਰੰਤਰਤਾ ਦਾ ਪ੍ਰਤੀਕ ਹੈ। ਵੈਦਿਕ ਨਦੀਆਂ ਅਰੁਣਾਏ ਅਤੇ ਸਰਸਵਤੀ ਦੇ ਪਵਿੱਤਰ ਸੰਗਮ ਸਥਾਨ ‘ਤੇ ਇਸ ਉਤਸਵ ਦਾ ਆਯੋਜਨ ਇਸ ਦੀ ਅਧਿਆਤਮਿਕ ਮਹੱਤਤਾ ਨੂੰ ਹੋਰ ਵੀ ਦਿਵਯ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਸਥਿਤ ਪ੍ਰਾਚੀਨ ਸੰਗਮੇਸ਼ਵਰ ਮੰਦਰ ਸਦੀਆਂ ਤੋਂ ਇਸ ਪਵਿੱਤਰ ਸੰਗਮ ਅਤੇ ਭਾਰਤ ਦੀ ਅਮੀਰ ਅਧਿਆਤਮਿਕ ਪਰੰਪਰਾ ਦਾ ਗਵਾਹ ਰਿਹਾ ਹੈ।

ਮੁੱਖ ਮੰਤਰੀ ਨੇ ‘ਸੋਮਨਾਥ ਸਵਾਭਿਮਾਨ ਪਰਵ’ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਉਤਸਵ 11 ਜਨਵਰੀ ਤੋਂ ਸ਼ੁਰੂ ਹੋ ਕੇ 11 ਜਨਵਰੀ 2027 ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਤੋਂ ਸ਼ਰਧਾਲੂ ਸੋਮਨਾਥ ਮੰਦਰ ਪਹੁੰਚ ਰਹੇ ਹਨ ਅਤੇ ਹਰਿਆਣਾ ਤੋਂ ਵੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਬਜ਼ੁਰਗ ਨਾਗਰਿਕਾਂ ਲਈ 8 ਜੂਨ ਨੂੰ ਵਿਸ਼ੇਸ਼ ਰੇਲਗੱਡੀ ਰਵਾਨਾ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਮਿਲੀ ਨਵੀਂ ਵਿਸ਼ਵ ਪੱਧਰੀ ਪਛਾਣ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਵਿਸ਼ਵ ਪੱਧਰੀ ਪਛਾਣ ਅਤੇ ਸਨਮਾਨ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਦੀਆਂ ਦੀ ਉਡੀਕ ਤੋਂ ਬਾਅਦ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦਾ ਸ਼ਾਨਦਾਰ ਨਿਰਮਾਣ ਅਤੇ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਭਾਰਤੀ ਸੰਸਕ੍ਰਿਤੀ ਦੇ ਪੁਨਰਜਾਗਰਣ ਦਾ ਸਭ ਤੋਂ ਵੱਡਾ ਪ੍ਰਤੀਕ ਬਣੀ। ਉਨ੍ਹਾਂ ਕਿਹਾ ਕਿ ਉਸ ਸਮੇਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਪੂਰਾ ਦੇਸ਼ ਰਾਮ-ਮਈ ਹੋ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕਾਸ਼ੀ ਵਿਸ਼ਵਨਾਥ ਧਾਮਮਹਾਕਾਲ ਲੋਕ ਅਤੇ ਕੇਦਾਰਨਾਥ ਧਾਮ ਦੇ ਪੁਨਰ ਵਿਕਾਸ ਨੇ ਭਾਰਤ ਦੇ ਪ੍ਰਾਚੀਨ ਤੀਰਥ ਸਥਾਨਾਂ ਦੀ ਮਰਿਆਦਾ ਨੂੰ ਬਹਾਲ ਕੀਤਾ ਹੈ ਅਤੇ ਆਧੁਨਿਕ ਭਾਰਤ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਚਾਰਧਾਮ ਪ੍ਰੋਜੈਕਟਪ੍ਰਸਾਦ ਯੋਜਨਾ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਵਰਗੇ ਯਤਨਾਂ ਰਾਹੀਂ ਭਾਰਤ ਆਪਣੀਆਂ ਅਧਿਆਤਮਿਕ ਜੜ੍ਹਾਂ ਨਾਲ ਮੁੜ ਜੁੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਵੇਂ ਭਾਰਤ ਦਾ ਉਹ ਦੌਰ ਹੈ ਜਿੱਥੇ ਵਿਕਾਸ ਅਤੇ ਵਿਰਾਸਤ ਨਾਲ-ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗਾਆਯੁਰਵੇਦ ਅਤੇ ‘ਵਸੂਧੈਵ ਕੁਟੁੰਬਕਮ’ ਦਾ ਸੰਦੇਸ਼ ਦੇ ਕੇ ਭਾਰਤੀ ਸੰਸਕ੍ਰਿਤੀ ਦੀ ਵਿਸ਼ਵ ਪੱਧਰੀ ਪ੍ਰਤਿਸ਼ਠਾ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ। ਉਨ੍ਹਾਂ ਨੇ ਇਸ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਅਤੇ ਕੁਰੂਕਸ਼ੇਤਰ ਦੇ ਅਨੁਭਵ ਕੇਂਦਰ ਦਾ ਵੀ ਜ਼ਿਕਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅਲੋਪ ਹੋ ਰਹੀ ਸੰਸਕ੍ਰਿਤੀ ਨੂੰ ਪਛਾਣ ਦਿਵਾਉਣ ਦਾ ਕੰਮ ਕੀਤਾ ਹੈ।

ਸੋਮਨਾਥ ਭਾਰਤ ਦੀ ਅਟੁੱਟ ਆਸਥਾ ਅਤੇ ਸਨਾਤਨ ਸ਼ਕਤੀ ਦਾ ਪ੍ਰਤੀਕ

ਮੁੱਖ ਮੰਤਰੀ ਨੇ ਕਿਹਾ ਕਿ ਸਨਾਤਨ ਪਰੰਪਰਾ ਵਿੱਚ ਸੋਮਨਾਥ ਨੂੰ ਬਾਰਾਂ ਜਯੋਤਿਰਲਿੰਗਾਂ ਵਿੱਚੋਂ ਪਹਿਲੇ ਜਯੋਤਿਰਲਿੰਗ ਦਾ ਮਾਣ ਹਾਸਲ ਹੈ। ਪੁਰਾਣਾਂ ਅਨੁਸਾਰ ਚੰਦਰਦੇਵ ਨੇ ਆਪਣੇ ਦੁੱਖਾਂ ਤੋਂ ਮੁਕਤੀ ਪਾਉਣ ਲਈ ਇੱਥੇ ਭਗਵਾਨ ਸ਼ਿਵ ਦੀ ਘੋਰ ਤਪੱਸਿਆ ਕੀਤੀ ਸੀਜਿਸ ਤੋਂ ਬਾਅਦ ਭਗਵਾਨ ਸ਼ਿਵ ਇੱਥੇ ਜਯੋਤਿਰਲਿੰਗ ਦੇ ਰੂਪ ਵਿੱਚ ਪ੍ਰਗਟ ਹੋਏ ਅਤੇ ਉਦੋਂ ਤੋਂ ਇਹ ਸਥਾਨ ‘ਸੋਮਨਾਥ’ ਅਖਵਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸੋਮਨਾਥ ਮੰਦਰ ਦਾ ਇਤਿਹਾਸ ਭਾਰਤ ਦੀ ਧੀਰਜ ਦੀ ਗਾਥਾ ਅਤੇ ਅਧਿਆਤਮਿਕ ਸ਼ਕਤੀ ਦਾ ਇਤਿਹਾਸ ਹੈ। ਵਿਦੇਸ਼ੀ ਹਮਲਾਵਰਾਂ ਨੇ ਇਸ ਮੰਦਰ ਨੂੰ ਕਈ ਵਾਰ ਤੋੜਿਆ ਅਤੇ ਲੁੱਟਿਆਪਰ ਹਰ ਵਾਰ ਇਹ ਮੰਦਰ ਹੋਰ ਵੀ ਹਿੰਮਤ ਅਤੇ ਆਸਥਾ ਨਾਲ ਮੁੜ ਖੜ੍ਹਾ ਹੋਇਆ। ਉਨ੍ਹਾਂ ਕਿਹਾ ਕਿ ਵਿਦੇਸ਼ੀ ਹਮਲਾਵਰਾਂ ਨੇ ਸਿਰਫ਼ ਮੰਦਰ ਨੂੰ ਨਹੀਂਸਗੋਂ ਭਾਰਤ ਦੀ ਸੰਸਕ੍ਰਿਤੀਆਸਥਾ ਅਤੇ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀਪਰ ਉਹ ਇਹ ਸਮਝ ਨਹੀਂ ਸਕੇ ਕਿ ਸਨਾਤਨ ਕੇਵਲ ਮੰਦਰਾਂ ਵਿੱਚ ਨਹੀਂਸਗੋਂ ਭਾਰਤ ਦੇ ਹਰ ਵਿਅਕਤੀ ਦੇ ਦਿਲ ਵਿੱਚ ਵਸਦਾ ਹੈ।

ਸੋਮਨਾਥ ਦਾ ਪੁਨਰ ਨਿਰਮਾਣ ਰਾਸ਼ਟਰੀ ਸਵਾਭਿਮਾਨ ਦੀ ਬਹਾਲੀ ਸੀ

ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਨੇ ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਦਾ ਸੰਕਲਪ ਲਿਆ ਸੀ ਅਤੇ ਇਸ ਨੂੰ ਰਾਸ਼ਟਰੀ ਸਨਮਾਨ ਦੀ ਬਹਾਲੀ ਦੱਸਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ: ਰਾਜੇਂਦਰ ਪ੍ਰਸਾਦ ਨੇ ਮਈ 1951 ਵਿੱਚ ਪੁਨਰ-ਨਿਰਮਿਤ ਸੋਮਨਾਥ ਮੰਦਰ ਦਾ ਉਦਘਾਟਨ ਕੀਤਾ ਸੀ ਅਤੇ ਅੱਜ ਉਸ ਦੇ 75 ਸਾਲ ਪੂਰੇ ਹੋਣਾ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸੋਮਨਾਥ ‘ਤੇ ਹੋਏ ਪਹਿਲੇ ਹਮਲੇ ਦੇ ਵੀ 1000 ਸਾਲ ਪੂਰੇ ਹੋ ਰਹੇ ਹਨ। ਸਾਲ 1026 ਵਿੱਚ ਹੋਏ ਇਸ ਹਮਲੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਸੋਮਨਾਥ ਸਵੈ-ਮਾਣ ਪਰਵ’ ਹਜ਼ਾਰ ਸਾਲਾਂ ਦੀ ਧੀਰਜ ਦੀ ਗਾਥਾ ਅਤੇ ਅਟੁੱਟ ਆਸਥਾ ਦਾ ਪ੍ਰਤੀਕ ਹੈ।

ਨੌਜਵਾਨਾਂ ਨੂੰ ਭਾਰਤ ਦੀ ਸੱਭਿਅਤਾ ਦੀ ਵਿਰਾਸਤ ਨਾਲ ਜੋੜਨਾ ਸਮੇਂ ਦੀ ਲੋੜ

ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਭਾਰਤ ਦੀ ਸੱਭਿਆਚਾਰਕਅਧਿਆਤਮਿਕ ਅਤੇ ਇਤਿਹਾਸਕ ਵਿਰਾਸਤ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾਭਾਰਤ ਕੇਵਲ ਇੱਕ ਭੂਗੋਲਿਕ ਸੀਮਾ ਨਹੀਂ ਹੈਭਾਰਤ ਇੱਕ ਸੱਭਿਅਤਾਇੱਕ ਸੰਸਕ੍ਰਿਤੀ ਅਤੇ ਇੱਕ ਅਧਿਆਤਮਿਕ ਚੇਤਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਸੋਮਨਾਥ ਸਵਾਭਿਮਾਨ ਪਰਵ’ ਕੇਵਲ ਅਤੀਤ ਦੀ ਯਾਦ ਨਹੀਂਸਗੋਂ ਸੱਭਿਆਚਾਰਕ ਜਾਗ੍ਰਿਤੀ ਅਤੇ ਸਭਿਅਤਾ ਦੀ ਚੇਤਨਾ ਦੀ ਇੱਕ ਰਾਸ਼ਟਰੀ ਮੁਹਿੰਮ ਹੈ। ਉਨ੍ਹਾਂ ਸਮਾਜ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਨਵੀਂ ਪੀੜ੍ਹੀ ਨੂੰ ਭਾਰਤ ਦੇ ਸ਼ਾਨਦਾਰ ਇਤਿਹਾਸਪਰੰਪਰਾਵਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣ।

ਹਰਿਆਣਾ ਸਰਕਾਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦੀ ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਰਾਜ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦੀ ਸੰਭਾਲ ਲਈ ਨਿਰੰਤਰ ਕੰਮ ਕਰ ਰਹੀ ਹੈ। ਤੀਰਥ ਸਥਾਨਾਂ ਦੇ ਵਿਕਾਸਮੰਦਰਾਂ ਅਤੇ ਸਰੋਵਰਾਂ ਦੀ ਸੰਭਾਲ ਅਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਸਰਸਵਤੀ ਅਤੇ ਦ੍ਰਿਸ਼ਦਵਤੀ ਨਦੀਆਂ ਦੇ ਵਿਚਕਾਰ ਸਥਿਤ 48 ਕੋਸ ਕੁਰੂਕਸ਼ੇਤਰ ਦੀ ਧਰਤੀ ਵਿੱਚ 367 ਤੀਰਥ ਸਥਾਨ ਹਨਜਿਨ੍ਹਾਂ ਵਿੱਚੋਂ ਕਈ ਸਮੇਂ ਦੇ ਨਾਲ ਅਲੋਪ ਹੋਣ ਦੇ ਕੰਢੇ ਸਨ। ਰਾਜ ਸਰਕਾਰ ਇਨ੍ਹਾਂ ਤੀਰਥ ਸਥਾਨਾਂ ਦੇ ਪੁਨਰ-ਉਧਾਰ ਅਤੇ ਸੰਭਾਲ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2023 ਵਿੱਚ ਸਰਵੇਖਣ ਅਤੇ ਦਸਤਾਵੇਜ਼ੀਕਰਨ ਤੋਂ ਬਾਅਦ 18 ਨਵੇਂ ਤੀਰਥ ਸਥਾਨਾਂ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀਜਿਸ ਤੋਂ ਬਾਅਦ ਹੁਣ ਤੱਕ ਕੁੱਲ 182 ਤੀਰਥ ਸਥਾਨਾਂ ਦਾ ਦਸਤਾਵੇਜ਼ੀਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਵਦੇਸ਼ ਦਰਸ਼ਨ ਯੋਜਨਾ ਤਹਿਤ ਸਾਲ 2015 ਵਿੱਚ ਕੁਰੂਕਸ਼ੇਤਰ ਨੂੰ ਸ੍ਰੀ ਕ੍ਰਿਸ਼ਨ ਸਰਕਟ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਦੇ ਤਹਿਤ ਵੱਖ-ਵੱਖ ਤੀਰਥ ਸਥਾਨਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। 48 ਕੋਸ ਖੇਤਰ ਦੇ 134 ਸਥਾਨਾਂ ਨੂੰ ਸੈਰ-ਸਪਾਟਾ ਅਤੇ ਅਧਿਆਤਮਿਕ ਸਥਾਨਾਂ ਵਜੋਂ ਵਿਕਸਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲੋਕ ਅਰਪਿਤ ਕੀਤਾ ਗਿਆ ਜਯੋਤੀਸਰ ਅਨੁਭਵ ਕੇਂਦਰ ਆਧੁਨਿਕ ਤਕਨੀਕ ਰਾਹੀਂ ਮਹਾਭਾਰਤ ਦੇ ਦਰਸ਼ਨਇਤਿਹਾਸ ਅਤੇ ਸੰਦੇਸ਼ ਨੂੰ ਜੀਵਤ ਰੂਪ ਵਿੱਚ ਪੇਸ਼ ਕਰ ਰਿਹਾ ਹੈ।

ਮੁੱਖ ਮੰਤਰੀ ਨੇ ਸੰਤਾਂ-ਮਹਾਤਮਾਧਾਰਮਿਕ ਜਥੇਬੰਦੀਆਂਸਮਾਜਿਕ ਸੰਸਥਾਵਾਂ ਅਤੇ ਨੌਜਵਾਨਾਂ ਨੂੰ ‘ਸੋਮਨਾਥ ਸਵਾਭਿਮਾਨ ਪਰਵ’ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਧੁਨਿਕਤਾਵਿਗਿਆਨ ਅਤੇ ਵਿਕਾਸ ਦੇ ਰਾਹ ‘ਤੇ ਅੱਗੇ ਵਧਦੇ ਹੋਏ ਆਪਣੀਆਂ ਅਧਿਆਤਮਿਕ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਵੀ ਜੁੜੇ ਰਹਿਣਾ ਹੋਵੇਗਾ।

ਸੋਮਨਾਥ ਸਵਾਭਿਮਾਨ ਪਰਵ ਸਾਡੀ ਸਨਾਤਨ ਸੰਸਕ੍ਰਿਤੀ ਅਤੇ ਰਾਸ਼ਟਰੀ ਸਵਾਭਿਮਾਨ ਦਾ ਪ੍ਰਤੀਕ – ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ

ਇਸ ਮੌਕੇ ਬੋਲਦਿਆਂ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਕਿਹਾ ਕਿ ਸੋਮਨਾਥ ਸਵੈ-ਮਾਣ ਪਰਵ ਸਾਡੀ ਸਨਾਤਨ ਸੰਸਕ੍ਰਿਤੀ ਅਤੇ ਰਾਸ਼ਟਰੀ ਸਵੈ-ਮਾਣ ਦਾ ਪ੍ਰਤੀਕ ਹੈ। ਸੋਮਨਾਥ ਨੂੰ ਤੋੜਨ ਵਾਲੇ ਅੱਜ ਇਤਿਹਾਸ ਵਿੱਚ ਸਿਮਟ ਗਏ ਹਨਪਰ ਸੋਮਨਾਥ ਦੀ ਧਵਜਾ (ਝੰਡਾ) ਅੱਜ ਵੀ ਭਾਰਤ ਦੀ ਸ਼ਕਤੀ ਦਾ ਸੰਦੇਸ਼ ਦੇ ਰਹੀ ਹੈ। ਸੋਮਨਾਥ ਮੰਦਰ ਭਾਰਤ ਦੀ ਸੱਭਿਆਚਾਰਕ ਪਛਾਣ ਅਤੇ ਸਵੈ-ਮਾਣ ਦਾ ਪ੍ਰਤੀਕ ਹੈ ਅਤੇ ਇਸ ਨੂੰ ਵਾਰ-ਵਾਰ ਤੋੜੇ ਜਾਣ ਦੇ ਬਾਵਜੂਦ ਸ਼ਰਧਾ ਨਾਲ ਮੁੜ ਖੜ੍ਹਾ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਸੋਮਨਾਥ ਮੰਦਰ 1029 ਸਾਲ ਪਹਿਲਾਂ ਮੁਹੰਮਦ ਗਜ਼ਨਵੀ ਦੇ ਹਮਲੇ ਤੋਂ ਬਾਅਦ ਵੀ ਕਈ ਵਾਰ ਪੁਨਰ-ਨਿਰਮਿਤ ਹੋਇਆ। ਸਰਦਾਰ ਪਟੇਲ ਦੇ ਯਤਨਾਂ ਸਦਕਾ ਇਸ ਦਾ ਜੀਰਨ-ਉਧਾਰ ਹੋਇਆ। ਹੁਣ ਇਸ ਦੇ 75 ਸਾਲ ਪੂਰੇ ਹੋਣ ‘ਤੇ ਇਸ ਨੂੰ ਸਵੈ-ਮਾਣ ਪਰਵ ਵਜੋਂ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਦੇ ਸੰਤਾਂ ਅਤੇ ਸ਼ਰਧਾਲੂਆਂ ਨੇ ਓਂਕਾਰ ਮੰਤਰ ਦਾ ਜਾਪ ਕੀਤਾ ਹੈ।

ਉਨ੍ਹਾਂ ਕਿਹਾ ਕਿ ਸੋਮਨਾਥ ਦਾ ਇਤਿਹਾਸ ਸਾਨੂੰ ਸਿਰਫ਼ ਸੰਘਰਸ਼ ਹੀ ਨਹੀਂ ਸਿਖਾਉਂਦਾਸਗੋਂ ਧੀਰਜ ਵੀ ਸਿਖਾਉਂਦਾ ਹੈ। ਹਜ਼ਾਰਾਂ ਸਾਲਾਂ ਤੱਕ ਵਾਰ-ਵਾਰ ਟੁੱਟਣ ਤੋਂ ਬਾਅਦ ਵੀ ਮੁੜ ਉੱਠ ਖੜ੍ਹੇ ਹੋਣਾ ਹੀ ਭਾਰਤ ਦੀ ਪਛਾਣ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਨੂੰ ਜਾਣੇਆਪਣੀ ਸੰਸਕ੍ਰਿਤੀ ਨੂੰ ਸਮਝੇ ਅਤੇ ਆਪਣੀ ਵਿਰਾਸਤ ‘ਤੇ ਮਾਣ ਕਰੇ।

ਇਸ ਮੌਕੇ ਅਖਾੜਾ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਮਹੰਤ ਰਵਿੰਦਰ ਪੁਰੀ ਮਹਾਰਾਜਸੰਤ ਬੰਸੀਪੁਰੀ ਮਹਾਰਾਜਭੱਦਰਕਾਲੀ ਮੰਦਰ ਦੇ ਪੀਠਾਧੀਸ਼ ਪੰਡਿਤ ਸਤਪਾਲ ਮਹਾਰਾਜਸੰਗਮੇਸ਼ਵਰ ਮਹਾਦੇਵ ਮੰਦਰ ਦੇ ਪ੍ਰਧਾਨ ਗੌਤਮ ਭੂਸ਼ਣਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾਚੇਅਰਮੈਨ ਧਰਮਵੀਰ ਮਿਰਜ਼ਾਪੁਰਵਾਈਸ ਚੇਅਰਮੈਨ ਧੂਮਨ ਸਿੰਘ ਕਿਰਮਚਚੇਅਰਪਰਸਨ ਕੰਵਲਜੀਤ ਕੌਰਸੈਣੀ ਸਭਾ ਪ੍ਰਧਾਨ ਗੁਰਨਾਮ ਸੈਣੀ ਸਮੇਤ ਹੋਰ ਮਾਣਯੋਗ ਵਿਠਕਤੀ ਅਤੇ ਸ਼ਰਧਾਲੂ ਮੌਜ਼ੂਦ ਸਨ।

Leave a Reply

Your email address will not be published. Required fields are marked *