Shadow

ਅਨਾਜ ਭੰਡਾਰਣ ਲਈ ਸ਼ਾਹਬਾਦ-ਅੰਬਾਲਾ ਦੇ ਵਿੱਚ ਬਣਾਇਆ ਜਾਵੇ ਵੱਡਾ ਸਾਇਲੋ – ਮੁੱਖ ਮੰਤਰੀ

ਚੰਡੀਗੜ੍ਹ, 6 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਨਾਜ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਜਰੂਰੀ ਹੈ ਕਿ ਸੂਬੇ ਵਿੱਚ ਕਾਫੀ ਗਿਣਤੀ ਵਿੱਚ ਵੇਅਰਹਾਊਸ ਤੇ ਸਾਇਲੋ ਉਪਲਬਧ ਹੋਣ। ਇਸ ਦੇ ਲਈ ਸਬੰਧਿਤ ਵਿਭਾਗ ਵਿਸਤਾਰ ਕਾਰਜਯੋਜਨਾ ਬਣਾ ਕੇ ਜਲਦੀ ਤੋਂ ਜਲਦੀ ਅਨਾਜ ਭੰਡਾਰਣ ਦੀ ਸਮਸਿਆ ਦਾ ਸਥਾਈ ਹੱਲ ਕੱਢਣ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਅਨਾਜ ਭੰਡਾਰਣ ਲਈ ਸ਼ਾਹਬਾਦ ਤੇ ਅੰਬਾਲਾ ਦੇ ਵਿੱਚ ਸਾਇਲੋ (ਵਿਸ਼ਾਲ ਵੇਅਰਹਾਊਸ) ਬਨਾਉਣ ਦੀ ਯੋਜਨਾ ਤਿਆਰ ਕੀਤੀ ਜਾਵੇ।

          ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਸੂਬੇ ਵਿੱਚ ਅਨਾਜ ਭੰਡਾਰਣ ਅਤੇ ਪਲਵਲ ਤੇ ਨੁੰਹ ਖੇਤਰਾਂ ਵਿੱਚ ਜਲ੍ਹਸਪਲਾਈ ਦੇ ਪ੍ਰਬੰਧਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਸਮੇਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਮੌਜੂਦ ਸਨ।

ਸਾਇਲੋ ਲਈ ਰੇਲ ਤੇ ਸੜਕ ਦੇ ਵਿੱਚ 100 ਏਕੜ ਤੱਕ ਭੂਮੀ ਚੋਣ ਕਰਨ ਦੇ ਨਿਰਦੇਸ਼

          ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਕਿਸਾਨਾਂ ਵੱਲੋਂ ਅਨਾਜ ਉਤਪਾਦਨ ਲਈ ਦਿਨ-ਰਾਤ ਮਿਹਨਤ ਕੀਤੀ ਜਾਂਦੀ ਹੈ।ਇਸ ਅਨਾਜ ਦੇ ਸੁਰੱਖਿਅਤ ਭੰਡਾਰਣ ਲਈ ਕਾਫੀ ਗਿਣਤੀ ਵਿੱਚ ਵੇਅਰਹਾਊਸ ਵੀ ਹੋਣੇ ਜਰੂਰੀ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਾਹਬਾਦ ਤੇ ਅੰਬਾਲਾ ਦੇ ਵਿੱਚ ਕਿਸੇ ਅਜਿਹੇ ਸਥਾਨ ‘ਤੇ ਸਾਇਲੋ (ਵਿਸ਼ਾਲ ਵੇਅਰਹਾਊਸ) ਦੇ ਨਿਰਮਾਣ ਦੀ ਯੋਜਨਾ ਬਣਾਈ ਜਾਵੇ ਜੋ ਰੇਲਵੇ ਲਾਇਨ ਤੇ ਸੜਕ ਮਾਰਗ ਦੇ ਵਿੱਚ ਹੋਵੇ। ਅਜਿਹਾ ਕਰਨ ਨਾਲ ਘੱਟ ਖਰਚ ਵਿੱਚ ਪੂਰੇ ਦੇਸ਼ ਦੇ ਨਾਲ ਸਾਇਲੋ ਦੀ ਕਨੈਕਟੀਵਿਟੀ ਸੰਭਵ ਹੋ ਸਕੇਗੀ। ਉਨ੍ਹਾਂ ਨੇ ਕਿਹਾ ਕਿ ਸਾਇਲੋ ਲਈ ਰੇਲਵੇ ਲਾਇਨ ਤੇ ਸੜਕ ਦੇ ਵਿਚੋਂ-ਵਿੱਚ ਜਰੂਰਤ ਅਨੁਸਾਰ 100 ਏਕੜ ਤੱਕ ਜਮੀਨ ਰਾਖਵਾਂ ਕਰ ਲਈ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਮੀਨ ਰਾਖਵਾਂ ਤੇ ਸਾਇਲੋ ਨਿਰਮਾਣ ਦੀ ਯੋਜਨਾ ਤਿਆਰ ਕਰਨ ਦਾ ਕੰਮ ਇੱਕ ਮਹੀਨੇ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਹਿਸਾਰ ਵਿੱਚ ਫੱਲ-ਸਬਜੀਆਂ ਦੇ ਸੁਰੱਖਿਅਤ ਭੰਡਾਰਣ ਦੀ ਕਾਰਜਯੋਜਨਾ ਤੇ ਜੋਰ

          ਮੁੱਖ ਮੰਤਰੀ ਨੇ ਕਿਹਾ ਕਿ ਮਿਡਲ ਇਸਟ ਵਿੱਚ ਚੱਲ ਰਹੇ ਯੁੱਧ ਦੇ ਮੱਦੇਨਜਰ ਉੱਥੇ ਸਬਜੀਆਂ ਤੇ ਫੱਲਾਂ ਦੀ ਕਾਫੀ ਵੱਧ ਮੰਗ ਹੈ। ਇਸ ਦੇ ਲਈ ਮੁੱਖ ਮੰਤਰੀ ਨੇ ਵੇਅਰਹਾਊਸਿੰਗ ਕਾਰਪੋਰੇਸ਼ਨ ਨੂੰ ਹਿਸਾਰ ਏਅਰਪੋਰਟ ਦੇ ਨੇੜੇ ਵੀ ਇੱਕ ਸਾਇਲੋ ਅਤੇ ਵੱਡੇ ਵੇਅਰਹਾਊਸ ਦੀ ਸਥਾਪਨਾ ਦੀ ਕਾਰਜਯੋਜਨਾ ਤਿਆਰ ਕਰਨ ਨੂੰ ਕਿਹਾ ਜਿੱਥੇ ਸਬਜੀਆਂ ਤੇ ਫੱਲਾਂ ਦਾ ਸੁਰੱਖਿਅਤ ਭੰਡਾਰਣ ਕੀਤਾ ਜਾ ਸਕੇ ਅਤੇ ਇੰਨ੍ਹਾਂ ਨੂੰ ਹਿਸਾਰ ਏਅਰਪੋਰਟ ਰਾਹੀਂ ਮਿਡਲ ਇਸਟ ਵਿੱਚ ਸਪਲਾਈ ਕੀਤਾ ਜਾ ਸਕੇ। ਅਜਿਹਾ ਕਰ ਕੇ ਸੂਬੇ ਦੇ ਸਬਜੀ ਤੇ ਫੱਲ ਉਤਪਾਦਕ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੇ ਵੱਧ ਦਾਮ ਮਿਲ ਸਕਣਗੇ।

ਨਹਿਰੀ ਪਾਣੀ ਦੀ ਜਲ੍ਹਸਪਲਾਈ ਦੀ ਯੋਜਨਾ ਬਨਾਉਣ ਅਧਿਕਾਰੀ

          ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਪਲਵਲ ਤੇ ਨੁੰਹ ਖੇਤਰ ਦੇ 108 ਪਿੰਡਾਂ ਅਤੇ ਪੁੰਨਹਾਨਾ ਨਗਰ ਵਿੱਚ ਟਿਯੂਬਵੈਲ ਅਧਾਰਿਤ ਪੀਣ ਦੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਲਈ ਭੁਮੀਗਤ ਜਲਪੱਧਰ ਨੂੰ ਬਣਾਏ ਰੱਖਣ ਲਈ ਜਮੀਨ ਨੂੰ ਰਿਚਾਰਜ ਕਰਨ ਤਹਿਤ ਵਿਭਾਗ ਵੱਲੋਂ 7 ਰੈਨੀਵੈਲ ਤੇ ਬੂਸਟਿੰਗ ਸਟੇਸ਼ਨ ਲਗਾਏ ਜਾਣਗੇ। ਇਸ ਕੰਮ ‘ਤੇ 765 ਕਰੋੜ ਰੁਪਏ ਦਾ ਖਰਚ ਆਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ-ਨਾਲ ਜਿਨ੍ਹਾ ਖੇਤਰਾਂ ਵਿੱਚ ਟਿਯੂਬਵੈਲ ਨਾਲ ਜਲ੍ਹ ਸਪਲਾਈ ਕੀਤੀ ਜਾਂਦੀ ਹੈ ਉਨ੍ਹਾਂ ਖੇਤਰਾਂ ਵਿੱਚ ਨਹਿਰੀ ਪਾਣੀ ਨਾਲ ਜਲ੍ਹ ਸਪਲਾਈ ਦੀ ਯੋਜਨਾ ਬਣਾਈ ਜਾਵੇ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਨੁੰਹ ਤੇ ਪੇਯਜਲ ਏਰਿਆ ਵਿੱਚ ਨਵੇਂ ਉਦਯੋਗਿਕ ਖੇਤਰ ਵਿਕਸਿਤ ਹੋਣਗੇ ਅਤੇ ਉੱਥੇ ਜਨਤਾ ਨੂੰ ਵੱਧ ਗਿਣਤੀ ਵਿੱਚ ਪਾਣੀ ਦੀ ਜਰੂਰਤ ਹੋਵੇਵੀ।

ਇੱਕ ਪੇੜ ਮਾਂ ਦੇ ਨਾਮ ਯੋਜਨਾਂ ਤਹਿਤ ਵੱਡੀ ਗਿਣਤੀ ਵਿੱਚ ਪੌਧੇ ਲਗਾਉਣ ਦੇ ਨਿਰਦੇਸ਼

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਉਣ ਵਾਲੇ ਮਾਨਸੂਨ ਸੀਜ਼ਨ ਦੇ ਮੱਦੇਨਜਰ ਪੂਰੇ ਸੂਬੇ ਵਿੱਚ ਵੱਧ ਤੋਂ ਵੱਧ ਪੌਧਾਰੋਪਣ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਇੱਕ ਪੇੜ ਮਾਂ ਦੇ ਨਾਮ ਯੋਜਨਾ ਰਾਹੀਂ ਹੁਣ ਤੋਂ ਵੱਡੀ ਗਿਣਤੀ ਵਿੱਚ ਪੇੜ ਲਗਵਾਉਣੇ ਸ਼ੁਰੂ ਕਰ ਦਿੱਤੇ ਜਾਣ ਤਾਂ ਜੋ ਸੂਬੇ ਦੇ ਹਰਿਤ ਖੇਤਰ ਨੂੰ ਵਧਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਲਗਾਏ ਗਏ ਪੌਧਿਆਂ ਦੀ ਸੁਰੱਖਿਆ ਲਈ ਟ੍ਰੀ-ਗਾਰਡ ਲਗਵਾਏ ਜਾਣ ਅਤੇ ਇਹ ਯਕੀਨੀ ਕੀਤਾ ਜਾਵੇ ਕਿ ਸਾਰੇ ਪੌਧਿਆਂ ਨੂੰ ਸਮੇਂ ‘ਤੇ ਪਾਣੀ ਮਿਲੇ ਤਾਂ ਜੋ ਉਹ ਪੂਰਣ ਵਿਕਸਿਤ ਹੋ ਸਕਣ। ਇਸ ਦੇ ਲਈ ਅਧਿਕਾਰੀ ਸਮੂਚੀ ਕਾਰਜ ਯੋਜਨਾ ਬਣਾ ਕੇ ਕੰਮ ਕਰਨ।

          ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜਯੇਂਦਰ ਕੁਮਾਰ, ਜਨ ਸਿਹਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਜੇ. ਗਣੇਸ਼ਨ ਅਤੇ ਹਰਿਆਣਾ ਵੇਅਰਹਾਉਸਿੰਗ ਕਾਰਪੋਰੇਸ਼ਨ ਦੇ ਐਮਡੀ ਡਾ. ਸ਼ਾਲੀਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *