ਡਿਪਟੀ ਕਮਿਸ਼ਨਰ ਨੇ ਨੰਬਰਦਾਰ ਰੁਪਿੰਦਰ ਕੌਰ ਦੀ ਨੰਬਰਦਾਰੀ ਨੂੰ ਕੀਤਾ ਰੱਦ

ਅੰਮ੍ਰਿਤਸਰ 31 ਜਨਵਰੀ 2024

               ਪਿਛਲੇ ਦਿਨੀ ਨਕਲੀ ਆਈ.ਐਫ. ਐਸ. ਅਧਿਕਾਰੀ ਬਣ ਕੇ ਪਲਾਟ ਦੀ ਜਾਅਲੀ ਰਜਿਸਟਰੀ ਤਸਦੀਕ ਕਰਨ ਅਤੇ ਗਲਤ ਵਸੀਕਾ ਨੰਬਰ ਤਸਦੀਕ ਕਰਨ ਵਿੱਚ ਐਸ.ਡੀ.ਐਮ. ਅੰਮ੍ਰਿਤਸਰ-2 ਦੀ ਪੜਤਾਲ ਮੁਤਾਬਿਕ ਨੰਬਰਦਾਰ ਰੁਪਿੰਦਰ ਕੌਰ ਦੀ ਸ਼ਮੂਲੀਅਤ ਪਾਈ ਗਈ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਐਸ.ਡੀ.ਐਮ. ਅੰਮ੍ਰਿਤਸਰ-2 ਦੀ ਪੜਤਾਲ ਨੂੰ ਮੁੱਖ ਰੱਖਦੇ ਹੋਏ ਨੰਬਰਦਾਰੀ ਭੌਂ ਮਾਲੀਆ ਰੂਲ 20 ਤਹਿਤ ਨੰਬਰਦਾਰ ਰੁਪਿੰਦਰ ਕੌਰ ਪਿੰਡ ਬਾਸਰਕੇ ਗਿੱਲਾਂ, ਤਹਿਸੀਲ ਅੰਮ੍ਰਿਤਸਰ-2 ਦੀ ਨੰਬਰਦਾਰੀ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨਾਂ ਸਬੰਧਤ ਨੰਬਰਦਾਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਤੁਰੰਤ ਆਪਣੀ ਨੰਬਰਦਾਰੀ ਸਨੰਦ ਤਹਿਸੀਲਦਾਰ ਅੰਮ੍ਰਿਤਸਰ-2 ਨੂੰ ਜਮ੍ਹਾ ਕਰਵਾਏ।

               ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਅਲੀ ਰਜਿਸਟਰੀ ਕਰਵਾਉਣ ਵਾਲੇ ਨਾਮਜਦ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰਕੇ  ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *