Tuesday, October 20
Shadow

ਸੂਟ ਸਲਵਾਰ ਪਾ, ਸੁਰਖ ਬਿੰਦੀ ਲਾ ਕੁੜੀ ਦੀ ਥਾਂ ਪੇਪਰ ਦੇਣ ਪੁੱਜਿਆ ਮੁੰਡਾ

ਫਰੀਦਕੋਟ ਦੇ ਕੋਟਕਪੂਰਾ ਵਿੱਚ ਹੋ ਰਹੀ ਪੈਰਾ ਮੈਡੀਕਲ ਦੀ ਭਰਤੀ ਸਬੰਧੀ ਲਏ ਜਾ ਰਹੇ ਪੇਪਰ ਵਿੱਚ ਮੁੰਡਾ, ਕੁੜੀ ਬਣ ਕੇ ਪਹੁੰਚਿਆ, ਮੁੰਡੇ ਵੱਲੋਂ ਕੁੜੀ ਦੀ ਤਰ੍ਹਾਂ ਪੂਰਾ ਲਿਬਾਜ ਪਹਿਨਿਆ ਗਿਆ, ਪ੍ਰੰਤੂ ਉਸ ਦੀਆਂ ਸਾਰੀਆਂ ਸਕੀਮਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਜਦੋ ਸੈਟਰ ਵਿੱਚ ਤਾਇਨਾਤ ਇੱਕ ਅਧਿਆਪਕ ਨੂੰ ਸੰਕਾਂ ਹੋਈ ਤਾਂ ਉਸ ਵੱਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਪੇਪਰ ਦੇਣ ਵਾਲਾ ਕੁੜੀ ਨਹੀ ਸਗੋ ਮੁੰਡਾ ਹੈ।
ਸਖਤੀ ਨਾਲ ਪੁੱਛ ਗਿੱਛ ਦੌਰਾਨ ਮੁੰਡੇ ਦੀ ਪਛਾਣ ਅੰਗਰੇਜ ਸਿੰਘ ਵਾਸੀ ਫਾਜਿਲਕਾ ਵਜੋਂ ਹੋਈ, ਉਹ ਪਰਮਜੀਤ ਕੌਰ ਦੀ ਜਗਾਂ ਪੇਪਰ ਦੇਣ ਗਿਆ ਸੀ, ਪ੍ਰੰਤੂ ਉਸ ਦੀਆਂ ਸਾਰੀਆਂ ਸਕੀਮਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਅਧਿਆਪਕਾਂ ਨੇ ਪੁਛਗਿੱਛ ਉਪਰੰਤ ਉਸ ਨੂੰ ਪੁਲਿਸ ਹਲਾਵੇ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *